iPhone 14 'ਤੇ ਮਿਲ ਰਿਹਾ ਡਿਸਕਾਊਂਟ, ਕਿਵੇਂ ਲੈ ਸਕਦੇ ਹੋ ਆਫ਼ਰ ਦਾ ਲਾਭ ਜਾਣੋ | iphone 14 with big discount on flipkart with bank offers know full detail in punjabi Punjabi news - TV9 Punjabi

iPhone 14 ‘ਤੇ ਮਿਲ ਰਿਹਾ ਡਿਸਕਾਊਂਟ, ਕਿਵੇਂ ਲੈ ਸਕਦੇ ਹੋ ਆਫ਼ਰ ਦਾ ਲਾਭ ਜਾਣੋ

Updated On: 

13 Nov 2023 16:41 PM

ਜੇਕਰ ਤੁਸੀਂ ਵੀ iPhone ਖਰੀਦਣਾ ਚਾਹੁੰਦੇ ਹੋ ਪਰ ਬਜਟ ਤੁਹਾਡਾ ਸਾਥ ਨਹੀਂ ਦੇ ਰਿਹਾ ਹੈ ਤਾਂ ਇਹ ਜਾਣਕਾਰੀ ਤੁਹਾਨੂੰ ਖੁਸ਼ ਕਰ ਦੇਵੇਗੀ। ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਆਪਣੇ ਬਜਟ 'ਚ ਇੰਨਾ ਮਹਿੰਗਾ ਫੋਨ ਕਿਵੇਂ ਖ਼ਰੀਦ ਸਕਦੇ ਹੋ। ਇਸ ਦੇ ਲਈ ਤੁਹਾਨੂੰ ਕਿਤੇ ਜਾਣ ਦੀ ਵੀ ਲੋੜ ਨਹੀਂ ਪਵੇਗੀ। ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਸਿਰਫ਼ 42 ਹਜ਼ਾਰ ਰੁਪਏ ਵਿੱਚ ਪ੍ਰੀਮੀਅਮ ਫ਼ੋਨ ਕਿਵੇਂ ਖਰੀਦ ਸਕਦੇ ਹੋ।

iPhone 14 ਤੇ ਮਿਲ ਰਿਹਾ ਡਿਸਕਾਊਂਟ, ਕਿਵੇਂ ਲੈ ਸਕਦੇ ਹੋ ਆਫ਼ਰ ਦਾ ਲਾਭ ਜਾਣੋ
Follow Us On

ਜੇਕਰ ਤੁਸੀਂ ਅਜੇ ਤੱਕ ਨਵਾਂ ਆਈਫੋਨ (iPhone) ਖ਼ਰੀਦਣ ਦਾ ਸੁਪਨਾ ਪੂਰਾ ਨਹੀਂ ਕਰ ਸਕੇ ਤਾਂ ਇਹ ਖੁਸ਼ਖਬਰੀ ਤੁਹਾਡੇ ਲਈ ਹੈ। ਹੁਣ ਤੁਸੀਂ iPhone ਖਰੀਦਣ ਦਾ ਆਪਣਾ ਸੁਪਨਾ ਪੂਰਾ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਜ਼ਿਆਦਾ ਪੈਸੇ ਖਰਚ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ ਅਤੇ ਤੁਸੀਂ ਆਪਣੇ ਬਜਟ ‘ਚ ਆਈਫੋਨ ਖਰੀਦ ਸਕਦੇ ਹੋ। ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਸਿਰਫ਼ 42 ਹਜ਼ਾਰ ਰੁਪਏ ਵਿੱਚ ਪ੍ਰੀਮੀਅਮ ਫ਼ੋਨ ਕਿਵੇਂ ਖਰੀਦ ਸਕਦੇ ਹੋ।

ਫਲਿੱਪਕਾਰਟ ‘ਤੇ ਭਾਰੀ ਛੋਟ

ਈ-ਕਾਮਰਸ ਪਲੇਟਫਾਰਮ ਫਲਿੱਪਕਾਰਟ (Flipkart) ‘ਤੇ ਤੁਹਾਨੂੰ ਸਿਰਫ 42 ਹਜ਼ਾਰ ਰੁਪਏ ‘ਚ iPhone 14 ਮਿਲ ਰਿਹਾ ਹੈ। ਇਸਦੇ ਲਈ ਤੁਹਾਨੂੰ ਇਸ ਪ੍ਰਕਿਰਿਆ ਦਾ ਪਾਲਣ ਕਰਨਾ ਹੋਵੇਗਾ। ਹਾਲਾਂਕਿ ਆਈਫੋਨ 14 ਦੀ ਅਸਲੀ ਕੀਮਤ 69,900 ਰੁਪਏ ਹੈ। ਤੁਸੀਂ ਇਸ ਨੂੰ ਫਲਿੱਪਕਾਰਟ ‘ਤੇ 17 ਫੀਸਦੀ ਦੀ ਛੋਟ ਦੇ ਨਾਲ 57 ਹਜ਼ਾਰ ਰੁਪਏ ‘ਚ ਖਰੀਦ ਸਕਦੇ ਹੋ। ਪਰ ਜੇਕਰ ਤੁਸੀਂ ਇਸ ਤੋਂ ਵੀ ਸਸਤੀ ਕੀਮਤ ‘ਤੇ ਇਸ ਫੋਨ ਨੂੰ ਖਰੀਦਣਾ ਚਾਹੁੰਦੇ ਹੋ, ਤਾਂ ਤੁਸੀਂ ਇਸ ‘ਤੇ ਉਪਲਬਧ ਐਕਸਚੇਂਜ ਆਫਰ ਦਾ ਲਾਭ ਲੈ ਸਕਦੇ ਹੋ। ਜੇਕਰ ਤੁਸੀਂ SBI ਬੈਂਕ ਕ੍ਰੈਡਿਟ ਕਾਰਡ ਰਾਹੀਂ ਭੁਗਤਾਨ ਕਰਦੇ ਹੋ, ਤਾਂ ਤੁਸੀਂ ਇਸ ‘ਤੇ 10 ਪ੍ਰਤੀਸ਼ਤ ਦੀ ਛੋਟ ਪ੍ਰਾਪਤ ਕਰ ਸਕਦੇ ਹੋ।

ਬੈਂਕ ਆਫਰਸ ਤੋਂ ਇਲਾਵਾ ਇਸ ਫੋਨ ‘ਤੇ ਤੁਹਾਨੂੰ ਐਕਸਚੇਂਜ ਆਫਰ ਦਾ ਵੀ ਫਾਇਦਾ ਮਿਲ ਰਿਹਾ ਹੈ। ਜੇਕਰ ਤੁਸੀਂ ਪਲੇਟਫਾਰਮ ਤੋਂ ਐਕਸਚੇਂਜ ਆਫਰ ਦਾ ਫਾਇਦਾ ਉਠਾਉਂਦੇ ਹੋ, ਤਾਂ ਤੁਸੀਂ ਇਸ ਆਈਫੋਨ 14 ਨੂੰ 42 ਹਜ਼ਾਰ ਰੁਪਏ ਤੱਕ ਦੀ ਛੋਟ ਦੇ ਨਾਲ ਖਰੀਦ ਸਕੋਗੇ। ਇਸ ਹਿਸਾਬ ਨਾਲ ਤੁਸੀਂ ਇਹ ਫੋਨ 16 ਹਜ਼ਾਰ ਰੁਪਏ ਤੋਂ ਘੱਟ ‘ਚ ਲੈ ਸਕਦੇ ਹੋ।

ਐਕਸਚੇਂਜ ਆਫਰ: ਐਕਸਚੇਂਜ ਆਫਰ ਦਾ ਪੂਰਾ ਮੁੱਲ ਤੁਹਾਡੇ ਫੋਨ ਦੀ ਸਥਿਤੀ, ਬੈਟਰੀ ਅਤੇ ਮਾਡਲ ‘ਤੇ ਨਿਰਭਰ ਕਰਦਾ ਹੈ। ਕੰਪਨੀ ਤੁਹਾਡੇ ਪੁਰਾਣੇ ਫੋਨ ਨੂੰ ਧਿਆਨ ਨਾਲ ਦੇਖਣ ਤੋਂ ਬਾਅਦ ਹੀ ਉਸ ਦਾ ਐਕਸਚੇਂਜ ਮੁੱਲ ਦਿੰਦੀ ਹੈ।

ਆਈਫੋਨ 14 ਦੇ ਫੀਚਰਸ

ਇਸ ‘ਚ ਤੁਹਾਨੂੰ ਡਿਊਲ ਕੈਮਰਾ ਸੈੱਟਅਪ ਮਿਲਦਾ ਹੈ ਜਿਸ ‘ਚ ਦੋਵੇਂ ਕੈਮਰੇ 12 ਮੈਗਾਪਿਕਸਲ ਦੇ ਹਨ, ਇਹ A15 ਬਾਇਓਨਿਕ ਚਿੱਪਸੈੱਟ ਨਾਲ ਲੈਸ ਹੈ। ਤੁਹਾਨੂੰ ਫਲਿੱਪਕਾਰਟ ‘ਤੇ ਨੋ ਕਾਸਟ ਈਐਮਆਈ ਦਾ ਵਿਕਲਪ ਮਿਲ ਰਿਹਾ ਹੈ, ਇਸ ਵਿੱਚ ਤੁਹਾਨੂੰ ਸਿਰਫ 6,445 ਰੁਪਏ ਦੀ ਮਾਸਿਕ EMI ਦਾ ਭੁਗਤਾਨ ਕਰਨਾ ਹੋਵੇਗਾ। ਇਹ ਫੋਨ 3 ਸਟੋਰੇਜ ਸਪੋਰਟ 128 ਜੀਬੀ, 256 ਜੀਬੀ ਅਤੇ 512 ਜੀਬੀ ਦੇ ਨਾਲ ਆਉਂਦਾ ਹੈ। ਨੀਲੇ ਤੋਂ ਇਲਾਵਾ, ਤੁਹਾਨੂੰ ਫਲਿੱਪਕਾਰਟ ‘ਤੇ ਦੋ ਹੋਰ ਰੰਗ ਵਿਕਲਪ ਮਿਲ ਰਹੇ ਹਨ।

Exit mobile version