AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਖੇਡਾਂ ਨੇ ਮੈਨੂੰ ਵਿਦ੍ਰੋਹੀ ਬਣਨ ਤੋਂ ਰੋਕਿਆ : ਸਰਿਤਾ ਦੇਵੀ

ਸਾਬਕਾ ਵਰਲਡ ਲਾਈਟ ਵੇਟ ਬਾਕਸਿੰਗ ਚੈਂਪੀਅਨ ਮੁੱਕੇਬਾਜ਼ ਐਲ. ਸਰਿਤਾ ਦੇਵੀ 12-13 ਸਾਲ ਦੀ ਉਮਰ ਤੋਂ ਹੀ ਰੋਜ਼ ਆਪਣੇ ਪਿੰਡ 'ਚ ਵਿਦ੍ਰੋਹੀਆਂ ਨੂੰ ਆਉਂਦੇ-ਜਾਉਂਦੇ ਵੇਖਿਆ ਕਰਦੀ ਸੀ। ਸਰਿਤਾ ਨੇ ਕਬੂਲਿਆ ਹੈ ਕਿ ਉਹ ਵਿਦ੍ਰੋਹੀਆਂ ਲਈ ਹਥਿਆਰ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਂਦੀ ਰਹੀ ਸੀ।

ਖੇਡਾਂ ਨੇ ਮੈਨੂੰ ਵਿਦ੍ਰੋਹੀ ਬਣਨ ਤੋਂ ਰੋਕਿਆ : ਸਰਿਤਾ ਦੇਵੀ
tv9-punjabi
| Published: 10 Feb 2023 12:33 PM IST
Share
ਅਮਿਨਗਾਂਵ (ਗੁਵਾਹਾਟੀ): ‘ ਮੈਂ ਵਿਦ੍ਰੋਹੀਆਂ ਵੱਲੋਂ ਵਿਦ੍ਰੋਹ ਦੇ ਰਸਤੇ ਤੇ ਤੁਰ ਪੈਣ ਦੇ ਇਰਾਦਿਆਂ ਨਾਲ ਬੜੀ ਪ੍ਰਭਾਵਿਤ ਰਹੀ, ਅਤੇ ਮੈ ਉਹਨਾਂ ਵਾਸਤੇ ਹਥਿਯਾਰ ਇੱਕ ਥਾਂ ਤੋਂ ਲੈ ਕੇ ਦੂਜੀ ਥਾਂ ਤੱਕ ਪਹੁੰਚਾਂਦੀ ਸੀ। ਪਰ ਖੇਡਾਂ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ ਅਤੇ ਮੈਨੂੰ ਖੇਡਾਂ ਵਿੱਚ ਹੀ ਮਿਹਨਤ ਮੁਸ਼ੱਕਤ ਕਰਕੇ ਆਪਣੇ ਦੇਸ਼ ਦਾ ਨਾਂ ਚਮਕਾਉਣ ਵੱਲ ਪ੍ਰੇਰਿਤ ਕਰ ਦਿੱਤਾ।’ ਇਹ ਗੱਲ ਦੇਸ਼-ਦੁਨੀਆ ਦੀ ਚੈਂਪੀਅਨ ਮੁੱਕੇਬਾਜ਼ ਐਲ. ਸਰਿਤਾ ਦੇਵੀ ਵੱਲੋਂ ਦੱਸੀ ਗਈ। ਇੱਥੇ ‘ਵਾਈ20’ ਪ੍ਰੋਗ੍ਰਾਮ ਵਿੱਚ ਬੋਲਦੇ ਹੋਏ ਸਰਿਤਾ ਦੇਵੀ ਨੇ ਆਪਣੇ ਗ੍ਰਹਿ ਪ੍ਰਦੇਸ਼ ਮਣੀਪੁਰ ਵਿੱਚ ਸੰਨ 90 ਦੇ ਦਹਾਕੇ ਦੀ ਸ਼ੁਰੂਆਤ ਦੌਰਾਨ ਉੱਥੇ ਵਿਦ੍ਰੋਹ ਅਤੇ ਵਿਦ੍ਰੋਹੀਆਂ ਦੇ ਖੌਫ ਦਾ ਜ਼ਿਕਰ ਕਰਦਿਆਂ ਦਸਿਆ ਸਿਰਫ ਖੇਡਾਂ ਨੇ ਹੀ ਉਹਨਾਂ ਨੂੰ ਵਿਦ੍ਰੋਹੀ ਬਣਨ ਤੋਂ ਬਚਾਅ ਲਿਆ।

ਧਿਆਨ ਵਿਦ੍ਰੋਹੀਆਂ ਦੀ ਬੰਦੂਕਾਂ ਤੇ ਲੱਗਿਆ ਰਹਿੰਦਾ ਸੀ

ਉਨ੍ਹਾਂ ਵੱਲੋਂ ਦੱਸਿਆ ਗਿਆ, ਮੈਂ ਇੱਕ ਛੋਟੇ ਜਿਹੇ ਪਿੰਡ ਵਿੱਚ ਰਿਹਾ ਕਰਦੀ ਸੀ ਅਤੇ ਜਦੋਂ 12-13 ਸਾਲ ਦੀ ਸੀ ਤਾਂ ਹਰ ਰੋਜ਼ ਵਿਦ੍ਰੋਹੀਆਂ ਨੂੰ ਆਉਂਦੇ-ਜਾਉਂਦੇ ਵੇਖਿਆ ਕਰਦੀ ਸੀ। ਉਸ ਦੌਰਾਨ ਰੋਜ਼ਾਨਾ ਕਰੀਬ 50 ਵਿਦ੍ਰੋਹੀਆਂ ਦਾ ਪਿੰਡ ਵਿੱਚ ਆਉਣਾ ਜਾਣਾ ਲੱਗਾ ਰਹਿੰਦਾ ਸੀ। ਮੇਰਾ ਧਿਆਨ ਉਨ੍ਹਾ ਦੇ ਹੱਥੀਂ ਫੜੀਆਂ ਬੰਦੂਕਾਂ ਤੇ ਲੱਗਿਆ ਰਹਿੰਦਾ ਸੀ ਅਤੇ ਮੈਂ ਵੀ ਉਨ੍ਹਾਂ ਵਰਗੀ ਬਣਨਾ ਚਾਹੁੰਦੀ ਸੀ। ਮੈਂ ਵਿਦ੍ਰੋਹ ਦੇ ਰਸਤੇ ਤੇ ਤੁਰ ਪਈ। ਸਾਬਕਾ ਵਰਲਡ ਲਾਈਟ ਵੇਟ ਬਾਕਸਿੰਗ ਚੈਂਪੀਅਨ ਮੁੱਕੇਬਾਜ਼ ਸਰਿਤਾ ਦੇਵੀ ਨੇ ਕਬੂਲਿਆ ਕਿ ਉਹ ਵਿਦ੍ਰੋਹੀਆਂ ਲਈ ਹਥਿਆਰ ਇੱਕ ਥਾਂ ਤੋਂ ਦੂਜੀ ਥਾਂ ਤੇ ਪਹੁੰਚਾਂਦੀ ਰਹੀ ਅਤੇ ਲੁੱਕੇ-ਛਿੱਪੇ ਕੱਟੜਪੰਥੀਆਂ ਤੋਂ ਪ੍ਰਭਾਵਿਤ ਹੋ ਗਈ ਸੀ। ਸਰਿਤਾ ਦੇਵੀ ਨੇ ਅੱਗੇ ਦੱਸਿਆ, ਮੈਂ ਉਹਨਾਂ ਵਰਗੀ ਵਿਦ੍ਰੋਹੀ ਬਣਨਾ ਚਾਹੁੰਦੀ ਸੀ ਅਤੇ ਮੈਨੂੰ ਵੀ ਬੰਦੂਕਾਂ ਨਾਲ ਖੇਡਣਾ ਚੰਗਾ ਲੱਗਦਾ ਸੀ। ਮੈਨੂੰ ਪਤਾ ਨਹੀਂ ਸੀ ਕਿ ਖੇਡਾਂ ਵਿੱਚ ਕੀ ਕੁਝ ਹੁੰਦਾ ਹੈ ਅਤੇ ਮੈਨੂੰ ਤਾਂ ਇਹ ਵੀ ਨਹੀਂ ਸੀ ਪਤਾ ਕਿ ਖੇਡ ਕੂਦ ਰਾਹੀਂ ਕਿਵੇਂ ਸੁਰਖੀਆਂ ਬਟੋਰੀਆਂ ਜਾ ਸਕਦੀਆਂ ਹਨ ਅਤੇ ਆਪਣਾ ਅਤੇ ਆਪਣੇ ਦੇਸ਼ ਦਾ ਨਾਂ ਚਮਕਾਇਆ ਜਾ ਸਕਦਾ ਹੈ। ਖੇਡ ਕੂਦ ਨੇ ਹੀ ਮੈਨੂੰ ਵਿਦ੍ਰੋਹੀ ਬਣਨ ਤੋਂ ਬਚਾਅ ਲਿਆ।

ਭਰਾ ਦੀ ਕੁਟਾਈ ਤੋਂ ਬਾਅਦ ਆਈ ਖੇਡਾਂ ਦੀ ਸੁੱਧ :

ਸਰਿਤਾ ਦੇਵੀ ਦਾ ਕਹਿਣਾ ਹੈ ਕਿ ਜਦ ਉਨ੍ਹਾਂ ਦੇ ਭਰਾ ਨੂੰ ਪਤਾ ਚੱਲਿਆ ਕਿ ਸਰਿਤਾ ਵਿਦ੍ਰੋਹੀ ਬਣਨਾ ਚਾਹੁੰਦੀ ਹੈ, ਤਾਂ ਇੱਕ ਦਿਨ ਭਰਾ ਨੇ ਉਨ੍ਹਾਂ ਦੀ ਕੁਟਾਈ ਕਰ ਦਿੱਤੀ ਅਤੇ ਉਸ ਤੋਂ ਬਾਅਦ ਸਰਿਤਾ ਦੀ ਸੋਚ ਬਦਲ ਗਈ। ਸਰਿਤਾ ਦੇਵੀ ਦਾ ਕਹਿਣਾ ਹੈ, ਉਸ ਤੋਂ ਬਾਅਦ ਮੈਂ ਖੇਡਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਅਤੇ ਸਾਲ 2001 ਵਿੱਚ ਬੈਂਕਾਕ ‘ਚ ਹੋਈ ਏਸ਼ੀਅਨ ਬਾਕਸਿੰਗ ਚੈਂਪੀਅਨਸ਼ਿਪ ‘ਚ ਪਹਿਲੀ ਵਾਰ ਭਾਰਤ ਦਾ ਪ੍ਰਤਿਨਿਧਿਤਵ ਕੀਤਾ, ਜਿੱਥੇ ਮੈਂ ਸਿਲਵਰ ਮੈਡਲ ਜਿੱਤਿਆ। ਮੈਂ ਉੱਥੇ ਚੀਨ ਦੀ ਮੁੱਕੇਬਾਜ਼ ਨੂੰ ਜਦੋਂ ਗੋਲਡ ਮੈਡਲ ਜਿੱਤਣ ਮਗਰੋਂ ਉਥੇ ਉਹਨਾਂ ਦਾ ਰਾਸ਼ਟਰ ਗਾਨ ਵੱਜਦੇ ਸੁਣਿਆ ਤਾਂ ਹਰ ਇੱਕ ਨੇ ਖੜੇ ਹੋ ਕੇ ਬੜਾ ਸਨਮਾਨ ਦਿੱਤਾ। ਉਸ ਵੇਲੇ ਮੈਂ ਭਾਵੁਕ ਹੋ ਗਈ ਸੀ। ਉਸ ਤੋਂ ਬਾਅਦ ਸਰਿਤਾ ਦੇਵੀ ਨੇ ਆਪਣੇ ਦੇਸ਼ ਵਾਸਤੇ ਗੋਲਡ ਮੈਡਲ ਜਿੱਤ ਕੇ ਭਾਰਤੀ ਰਾਸ਼ਟਰ ਗਾਨ ਸੁਣਨ ਦੀ ਠਾਨ ਲਈ ਸੀ। ਸਰਿਤਾ ਦੇਵੀ ਕਹਿੰਦੇ ਹਨ, ਸਾਲ 2001 ਤੋਂ 2020 ਤੱਕ ਮੈਂ ਕਈ ਮੈਡਲ ਜਿੱਤੇ। ਮੈਂ ਆਪਣੇ ਦੇਸ਼ ਲਈ ਖੇਡਦੀ ਰਹੀ ਅਤੇ ਖੇਡਾਂ ਨੇ ਮੇਰੀ ਜ਼ਿੰਦਗੀ ਬਦਲ ਦਿੱਤੀ। ਮੈਂ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਵੀ ਇਸੇ ਤਰ੍ਹਾਂ ਉਹਨਾਂ ਦੀ ਜ਼ਿੰਦਗੀ ਵਿੱਚ ਬਦਲਾਵ ਦੇਖਣਾ ਚਾਹੁੰਦੀ ਹਾਂ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...