AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Apple ਦਾ ਨਵਾਂ ਸਿਕਿਓਰਿਟੀ ਸਿਸਟਮ! ਬਿਨਾਂ ਡੱਬਾ ਖੋਲ੍ਹੇ ਫੜੀ ਜਾਵੇਗੀ iPhone ਦੀ ਚੋਰੀ

Apple Security System: Apple ਨੇ ਆਪਣੇ ਸਟੋਰਾਂ 'ਤੇ iPhone ਅਤੇ ਹੋਰ ਪ੍ਰੋਡਕਟਸ ਦੀ ਵਾਪਸੀ ਨਾਲ ਜੁੜੀ ਧੋਖਾਧੜੀ ਨੂੰ ਰੋਕਣ ਲਈ ਨਵੀਂ ਤਕਨੀਕ ਪੇਸ਼ ਕੀਤੀ ਹੈ। ਕੰਪਨੀ ਨੇ ਇੱਕ ਅਜਿਹਾ ਡਿਵਾਈਸ ਤਿਆਰ ਕੀਤਾ ਹੈ, ਜੋ ਪੈਕੇਜਿੰਗ ਦੇ ਅੰਦਰ ਰੱਖੇ iPhone ਨੂੰ ਸਕੈਨ ਕਰ ਸਕਦਾ ਹੈ।

Apple ਦਾ ਨਵਾਂ ਸਿਕਿਓਰਿਟੀ ਸਿਸਟਮ! ਬਿਨਾਂ ਡੱਬਾ ਖੋਲ੍ਹੇ ਫੜੀ ਜਾਵੇਗੀ iPhone ਦੀ ਚੋਰੀ
ਬਿਨਾਂ ਡੱਬਾ ਖੋਲ੍ਹੇ ਫੜੀ ਜਾਵੇਗੀ iPhone ਦੀ ਚੋਰੀ
tv9-punjabi
| Updated On: 26 Oct 2026 18:44 PM IST
Share

Apple ਨੇ ਆਪਣੇ ਰਿਟੇਲ ਸਟੋਰਾਂ ‘ਤੇ ਚੋਰੀ ਅਤੇ ਧੋਖਾਧੜੀ ਰੋਕਣ ਲਈ ਨਵਾਂ ਸਕੈਨਿੰਗ ਸਿਸਟਮ ਸ਼ੁਰੂ ਕੀਤਾ ਹੈ। ਇਸ ਦੀ ਮਦਦ ਨਾਲ ਕੰਪਨੀ ਬਿਨਾਂ ਪੈਕੇਜਿੰਗ ਖੋਲ੍ਹੇ ਹੀ ਵਾਪਸ ਕੀਤੇ ਗਏ iPhone ਦੀ ਜਾਂਚ ਕਰ ਸਕੇਗੀ। ਇਹ ਸਿਸਟਮ ਫੋਨ ਦੀ ਸਥਿਤੀ ਦਾ ਪਤਾ ਲਗਾਉਣ ਅਤੇ ਉਸ ਦੀ ਜਾਂਚ ਕਰਨ ਵਿੱਚ ਮਦਦ ਕਰੇਗਾ। ਇਸ ਦਾ ਮਕਸਦ ਇਹ ਯਕੀਨੀ ਬਣਾਉਣਾ ਹੈ ਕਿ ਵਾਪਸ ਕੀਤੇ ਗਏ ਡੱਬੇ ਦੇ ਅੰਦਰ iPhone ਅਤੇ ਉਸ ਦੇ ਸਾਰੇ ਜ਼ਰੂਰੀ ਪਾਰਟਸ ਮੌਜੂਦ ਹਨ ਜਾਂ ਨਹੀਂ।

ਦਰਅਸਲ, Apple ਦੇ ਕੁਝ ਰਿਟੇਲ ਸਟੋਰਾਂ ‘ਤੇ ਧੋਖਾਧੜੀ ਦੇ ਮਾਮਲੇ ਸਾਹਮਣੇ ਆਏ ਸਨ। ਰਿਪੋਰਟ ਮੁਤਾਬਕ, ਕੁਝ ਲੋਕ iPhone ਜਾਂ ਹੋਰ Apple ਪ੍ਰੋਡਕਟਸ ਖਰੀਦਣ ਤੋਂ ਬਾਅਦ ਉਨ੍ਹਾਂ ਦੇ ਅੰਦਰੋਂ ਜ਼ਰੂਰੀ ਪਾਰਟਸ ਜਾਂ ਐਕਸੈਸਰੀਜ਼ ਕੱਢ ਲੈਂਦੇ ਸਨ। ਕੁਝ ਮਾਮਲਿਆਂ ਵਿੱਚ ਪੂਰਾ ਡਿਵਾਈਸ ਹੀ ਕੱਢ ਲਿਆ ਜਾਂਦਾ ਸੀ। ਇਸ ਤੋਂ ਬਾਅਦ ਡੱਬੇ ਨੂੰ ਦੁਬਾਰਾ ਸੀਲ ਕਰਕੇ ਸਟੋਰ ‘ਤੇ ਵਾਪਸ ਕਰ ਦਿੱਤਾ ਜਾਂਦਾ ਸੀ। ਬਾਹਰੋਂ ਦੇਖਣ ‘ਤੇ ਡੱਬਾ ਬਿਲਕੁਲ ਨਵਾਂ ਲੱਗਦਾ ਸੀ, ਪਰ ਉਸ ਦੇ ਅੰਦਰੋਂ ਫੋਨ ਜਾਂ ਉਸ ਦੇ ਜ਼ਰੂਰੀ ਪਾਰਟਸ ਗਾਇਬ ਹੁੰਦੇ ਸਨ।

ਡੱਬਾ ਖੁੱਲ੍ਹਣ ਤੋਂ ਬਾਅਦ ਨਹੀਂ ਵਿਕਦੇ ਸਨ ਫੋਨ

ਦੱਸਿਆ ਗਿਆ ਹੈ ਕਿ ਕੁਝ ਮਾਮਲਿਆਂ ਵਿੱਚ ਇਹ ਧੋਖਾਧੜੀ ਵੱਡੇ ਪੱਧਰ ‘ਤੇ ਕੀਤੀ ਗਈ। ਕੱਢੇ ਗਏ ਪਾਰਟਸ ਨੂੰ ਬਾਜ਼ਾਰ ਵਿੱਚ ਵੇਚ ਦਿੱਤਾ ਜਾਂਦਾ ਸੀ। ਇਸ ਸਮੱਸਿਆ ਨਾਲ ਨਜਿੱਠਣ ਲਈ Apple ਨੇ ਪਹਿਲਾਂ ਵਾਪਸ ਕੀਤੇ ਗਏ ਸਾਰੇ ਡੱਬੇ ਖੋਲ੍ਹ ਕੇ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਸਨ।

ਹਾਲਾਂਕਿ, ਇਸ ਤਰੀਕੇ ਨਾਲ ਧੋਖਾਧੜੀ ਫੜਨ ਵਿੱਚ ਮਦਦ ਮਿਲਦੀ ਸੀ, ਪਰ ਇਸ ਨਾਲ ਇੱਕ ਹੋਰ ਸਮੱਸਿਆ ਵੀ ਪੈਦਾ ਹੋ ਰਹੀ ਸੀ। ਡੱਬਾ ਖੁੱਲ੍ਹਣ ਤੋਂ ਬਾਅਦ ਕਈ ਅਜਿਹੇ ਪ੍ਰੋਡਕਟ ਵੀ ਵਿਕਰੀ ਦੇ ਯੋਗ ਨਹੀਂ ਰਹਿੰਦੇ ਸਨ। ਯਾਨੀ ਉਨ੍ਹਾਂ ਨੂੰ ਦੁਬਾਰਾ ਵੇਚਣਾ ਮੁਸ਼ਕਲ ਹੋ ਜਾਂਦਾ ਸੀ। ਅਜਿਹੇ ਪ੍ਰੋਡਕਟਸ ਨੂੰ ਅੱਗੇ ਦੀ ਪ੍ਰਕਿਰਿਆ ਲਈ ਗੋਦਾਮ ਵਿੱਚ ਭੇਜਣਾ ਪੈਂਦਾ ਸੀ। ਇਸ ਨਾਲ ਕੰਪਨੀ ਦਾ ਸਮਾਂ ਅਤੇ ਸਰੋਤ ਖ਼ਰਚ ਹੁੰਦੇ ਸਨ।

ਬਿਨਾਂ ਡੱਬਾ ਖੋਲ੍ਹੇ ਹੀ ਫੜੀ ਜਾਵੇਗੀ ਚੋਰੀ

ਹੁਣ ਨਵੇਂ ਸਕੈਨਿੰਗ ਡਿਵਾਈਸ ਰਾਹੀਂ ਇਸ ਸਮੱਸਿਆ ਨੂੰ ਘਟਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਡਿਵਾਈਸ ਡੱਬੇ ਦੇ ਅੰਦਰ ਮੌਜੂਦ iPhone ਦੀ ਜਾਂਚ ਕਰੇਗਾ ਅਤੇ ਡਾਇਗਨੌਸਟਿਕ ਟੈਸਟ ਵੀ ਚਲਾਏਗਾ। ਇਸ ਨਾਲ ਇਹ ਪਤਾ ਲਗਾਉਣ ਵਿੱਚ ਮਦਦ ਮਿਲੇਗੀ ਕਿ ਫੋਨ ਸਹੀ ਹਾਲਤ ਵਿੱਚ ਹੈ ਜਾਂ ਉਸ ਨਾਲ ਕਿਸੇ ਤਰ੍ਹਾਂ ਦੀ ਛੇੜਛਾੜ ਕੀਤੀ ਗਈ ਹੈ।

ਜੇਕਰ ਜਾਂਚ ਵਿੱਚ ਸਭ ਕੁਝ ਸਹੀ ਪਾਇਆ ਜਾਂਦਾ ਹੈ, ਤਾਂ ਡੱਬਾ ਖੋਲ੍ਹੇ ਬਿਨਾਂ ਹੀ ਉਸ ਨੂੰ ਦੁਬਾਰਾ ਵਿਕਰੀ ਲਈ ਰੱਖਿਆ ਜਾ ਸਕਦਾ ਹੈ। ਰਿਪੋਰਟ ਮੁਤਾਬਕ, ਇਸ ਨਵੇਂ ਸਕੈਨਰ ਵਿੱਚ Apple ਦੀ Presto ਤਕਨੀਕ ਦੀ ਵਰਤੋਂ ਕੀਤੀ ਗਈ ਹੈ। ਕੰਪਨੀ ਇਸੇ ਤਕਨੀਕ ਦੀ ਵਰਤੋਂ ਨਵੇਂ iPhone ਦੀ ਪੈਕੇਜਿੰਗ ਖੋਲ੍ਹੇ ਬਿਨਾਂ ਉਸ ਦਾ ਸਾਫਟਵੇਅਰ ਅਪਡੇਟ ਕਰਨ ਲਈ ਕਰਦੀ ਹੈ।

ਰਿਪੋਰਟ ਅਨੁਸਾਰ, ਨਵੇਂ ਐਂਟੀ-ਥੈਫਟ ਸਕੈਨਰ ਇਸ ਮਹੀਨੇ ਦੀ ਸ਼ੁਰੂਆਤ ਤੋਂ ਹੀ Apple ਦੇ ਰਿਟੇਲ ਸਟੋਰਾਂ ‘ਤੇ ਪਹੁੰਚਣੇ ਸ਼ੁਰੂ ਹੋ ਗਏ ਸਨ ਅਤੇ ਹੁਣ ਇਨ੍ਹਾਂ ਨੂੰ ਚਾਲੂ ਕੀਤਾ ਜਾ ਰਿਹਾ ਹੈ। ਇਸ ਨਾਲ ਕੰਪਨੀ ਨੂੰ ਚੋਰੀ ਅਤੇ ਧੋਖਾਧੜੀ ਕਾਰਨ ਹੋਣ ਵਾਲੇ ਨੁਕਸਾਨ ਨੂੰ ਘਟਾਉਣ ਦੇ ਨਾਲ-ਨਾਲ ਵਿਕਰੀ ਦੇ ਯੋਗ ਪ੍ਰੋਡਕਟਸ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਮਦਦ ਮਿਲ ਸਕਦੀ ਹੈ।

Source: TV9Hindi.com

Follow Us
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ...
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ...
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗੱਠਜੋੜ ਵਾਪਸੀ; ਕੀ ਬਦਲਣਗੇ 2027 ਦੇ ਚੋਣ ਸਮੀਕਰਣ?
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗੱਠਜੋੜ ਵਾਪਸੀ; ਕੀ ਬਦਲਣਗੇ 2027 ਦੇ ਚੋਣ ਸਮੀਕਰਣ?...
SAD-BJP ਦਾ ਹੋ ਗਿਆ ਗਠਜੋੜ... ਕਿਵੇਂ ਹੋਵੇਗੀ ਸੀਟਾਂ ਦੀ ਵੰਡ... ਕੀ ਕਹਿੰਦੇ ਹਨ ਮਾਹਿਰ?
SAD-BJP ਦਾ ਹੋ ਗਿਆ ਗਠਜੋੜ... ਕਿਵੇਂ ਹੋਵੇਗੀ ਸੀਟਾਂ ਦੀ ਵੰਡ... ਕੀ ਕਹਿੰਦੇ ਹਨ ਮਾਹਿਰ?...
ਭਾਜਪਾ-ਅਕਾਲੀ ਗੱਠਜੋੜ ਨਾਲ ਕਾਂਗਰਸ ਨੂੰ ਹੋਵੇਗਾ ਫਾਇਦਾ, ਰਾਜਾ ਵੜਿੰਗ ਦਾ ਵੱਡਾ ਬਿਆਨ
ਭਾਜਪਾ-ਅਕਾਲੀ ਗੱਠਜੋੜ ਨਾਲ ਕਾਂਗਰਸ ਨੂੰ ਹੋਵੇਗਾ ਫਾਇਦਾ, ਰਾਜਾ ਵੜਿੰਗ ਦਾ ਵੱਡਾ ਬਿਆਨ...
BJP-SAD ਗਠਜੋੜ ਵਿੱਚ ਅਕਾਲੀ ਦਲ ਦਾ ਹੀ ਹੋਵੇਗਾ ਮੁੱਖ ਮੰਤਰੀ... TV9 ਦੇ ਸਵਾਲ 'ਤੇ ਬੋਲੇ ਅਮਿਤ ਸ਼ਾਹ
BJP-SAD ਗਠਜੋੜ ਵਿੱਚ ਅਕਾਲੀ ਦਲ ਦਾ ਹੀ ਹੋਵੇਗਾ ਮੁੱਖ ਮੰਤਰੀ... TV9 ਦੇ ਸਵਾਲ 'ਤੇ ਬੋਲੇ ਅਮਿਤ ਸ਼ਾਹ...
ਗੁਰੂਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਪਹੁੰਚਿਆ ਜੱਥਾ, ਫੁੱਲਾਂ ਨਾਲ ਹੋਇਆ ਸਵਾਗਤ
ਗੁਰੂਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਪਹੁੰਚਿਆ ਜੱਥਾ, ਫੁੱਲਾਂ ਨਾਲ ਹੋਇਆ ਸਵਾਗਤ...
ਕੀ Bisleri ਦਾ ਪਾਣੀ ਪੀਣਾ ਸੁਰੱਖਿਅਤ ਹੈ? ਲੈਬ ਟੈਸਟ 'ਚ ਵੱਡਾ ਖੁਲਾਸਾ
ਕੀ Bisleri ਦਾ ਪਾਣੀ ਪੀਣਾ ਸੁਰੱਖਿਅਤ ਹੈ? ਲੈਬ ਟੈਸਟ 'ਚ ਵੱਡਾ ਖੁਲਾਸਾ...
BJP-SAD ਨੂੰ ਜਨਤਾ ਨੇ ਨਕਾਰ ਦਿੱਤਾ, ਭਾਲ ਰਹੇ ਸਿਆਸੀ ਜ਼ਮੀਨ... ਅੰਮ੍ਰਿਤਸਰ ਪਹੁੰਚੇ ਪੰਜਾਬ ਕਾਂਗਰਸ ਇੰਚਾਰਜ ਪਾਇਲਟ ਦੇ ਨਿਸ਼ਾਨੇ
BJP-SAD ਨੂੰ ਜਨਤਾ ਨੇ ਨਕਾਰ ਦਿੱਤਾ, ਭਾਲ ਰਹੇ ਸਿਆਸੀ ਜ਼ਮੀਨ... ਅੰਮ੍ਰਿਤਸਰ ਪਹੁੰਚੇ ਪੰਜਾਬ ਕਾਂਗਰਸ ਇੰਚਾਰਜ ਪਾਇਲਟ ਦੇ ਨਿਸ਼ਾਨੇ...