Shocking News: ਸ਼ਖਸ ਨੇ ਫਲਿੱਪਕਾਰਟ ਤੋਂ ਆਰਡਰ ਕੀਤਾ 1 ਲੱਖ ਦਾ ਟੀਵੀ, ਡੱਬਾ ਖੋਲਦਿਆਂ ਹੀ ਉੱਡ ਗਏ ਹੋਸ਼

Published: 

26 Oct 2023 13:45 PM

Online Shopping Fraud: ਵੱਡੀ ਸਕਰੀਨ 'ਤੇ ਵਰਲਡ ਕੱਪ ਦਾ ਆਨੰਦ ਲੈਣ ਲਈ ਇੱਕ ਵਿਅਕਤੀ ਨੇ ਫਲਿੱਪਕਾਰਟ ਤੋਂ 1 ਲੱਖ ਰੁਪਏ ਦਾ ਟੀਵੀ ਆਰਡਰ ਕੀਤਾ। ਪਰ ਡੱਬੇ ਦੇ ਅੰਦਰੋਂ ਜੋ ਕੁਝ ਨਿਕਲਿਆ, ਉਸ ਨੂੰ ਦੇਖ ਕੇ ਉਸ ਦੀਆਂ ਅੱਖਾਂ ਫਟੀਆਂ ਦੀਆਂ ਫਟੀਆਂ ਰਹਿ ਗਈਆਂ। ਵਿਅਕਤੀ ਦਾ ਆਰੋਪ ਹੈ ਕਿ ਫਲਿੱਪਕਾਰਟ ਨੇ ਰਿਟਰਨ ਰਿਕਵੈਸਟ ਨੂੰ ਨਜ਼ਰਅੰਦਾਜ਼ ਕਰਕੇ ਕੇਸ ਬੰਦ ਕਰ ਦਿੱਤਾ ਹੈ।

Shocking News: ਸ਼ਖਸ ਨੇ ਫਲਿੱਪਕਾਰਟ ਤੋਂ ਆਰਡਰ ਕੀਤਾ 1 ਲੱਖ ਦਾ ਟੀਵੀ, ਡੱਬਾ ਖੋਲਦਿਆਂ ਹੀ ਉੱਡ ਗਏ ਹੋਸ਼

Image Credit source: X/@thetrueindian (Tv9 Hindi.com)

Follow Us On

ਜੇਕਰ ਤੁਸੀਂ ਵੀ ਘਰ ਬੈਠੇ ਹੀ ਕਰਦੇ ਹੋ ਆਨਲਾਈਨ ਸ਼ਾਪਿੰਗ, ਤਾਂ ਹੋ ਜਾਓ ਸਾਵਧਾਨ। ਕਿਉਂਕਿ ਤਿਉਹਾਰਾਂ ਦੇ ਸੀਜ਼ਨ ‘ਚ ਹੁਣ ਅਜਿਹੀਆਂ ਖਬਰਾਂ ਆਮ ਹੋ ਗਈਆਂ ਹਨ ਕਿ ਲੋਕਾਂ ਨੇ ਕੁਝ ਪੈਕੇਟ ਮੰਗਵਾਏ ਅਤੇ ਉਨ੍ਹਾਂ ਨੂੰ ਖੋਲ੍ਹਦੇ ਹੀ ਉਨ੍ਹਾਂ ਦੇ ਹੋਸ਼ ਉੱਡ ਗਏ। ਇੱਕ ਵਿਅਕਤੀ ਨੇ ਵੱਡੀ ਸਕ੍ਰੀਨ ‘ਤੇ ਵਿਸ਼ਵ ਕੱਪ ਦਾ ਆਨੰਦ ਲੈਣ ਲਈ ਫਲਿੱਪਕਾਰਟ ਤੋਂ 1 ਲੱਖ ਰੁਪਏ ਦਾ ਸੋਨੀ ਬ੍ਰਾਂਡ ਦਾ ਟੀਵੀ ਆਰਡਰ ਕੀਤਾ। ਖੁਸ਼ੀ ਦਾ ਉਹ ਪਲ ਵੀ ਆ ਗਿਆ, ਜਿਸ ਦਾ ਉਹ ਸ਼ਖਸ ਬੇਸਬਰੀ ਨਾਲ ਇੰਤਜ਼ਾਰ ਕਰ ਰਿਹਾ ਸੀ। ਪਰ ਇੰਸਟਾਲੇਸ਼ਨ ਦੇ ਸਮੇਂ, ਡੱਬੇ ਦੇ ਅੰਦਰੋਂ ਜੋ ਨਿਕਲਿਆ, ਉਸਨੂੰ ਦੇਖ ਕੇ ਉਸ ਸ਼ਖ਼ਸ ਦੇ ਹੋਸ਼ ਉੱਡ ਗਏ।

ਐਕਸ ਹੈਂਡਲ @thetrueindian ਤੋਂ ਆਰੀਅਨ ਨਾਂ ਦੇ ਯੂਜ਼ਰ ਨੇ ਫਲਿੱਪਕਾਰਟ ਤੋਂ ਮਿਲੇ ਸਾਮਾਨ ਦੀਆਂ ਕੁਝ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। ਜਿਸ ‘ਚ ਦੇਖਿਆ ਜਾ ਸਕਦਾ ਹੈ ਕਿ ਇਹ ਡੱਬਾ ਸੋਨੀ ਟੀਵੀ ਬ੍ਰਾਂਡ ਦਾ ਹੈ ਪਰ ਅੰਦਰੋਂ ਥੌਮਸਨ ਟੀਵੀ ਨਿਕਲਦਾ ਹੈ। ਫਲਿੱਪਕਾਰਟ ਨੂੰ ਟੈਗ ਕਰਦੇ ਹੋਏ ਆਰੀਅਨ ਨੇ ਲਿਖਿਆ, ‘ਮੈਂ 7 ਅਕਤੂਬਰ ਨੂੰ ਸੋਨੀ ਟੀਵੀ ਨੂੰ ਆਰਡਰ ਕੀਤਾ ਸੀ। 10 ਅਕਤੂਬਰ ਨੂੰ ਟੀਵੀ ਡਿਲੀਵਰ ਵੀ ਹੋ ਗਿਆ। ਪਰ ਜਦੋਂ ਸੋਨੀ ਤੋਂ ਆਏ ਵਿਅਕਤੀ ਨੇ ਇਸ ਨੂੰ ਅਨਬਾਕਸ ਕੀਤਾ ਤਾਂ ਅਸੀਂ ਦੋਵੇਂ ਹੈਰਾਨ ਰਹਿ ਗਏ।” ਆਰੀਅਨ ਮੁਤਾਬਕ ਬਾਕਸ ‘ਚੋਂ ਜੋ ਨਿਕਲਿਆ ਟੀਵੀ ਸੋਨੀ ਦਾ ਨਹੀਂ ਸਗੋਂ ਥਾਮਸਨ ਦਾ ਸੀ।ਇੰਨਾ ਹੀ ਨਹੀਂ ਰਿਮੋਟ ਸਟੈਂਡ ਸਮੇਤ ਹੋਰ ਐਕਸਸਰੀਜ਼ ਵੀ ਗਾਇਬ ਸਨ।

ਮੰਗਾਇਆ ਸੋਨੀ, ਨਿਕਲਿਆ ਕੁਝ ਹੋਰ

ਫਲਿੱਪਕਾਰਟ ‘ਤੇ ਇਕ ਹੋਰ ਇਲਜ਼ਾਮ

ਆਰੀਅਨ ਦਾ ਇਲਜ਼ਾਮ ਹੈ ਕਿ ਟੀਵੀ ਰਿਟਰਨ ਰਿਕਵੈਸਟ ਪਾਉਣ ਦੇ ਤਿੰਨ ਹਫ਼ਤੇ ਬਾਅਦ ਵੀ ਉਨ੍ਹਾਂ ਨੂੰ ਫਲਿੱਪਕਾਰਟ ਤੋਂ ਕੋਈ ਮਦਦ ਨਹੀਂ ਮਿਲੀ। ਇਸ ਦੇ ਉਲਟ ਫਲਿੱਪਕਾਰਟ ਨੇ ਮਾਮਲਾ ਸੁਲਝਾਉਣ ਦੀ ਗੱਲ ਕਹਿ ਕੇ ਇਸ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ। ਇਸ ਲਈ ਉਨ੍ਹਾਂ ਨੇ ਸਾਰਾ ਮਾਮਲਾ ਸੋਸ਼ਲ ਮੀਡੀਆ ‘ਤੇ ਪਾ ਕੇ ਲੋਕਾਂ ਨੂੰ ਮਦਦ ਦੀ ਅਪੀਲ ਕੀਤੀ ਹੈ।

ਲੋਕਾਂ ਦੀ ਪ੍ਰਤੀਕਿਰਿਆ

ਆਰੀਅਨ ਦੀ ਇਸ ਪੋਸਟ ਨੂੰ ਹੁਣ ਤੱਕ 21 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ। ਕਈ ਯੂਜ਼ਰਸ ਨੇ ਉਨ੍ਹਾਂ ਨੂੰ ਸਲਾਹ ਦਿੰਦੇ ਹੋਏ ਲਿਖਿਆ ਹੈ ਕਿ ਉਨ੍ਹਾਂ ਨੂੰ ਡਿਲੀਵਰੀ ਦੇ ਸਮੇਂ ਬਾਕਸ ਖੋਲ੍ਹ ਕੇ ਚੈੱਕ ਕਰਨਾ ਚਾਹੀਦਾ ਸੀ। ਇਸ ‘ਤੇ ਆਰੀਅਨ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਇਹ ਵਿਕਲਪ ਨਹੀਂ ਦਿੱਤਾ ਗਿਆ ਸੀ।