ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

IND vs AUS: ਆਸਟ੍ਰੇਲੀਆਈ PM ਨੇ ਵਿਰਾਟ-ਰੋਹਿਤ ਅਤੇ ਬੁਮਰਾਹ ਨਾਲ ਕੀਤੀ ਮੁਲਾਕਾਤ, ਅਕਸ਼ਰਧਾਮ ਮੰਦਰ ਨਾਲ ਹੈ ਇਹ ਸਬੰਧ

Team India: ਆਸਟ੍ਰੇਲੀਆ ਦੌਰੇ 'ਤੇ ਪਹਿਲਾ ਟੈਸਟ ਜਿੱਤਣ ਤੋਂ ਬਾਅਦ ਟੀਮ ਇੰਡੀਆ ਹੁਣ ਕੈਨਬਰਾ ਪਹੁੰਚ ਗਈ ਹੈ ਜਿੱਥੇ ਉਸ ਨੇ 30 ਨਵੰਬਰ ਤੋਂ ਪ੍ਰਾਈਮਰ ਮਿਨਸਟਰ ਇਲੈਵਨ ਦੇ ਖਿਲਾਫ 2 ਦਿਨਾਂ ਵਾਰਮ-ਅੱਪ ਮੈਚ ਖੇਡਣਾ ਹੈ। ਇਸ ਮੈਚ ਤੋਂ ਪਹਿਲਾਂ ਟੀਮ ਇੰਡੀਆ ਦੇ ਖਿਡਾਰੀਆਂ ਨੇ ਆਸਟ੍ਰੇਲੀਅਨ ਪੀਐੱਮ ਐਂਥਨੀ ਅਲਬਾਨੀਜ਼ ਨਾਲ ਮੁਲਾਕਾਤ ਕੀਤੀ।

IND vs AUS: ਆਸਟ੍ਰੇਲੀਆਈ PM ਨੇ ਵਿਰਾਟ-ਰੋਹਿਤ ਅਤੇ ਬੁਮਰਾਹ ਨਾਲ ਕੀਤੀ ਮੁਲਾਕਾਤ, ਅਕਸ਼ਰਧਾਮ ਮੰਦਰ ਨਾਲ ਹੈ ਇਹ ਸਬੰਧ
ਆਸਟ੍ਰੇਲੀਆਈ PM ਨੇ ਵਿਰਾਟ-ਰੋਹਿਤ ਤੇ ਬੁਮਰਾਹ ਨਾਲ ਕੀਤੀ ਮੁਲਾਕਾਤ
Follow Us
tv9-punjabi
| Updated On: 28 Nov 2024 16:00 PM IST

ਟੀਮ ਇੰਡੀਆ ਇਸ ਸਮੇਂ ਆਸਟ੍ਰੇਲੀਆ ਦੌਰੇ ‘ਤੇ ਹੈ ਅਤੇ ਪਹਿਲੇ ਮੈਚ ‘ਚ ਉਸ ਨੂੰ ਸ਼ਾਨਦਾਰ ਜਿੱਤ ਮਿਲੀ ਹੈ। ਟੀਮ ਇੰਡੀਆ ਨੇ ਪਰਥ ਟੈਸਟ ਜਿੱਤ ਕੇ ਟੈਸਟ ਸੀਰੀਜ਼ ‘ਚ 1-0 ਦੀ ਬੜ੍ਹਤ ਬਣਾ ਲਈ ਹੈ। ਟੀਮ ਇੰਡੀਆ ਨੇ ਹੁਣ ਅਗਲਾ ਟੈਸਟ ਐਡੀਲੇਡ ‘ਚ 6 ਦਸੰਬਰ ਤੋਂ ਖੇਡਣਾ ਹੈ ਪਰ ਇਸ ਤੋਂ ਪਹਿਲਾਂ ਇਹ ਟੀਮ ਇਸ ਮੈਚ ਦੀ ਤਿਆਰੀ ਲਈ 30 ਨਵੰਬਰ ਤੋਂ ਦੋ ਦਿਨਾਂ ਅਭਿਆਸ ਮੈਚ ਖੇਡੇਗੀ। ਇਹ ਮੈਚ ਪ੍ਰਾਈਮਰ ਮਿਨੀਸਟਰ ਇਲੈਵਨ ਨਾਲ ਹੋਵੇਗਾ। ਵੈਸੇ, ਇਸ ਮੈਚ ਤੋਂ ਪਹਿਲਾਂ ਆਸਟਰੇਲੀਆ ਦੇ ਪੀਐਮ ਐਂਥਨੀ ਅਲਬਨੀਜ਼ ਟੀਮ ਇੰਡੀਆ ਦੇ ਖਿਡਾਰੀਆਂ ਨਾਲ ਮੁਲਾਕਾਤ ਕਰ ਚੁੱਕੇ ਹਨ। ਕੈਨਬਰਾ ‘ਚ ਹੋਈ ਇਸ ਮੁਲਾਕਾਤ ‘ਚ ਵਿਰਾਟ ਕੋਹਲੀ ਅਤੇ ਜਸਪ੍ਰੀਤ ਬੁਮਰਾਹ ਨੂੰ ਦੇਖ ਕੇ ਉਹ ਕਾਫੀ ਉਤਸ਼ਾਹਿਤ ਹੋ ਗਏ।

ਬੁਮਰਾਹ-ਵਿਰਾਟ ਦੇ ਮੁਰੀਦ ਅਲਬਾਨੀਜ਼

ਐਂਥਨੀ ਅਲਬਾਨੀਜ਼ ਟੀਮ ਇੰਡੀਆ ਦੇ ਖਿਡਾਰੀਆਂ ਨਾਲ ਬਹੁਤ ਗਰਮਜੋਸ਼ੀ ਨਾਲ ਮਿਲੇ। ਉਨ੍ਹਾਂ ਨੇ ਜਸਪ੍ਰੀਤ ਬੁਮਰਾਹ ਦੀ ਗੇਂਦਬਾਜ਼ੀ ਦੀ ਤਾਰੀਫ ਕੀਤੀ ਅਤੇ ਕੁਝ ਸਮੇਂ ਲਈ ਵਿਰਾਟ ਕੋਹਲੀ ਨਾਲ ਗੱਲ ਕਰਦੇ ਵੀ ਦੇਖੇ ਗਏ। ਕਪਤਾਨ ਰੋਹਿਤ ਸ਼ਰਮਾ ਟੀਮ ਦੇ ਸਾਰੇ ਖਿਡਾਰੀਆਂ ਨਾਲ ਜਾਣ-ਪਛਾਣ ਕਰਵਾ ਰਹੇ ਸਨ। ਆਰ ਅਸ਼ਵਿਨ, ਰਵਿੰਦਰ ਜਡੇਜਾ ਸਾਰਿਆਂ ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ। ਐਂਥਨੀ ਅਲਬਾਨੀਜ਼ ਪਿਛਲੇ ਦੋ ਸਾਲਾਂ ਤੋਂ ਆਸਟਰੇਲੀਆ ਦੇ ਪੀਐਮ ਹਨ ਅਤੇ ਤੁਹਾਨੂੰ ਦੱਸ ਦੇਈਏ ਕਿ ਭਾਰਤ ਨਾਲ ਉਨ੍ਹਾਂ ਦਾ ਖਾਸ ਰਿਸ਼ਤਾ ਵੀ ਹੈ।

ਅਕਸ਼ਰਧਾਮ ਮੰਦਿਰ ਦੇ ਮੁਰੀਦ ਐਂਥਨੀ

ਐਂਥਨੀ ਅਲਬਾਨੀਜ਼ ਪੀਐਮ ਮੋਦੀ ਦੇ ਚੰਗੇ ਦੋਸਤ ਹਨ। ਉਨ੍ਹਾਂ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਆਸਟ੍ਰੇਲੀਆ ਅਤੇ ਭਾਰਤ ਦੇ ਸਬੰਧਾਂ ਵਿੱਚ ਕਾਫੀ ਸੁਧਾਰ ਹੋਇਆ ਹੈ। ਐਂਥਨੀ ਅਲਬਾਨੀਜ਼ ਦੀ ਗੱਲ ਕਰੀਏ ਤਾਂ ਦਿੱਲੀ ਦੇ ਅਕਸ਼ਰਧਾਮ ਮੰਦਰ ਨਾਲ ਵੀ ਉਨ੍ਹਾਂ ਦਾ ਖਾਸ ਰਿਸ਼ਤਾ ਹੈ। ਦਰਅਸਲ, ਸਾਲ 2018 ਵਿੱਚ ਜਦੋਂ ਐਂਥਨੀ ਅਲਬਾਨੀਜ਼ ਪ੍ਰਧਾਨ ਮੰਤਰੀ ਨਹੀਂ ਸਨ, ਉਹ ਭਾਰਤ ਆਏ ਸਨ। ਉਨ੍ਹਾਂ ਨੇ 30 ਸਾਲਾਂ ਬਾਅਦ ਰਾਜਧਾਨੀ ਦਿੱਲੀ ਵਿੱਚ ਕਦਮ ਰੱਖਿਆ ਸੀ।

ਐਂਥਨੀ ਨੇ ਇਕ ਇੰਟਰਵਿਊ ‘ਚ ਦੱਸਿਆ ਕਿ ਉਹ ਬਿਨਾਂ ਸੁਰੱਖਿਆ ਦੇ ਇਕੱਲੇ ਹੀ ਅਕਸ਼ਰਧਾਮ ਗਏ ਸਨ। ਉਨ੍ਹਾਂ ਨੇ ਦਿੱਲੀ ਮੈਟਰੋ ਤੋਂ ਅਕਸ਼ਰਧਾਮ ਮੰਦਰ ਤੱਕ ਦਾ ਸਫਰ ਕੀਤਾ। ਐਂਥਨੀ ਅਕਸ਼ਰਧਾਮ ਮੰਦਰ ਦੇਖ ਕੇ ਇਸਦੇ ਮੂਰੀਦ ਹੋ ਗਏ ਅਤੇ ਉੱਥੇ ਮੌਜੂਦ ਲੋਕਾਂ ਨੇ ਉਨ੍ਹਾਂ ਦੀ ਖੂਬ ਤਾਰੀਫ ਕੀਤੀ। ਉਨ੍ਹਾਂ ਮੁਤਾਬਕ ਭਾਰਤੀ ਲੋਕ ਬਹੁਤ ਸਨਮਾਨ ਦਿੰਦੇ ਹਨ ਜੋ ਐਂਥਨੀ ਨੂੰ ਬਹੁਤ ਪਸੰਦ ਆਇਆ।

VIDEO: ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਜਾਣ 'ਤੇ ਸਦਮੇ 'ਚ ਕਲਾਕਾਰ, ਸਰਕਾਰ ਨੂੰ ਕੀਤੀ ਇਹ ਅਪੀਲ
VIDEO: ਪੰਜਾਬੀ ਗਾਇਕ ਰਾਜਵੀਰ ਜਵੰਦਾ ਦੇ ਜਾਣ 'ਤੇ ਸਦਮੇ 'ਚ ਕਲਾਕਾਰ, ਸਰਕਾਰ ਨੂੰ ਕੀਤੀ ਇਹ ਅਪੀਲ...
ਜੰਮੂ-ਕਸ਼ਮੀਰ ਤੋਂ ਹਿਮਾਚਲ ਅਤੇ ਉਤਰਾਖੰਡ ਤੱਕ ਸ਼ੁਰੂ ਹੋਈ ਸੀਜ਼ਨ ਦੀ ਪਹਿਲੀ ਬਰਫ਼ਬਾਰੀ
ਜੰਮੂ-ਕਸ਼ਮੀਰ ਤੋਂ ਹਿਮਾਚਲ ਅਤੇ ਉਤਰਾਖੰਡ ਤੱਕ ਸ਼ੁਰੂ ਹੋਈ ਸੀਜ਼ਨ ਦੀ ਪਹਿਲੀ ਬਰਫ਼ਬਾਰੀ...
VIDEO: ਅੰਮ੍ਰਿਤਸਰ 'ਚ ਲਾਪਰਵਾਹੀ ਨੇ ਲਈਆਂ 3 ਜਾਨਾਂ, ਬੱਸ ਦੀ ਛੱਤ 'ਤੇ ਚੜ੍ਹੇ ਯਾਤਰੀ BRTS ਲੈਂਟਰ ਨਾਲ ਟਕਰਾਏ
VIDEO: ਅੰਮ੍ਰਿਤਸਰ 'ਚ ਲਾਪਰਵਾਹੀ ਨੇ ਲਈਆਂ 3 ਜਾਨਾਂ, ਬੱਸ ਦੀ ਛੱਤ 'ਤੇ ਚੜ੍ਹੇ ਯਾਤਰੀ BRTS ਲੈਂਟਰ ਨਾਲ ਟਕਰਾਏ...
Punjab Weather: ਪੰਜਾਬ 'ਚ ਜਾਰੀ ਹੈ ਮੀਂਹ ਦਾ ਸਿਲਸਿਲਾ, 9 ਡਿਗਰੀ ਡਿੱਗਿਆ ਪਾਰਾ, ਹੋਣ ਲੱਗਾ ਠੰਡ ਦਾ ਅਹਿਸਾਸ
Punjab Weather: ਪੰਜਾਬ 'ਚ ਜਾਰੀ ਹੈ ਮੀਂਹ ਦਾ ਸਿਲਸਿਲਾ, 9 ਡਿਗਰੀ ਡਿੱਗਿਆ ਪਾਰਾ, ਹੋਣ ਲੱਗਾ ਠੰਡ ਦਾ ਅਹਿਸਾਸ...
Dhanteras Gold Prices: ਧਨਤੇਰਸ 'ਤੇ ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਗਰਾਊਂਡ ਰਿਪੋਰਟ, ਖਰੀਦਦਾਰਾਂ ਨੂੰ ਕਿਉਂ ਰਹਿਣਾ ਚਾਹੀਦਾ ਹੈ ਸਾਵਧਾਨ?
Dhanteras Gold Prices: ਧਨਤੇਰਸ 'ਤੇ ਸੋਨੇ ਦੀਆਂ ਕੀਮਤਾਂ ਨੂੰ ਲੈ ਕੇ ਗਰਾਊਂਡ ਰਿਪੋਰਟ, ਖਰੀਦਦਾਰਾਂ ਨੂੰ ਕਿਉਂ ਰਹਿਣਾ ਚਾਹੀਦਾ ਹੈ ਸਾਵਧਾਨ?...
Pok ਦਾ ਮੁੱਦਾ ਮੁੜ ਗਰਮਾਇਆ, ਪਾਕਿਸਤਾਨ ਦੇ ਕਈ ਸ਼ਹਿਰਾਂ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨ
Pok ਦਾ ਮੁੱਦਾ ਮੁੜ ਗਰਮਾਇਆ, ਪਾਕਿਸਤਾਨ ਦੇ ਕਈ ਸ਼ਹਿਰਾਂ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨ...
Weather Update : ਮੀਂਹ ਖਤਮ, ਠੰਢ ਸ਼ੁਰੂ? ਦਿੱਲੀ-ਐਨਸੀਆਰ ਤੋਂ ਯੂਪੀ ਤੱਕ ਮੌਸਮ ਦਾ ਹਾਲ
Weather Update : ਮੀਂਹ ਖਤਮ, ਠੰਢ ਸ਼ੁਰੂ? ਦਿੱਲੀ-ਐਨਸੀਆਰ ਤੋਂ ਯੂਪੀ ਤੱਕ ਮੌਸਮ ਦਾ ਹਾਲ...
TV9 Festival of India 2025: TV9 ਫੈਸਟੀਵਲ ਆਫ਼ ਇੰਡੀਆ ਵਿੱਚ ਅੱਜ ਸ਼ਾਨ ਦੀ ਖਾਸ ਪ੍ਰਦਰਸ਼ਨ
TV9 Festival of India 2025: TV9 ਫੈਸਟੀਵਲ ਆਫ਼ ਇੰਡੀਆ ਵਿੱਚ ਅੱਜ ਸ਼ਾਨ ਦੀ ਖਾਸ ਪ੍ਰਦਰਸ਼ਨ...
PM Modi in RSS Programme: ਸੰਘ ਸ਼ਤਾਬਦੀ ਸਮਾਰੋਹਾਂ ਵਿੱਚ ਪੀਐਮ ਮੋਦੀ ਨੇ RSS ਨੂੰ ਲੈ ਕਹੀ ਇਹ ਵੱਡੀ ਗੱਲ
PM Modi in RSS Programme: ਸੰਘ ਸ਼ਤਾਬਦੀ ਸਮਾਰੋਹਾਂ ਵਿੱਚ ਪੀਐਮ ਮੋਦੀ ਨੇ RSS ਨੂੰ ਲੈ ਕਹੀ ਇਹ ਵੱਡੀ ਗੱਲ...