IND vs PAK: ਕੀ ਪਾਕਿਸਤਾਨ ਖਿਲਾਫ਼ ਵਾਪਸੀ ਕਰਨਗੇ ਸ਼ੁਭਮਨ ਗਿੱਲ? ਰੋਹਿਤ ਸ਼ਰਮਾ ਨੇ ਦਿੱਤੀ ਜਾਣਕਾਰੀ

Published: 

13 Oct 2023 22:19 PM IST

ਸ਼ੁਭਮਨ ਗਿੱਲ ਨੂੰ ਟੂਰਨਾਮੈਂਟ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਡੇਂਗੂ ਹੋ ਗਿਆ ਸੀ। ਜਿਸ ਕਾਰਨ ਉਹ ਆਸਟ੍ਰੇਲੀਆ ਅਤੇ ਅਫ਼ਗਾਨਿਸਤਾਨ ਖਿਲਾਫ਼ ਹੋਣ ਵਾਲੇ ਮੈਚਾਂ 'ਚ ਨਹੀਂ ਖੇਡ ਸਕੇ ਸਨ। ਸ਼ੁਭਮਨ ਦੀ ਜਗ੍ਹਾ ਇਸ਼ਾਨ ਕਿਸ਼ਨ ਨੇ ਦੋਵੇਂ ਮੈਚਾਂ 'ਚ ਟੀਮ ਲਈ ਓਪਨਿੰਗ ਕੀਤੀ ਸੀ। ਜਿਸ 'ਚ ਉਹ ਪਹਿਲੇ ਮੈਚ 'ਚ ਅਸਫਲ ਰਹੇ ਅਤੇ ਅਗਲੇ ਮੈਚ 'ਚ 47 ਦੌੜਾਂ ਬਣਾ ਕੇ ਆਊਟ ਹੋ ਗਏ।

IND vs PAK: ਕੀ ਪਾਕਿਸਤਾਨ ਖਿਲਾਫ਼ ਵਾਪਸੀ ਕਰਨਗੇ ਸ਼ੁਭਮਨ ਗਿੱਲ? ਰੋਹਿਤ ਸ਼ਰਮਾ ਨੇ ਦਿੱਤੀ ਜਾਣਕਾਰੀ
Follow Us On
ਸਪੋਰਟਸ ਨਿਊਜ। ਭਾਰਤ ਅਤੇ ਪਾਕਿਸਤਾਨ ਵਿਚਾਲੇ ਵਿਸ਼ਵ ਕੱਪ 2023 ਦੇ ਮੈਚ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। ਦੋਵੇਂ ਟੀਮਾਂ ਸ਼ਨੀਵਾਰ 14 ਅਕਤੂਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਆਹਮੋ-ਸਾਹਮਣੇ ਹੋਣਗੀਆਂ। ਇਸ ਮੈਚ ਤੋਂ ਪਹਿਲਾਂ ਟੀਮ ਇੰਡੀਆ ਲਈ ਸਭ ਮੁਸ਼ਕਲ ਸਲਾਮੀ ਬੱਲੇਬਾਜ਼ ਸ਼ੁਭਮਨ ਗਿੱਲ (Shubhman Gill) ਦੀ ਫਿਟਨੈੱਸ ਹੈ, ਜੋ ਟੂਰਨਾਮੈਂਟ ਸ਼ੁਰੂ ਹੋਣ ਤੋਂ ਪਹਿਲਾਂ ਹੀ ਡੇਂਗੂ ਨਾਲ ਪ੍ਰਭਾਵਿਤ ਹੋ ਗਏ ਸਨ। ਹੁਣ ਪਾਕਿਸਤਾਨ ਦੇ ਖਿਲਾਫ਼ ਮੈਚ ਤੋਂ ਠੀਕ ਪਹਿਲਾਂ ਟੀਮ ਇੰਡੀਆ ਨੂੰ ਵੱਡੀ ਰਾਹਤ ਮਿਲੀ ਹੈ ਕਿਉਂਕਿ ਗਿੱਲ ਇਸ ਮੈਚ ਤੋਂ ਪਹਿਲਾਂ ਲਗਭਗ ਫਿੱਟ ਹਨ। ਅਹਿਮਦਾਬਾਦ ‘ਚ ਪ੍ਰੈੱਸ ਕਾਨਫਰੰਸ ‘ਚ ਰੋਹਿਤ ਨੇ ਕਿਹਾ ਕਿ ਗਿੱਲ 99 ਫੀਸਦ ਉਪਲਬਧ ਹਨ। ਟੀਮ ਇੰਡੀਆ ਦੀ ਵਿਸ਼ਵ ਕੱਪ (World Cup) ਮੁਹਿੰਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ੁਭਮਨ ਗਿੱਲ ਨੂੰ ਡੇਂਗੂ ਹੋ ਗਿਆ ਸੀ। ਇਸ ਕਾਰਨ ਉਨ੍ਹਾਂ ਨੂੰ ਚੇਨਈ ਦੇ ਹਸਪਤਾਲ ‘ਚ ਵੀ ਭਰਤੀ ਕਰਵਾਇਆ ਗਿਆ ਸੀ। ਗਿੱਲ ਦੂਜੇ ਮੈਚ ਲਈ ਟੀਮ ਇੰਡੀਆ ਨਾਲ ਦਿੱਲੀ ਨਹੀਂ ਆਏ ਅਤੇ ਫਿਰ ਸਿੱਧੇ ਅਹਿਮਦਾਬਾਦ ਪਹੁੰਚ ਗਏ। ਹੁਣ ਗਿੱਲ ਦੀ ਫਿਟਨੈਸ ਵਿੱਚ ਸੁਧਾਰ ਹੋ ਰਿਹਾ ਹੈ। ਟੀਮ ਇੰਡੀਆ ਦੇ ਅਹਿਮਦਾਬਾਦ ਪਹੁੰਚਣ ਤੋਂ ਪਹਿਲਾਂ ਹੀ ਗਿੱਲ ਨੇ 12 ਅਕਤੂਬਰ ਵੀਰਵਾਰ ਨੂੰ ਕਰੀਬ ਇੱਕ ਘੰਟੇ ਤੱਕ ਨੈੱਟ ‘ਤੇ ਬੱਲੇਬਾਜ਼ੀ ਦਾ ਅਭਿਆਸ ਕੀਤਾ ਸੀ। ਉਦੋਂ ਤੋਂ ਹੀ ਟੀਮ ਇੰਡੀਆ ਅਤੇ ਪ੍ਰਸ਼ੰਸਕਾਂ ਦੀਆਂ ਉਮੀਦਾਂ ਵੱਧ ਗਈਆਂ ਸਨ।

ਗਿੱਲ ਮੈਚ ਲਈ ਉਪਲਬਧ

ਹੁਣ ਕਪਤਾਨ ਰੋਹਿਤ ਸ਼ਰਮਾ ਨੇ ਇਨ੍ਹਾਂ ਉਮੀਦਾਂ ਦੀ ਪੁਸ਼ਟੀ ਕੀਤੀ ਹੈ। ਮੈਚ ਤੋਂ ਇੱਕ ਦਿਨ ਪਹਿਲਾਂ ਪ੍ਰੈੱਸ ਕਾਨਫਰੰਸ ‘ਚ ਗਿੱਲ ਦੀ ਫਿਟਨੈੱਸ ਬਾਰੇ ਪੁੱਛੇ ਜਾਣ ‘ਤੇ ਕਪਤਾਨ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਉਹ ਮੈਚ ਲਈ ਉਪਲਬਧ ਹਨ। ਰੋਹਿਤ ਨੇ ਕਿਹਾ ਕਿ ਗਿੱਲ ਮੈਚ ਲਈ 99 ਫੀਸਦ ਉਪਲਬਧ ਹਨ। ਸ਼ੁਭਮਨ ਗਿੱਲ ਦੀ ਵਾਪਸੀ ਟੀਮ ਇੰਡੀਆ ਨੂੰ ਤਾਕਤ ਦੇਵੇਗੀ। ਗਿੱਲ ਨੇ ਪਾਕਿਸਤਾਨ ਖਿਲਾਫ਼ ਏਸ਼ੀਆ ਕੱਪ ਦੇ ਆਖਰੀ ਮੈਚ ‘ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ ਅਤੇ ਦਮਦਾਰ ਅਰਧ ਸੈਂਕੜਾ ਲਗਾਇਆ ਸੀ।

ਟੀਮ ਇੰਡੀਆ ਕਰੇਗੀ ਹੋਰ ਬਦਲਾਅ

ਜੇਕਰ ਗਿੱਲ ਖੇਡਦੇ ਹਨ ਤਾਂ ਇਸ਼ਾਨ ਕਿਸ਼ਨ ਨੂੰ ਬਾਹਰ ਬੈਠਣਾ ਪਵੇਗਾ। ਇਸ਼ਾਨ ਨੇ ਪਿਛਲੇ ਦੋਵੇਂ ਮੈਚਾਂ ਵਿੱਚ ਓਪਨਿੰਗ ਕੀਤੀ ਸੀ ਅਤੇ 47 ਦੌੜਾਂ ਬਣਾਈਆਂ ਸਨ। ਆਸਟ੍ਰੇਲੀਆ ਖਿਲਾਫ਼ ਪਹਿਲੇ ਹੀ ਮੈਚ ‘ਚ ਉਹ ਸਿਰਫ ਇੱਕ ਗੇਂਦ ਖੇਡ ਕੇ ਆਊਟ ਹੋ ਗਏ ਸਨ। ਅਫ਼ਗਾਨਿਸਤਾਨ ਖਿਲਾਫ ਉਨ੍ਹਾਂ ਦਾ ਬੱਲਾ ਯਕੀਨੀ ਤੌਰ ‘ਤੇ ਕੰਮ ਆਇਆ ਅਤੇ ਉਹ 47 ਦੌੜਾਂ ਬਣਾ ਕੇ ਆਊਟ ਹੋ ਗਏ। ਖੈਰ, ਸਿਰਫ਼ ਇਸ਼ਾਨ ਕਿਸ਼ਨ ਹੀ ਨਹੀਂ, ਘੱਟੋ-ਘੱਟ ਇਕ ਹੋਰ ਬਦਲਾਅ ਹੋਣਾ ਤੈਅ ਹੈ। ਪਲੇਇੰਗ ਇਲੈਵਨ ਦੇ ਸਵਾਲ ‘ਤੇ ਰੋਹਿਤ ਨੇ ਕਿਹਾ ਕਿ ਘੱਟੋ-ਘੱਟ ਇਕ ਜਾਂ ਦੋ ਬਦਲਾਅ ਹੋਣਗੇ ਅਤੇ ਉਹ ਇਸ ਬਾਰੇ ਖਿਡਾਰੀਆਂ ਨੂੰ ਪਹਿਲਾਂ ਹੀ ਦੱਸ ਚੁੱਕੇ ਹਨ। ਹਾਲਾਂਕਿ ਰੋਹਿਤ ਨੇ ਇਹ ਨਹੀਂ ਦੱਸਿਆ ਕਿ ਟੀਮ ‘ਚ ਕਿਸ ਖਿਡਾਰੀ ਨੂੰ ਸ਼ਾਮਲ ਕੀਤਾ ਜਾਵੇਗਾ। ਪਰ ਉਨ੍ਹਾਂ ਨੇ ਇਹ ਸੰਕੇਤ ਜ਼ਰੂਰ ਦਿੱਤਾ ਕਿ ਜੇਕਰ ਲੋੜ ਪਈ ਤਾਂ ਟੀਮ 3 ਸਪਿਨਰਾਂ ਨਾਲ ਮੈਦਾਨ ‘ਚ ਉਤਰ ਸਕਦੀ ਹੈ।