ਜੇ ਤੁਸੀਂ ਵੀ ਬਣਾਉਦੇ ਹੋ Youtube ਕੰਟੈਂਟ ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖਿਆਲ ਨਹੀਂ ਤਾਂ ਗੂਗਲ ਹਟਾ ਦੇਵੇਗਾ ਤੁਹਾਡੀਆਂ ਵੀਡੀਓਜ਼
ਜੇਕਰ ਤੁਸੀਂ ਵੀ ਯੂ-ਟਿਊਬ ਵੀਡੀਓ ਬਣਾਉਂਦੇ ਹੋ, ਤਾਂ ਤੁਹਾਡੇ ਲਈ ਕੁਝ ਜ਼ਰੂਰੀ ਗੱਲਾਂ ਦਾ ਜਾਣਨਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਗੂਗਲ ਦੀ ਗੱਲ ਨਹੀਂ ਸੁਣਦੇ ਤਾਂ ਯੂਟਿਊਬ ਤੋਂ ਵੀ ਤੁਹਾਡਾ ਵੀਡੀਓ ਹਟਾ ਦਿੱਤਾ ਜਾਵੇਗਾ। ਜੇਕਰ ਤੁਸੀਂ ਗੂਗਲ ਦੀ ਗੱਲ ਨਹੀਂ ਸੁਣਦੇ ਤਾਂ ਤੁਹਾਡਾ ਨੁਕਸਾਨ ਵੀ ਹੋ ਸਕਦਾ ਹੈ। ਗੂਗਲ ਨੇ ਹਾਲ 'ਚ ਹੀ 20 ਲੱਖ ਯੂ ਟਿਊਬ ਵੀਡੀਓ ਡਿਲੀਟ ਕੀਤੀਆਂ ਹਨ। ਛੋਟੀ ਜਹੀ ਗਲਤੀ ਕਾਰਨ ਤੁਹਾਡੀ ਵੀਡੀਓ ਵੀ ਡਿਲੀਟ ਨਾ ਕਰ ਦਿੱਤੀਆਂ ਜਾਣ।
ਯੂਟਿਊਬ ਵੀਡੀਓਜ਼ ਬਣਾ ਕੇ ਲੱਖਾਂ ਲੋਕ ਕਮਾਈ ਕਰ ਰਹੇ ਹਨ, ਪਰ ਜੇਕਰ ਕੋਈ ਯੂਜ਼ਰ ਯੂਟਿਊਬ (Youtube) ਦੀਆਂ ਨੀਤੀਆਂ ਦੀ ਉਲੰਘਣਾ ਕਰਦਾ ਹੈ ਤਾਂ ਗੂਗਲ ਉਸ ਨੂੰ ਸਹਿਣ ਨਹੀਂ ਕਰਦਾ। ਐਕਸ਼ਨ ਮੋਡ ਵਿੱਚ ਆਉਣ ਤੋਂ ਬਾਅਦ, ਗੂਗਲ ਆਪਣੇ ਪਲੇਟਫਾਰਮ ਤੋਂ ਅਜਿਹੇ ਅਕਾਉਂਟਸ ਅਤੇ ਵੀਡੀਓ ਨੂੰ ਹਟਾ ਦਿੰਦਾ ਹੈ ਜੋ ਨੀਤੀਆਂ ਦੀ ਉਲੰਘਣਾ ਕਰਦੇ ਹਨ। ਹਾਲ ਹੀ ‘ਚ ਗੂਗਲ ਨੇ ਮਾਈਕ੍ਰੋਬਲਾਗਿੰਗ ਪਲੇਟਫਾਰਮ X (ਟਵਿਟਰ) ‘ਤੇ ਪੋਸਟ ਕਰਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਸਿਰਫ ਤਿੰਨ ਮਹੀਨਿਆਂ ‘ਚ 20 ਲੱਖ ਤੋਂ ਜ਼ਿਆਦਾ ਵੀਡੀਓਜ਼ ਨੂੰ ਹਟਾ ਦਿੱਤਾ ਗਿਆ ਹੈ। ਜੇਕਰ ਤੁਸੀਂ ਵੀ ਯੂ-ਟਿਊਬ ‘ਤੇ ਵੀਡੀਓ ਬਣਾਉਂਦੇ ਹੋ ਤਾਂ ਤੁਹਾਨੂੰ ਜ਼ਿਆਦਾ ਸੁਚੇਤ ਰਹਿਣ ਦੀ ਲੋੜ ਹੈ। ਕਿਉਂਕਿ ਇੱਕ ਛੋਟੀ ਜਿਹੀ ਗਲਤੀ ਵੀ ਤੁਹਾਡੇ ਲਈ ਮਹਿੰਗੀ ਸਾਬਤ ਹੋ ਸਕਦੀ ਹੈ।
ਗੂਗਲ (Google) ਵੱਲੋਂ ਕੀਤੀ ਗਈ ਪੋਸਟ ਵਿੱਚ ਖੁਲਾਸਾ ਹੋਇਆ ਹੈ ਕਿ ਅਪ੍ਰੈਲ 2023 ਤੋਂ ਜੂਨ 2023 ਦਰਮਿਆਨ ਯੂਟਿਊਬ ਨੀਤੀਆਂ ਦੀ ਉਲੰਘਣਾ ਕਰਨ ਕਾਰਨ 20 ਲੱਖ ਤੋਂ ਵੱਧ ਵੀਡੀਓਜ਼ ਨੂੰ ਹਟਾ ਦਿੱਤਾ ਗਿਆ ਹੈ।
Google says it has removed over 20,00,000 YouTube videos for violating its policies between April and June 2023 in India.
— ANI (@ANI) October 19, 2023
ਇਹ ਵੀ ਪੜ੍ਹੋ
ਪਹਿਲਾਂ ਵੀ ਵੀਡੀਓ ਹਟਾਏ
ਇਸ ਤੋਂ ਇਲਾਵਾ ਇਸ ਸਾਲ ਜਨਵਰੀ ਤੋਂ ਮਾਰਚ 2023 ਦੇ ਵਿਚਕਾਰ, YouTube ਨੀਤੀਆਂ ਦੀ ਉਲੰਘਣਾ ਕਰਨ ਲਈ 19 ਲੱਖ ਤੋਂ ਵੱਧ YouTube ਵੀਡੀਓਜ਼ ਨੂੰ ਹਟਾ ਦਿੱਤਾ ਗਿਆ ਹੈ। ਅਗਲਾ ਨੰਬਰ ਤੁਹਾਡੇ ਯੂਟਿਊਬ ਵੀਡੀਓ ਦਾ ਵੀ ਹੋ ਸਕਦਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਅਜਿਹਾ ਕੁਝ ਨਾ ਹੋਵੇ ਤਾਂ ਯੂਟਿਊਬ ਵੀਡੀਓ ਬਣਾਉਣ ਅਤੇ ਅਪਲੋਡ ਕਰਦੇ ਸਮੇਂ ਯੂਟਿਊਬ ਦੀ ਪਾਲਿਸੀ ਨੂੰ ਧਿਆਨ ਵਿੱਚ ਰੱਖੋ ਅਤੇ ਇਸਦੀ ਉਲੰਘਣਾ ਕਰਨ ਤੋਂ ਬਚੋ।
‘ਸਕੈਮ ‘ਤੇ ਪਾਈ ਠੱਲ੍ਹ’
ਗੂਗਲ ਨਾ ਸਿਰਫ ਆਪਣੀਆਂ ਨੀਤੀਆਂ ਦੀ ਉਲੰਘਣਾ ਕਰਨ ਵਾਲੇ ਵੀਡੀਓ ਹੀ ਨਹੀਂ ਹਟਾ ਰਿਹਾ, ਸਗੋਂ ਗੂਗਲ ਦਾ ਟੀਚਾ ਦੁਨੀਆ ਭਰ ‘ਚ ਤੇਜ਼ੀ ਨਾਲ ਵੱਧ ਰਹੇ ਸਕੈਮ ਦੇ ਮਾਮਲਿਆਂ ਨੂੰ ਘੱਟ ਕਰਨਾ ਵੀ ਹੈ। ਗੂਗਲ ਲੋਕਾਂ ਨੂੰ ਸਕੈਮ ਤੋਂ ਬਚਾਉਣ ਲਈ ਕਈ ਵੱਡੇ ਕਦਮ ਚੁੱਕ ਰਿਹਾ ਹੈ।
ਇੱਕ ਹੋਰ ਪੋਸਟ ‘ਚ ਦਾਅਵਾ ਕੀਤਾ ਗਿਆ ਹੈ ਕਿ ਗੂਗਲ ਨੇ ਗੂਗਲ ਪੇ ਦੇ ਜ਼ਰੀਏ ਇੱਕ ਸਾਲ ‘ਚ ਕਰੀਬ 12 ਹਜ਼ਾਰ ਕਰੋੜ ਰੁਪਏ ਦੇ ਸਕੈਮ ‘ਤੇ ਰੋਕ ਲਗਾਈ ਗਈ ਹੈ। ਗੂਗਲ ਨੇ ਕਿਹਾ ਕਿ ਕਿਸੇ ਪੈਮੇਂਟ ‘ਤੇ ਸ਼ੱਕ ਹੋਣ ‘ਤੇ ਲੋਕਾਂ ਨੂੰ ਤੁਰੰਤ ਅਲਰਟ ਭੇਜੇ ਜਾਂਦੇ ਹਨ। ਜਿਸ ਨਾਲ ਇਨ੍ਹਾਂ ਮਾਮਲਿਆਂ ਨੂੰ ਰੋਕਣ ‘ਚ ਮਦਦ ਮਿਲੀ ਹੈ।