10 ਹਜ਼ਾਰ ਦੀ Smartwatch ਹੁਣ 3 ਹਜ਼ਾਰ ਤੋਂ ਘੱਟ ਖਰੀਦੋ, ਜਾਣੋ ਕਿੱਥੋਂ ਮਿਲ ਰਿਹਾ ਡਿਸਕਾਉਂਟ

Updated On: 

13 May 2023 21:22 PM

Smartwatch Under 3000: 10 ਹਜ਼ਾਰ ਦੀ Smartwatch ਨੂੰ 3 ਹਜ਼ਾਰ ਤੋਂ ਘੱਟ ਖਰੀਦਣ ਲ਼ਈ ਇੱਥੇ ਦੇਖੋ ਕਿਹੜੀ ਸਮਾਰਟਵਾਚ ਕਿੱਥੋਂ ਕਿਨਾ ਡਿਕਸਾਉਂਟ ਮਿਲ ਰਿਹਾ ਹੈ।

10 ਹਜ਼ਾਰ ਦੀ Smartwatch ਹੁਣ 3 ਹਜ਼ਾਰ ਤੋਂ ਘੱਟ ਖਰੀਦੋ, ਜਾਣੋ ਕਿੱਥੋਂ ਮਿਲ ਰਿਹਾ ਡਿਸਕਾਉਂਟ
Follow Us On

Technology News: ਜੇਕਰ ਤੁਸੀਂ ਆਪਣੇ ਲਈ ਸਮਾਰਟਵਾਚ ਖਰੀਦਣ ਦੀ ਯੋਜਨਾ ਬਣਾ ਰਹੇ ਹੋ, ਤਾਂ ਤੁਹਾਨੂੰ ਇਹ ਵਧੀਆ ਮੌਕਾ ਮਿਲ ਰਿਹਾ ਹੈ। ਤੁਹਾਨੂੰ 3 ਹਜ਼ਾਰ ਤੋਂ ਘੱਟ ਕੀਮਤ ‘ਚ ਮਜ਼ਬੂਤ ​​ਫੀਚਰਸ ਵਾਲੀ ਸਮਾਰਟਵਾਚ ਖਰੀਦਣ ਦਾ ਫਾਇਦਾ ਮਿਲ ਰਿਹਾ ਹੈ। ਤੁਹਾਨੂੰ ਇਨ੍ਹਾਂ ‘ਚ ਕਈ ਫੀਚਰਸ ਵੀ ਮਿਲਦੇ ਹਨ ਅਤੇ ਬਜਟ ‘ਚ ਵੀ ਮਿਲ ਰਹੇ ਹਨ। ਇੱਥੇ ਤੁਹਾਨੂੰ ਈ-ਕਾਮਰਸ (E-Commerce) ਪਲੇਟਫਾਰਮ ‘ਤੇ 3 ਹਜ਼ਾਰ ਤੋਂ ਘੱਟ ਕੀਮਤ ਵਿੱਚ ਉਪਲਬਧ ਸਮਾਰਟਵਾਚ ਬਾਰੇ ਦੱਸਿਆ ਜਾਵੇਗਾ। ਜਿਸ ‘ਚ ਤੁਹਾਨੂੰ ਡਿਸਕਾਊਂਟ ਦਾ ਫਾਇਦਾ ਵੀ ਮਿਲ ਰਿਹਾ ਹੈ ਡਿਜ਼ਾਈਨ ਵੀ ਸ਼ਾਨਦਾਰ ਹੈ।

ਬੋਟ ਦੀ ਸਮਾਰਟ ਵਾਚ

ਇਨ-ਬਿਲਟ ਅਲੈਕਸਾ ਵਿਸ਼ੇਸ਼ਤਾ boAt Xtend/Xtend RTL ਸਮਾਰਟਵਾਚ ‘ਤੇ ਉਪਲਬੱਧ ਹੈ। ਇਸ ‘ਚ ਤੁਹਾਨੂੰ 1.69 ਇੰਚ ਦੀ ਡਿਸਪਲੇਅ ਮਿਲਦੀ ਹੈ ਅਤੇ ਇਸ ‘ਚ ਤੁਹਾਨੂੰ ਕਈ ਕਲਰ ਆਪਸ਼ਨ ਮਿਲ ਰਹੇ ਹਨ। ਮਲਟੀਪਲ ਵਾਚ ਫੇਸ, ਤਣਾਅ ਮਾਨੀਟਰ, ਹਾਰਟ ਮਾਨੀਟਰ, 14 ਸਪੋਰਟਸ ਮੋਡ, 4 ATM ਅਤੇ 7 ਦਿਨਾਂ ਦਾ ਬੈਟਰੀ ਬੈਕਅੱਪ ਉਪਲਬੱਧ ਹੈ। ਇਸ ਦੀ ਅਸਲ ਕੀਮਤ 7,999 ਰੁਪਏ ਹੈ ਪਰ ਐਮਾਜ਼ਾਨ ‘ਤੇ ਤੁਸੀਂ ਇਸ ਨੂੰ 65 ਫੀਸਦੀ ਡਿਸਕਾਊਂਟ ਦੇ ਨਾਲ ਸਿਰਫ 2,799 ਰੁਪਏ ‘ਚ ਆਸਾਨੀ ਨਾਲ ਖਰੀਦ ਸਕਦੇ ਹੋ।

Noise Pulse 2 Max Advanced Bluetooth Calling Smart Watch

ਇਸ ਸਮਾਰਟਵਾਚ ਦੀ ਅਸਲ ਕੀਮਤ 5,999 ਰੁਪਏ ਹੈ ਪਰ ਤੁਸੀਂ ਇਸ ਨੂੰ ਈ-ਕਾਮਰਸ ਪਲੇਟਫਾਰਮ ਐਮਾਜ਼ਾਨ (Amazon) ਤੋਂ 67 ਫੀਸਦੀ ਦੀ ਛੋਟ ਦੇ ਨਾਲ 1,999 ਰੁਪਏ ‘ਚ ਖਰੀਦ ਸਕਦੇ ਹੋ। ਇਸ ‘ਚ ਤੁਹਾਨੂੰ 1.85 ਇੰਚ ਡਿਸਪਲੇ ਸਾਈਜ਼ ਅਤੇ 100 ਤੋਂ ਜ਼ਿਆਦਾ ਸਪੋਰਟਸ ਮੋਡਸ ਮਿਲਦੇ ਹਨ।

Fire-Boltt Ninja 3

ਇਸ ਸਮਾਰਟਵਾਚ ਦੀ MRP 9,999 ਰੁਪਏ ਹੈ, ਪਰ ਜੇਕਰ ਤੁਸੀਂ ਇਸ ਨੂੰ ਆਨਲਾਈਨ ਖਰੀਦ ਰਹੇ ਹੋ ਤਾਂ ਤੁਸੀਂ ਈ-ਕਾਮਰਸ ਪਲੇਟਫਾਰਮ ਅਮੇਜ਼ਨ ਤੋਂ 87 ਫੀਸਦੀ ਦੀ ਛੋਟ ਲੈ ਸਕਦੇ ਹੋ, ਇਸ ਡਿਸਕਾਊਂਟ ਨਾਲ ਇਸ ਘੜੀ ਦੀ ਕੀਮਤ ਸਿਰਫ 1,299 ਰੁਪਏ ਰਹਿ ਗਈ ਹੈ।

RD X-12 ਸਮਾਰਟ ਵਾਚ ਆਫਰ

ਹਾਲਾਂਕਿ ਇਸ ਘੜੀ ਦੀ ਕੀਮਤ 2,499 ਰੁਪਏ ਹੈ ਪਰ ਅਮੇਜ਼ਨ ਤੁਹਾਨੂੰ ਇਸ ‘ਤੇ 28 ਫੀਸਦੀ ਡਿਸਕਾਊਂਟ ਦਾ ਫਾਇਦਾ ਦੇ ਰਿਹਾ ਹੈ, ਜਿਸ ਤੋਂ ਬਾਅਦ ਇਸ ਦੀ ਕੀਮਤ ਸਿਰਫ 1,799 ਰੁਪਏ ਰਹਿ ਗਈ ਹੈ।

ਘਰ ਬੈਠ ਖਰੀਦੋ ਸਮਾਰਟਵਾਚ

ਇੱਥੇ ਤੁਹਾਨੂੰ ਸਿਰਫ 2-3 ਹਜ਼ਾਰ ਰੁਪਏ ਵਿੱਚ 10,000 ਰੁਪਏ ਦੀ ਸਮਾਰਟਵਾਚ ਖਰੀਦਣ ਦਾ ਫਾਇਦਾ ਮਿਲ ਰਿਹਾ ਹੈ। ਇਨ੍ਹਾਂ ਘੜੀਆਂ ਨੂੰ ਖਰੀਦਣ ਲਈ ਤੁਹਾਨੂੰ ਕਿਤੇ ਜਾਣ ਦੀ ਵੀ ਲੋੜ ਨਹੀਂ ਹੈ, ਤੁਸੀਂ ਘਰ ਬੈਠੇ ਆਨਲਾਈਨ ਆਰਡਰ ਕਰ ਸਕਦੇ ਹੋ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Exit mobile version