ਨਹੀਂ ਜਾਣਾ ਚਾਹੁੰਦੇ ਜ਼ੇਲ੍ਹ ਤਾਂ ਗੂਗਲ ਸਰਚ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ
ਤੁਸੀਂ ਗੂਗਲ ਸਰਚ ਦੀ ਵਰਤੋਂ ਜ਼ਰੂਰ ਕਰ ਰਹੇ ਹੋਵੋਗੇ। ਪਰ ਕੀ ਤੁਸੀਂ ਜਾਣਦੇ ਹੋ ਕਿ ਗੂਗਲ 'ਤੇ ਕੁਝ ਵੀ ਗਲਤ ਸਰਚ ਕਰਨਾ ਤੁਹਾਨੂੰ ਮਹਿੰਗਾ ਪੈ ਸਕਦਾ ਹੈ? ਅੱਜ ਅਸੀਂ ਤੁਹਾਨੂੰ ਕੁਝ ਮਹੱਤਵਪੂਰਨ ਜਾਣਕਾਰੀ ਦੇਵਾਂਗੇ ਜੋ ਤੁਹਾਨੂੰ ਗੂਗਲ ਸਰਚ ਦੀ ਵਰਤੋਂ ਕਰਦੇ ਸਮੇਂ ਹਮੇਸ਼ਾ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਹਨ। ਨਹੀਂ ਤਾਂ ਤੁਸੀਂ ਕਿਸੇ ਵੱਡੀ ਮੁਸੀਬਤ ਵਿੱਚ ਪੈ ਸਕਦੇ ਹੋ।
ਜੇਕਰ ਤੁਸੀਂ ਉਨ੍ਹਾਂ ਲੋਕਾਂ ‘ਚੋਂ ਹੋ ਜੋ ਛੋਟੀ ਤੋਂ ਛੋਟੀ ਚੀਜ਼ ਨੂੰ ਵੀ ਸਰਚ ਕਰਨ ਲਈ ਗੂਗਲ (Google) ਦੀ ਮਦਦ ਲੈਂਦੇ ਹੋਂ ਤਾਂ ਤੁਹਾਨੂੰ ਥੋੜ੍ਹਾ ਸਾਵਧਾਨ ਰਹਿਣ ਦੀ ਲੋੜ ਹੈ। ਅੱਜ ਅਸੀਂ ਤੁਹਾਨੂੰ ਕੁਝ ਅਜਿਹੀਆਂ ਜ਼ਰੂਰੀ ਗੱਲਾਂ ਬਾਰੇ ਦੱਸਾਂਗੇ, ਜਿਨ੍ਹਾਂ ਨੂੰ ਜਾਣਨ ਤੋਂ ਬਾਅਦ ਤੁਸੀਂ ਵੀ ਅਗਲੀ ਵਾਰ ਗੂਗਲ ਸਰਚ ਦੀ ਵਰਤੋਂ ਕਰਨ ਤੋਂ ਪਹਿਲਾਂ ਜ਼ਰੂਰ ਧਿਆਨ ਰੱਖੋਗੇ।
ਤੁਸੀਂ ਇੱਕ ਕਹਾਵਤ ਜ਼ਰੂਰ ਸੁਣੀ ਹੋਵੇਗੀ ਕਿ ‘ਆ ਬੈਲ ਮੈਨੂੰ ਮਾਰ’। ਇੱਥੇ ਇਸ ਕਹਾਵਤ ਦਾ ਮਤਲਬ ਇਹ ਹੈ ਕਿ ਗੂਗਲ ‘ਤੇ ਕੁਝ ਵੀ ਸਰਚ ਕਰਨਾ ਤੁਹਾਨੂੰ ਬਾਅਦ ਵਿੱਚ ਮੁਸ਼ਕਲ ਵਿੱਚ ਪਾ ਸਕਦਾ ਹੈ। ਕੁਝ ਅਜਿਹੀਆਂ ਚੀਜ਼ਾਂ ਹਨ ਜੋ ਗੂਗਲ ‘ਤੇ ਸਰਚ ਕਰਨ ‘ਤੇ ਤੁਹਾਨੂੰ ਜੇਲ੍ਹ ਭੇਜ ਸਕਦੀਆਂ ਹਨ।
ਇਹ ਗਲਤੀ ਕਦੇ ਵੀ ਨਾ ਕਰੋ
ਜੇਕਰ ਤੁਸੀਂ ਗੂਗਲ ਸਰਚ ਦੀ ਮਦਦ ਨਾਲ ਇੰਟਰਨੈੱਟ ‘ਤੇ ਬੰਬ ਬਣਾਉਣ ਦਾ ਤਰੀਕਾ ਲੱਭ ਰਹੇ ਹੋ, ਤਾਂ ਤੁਸੀਂ ਮੁਸ਼ਕਲ ‘ਚ ਪੈ ਸਕਦੇ ਹੋ। ਇਸ ਤਰ੍ਹਾਂ ਦੀ ਕੋਈ ਵੀ ਸਰਚ ਤੁਹਾਨੂੰ ਸੁਰੱਖਿਆ ਏਜੰਸੀਆਂ ਦੇ ਰਾਡਾਰ ‘ਤੇ ਪਾ ਸਕਦੀ ਹੈ। ਇਹ ਸਰਚ ਦੇ ਚੱਲਦੇ ਤੁਹਾਡੇ ਵਿਰੁੱਧ ਕਾਰਵਾਈ ਕੀਤੀ ਜਾ ਸਕਦੀ ਹੈ।
ਇਸ ਤਰ੍ਹਾਂ ਦੀ ਸਰਚ ਪਏਗੀ ਮਹਿੰਗੀ
ਹਾਲਾਂਕਿ ਭਾਰਤ ਵਿੱਚ ਅਸ਼ਲੀਲ ਵੀਡੀਓ ਦਿਖਾਉਣ ਵਾਲੀਆਂ ਸਾਈਟਾਂ ਨੂੰ ਬਲੌਕ ਕੀਤਾ ਗਿਆ ਹੈ, ਗੂਗਲ ਸਰਚ ਦੀ ਮਦਦ ਨਾਲ ਅਸ਼ਲੀਲ ਸਮੱਗਰੀ ਨੂੰ ਸਰਚ ਵੀ ਤੁਹਾਨੂੰ ਮੁਸ਼ਕਲ ਵਿੱਚ ਪਾ ਸਕਦਾ ਹੈ। ਇਸ ਨੂੰ ਸਰਚ ਕਰਨ ਦੀ ਇੱਕ ਛੋਟੀ ਜਿਹੀ ਗ਼ਲਤੀ ਤੁਹਾਨੂੰ ਜੇਲ੍ਹ ਭੇਜ ਸਕਦੀ ਹੈ।
ਫਿਲਮ ਪਾਇਰੇਸੀ
ਫਿਲਮ ਪਾਇਰੇਸੀ ਇੱਕ ਅਪਰਾਧ ਹੈ, ਜੇਕਰ ਤੁਸੀਂ ਗੂਗਲ ਸਰਚ ਦੀ ਮਦਦ ਨਾਲ ਪਾਇਰੇਸੀ ਨਾਲ ਜੁੜੀਆਂ ਚੀਜ਼ਾਂ ਨੂੰ ਸਰਚ ਕਰਦੇ ਹੋ ਤਾਂ ਤੁਹਾਡੇ ਸਿਰ ਮੁਸੀਬਤ ਪੈ ਸਕਦੀ ਹੈ। ਭਾਰਤ ਵਿੱਚ ਫਿਲਮ ਪਾਇਰੇਸੀ ਗੈਰ-ਕਾਨੂੰਨੀ ਹੈ। ਇਸਲਈ ਗੂਗਲ ‘ਤੇ ਇਸ ਤਰ੍ਹਾਂ ਦੀ ਕੋਈ ਵੀ ਸਰਚ ਕਰਨਾ ਤੁਹਾਨੂੰ ਬੁਰੀ ਤਰ੍ਹਾਂ ਫਸਾ ਸਕਦੀ ਹੈ। ਤੁਹਾਨੂੰ ਜੇਲ੍ਹ, ਜੁਰਮਾਨਾ ਜਾਂ ਜੇਲ੍ਹ ਅਤੇ ਜੁਰਮਾਨਾ ਦੋਵੇਂ ਦੀ ਸਜ਼ਾ ਦਿੱਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ
ਖਿਆਲ ਰੱਖੋ
ਇਹ ਸਿਰਫ ਉੱਪਰ ਦੱਸੀਆਂ ਗਈਆਂ ਤਿੰਨ ਚੀਜ਼ਾਂ ਨਹੀਂ ਹਨ, ਜਿਨ੍ਹਾਂ ਨੂੰ ਗੂਗਲ ‘ਤੇ ਸਰਚ ਕਰਨਾ ਮਹਿੰਗਾ ਪੈ ਸਕਦਾ ਹੈ। ਇਸ ਤੋਂ ਇਲਾਵਾ ਹੋਰ ਵੀ ਕਈ ਚੀਜ਼ਾਂ ਹਨ, ਜਿਨ੍ਹਾਂ ਨੂੰ ਸਰਚ ਕਰਨ ‘ਤੇ ਤੁਹਾਨੂੰ ਸਿੱਧਾ ਜੇਲ੍ਹ ਜਾਣ ਪੈ ਸਕਦਾ ਹੈ। ਅਜਿਹੇ ‘ਚ ਅਗਲੀ ਵਾਰ ਗੂਗਲ ਸਰਚ ਦੀ ਵਰਤੋਂ ਕਰਨ ਤੋਂ ਪਹਿਲਾਂ 100 ਵਾਰ ਸੋਚੋ।