ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Smartphone Deals: ਸਸਤੀ ਕੀਮਤ ‘ਤੇ ਖਰੀਦੋ ਪ੍ਰੀਮੀਅਮ ਫੋਨ, iPhone 13-Galaxy S21 ‘ਤੇ ਕਈ ਹਜ਼ਾਰ ਦੀ ਬਚਤ

Smartphone deals: ਸਸਤੀ ਕੀਮਤ ਤੇ ਅਜਿਹੇ ਖਰੀਦੋ ਪ੍ਰੀਮੀਅਨ ਸਮਾਰਟ ਫੋਨ iPhone 13 ਤੋਂ ਲੈ ਕੇ Galaxy S21 ਦੀ ਕੀਮਤ ਤੇ ਤੁਸੀ ਕਈ ਹਜ਼ਾਰ ਬਚ ਸਕਦੇ ਹੋ।

Smartphone Deals: ਸਸਤੀ ਕੀਮਤ 'ਤੇ ਖਰੀਦੋ ਪ੍ਰੀਮੀਅਮ ਫੋਨ, iPhone 13-Galaxy S21 'ਤੇ ਕਈ ਹਜ਼ਾਰ ਦੀ ਬਚਤ
Follow Us
tv9-punjabi
| Published: 07 May 2023 19:09 PM IST
Technology News: ਜੇਕਰ ਤੁਸੀਂ ਆਪਣੇ ਪੁਰਾਣੇ ਫੋਨ ਤੋਂ ਬੋਰ ਹੋ ਗਏ ਹੋ ਅਤੇ ਪ੍ਰੀਮੀਅਮ ਸਮਾਰਟਫੋਨ (Premium Smartphone) ਖਰੀਦਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਤੋਂ ਵਧੀਆ ਮੌਕਾ ਨਹੀਂ ਮਿਲੇਗਾ। ਜੀ ਹਾਂ, ਅਸਲ ‘ਚ ਇਸ ਸਮੇਂ ਕਈ ਈ-ਕਾਮਰਸ ਪਲੇਟਫਾਰਮਸ ‘ਤੇ ਡਿਸਕਾਊਂਟ ਸੇਲ ਚੱਲ ਰਹੀ ਹੈ। ਇਨ੍ਹਾਂ ਸੇਲ ਪ੍ਰੀਮੀਅਮ ਤੋਂ ਲੈ ਕੇ ਬਜਟ ਸਮਾਰਟਫੋਨਸ ‘ਤੇ ਡਿਸਕਾਊਂਟ ਉਪਲਬਧ ਹਨ। ਅਜਿਹੀ ਹੀ ਇਕ ਸੇਲ ਫਲਿੱਪਕਾਰਟ ‘ਤੇ ਚੱਲ ਰਹੀ ਹੈ, ਜਿਸ ਦਾ ਕਈ ਯੂਜ਼ਰਸ ਇੰਤਜ਼ਾਰ ਕਰ ਰਹੇ ਹਨ।

iPhone 13-Galaxy S21 ਖਰੀਦਣ ਦਾ ਵਿਕਲਪ ਘੱਟ

ਇਸ ਸੇਲ ‘ਚ ਪ੍ਰੀਮੀਅਮ ਫੋਨ, iPhone 13-Galaxy S21 ਖਰੀਦਣ ਦਾ ਵਿਕਲਪ ਬਹੁਤ ਘੱਟ ਕੀਮਤ ‘ਤੇ ਉਪਲਬਧ ਹੈ। ਜਿਸ ਨਾਲ ਤੁਸੀਂ ਹਜ਼ਾਰਾਂ ਰੁਪਏ ਦੀ ਬੱਚਤ ਕਰ ਸਕਦੇ ਹੋ।ਇੱਥੇ ਅਸੀਂ ਤੁਹਾਨੂੰ ਦੱਸਾਂਗੇ ਕਿ ਕਿਵੇਂ ਤੁਸੀਂ ਵੱਧ ਤੋਂ ਵੱਧ ਡਿਸਕਾਊਂਟ ਪਾ ਕੇ ਆਈਫੋਨ (IPhone) ਜਾਂ ਸੈਮਸੰਗ ਦੇ ਪ੍ਰੀਮੀਅਮ ਫੋਨ ਨੂੰ ਘੱਟ ਕੀਮਤ ‘ਤੇ ਆਪਣਾ ਬਣਾ ਸਕਦੇ ਹੋ।

ਆਈਫੋਨ 13 : ਫਿਲਪਕਾਰਟ ਆਫਰ

ਆਈਫੋਨ 13 ਇੱਕ ਪ੍ਰੀਮੀਅਮ ਫੋਨ ਹੈ ਜਿਸਦੀ ਅਸਲ ਕੀਮਤ 69,990 ਰੁਪਏ ਹੈ, ਪਰ ਫਲਿਪਕਾਰਟ (Flip Kart) ਇਸ ਫੋਨ ਨੂੰ ਸਿਰਫ 58,999 ਰੁਪਏ ਵਿੱਚ 15 ਪ੍ਰਤੀਸ਼ਤ ਦੀ ਛੋਟ ਦੇ ਨਾਲ ਖਰੀਦਣ ਦਾ ਮੌਕਾ ਦੇ ਰਿਹਾ ਹੈ। ਇਸ ਤੋਂ ਇਲਾਵਾ ਜੇਕਰ ਤੁਸੀਂ ਚਾਹੋ ਤਾਂ ਇਸ ਫੋਨ ਦੀ ਕੀਮਤ ਇਸ ਤੋਂ ਵੀ ਘੱਟ ਕੀਮਤ ‘ਤੇ ਖਰੀਦ ਸਕਦੇ ਹੋ, ਇਸਦੇ ਲਈ ਤੁਸੀਂ ਇਸ ‘ਤੇ ਉਪਲਬੱਧ ਬੈਂਕ ਆਫਰਸ ਅਤੇ ਐਕਸਚੇਂਜ ਆਫਰ ਦਾ ਫਾਇਦਾ ਲੈ ਸਕਦੇ ਹੋ। ਇਸ ‘ਚ ਤੁਹਾਨੂੰ SBI ਕਾਰਡ ਨਾਲ ਪੇਮੈਂਟ ਕਰਨ ‘ਤੇ 10 ਫੀਸਦੀ ਦਾ ਇੰਸਟੈਂਟ ਡਿਸਕਾਊਂਟ ਮਿਲ ਰਿਹਾ ਹੈ। ਜੇਕਰ ਤੁਸੀਂ ਇਸ ‘ਤੇ ਉਪਲਬੱਧ ਐਕਸਚੇਂਜ ਆਫਰ ਦਾ ਪੂਰਾ ਮੁੱਲ ਲੈਂਦੇ ਹੋ, ਤਾਂ ਤੁਸੀਂ 26,250 ਰੁਪਏ ਬਚਾ ਸਕਦੇ ਹੋ।

Google Pixel 7: ਫਿਲਪਕਾਰਟ ਆਫਰ

ਈ-ਕਾਮਰਸ ਪਲੇਟਫਾਰਮ ਫਲਿੱਪਕਾਰਟ ਤੋਂ ਇਸ 50 ਮੈਗਾਪਿਕਸਲ ਸਮਾਰਟਫੋਨ ਨੂੰ ਖਰੀਦ ਕੇ, ਤੁਹਾਨੂੰ ਕਈ ਹਜ਼ਾਰ ਰੁਪਏ ਬਚਾਉਣ ਦਾ ਮੌਕਾ ਮਿਲ ਰਿਹਾ ਹੈ। ਹਾਲਾਂਕਿ ਇਸ ਫੋਨ ਦੀ ਕੀਮਤ 59,999 ਰੁਪਏ ਹੈ ਪਰ ਇਸ ਨੂੰ ਈ-ਕਾਮਰਸ ਪਲੇਟਫਾਰਮ ਤੋਂ ਖਰੀਦਣ ‘ਤੇ ਇਹ 16 ਫੀਸਦੀ ਦੀ ਛੋਟ ਦੇ ਨਾਲ 49,999 ਰੁਪਏ ‘ਚ ਉਪਲਬੱਧ ਹੈ। ਇਸ ਤੋਂ ਇਲਾਵਾ ਤੁਸੀਂ ਇਸ ਫੋਨ ‘ਤੇ ਬੈਂਕ ਆਫਰ ਅਤੇ ਐਕਸਚੇਂਜ ਆਫਰ ਦਾ ਫਾਇਦਾ ਵੀ ਲੈ ਸਕਦੇ ਹੋ। ਜੇਕਰ ਤੁਸੀਂ ਇਸ ਸਮਾਰਟਫੋਨ ਲਈ SBI ਕਾਰਡ ਨਾਲ ਭੁਗਤਾਨ ਕਰਦੇ ਹੋ ਤਾਂ ਤੁਹਾਨੂੰ ਇਸ ‘ਤੇ 10 ਫੀਸਦੀ ਦੀ ਤੁਰੰਤ ਛੋਟ ਮਿਲ ਸਕਦੀ ਹੈ। ਇਸ ਦੇ ਐਕਸਚੇਂਜ ਆਫਰ ‘ਚ ਤੁਹਾਨੂੰ 29,250 ਰੁਪਏ ਬਚਾਉਣ ਦਾ ਮੌਕਾ ਮਿਲ ਰਿਹਾ ਹੈ।

Samsung Galaxy S21 FE 5G ਦੀ ਅਸਲ ਕੀਮਤ 74,999

ਸੈਮਸੰਗ ਗਲੈਕਸੀ ਦੀ ਅਸਲ ਕੀਮਤ 74,999 ਰੁਪਏ ਹੈ ਪਰ ਤੁਸੀਂ ਇਸ ਨੂੰ 57 ਪ੍ਰਤੀਸ਼ਤ ਦੀ ਛੋਟ ਦੇ ਨਾਲ 31,999 ਰੁਪਏ ਵਿੱਚ ਖਰੀਦ ਸਕਦੇ ਹੋ। ਸਮਾਰਟਫੋਨ ‘ਤੇ 27,250 ਰੁਪਏ ਦਾ ਐਕਸਚੇਂਜ ਆਫਰ ਹੈ ਅਤੇ AXIS ਬੈਂਕ ਦੇ ਕ੍ਰੈਡਿਟ ਕਾਰਡ ਲੈਣ-ਦੇਣ ‘ਤੇ 10 ਫੀਸਦੀ ਦੀ ਛੋਟ ਹੈ। ਨੋਟ ਕਰੋ ਕਿ ਐਕਸਚੇਂਜ ਪੇਸ਼ਕਸ਼ ਦਾ ਪੂਰਾ ਮੁੱਲ ਤੁਹਾਡੇ ਪੁਰਾਣੇ ਫ਼ੋਨ ਦੇ ਮਾਡਲ, ਸਥਿਤੀ ਅਤੇ ਬੈਟਰੀ ‘ਤੇ ਨਿਰਭਰ ਕਰਦਾ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਠੰਢ ਦਾ ਕਹਿਰ, ਜਾਣੋ ਕਿੱਥੇ ਜਾਰੀ ਹੋਇਆ ਅਲਰਟ
ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਠੰਢ ਦਾ ਕਹਿਰ, ਜਾਣੋ ਕਿੱਥੇ ਜਾਰੀ ਹੋਇਆ ਅਲਰਟ...
Putin India Visit: ਪੁਤਿਨ ਦੇ ਨਾਲ ਆ ਰਹੀ ਅੱਧੀ ਕੈਬਨਿਟ ... ਪਾਕਿਸਤਾਨ ਤੋਂ ਲੈ ਕੇ ਅਮਰੀਕਾ ਤੱਕ ਦੀ ਵਧੀ ਟੈਨਸ਼ਨ!
Putin India Visit: ਪੁਤਿਨ ਦੇ ਨਾਲ ਆ ਰਹੀ ਅੱਧੀ ਕੈਬਨਿਟ ... ਪਾਕਿਸਤਾਨ ਤੋਂ ਲੈ ਕੇ ਅਮਰੀਕਾ ਤੱਕ ਦੀ ਵਧੀ ਟੈਨਸ਼ਨ!...
ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ
ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ...
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ......
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ...
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ...
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ...
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼...