AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Nothing Phone 4a ਸੀਰੀਜ਼ ਦੀ ਭਾਰਤ ‘ਚ ਐਂਟਰੀ, 144Hz ਡਿਸਪਲੇਅ ਤੇ ਧਮਾਕੇਦਾਰ ਕੈਮਰੇ ਨਾਲ ਇਸ ਦਿਨ ਹੋਵੇਗਾ ਲਾਂਚ

ਲੰਡਨ ਦੀ ਮਸ਼ਹੂਰ ਟੈਕ ਕੰਪਨੀ 'ਨਥਿੰਗ' (Nothing) ਆਪਣੇ ਯੂਜ਼ਰਸ ਲਈ ਇੱਕ ਵੱਡੀ ਖ਼ੁਸ਼ਖ਼ਬਰੀ ਲੈ ਕੇ ਆ ਰਹੀ ਹੈ। ਕੰਪਨੀ ਜਲਦ ਹੀ ਆਪਣੀ ਨਵੀਂ ਸਮਾਰਟਫੋਨ ਸੀਰੀਜ਼ Nothing Phone 4a ਅਤੇ Nothing Phone 4a Pro ਨੂੰ ਬਾਜ਼ਾਰ ਵਿੱਚ ਉਤਾਰਨ ਦੀ ਤਿਆਰੀ ਕਰ ਰਹੀ ਹੈ।

Nothing Phone 4a ਸੀਰੀਜ਼ ਦੀ ਭਾਰਤ 'ਚ ਐਂਟਰੀ, 144Hz ਡਿਸਪਲੇਅ ਤੇ ਧਮਾਕੇਦਾਰ ਕੈਮਰੇ ਨਾਲ ਇਸ ਦਿਨ ਹੋਵੇਗਾ ਲਾਂਚ
Image Credit source: X/@NothingNewsroom
tv9-punjabi
| Updated On: 14 Feb 2026 18:56 PM IST

ਲੰਡਨ ਦੀ ਮਸ਼ਹੂਰ ਟੈਕ ਕੰਪਨੀ ‘ਨਥਿੰਗ’ (Nothing) ਆਪਣੇ ਯੂਜ਼ਰਸ ਲਈ ਇੱਕ ਵੱਡੀ ਖ਼ੁਸ਼ਖ਼ਬਰੀ ਲੈ ਕੇ ਆ ਰਹੀ ਹੈ। ਕੰਪਨੀ ਜਲਦ ਹੀ ਆਪਣੀ ਨਵੀਂ ਸਮਾਰਟਫੋਨ ਸੀਰੀਜ਼ Nothing Phone 4a ਅਤੇ Nothing Phone 4a Pro ਨੂੰ ਬਾਜ਼ਾਰ ਵਿੱਚ ਉਤਾਰਨ ਦੀ ਤਿਆਰੀ ਕਰ ਰਹੀ ਹੈ। ਤਾਜ਼ਾ ਲੀਕਸ ਅਨੁਸਾਰ, ਇਹ ਦੋਵੇਂ ਮਾਡਲ ਭਾਰਤੀ ਬਾਜ਼ਾਰ ਵਿੱਚ 5 ਮਾਰਚ ਨੂੰ ਦਸਤਕ ਦੇ ਸਕਦੇ ਹਨ। ਇਸ ਵਾਰ ਕੰਪਨੀ ਫਲੈਗਸ਼ਿਪ ਦੇ ਮੁਕਾਬਲੇ ਮਿਡ-ਰੇਂਜ ਸੈਗਮੈਂਟ ਵਿੱਚ ਆਪਣੀ ਪਕੜ ਮਜ਼ਬੂਤ ਕਰਨ ਲਈ ਵੱਡਾ ਦਾਅ ਖੇਡ ਰਹੀ ਹੈ।

ਨਥਿੰਗ ਦੇ ਸੀ.ਈ.ਓ. (CEO) ਕਾਰਲ ਪੇਈ ਨੇ ਪਹਿਲਾਂ ਹੀ ਸੰਕੇਤ ਦਿੱਤੇ ਸਨ ਕਿ ਨਵੀਂ 4a ਸੀਰੀਜ਼ ਵਿੱਚ ਪੁਰਾਣੇ Phone 3a ਦੇ ਮੁਕਾਬਲੇ ਕਈ ਵੱਡੇ ਅਤੇ ਅਹਿਮ ਅੱਪਗ੍ਰੇਡ ਦੇਖਣ ਨੂੰ ਮਿਲਣਗੇ। ਹੁਣ ਸਾਹਮਣੇ ਆਈ ਨਵੀਂ ਜਾਣਕਾਰੀ ਨੇ ਇਹਨਾਂ ਫੋਨਾਂ ਦੀ ਕੀਮਤ, ਸਪੈਸੀਫਿਕੇਸ਼ਨ ਅਤੇ ਸਟੋਰੇਜ ਬਾਰੇ ਤਸਵੀਰ ਹੋਰ ਵੀ ਸਾਫ਼ ਕਰ ਦਿੱਤੀ ਹੈ।

ਭਾਰਤ ਵਿੱਚ ਸੰਭਾਵਿਤ ਕੀਮਤ ਅਤੇ ਲਾਂਚ ਡੇਟ

ਰਿਪੋਰਟਾਂ ਦੀ ਮੰਨੀਏ ਤਾਂ Nothing Phone 4a ਅਤੇ Phone 4a Pro ਨੂੰ 5 ਮਾਰਚ ਨੂੰ ਭਾਰਤ ਵਿੱਚ ਲਾਂਚ ਕੀਤਾ ਜਾਵੇਗਾ। ਜੇਕਰ ਕੀਮਤ ਦੀ ਗੱਲ ਕਰੀਏ ਤਾਂ Phone 4a ਦੀ ਸ਼ੁਰੂਆਤੀ ਕੀਮਤ ਲਗਭਗ 31,999 ਰੁਪਏ ਹੋ ਸਕਦੀ ਹੈ। ਦੂਜੇ ਪਾਸੇ, ਇਸਦੇ ਪ੍ਰੋ (Pro) ਵੇਰੀਐਂਟ ਨੂੰ ਕੰਪਨੀ 41,999 ਰੁਪਏ ਦੀ ਕੀਮਤ ਦੇ ਆਸ-ਪਾਸ ਪੇਸ਼ ਕਰ ਸਕਦੀ ਹੈ।

Display ਅਤੇ Processor ਦਾ ਤਕੜਾ ਕੰਬੀਨੇਸ਼ਨ

Nothing Phone 4a Pro ਵਿੱਚ 6.82 ਇੰਚ ਦੀ ਇੱਕ ਵੱਡੀ AMOLED ਡਿਸਪਲੇਅ ਦਿੱਤੀ ਜਾ ਸਕਦੀ ਹੈ, ਜੋ 144Hz ਰਿਫ੍ਰੈਸ਼ ਰੇਟ ਨੂੰ ਸਪੋਰਟ ਕਰੇਗੀ। ਇਹ ਫੀਚਰ ਗੇਮਿੰਗ ਦੇ ਸ਼ੌਕੀਨਾਂ ਅਤੇ ਸਮੂਥ ਸਕ੍ਰੋਲਿੰਗ ਲਈ ਬਹੁਤ ਖ਼ਾਸ ਮੰਨਿਆ ਜਾਂਦਾ ਹੈ। ਇਸ ਵਿੱਚ Snapdragon 8 Gen 3 ਚਿੱਪਸੈੱਟ ਮਿਲਣ ਦੀ ਚਰਚਾ ਹੈ, ਜੋ ਇਸਦੀ ਪਰਫਾਰਮੈਂਸ ਨੂੰ ਬਹੁਤ ਸ਼ਕਤੀਸ਼ਾਲੀ ਬਣਾਏਗਾ।

ਜੇਕਰ ਸਟੈਂਡਰਡ Phone 4a ਦੀ ਗੱਲ ਕਰੀਏ ਤਾਂ ਇਸ ਵਿੱਚ ਵੀ 6.82 ਇੰਚ ਦੀ ਡਿਸਪਲੇਅ ਮਿਲ ਸਕਦੀ ਹੈ, ਪਰ ਇਸਦਾ ਰਿਫ੍ਰੈਸ਼ ਰੇਟ 120Hz ਰਹਿਣ ਦੀ ਸੰਭਾਵਨਾ ਹੈ। ਇਸ ਫੋਨ ਵਿੱਚ Snapdragon 7 Gen 3 ਪ੍ਰੋਸੈਸਰ ਦਿੱਤਾ ਜਾ ਸਕਦਾ ਹੈ।

ਕੈਮਰਾ ਅਤੇ ਬੈਟਰੀ ‘ਚ ਵੱਡਾ ਅੱਪਗ੍ਰੇਡ

ਕੈਮਰਾ ਸੈਕਸ਼ਨ ਵਿੱਚ ਵੀ ਵੱਡੇ ਬਦਲਾਅ ਦੇਖਣ ਨੂੰ ਮਿਲਣਗੇ। ਪ੍ਰੋ ਵੇਰੀਐਂਟ ਵਿੱਚ ਪਿੱਛੇ ਵਾਲੇ ਪਾਸੇ ਟ੍ਰਿਪਲ 50 ਮੈਗਾਪਿਕਸਲ ਦਾ ਕੈਮਰਾ ਸੈੱਟਅੱਪ ਮਿਲਣ ਦੀ ਉਮੀਦ ਹੈ ਅਤੇ ਸੈਲਫੀ ਲਈ ਵੀ 50 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਜਦਕਿ Phone 4a ਵਿੱਚ 64 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ, 50 ਮੈਗਾਪਿਕਸਲ ਦਾ ਟੈਲੀਫੋਟੋ ਲੈਂਸ ਅਤੇ 8 ਮੈਗਾਪਿਕਸਲ ਦਾ ਅਲਟਰਾ-ਵਾਈਡ ਕੈਮਰਾ ਹੋ ਸਕਦਾ ਹੈ।ਬੈਟਰੀ ਦੇ ਮਾਮਲੇ ਵਿੱਚ Pro ਮਾਡਲ ਵਿੱਚ 5080 mAh ਅਤੇ ਸਟੈਂਡਰਡ ਮਾਡਲ ਵਿੱਚ 5500 mAh ਦੀ ਬੈਟਰੀ ਮਿਲ ਸਕਦੀ ਹੈ, ਜੋ 80W ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।

ਸਟੋਰੇਜ, ਡਿਜ਼ਾਈਨ ਅਤੇ ਸੌਫਟਵੇਅਰ

ਦੋਵੇਂ ਫੋਨ 8GB + 128GB ਅਤੇ 12GB + 256GB ਸਟੋਰੇਜ ਵੇਰੀਐਂਟਸ ਵਿੱਚ ਉਪਲਬਧ ਹੋ ਸਕਦੇ ਹਨ। ਕੰਪਨੀ ਨੇ ਇਸ ਵਿੱਚ UFS 3.1 ਸਟੋਰੇਜ ਦੀ ਪੁਸ਼ਟੀ ਕੀਤੀ ਹੈ। ਡਿਜ਼ਾਈਨ ਦੇ ਮਾਮਲੇ ਵਿੱਚ ਨਥਿੰਗ ਆਪਣੀ ਪਛਾਣ ਬਣ ਚੁੱਕੇ ‘ਟ੍ਰਾਂਸਪੇਰੈਂਟ ਲੁੱਕ’ ਨੂੰ ਬਰਕਰਾਰ ਰੱਖੇਗੀ, ਪਰ ਇਸ ਵਿੱਚ ਕੁਝ ਹਲਕੇ ਬਦਲਾਅ ਕੀਤੇ ਜਾ ਸਕਦੇ ਹਨ। Pro ਮਾਡਲ Android 16 ‘ਤੇ ਅਧਾਰਤ Nothing OS 4 ਦੇ ਨਾਲ ਆ ਸਕਦਾ ਹੈ, ਜਦਕਿ ਸਟੈਂਡਰਡ ਮਾਡਲ Android 15 ‘ਤੇ ਚੱਲੇਗਾ।

Follow Us
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ
ਹਮਲੇ ਤੋਂ ਪਹਿਲਾਂ ਜੰਗੀ ਜਹਾਜ਼ ਨੇ ਭਾਰਤ ਦੇ ਇੰਟਰਨੈਸ਼ਨਲ ਫਲੀਟ ਰਿਵਿਊ ਵਿੱਚ ਸ਼ਾਮਲ ਹੋਇਆ ਸੀ ਈਰਾਨ ਦੇ IRIS Dena ਜਹਾਜ਼, ਦੇਖੋ ਵੀਡੀਓ...
Raghav Chadha: ਰਾਘਵ ਚੱਢਾ ਨੇ ਜਿੱਤੇ ਦਿਲ, ਧਾਕੜ ਸਪੀਚ ਨਾਲ ਬਣ ਗਏ ਸੋਸ਼ਲ ਮੀਡੀਆ ਸਨਸਨੀ
Raghav Chadha: ਰਾਘਵ ਚੱਢਾ ਨੇ ਜਿੱਤੇ ਦਿਲ, ਧਾਕੜ ਸਪੀਚ ਨਾਲ ਬਣ ਗਏ ਸੋਸ਼ਲ ਮੀਡੀਆ ਸਨਸਨੀ...
US Minuteman III Test Amidst Iran Conflict: ਈਰਾਨ ਯੁੱਧ ਵਿਚਾਲੇ ਅਮਰੀਕੀ ਪ੍ਰਮਾਣੂ ਮਿਜ਼ਾਈਲ ਟੈਸਟ, ਵਿਸ਼ਵਵਿਆਪੀ ਚਿੰਤਾਵਾਂ ਅਤੇ ਵਧਦੇ ਤਣਾਅ
US Minuteman III Test Amidst Iran Conflict: ਈਰਾਨ ਯੁੱਧ ਵਿਚਾਲੇ ਅਮਰੀਕੀ ਪ੍ਰਮਾਣੂ ਮਿਜ਼ਾਈਲ ਟੈਸਟ, ਵਿਸ਼ਵਵਿਆਪੀ ਚਿੰਤਾਵਾਂ ਅਤੇ ਵਧਦੇ ਤਣਾਅ...
Holi 2026: ਵ੍ਰਿੰਦਾਵਨ 'ਚ ਹੋਲੀ ਦਾ ਆਨੰਦ ਮਨਾ ਰਹੇ ਵਿਦੇਸ਼ੀ ਸੈਲਾਨੀ
Holi 2026: ਵ੍ਰਿੰਦਾਵਨ 'ਚ ਹੋਲੀ ਦਾ ਆਨੰਦ ਮਨਾ ਰਹੇ ਵਿਦੇਸ਼ੀ ਸੈਲਾਨੀ...
'ਧਰਮ ਦੀ ਰਾਜਨੀਤੀ ਤੋਂ ਇਲਾਵਾ...' ਮੰਤਰੀ ਬਲਜੀਤ ਕੌਰ ਦਾ ਭਾਜਪਾ 'ਤੇ ਤਿੱਖਾ ਹਮਲਾ
'ਧਰਮ ਦੀ ਰਾਜਨੀਤੀ ਤੋਂ ਇਲਾਵਾ...' ਮੰਤਰੀ ਬਲਜੀਤ ਕੌਰ ਦਾ ਭਾਜਪਾ 'ਤੇ ਤਿੱਖਾ ਹਮਲਾ...
Thandai Recipe: ਹੋਲੀ ਲਈ ਘਰ ਵਿੱਚ ਬਣਾਓ ਠੰਡਾਈ, ਇਹ ਰਹੀ ਸਭ ਤੋਂ ਸੌਖੀ ਰੈਸਿਪੀ
Thandai Recipe: ਹੋਲੀ ਲਈ ਘਰ ਵਿੱਚ ਬਣਾਓ ਠੰਡਾਈ, ਇਹ ਰਹੀ ਸਭ ਤੋਂ ਸੌਖੀ ਰੈਸਿਪੀ...
ਬਠਿੰਡਾ ਦੀ ਪ੍ਰਿੰਸੀਪਲ ਦੁਬਈ 'ਚ ਫਸੀ, VIDEO ਜਾਰੀ ਕਰ ਭਾਰਤ ਸਰਕਾਰ ਤੋਂ ਮੰਗੀ ਮਦਦ
ਬਠਿੰਡਾ ਦੀ ਪ੍ਰਿੰਸੀਪਲ ਦੁਬਈ 'ਚ ਫਸੀ, VIDEO ਜਾਰੀ ਕਰ ਭਾਰਤ ਸਰਕਾਰ ਤੋਂ ਮੰਗੀ ਮਦਦ...
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ...
ਮੱਧ ਪੂਰਬ 'ਚ ਤਣਾਅ: ਇਰਾਕ 'ਚ ਅਮਰੀਕੀ ਬੇਸ 'ਤੇ ਹਮਲਾ, ਦੁਬਈ ਤੇ ਦੋਹਾ ਵਿੱਚ ਧਮਾਕੇ
ਮੱਧ ਪੂਰਬ 'ਚ ਤਣਾਅ: ਇਰਾਕ 'ਚ ਅਮਰੀਕੀ ਬੇਸ 'ਤੇ ਹਮਲਾ, ਦੁਬਈ ਤੇ ਦੋਹਾ ਵਿੱਚ ਧਮਾਕੇ...