AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

iPhone Duo: ਐਪਲ ਦਾ ਪਹਿਲਾ ਫੋਲਡੇਬਲ ਆਈਫੋਨ ਡੂਓ ਲਾਂਚ, 4,49,900 ਰੁਪਏ ਤੱਕ ਪਹੁੰਚੀ ਕੀਮਤ

iPhone Duo: ਐਪਲ ਨੇ ਆਪਣਾ ਪਹਿਲਾ ਫੋਲਡੇਬਲ ਆਈਫੋਨ ਡੂਓ ਲਾਂਚ ਕਰ ਦਿੱਤਾ ਹੈ। ਫੋਨ 'ਚ A20 Pro ਚਿਪਸੈਟ ਤੇ 48 ਮੈਗਾਪਿਕਸਲ ਦੇ ਦੋ ਰਿਅਰ ਕੈਮਰੇ ਦਿੱਤੇ ਗਏ ਹਨ। ਇਸ 'ਚ MagSafe ਵਾਇਰਲੈੱਸ ਚਾਰਜਿੰਗ ਦਾ ਸਪੋਰਟ ਵੀ ਮਿਲਦਾ ਹੈ।

iPhone Duo: ਐਪਲ ਦਾ ਪਹਿਲਾ ਫੋਲਡੇਬਲ ਆਈਫੋਨ ਡੂਓ ਲਾਂਚ, 4,49,900 ਰੁਪਏ ਤੱਕ ਪਹੁੰਚੀ ਕੀਮਤ
iPhone Duo
tv9-punjabi
| Updated On: 10 Sep 2026 06:58 AM IST
Share

ਐਪਲ ਨੇ ਆਪਣਾ ਪਹਿਲਾ ਫੋਲਡੇਬਲ ਆਈਫੋਨ ਡੂਓ ਲਾਂਚ ਕਰ ਦਿੱਤਾ ਹੈ। ਭਾਰਤ ‘ਚ ਇਸ ਦੀ ਸ਼ੁਰੂਆਤੀ ਕੀਮਤ 2,99,900 ਰੁਪਏ ਰੱਖੀ ਗਈ ਹੈ। ਫੋਨ 256GB ਤੋਂ ਲੈ ਕੇ 2TB ਤੱਕ ਦੇ ਸਟੋਰੇਜ ਆਪਸ਼ਨ ‘ਚ ਆਉਂਦਾ ਹੈ। ਇਸ ‘ਚ 7.6 ਇੰਚ ਦਾ ਇਨਰ ਡਿਸਪਲੇਅ ਤੇ 5.4 ਇੰਚ ਦਾ ਆਊਟਰ ਡਿਸਪਲੇਅ ਦਿੱਤਾ ਗਿਆ ਹੈ। ਫੋਨ ‘ਚ A20 Pro ਚਿਪ, 48 ਮੈਗਾਪਿਕਸਲ ਦੇ ਦੋ ਰਿਅਰ ਕੈਮਰੇ ਤੇ MagSafe ਵਾਇਰਲੈੱਸ ਚਾਰਜਿੰਗ ਦਾ ਸਪੋਰਟ ਮਿਲਦਾ ਹੈ। ਆਈਫੋਨ ਡੂਓ ਦੇ ਪ੍ਰੀ-ਆਰਡਰ 16 ਅਕਤੂਬਰ ਤੋਂ ਸ਼ੁਰੂ ਹੋਣਗੇ। ਫੋਨ ਨੂੰ ਦੋ ਕਲਰ ਆਪਸ਼ਨ- ਸਟਾਰ ਵ੍ਹਾਈਟ ਤੇ ਨਾਈਟ ਸਕਾਈ- ‘ਚ ਪੇਸ਼ ਕੀਤਾ ਗਿਆ ਹੈ। ਐਪਲ ਨੇ ਫੋਲਡੇਬਲ ਫੋਨ ਲਈ iOS 27 ਨੂੰ ਵੀ ਖਾਸ ਤੌਰ ‘ਤੇ ਤਿਆਰ ਕੀਤਾ ਹੈ, ਜਿਸ ‘ਚ ਮਲਟੀਟਾਸਕਿੰਗ ਅਤੇ ਨਵੇਂ ਕੰਟਰੋਲ ਦਿੱਤੇ ਗਏ ਹਨ।

2.99 ਲੱਖ ਰੁਪਏ ਤੋਂ ਸ਼ੁਰੂ ਕੀਮਤ, 2TB ਤੱਕ ਸਟੋਰੇਜ

ਭਾਰਤ ‘ਚ ਆਈਫੋਨ ਡੂਓ ਦੀ ਕੀਮਤ 256GB ਸਟੋਰੇਜ ਵਾਲੇ ਬੇਸ ਮਾਡਲ ਲਈ 2,99,900 ਰੁਪਏ ਤੋਂ ਸ਼ੁਰੂ ਹੁੰਦੀ ਹੈ। ਉੱਥੇ ਹੀ 512GB ਮਾਡਲ ਦੀ ਕੀਮਤ 3,24,900 ਰੁਪਏ, 1TB ਮਾਡਲ ਦੀ ਕੀਮਤ 3,74,900 ਰੁਪਏ ਤੇ 2TB ਮਾਡਲ ਦੀ ਕੀਮਤ 4,49,900 ਰੁਪਏ ਹੈ। ਆਈਫੋਨ ਡੂਓ ਨੂੰ ਸਟਾਰ ਵ੍ਹਾਈਟ ਅਤੇ ਨਾਈਟ ਸਕਾਈ ਕਲਰ ਵਿੱਚ ਪੇਸ਼ ਕੀਤਾ ਗਿਆ ਹੈ। ਇਸ ਦੇ ਪ੍ਰੀ-ਆਰਡਰ 16 ਅਕਤੂਬਰ ਤੋਂ ਸ਼ੁਰੂ ਹੋਣਗੇ ਤੇ ਵਿਕਰੀ 23 ਅਕਤੂਬਰ ਤੋਂ ਸ਼ੁਰੂ ਹੋਵੇਗੀ।

7.6 ਇੰਚ ਦਾ ਸਭ ਤੋਂ ਵੱਡਾ ਆਈਫੋਨ ਡਿਸਪਲੇਅ

ਅਨਫੋਲਡ ਹੋਣ ‘ਤੇ ਆਈਫੋਨ ਡੂਓ ‘ਚ 7.6 ਇੰਚ ਦਾ Super Retina XDR ਡਿਸਪਲੇਅ ਮਿਲਦਾ ਹੈ, ਜੋ ਐਪਲ ਦੇ ਕਿਸੇ ਆਈਫੋਨ ‘ਚ ਦਿੱਤਾ ਗਿਆ ਹੁਣ ਤੱਕ ਦਾ ਸਭ ਤੋਂ ਵੱਡਾ ਡਿਸਪਲੇਅ ਹੈ। ਉੱਥੇ ਹੀ ਆਊਟਰ ਸਕ੍ਰੀਨ 5.4 ਇੰਚ ਦੀ ਹੈ ਤੇ ਆਈਫੋਨ 18 ਪ੍ਰੋ ਦੇ ਕਰੀਬ 90 ਫੀਸਦੀ ਸਕ੍ਰੀਨ ਏਰੀਆ ਦੇ ਬਰਾਬਰ ਹੈ। ਦੋਵੇਂ ਡਿਸਪਲੇਅ ‘ਚ ProMotion, Always On ਤੇ 3,000 ਨਿਟਸ ਤੱਕ ਦੀ ਆਊਟਡੋਰ ਬ੍ਰਾਈਟਨੈੱਸ ਮਿਲਦੀ ਹੈ। ਫੋਨ ‘ਚ 100 ਤੋਂ ਵੱਧ ਕੰਪੋਨੈਂਟਸ ਤੋਂ ਬਣਿਆ ਪ੍ਰਿਸੀਜ਼ਨ ਹਿੰਜ ਅਤੇ ਟਾਈਟੇਨੀਅਮ ਕਨਸਟਰਕਸ਼ਨ ਦਿੱਤਾ ਗਿਆ ਹੈ। ਫਰੰਟ ‘ਤੇ Ceramic Shield 2 ਹੈ ਤੇ ਫੋਨ ਨੂੰ IP68 ਰੇਟਿੰਗ ਮਿਲੀ ਹੈ।

48MP ਦੇ ਦੋ ਕੈਮਰੇ

ਆਈਫੋਨ ਡੂਓ ‘ਚ 48 ਮੈਗਾਪਿਕਸਲ ਦਾ Fusion ਪ੍ਰਾਇਮਰੀ ਕੈਮਰਾ ਤੇ 48 ਮੈਗਾਪਿਕਸਲ ਦਾ Fusion ਅਲਟਰਾ ਵਾਈਡ ਕੈਮਰਾ ਦਿੱਤਾ ਗਿਆ ਹੈ। ਇਸ ‘ਚ 12MP Center Stage ਫਰੰਟ ਕੈਮਰਾ ਮਿਲਦਾ ਹੈ। ਫੋਲਡੇਬਲ ਡਿਜ਼ਾਈਨ ਦੀ ਵਜ੍ਹਾ ਨਾਲ ਇਸ ‘ਚ ਸਮਾਰਟ ਟੈਕ, ਡੂਓ ਪ੍ਰੀਵਿਊ ਤੇ ਆਊਟਰ ਡਿਸਪਲੇਅ ਦੀ ਮਦਦ ਨਾਲ ਰਿਅਰ ਕੈਮਰੇ ਤੋਂ ਸੈਲਫੀ ਵਰਗੇ ਫੀਚਰ ਮਿਲਦੇ ਹਨ। ਐਪਲ ਨੇ iOS 27 ਨੂੰ ਫੋਲਡੇਬਲ ਸਕ੍ਰੀਨ ਲਈ ਤਿਆਰ ਕੀਤਾ ਹੈ, ਜਿਸ ‘ਚ Split View ਮਲਟੀਟਾਸਕਿੰਗ ਤੇ ਨਵੇਂ ਕੰਟਰੋਲ ਦਿੱਤੇ ਗਏ ਹਨ। ਫੋਨ ‘ਚ Apple Intelligence ਤੇ Siri AI ਦਾ ਸਪੋਰਟ ਵੀ ਮਿਲਦਾ ਹੈ।

A20 Pro ਚਿਪ ਤੇ 24 ਘੰਟੇ ਦੀ ਬੈਟਰੀ

ਆਈਫੋਨ ਡੂਓ ‘ਚ A20 Pro ਚਿਪ ਦਿੱਤੀ ਗਈ ਹੈ, ਜਿਸ ਦੇ ਨਾਲ ਕਸਟਮ ਵੇਪਰ ਚੈਂਬਰ ਵੀ ਦਿੱਤਾ ਗਿਆ ਹੈ। ਇਹ ਫੋਨ ਦੇ ਥਰਮਲ ਮੈਨੇਜਮੈਂਟ ਨੂੰ ਬਿਹਤਰ ਕਰਦਾ ਹੈ। ਐਪਲ ਦਾ ਦਾਅਵਾ ਹੈ ਕਿ ਆਈਫੋਨ 17 ਪ੍ਰੋ ਦੇ ਮੁਕਾਬਲੇ ਲਗਾਤਾਰ ਪਰਫਾਰਮੈਂਸ 35 ਫੀਸਦੀ ਤੱਕ ਬਿਹਤਰ ਹੈ। ਫੋਨ ‘ਚ ਡੁਅਲ-ਬੈਟਰੀ ਸੈਟਅਪ ਮਿਲਦਾ ਹੈ ਤੇ ਦੋਵੇਂ ਡਿਸਪਲੇਅ ਨੂੰ ਬਰਾਬਰ ਇਸਤੇਮਾਲ ਕਰਨ ‘ਤੇ 24 ਘੰਟਿਆਂ ਤੱਕ ਦੀ ਬੈਟਰੀ ਲਾਈਫ ਮਿਲਦੀ ਹੈ।

Follow Us
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ
Ludhiana Band: ਲੁਧਿਆਣਾ 'ਚ ਬੰਦ ਦਾ ਅਸਰ, ਲੱਗਿਆ ਲੰਮਾ ਜਾਮ, ਬਾਬਾ ਸਾਹਿਬ ਦੀ ਮੂਰਤੀ ਦੀ ਬੇਅਦਬੀ ਦਾ ਵਿਰੋਧ...
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ
ਪੰਚਕੂਲਾ ਦੇ ਕਾਲਕਾ ਵਿੱਚ ਨੌਜਵਾਨ 'ਤੇ ਜਾਨਲੇਵਾ ਹਮਲਾ, ਪੁਰਾਣੀ ਰੰਜਿਸ਼ ਬਣੀ ਵਜ੍ਹਾ...
BRICS Summit: ਮੋਦੀ-ਪੁਤਿਨ ਮੁਲਾਕਾਤ, ਨਵੇਂ ਵਰਲਡ ਆਰਡਰ ਦੀ ਸ਼ੁਰੂਆਤ?
BRICS Summit: ਮੋਦੀ-ਪੁਤਿਨ ਮੁਲਾਕਾਤ, ਨਵੇਂ ਵਰਲਡ ਆਰਡਰ ਦੀ ਸ਼ੁਰੂਆਤ?...
Starlink India Entry Cleared: TRAI ਦੀ ਸਪੈਕਟ੍ਰਮ ਸਿਫ਼ਾਰਸ਼ਾਂ ਨੂੰ ਮਿਲੀ ਮਨਜ਼ੂਰੀ, OneWeb ਅਤੇ Jio ਨੂੰ ਸਪੈਕਟ੍ਰਮ
Starlink India Entry Cleared: TRAI ਦੀ ਸਪੈਕਟ੍ਰਮ ਸਿਫ਼ਾਰਸ਼ਾਂ ਨੂੰ ਮਿਲੀ ਮਨਜ਼ੂਰੀ, OneWeb ਅਤੇ Jio ਨੂੰ ਸਪੈਕਟ੍ਰਮ...
PM Modi Gen Z Interaction: 6000 Gen-Z ਨੌਜਵਾਨਾਂ ਨਾਲ PM Modi ਦਾ ਖਾਸ ਸੰਵਾਦ
PM Modi Gen Z Interaction: 6000 Gen-Z ਨੌਜਵਾਨਾਂ ਨਾਲ PM Modi ਦਾ ਖਾਸ ਸੰਵਾਦ...
ਜਿਹੜੇ ਵਿੱਕ ਗਏ...ਜਿਹੜੇ ਡਰ ਗਏ...ਉਹ ਬੀਜੇਪੀ 'ਚ ਗਏ...ਡਾ. ਬਲਬੀਰ ਸਿੰਘ ਦਾ ਪਾਰਟੀ ਬਦਲਣ ਵਾਲਿਆਂ ਦੇ ਵੱਡਾ ਹਮਲਾ
ਜਿਹੜੇ ਵਿੱਕ ਗਏ...ਜਿਹੜੇ ਡਰ ਗਏ...ਉਹ ਬੀਜੇਪੀ 'ਚ ਗਏ...ਡਾ. ਬਲਬੀਰ ਸਿੰਘ ਦਾ ਪਾਰਟੀ ਬਦਲਣ ਵਾਲਿਆਂ ਦੇ ਵੱਡਾ ਹਮਲਾ...
ਉਹ ਸ਼ੀਸ਼ਾ ਸਾਫ ਕਰਦੇ ਰਹੇ... ਧੂੜ ਤਾਂ ਚੇਹਰੇ 'ਤੇ ਜੰਮ੍ਹੀ ਸੀ, ਪੰਜਾਬ ਕਾਂਗਰਸ ਇੰਚਾਰਜ ਬੱਦਲਣ 'ਤੇ AAP ਦਾ ਤਿੱਖਾ ਤੰਜ
ਉਹ ਸ਼ੀਸ਼ਾ ਸਾਫ ਕਰਦੇ ਰਹੇ... ਧੂੜ ਤਾਂ ਚੇਹਰੇ 'ਤੇ ਜੰਮ੍ਹੀ ਸੀ, ਪੰਜਾਬ ਕਾਂਗਰਸ ਇੰਚਾਰਜ ਬੱਦਲਣ 'ਤੇ AAP ਦਾ ਤਿੱਖਾ ਤੰਜ...
AAP ਨੇ ਨਸ਼ਿਆਂ ਖਿਲਾਫ ਚੁੱਕਿਆ ਵੱਡਾ ਕਦਮ... ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲੇ 164% ਵਧੇ, TV9 ਭਾਰਤਵਰਸ਼ ਦੇ 'ਸਿਹਤ ਸੰਵਾਦ' 'ਤੇ ਬੋਲੇ ਡਾ. ਬਲਬੀਰ ਸਿੰਘ
AAP ਨੇ ਨਸ਼ਿਆਂ ਖਿਲਾਫ ਚੁੱਕਿਆ ਵੱਡਾ ਕਦਮ... ਨਸ਼ਾ ਛੁਡਾਊ ਕੇਂਦਰਾਂ ਵਿੱਚ ਦਾਖਲੇ 164% ਵਧੇ, TV9 ਭਾਰਤਵਰਸ਼ ਦੇ 'ਸਿਹਤ ਸੰਵਾਦ' 'ਤੇ ਬੋਲੇ ਡਾ. ਬਲਬੀਰ ਸਿੰਘ...
AIIMS 'ਚ ਸੀਐਮ ਰੇਖਾ ਗੁਪਤਾ ਨੇ ਜਾਣਿਆ ਜ਼ਖਮੀਆਂ ਦਾ ਹਾਲ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਕਹੀ ਗੱਲ
AIIMS 'ਚ ਸੀਐਮ ਰੇਖਾ ਗੁਪਤਾ ਨੇ ਜਾਣਿਆ ਜ਼ਖਮੀਆਂ ਦਾ ਹਾਲ, ਦੋਸ਼ੀਆਂ ਖਿਲਾਫ ਸਖ਼ਤ ਕਾਰਵਾਈ ਦੀ ਕਹੀ ਗੱਲ...