Redmi 12C ਹੋਵੇਗਾ Redmi Note 12 ਦੇ ਨਾਲ 30 ਮਾਰਚ ਨੂੰ ਲਾਂਚ , Xiaomi ਨੇ ਕੰਫਰਮ ਕੀਤੇ ਫੀਚਰ

Updated On: 

24 Mar 2023 20:30 PM

Redmi 12C Launch Date in India: ਗ੍ਰਾਹਕਾਂ ਦੇ ਲਈ Xiaomi ਅਗਲੇ ਹਫਤੇ Redmi Note 12 ਦੇ ਨਾਲ ਰੈਡਮੀ 12 ਸੀ ਨੂੰ ਵੀ ਲਾਂਚ ਕਰੇਗੀ। ਲਾਂਚਿੰਗ ਤੋਂ ਪਹਿਲਾਂ ਕੰਪਨੀ ਨੇ ਖੁਦ ਇਸ ਫੋਨ ਦੇ ਕੁੱਝ ਖਾਸ ਫੀਚਰ ਕੰਫਰਮ ਕਰ ਦਿੱਤੇ ਹਨ।

Redmi 12C ਹੋਵੇਗਾ Redmi Note 12 ਦੇ ਨਾਲ 30 ਮਾਰਚ ਨੂੰ ਲਾਂਚ , Xiaomi ਨੇ ਕੰਫਰਮ ਕੀਤੇ ਫੀਚਰ

Redmi 12C ਹੋਵੇਗਾ Redmi Note 12 ਦੇ ਨਾਲ 30 ਮਾਰਚ ਨੂੰ ਲਾਂਚ , Xiaomi ਨੇ ਕੰਫਰਮ ਕੀਤੇ ਫੀਚਰ।

Follow Us On

ਟੈਕਨਾਲੋਜੀ ਨਿਊਜ: ਹੈਂਡਸੈੱਟ ਨਿਰਮਾਤਾ Xiaomi ਨੇ ਪੁਸ਼ਟੀ ਕੀਤੀ ਹੈ ਕਿ ਕੰਪਨੀ ਅਗਲੇ ਹਫਤੇ ਭਾਰਤੀ ਬਾਜ਼ਾਰ ‘ਚ ਗਾਹਕਾਂ ਲਈ ਨਵਾਂ ਸਮਾਰਟਫੋਨ Redmi 12C ਲਾਂਚ ਕਰਨ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ Redmi 12C ਦੀ ਲਾਂਚ ਡੇਟ ਦੀ ਪੁਸ਼ਟੀ ਹੋ ​​ਗਈ ਹੈ, ਇਹ ਆਉਣ ਵਾਲਾ Redmi ਮੋਬਾਈਲ ਫੋਨ 30 ਮਾਰਚ 2023 ਨੂੰ ਲਾਂਚ ਹੋਵੇਗਾ। ਨਾ ਸਿਰਫ Redmi 12C ਬਲਕਿ ਇਸ ਦਿਨ Xiaomi ਗਾਹਕਾਂ ਲਈ Redmi Note 12 ਵੀ ਲਾਂਚ ਕਰੇਗੀ। ਤੁਹਾਨੂੰ ਦੱਸ ਦੇਈਏ ਕਿ ਲਾਂਚ ਤੋਂ ਪਹਿਲਾਂ ਹੀ Redmi 12C ਦੇ ਕੁਝ ਖਾਸ ਫੀਚਰਸ ਦੀ ਪੁਸ਼ਟੀ ਹੋ ​​ਚੁੱਕੀ ਹੈ।

Redmi 12C ਸਪੈਸੀਫਿਕੇਸ਼ਨਸ

ਸਪੀਡ ਅਤੇ ਮਲਟੀਟਾਸਕਿੰਗ ਲਈ ਇਸ ਰੈੱਡਮੀ ਮੋਬਾਇਲ ਫੋਨ ‘ਚ MediaTek Helio G85 ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ। ਡਿਸਪਲੇ ਦੀ ਗੱਲ ਕਰੀਏ ਤਾਂ ਇਸ Redmi ਸਮਾਰਟਫੋਨ ‘ਚ ਤੁਹਾਨੂੰ 6.71-ਇੰਚ ਦੀ ਵੱਡੀ ਸਕਰੀਨ ਦੇਖਣ ਨੂੰ ਮਿਲੇਗੀ। ਕੈਮਰਾ ਸੈੱਟਅਪ ਦੀ ਗੱਲ ਕਰੀਏ ਤਾਂ Redmi 12C ਦੇ ਬੈਕ ਪੈਨਲ ‘ਤੇ ਡਿਊਲ ਰੀਅਰ ਕੈਮਰਾ ਸੈੱਟਅਪ ਹੋਵੇਗਾ, ਜਿਸ ‘ਚ 50 ਮੈਗਾਪਿਕਸਲ (Megapixel) ਦਾ ਪ੍ਰਾਇਮਰੀ ਕੈਮਰਾ ਸੈਂਸਰ ਦਿੱਤਾ ਜਾਵੇਗਾ।ਬੈਟਰੀ ਸਮਰੱਥਾ ਦੀ ਗੱਲ ਕਰੀਏ ਤਾਂ ਇਸ ਆਉਣ ਵਾਲੇ ਰੈੱਡਮੀ ਮੋਬਾਈਲ ਫੋਨ ‘ਚ ਤੁਹਾਨੂੰ 5000 mAh ਦੀ ਬੈਟਰੀ ਮਿਲੇਗੀ, ਪਰ ਫਿਲਹਾਲ ਇਹ ਸਪੱਸ਼ਟ ਨਹੀਂ ਹੈ ਕਿ ਫੋਨ ਕਿੰਨੇ ਵਾਟਸ ਦੇ ਫਾਸਟ ਚਾਰਜ ਸਪੋਰਟ ਨਾਲ ਲਾਂਚ ਹੋਵੇਗਾ।

6 ਜੀਬੀ ਤੱਕ ਦੀ ਰੈਮ ਮਿਲੇਗੀ

Xiaomi ਦੀ ਅਧਿਕਾਰਤ ਸਾਈਟ Mi.com ‘ਤੇ ਫੋਨ ਦੀ ਤਸਵੀਰ ਨੂੰ ਦੇਖਦੇ ਹੋਏ ਇਹ ਵੀ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ ਡਿਵਾਈਸ ਗਾਹਕਾਂ ਲਈ ਚਾਰ ਰੰਗਾਂ, Ocean Blue, Graphite Grey, Lavender Purple ਅਤੇ Mint Green ਵਿੱਚ ਲਾਂਚ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਸ ਗੱਲ ਦੀ ਪੁਸ਼ਟੀ ਵੀ ਕੀਤੀ ਗਈ ਹੈ ਕਿ ਇਸ ਫੋਨ ‘ਚ 6 ਜੀਬੀ ਤੱਕ ਦੀ ਰੈਮ ਮਿਲੇਗੀ, ਜਿਸ ਨੂੰ ਤੁਸੀਂ 5 ਜੀਬੀ ਵਰਚੁਅਲ ਰੈਮ ਸਪੋਰਟ ਦੀ ਮਦਦ ਨਾਲ 11 ਜੀਬੀ ਤੱਕ ਵਧਾ ਸਕੋਗੇ।

Redmi 12C Amazon Sale

ਉਪਲੱਬਧਤਾ ਦੀ ਗੱਲ ਕਰੀਏ ਤਾਂ 30 ਮਾਰਚ, 2023 ਨੂੰ ਇਸ ਦੇ ਲਾਂਚ ਹੋਣ ਤੋਂ ਬਾਅਦ, ਗਾਹਕ ਇਸ ਹੈਂਡਸੈੱਟ ਨੂੰ Xiaomi ਦੀ ਅਧਿਕਾਰਤ ਸਾਈਟ ਦੇ ਨਾਲ-ਨਾਲ ਈ-ਕਾਮਰਸ ਸਾਈਟ Amazon ਤੋਂ ਵੀ ਖਰੀਦ ਸਕਣਗੇ।