ਮੋਹਾਲੀ ‘ਚ ਹੋਵੇਗਾ ਭਾਰਤ ਤੇ ਅਫ਼ਗਾਨਿਸਤਾਨ ਦਾ ਮੁਕਾਬਲਾ, ਚੰਡੀਗੜ੍ਹ ਪਹੁੰਚੇ ਅਫਗਾਨੀ ਖਿਡਾਰੀ
ਮੋਹਾਲੀ ਦੇ ਮੈਦਾਨ ਤੇ ਦੋਵੇਂ ਟੀਮਾਂ ਵਿੱਚ ਰੁਮਾਂਚਿਕ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਵਿਸ਼ਵ ਕੱਪ ਦੇ ਮੁਕਾਬਲੇ ਵਿੱਚ ਅਫ਼ਗਾਨਿਸਤਾਨ ਦੀ ਟੀਮ ਨੇ ਅਸਟ੍ਰੇਲੀਆਈ ਟੀਮ ਨੂੰ ਕਰੜੀ ਟੱਕਰ ਦਿੱਤੀ ਸੀ। ਇਸ ਮੈਚ ਲਈ ਟੀਮ ਇੰਡੀਆ ਦੀ ਕਪਤਾਨੀ ਰੋਹਿਤ ਸ਼ਰਮਾ ਹੋਣਗੇ। ਵਿਰਾਟ ਕੋਹਲੀ ਅਤੇ ਸ਼ੁਭਮਨ ਗਿੱਲ ਦੀ ਟੀਮ ਵਿੱਚ ਵਾਪਸੀ ਹੋਈ ਹੈ। ਗਿੱਲ ਘਰੇਲੂ ਮੈਦਾਨ 'ਤੇ ਕ੍ਰਿਕਟ ਪ੍ਰਸ਼ੰਸਕਾਂ ਦੇ ਸਾਹਮਣੇ ਹੋਣਗੇ। ਦਰਅਸਲ ਸ਼ੁਭਮਨ ਗਿੱਲ ਮੋਹਾਲੀ ਦਾ ਰਹਿਣ ਵਾਲਾ ਹੈ। ਜਿਸ ਕਾਰਨ ਸਭ ਦੀਆਂ ਨਜ਼ਰਾਂ ਸ਼ੁਭਮਨ ਗਿੱਲ 'ਤੇ ਹੋਣਗੀਆਂ।
11 ਜਨਵਰੀ ਨੂੰ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਆਈਐਸ ਬਿੰਦਰਾ ਕ੍ਰਿਕਟ ਸਟੇਡੀਅਮ ਵਿੱਚ ਹੋਣ ਜਾ ਰਹੇ ਟੀ-20 ਮੁਕਾਬਲੇ ਲਈ ਅਫਗਾਨਿਸਤਾਨ ਦੀ ਟੀਮ ਚੰਡੀਗੜ੍ਹ ਪਹੁੰਚ ਗਈ ਹੈ। ਅਫਗਾਨਿਸਤਾਨ ਦੀ ਟੀਮ ਅੱਜ ਪੀਸੀਏ ਸਟੇਡੀਅਮ ਦੇ ਪਿਛਲੇ ਪਾਸੇ ਵਾਲੇ ਖੇਤਰ ਵਿੱਚ ਨੈੱਟ ਵਿੱਚ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦਾ ਅਭਿਆਸ ਕਰੇਗੀ। ਅਫਗਾਨਿਸਤਾਨ ਦੀ ਟੀਮ ਚੰਡੀਗੜ੍ਹ ਦੇ ਆਈਟੀ ਪਾਰਕ ਸਥਿਤ ਇੱਕ ਹੋਟਲ ਵਿੱਚ ਠਹਿਰੀ ਹੋਈ ਹੈ। ਭਾਰਤੀ ਟੀਮ 9 ਜਨਵਰੀ ਨੂੰ ਚੰਡੀਗੜ੍ਹ ਆਵੇਗੀ।
ਲਗਾਤਾਰ ਵਿਕ ਰਹੀਆਂ ਨੇ ਟਿਕਟਾਂ
ਮੋਹਾਲੀ ਵਿੱਚ ਹੋਣ ਵਾਲੇ ਮੈਚ ਦੀਆਂ ਟਿਕਟਾਂ ਦੀ ਵਿਕਰੀ ਲਗਾਤਾਰ ਹੋ ਰਹੀ ਹੈ। ਭਾਰਤ ਅਫਗਾਨਿਸਤਾਨ ਟੀ-20 ਮੈਚ ਦੀਆਂ ਹੁਣ ਤੱਕ 35% ਟਿਕਟਾਂ ਵਿਕ ਚੁੱਕੀਆਂ ਹਨ। ਇਸ ਮੈਚ ਦੀਆਂ ਟਿਕਟਾਂ ਪੀਸੀਏ ਸਟੇਡੀਅਮ ਦੇ ਕਾਊਂਟਰ ਤੋਂ ਇਲਾਵਾ ਸੀਪੀ 67 ਮਾਲ ਮੁਹਾਲੀ ਅਤੇ ਮੀਨਾ ਬਾਜ਼ਾਰ ਮਨੀਮਾਜਰਾ ਤੋਂ ਵੀ ਖਰੀਦੀਆਂ ਜਾ ਸਕਦੀਆਂ ਹਨ। ਇਸ ਤੋਂ ਇਲਾਵਾ ਕਈ ਆਨਲਾਈਨ ਪਲੇਟਫਾਰਮਾਂ ‘ਤੇ ਕ੍ਰਿਕਟ ਮੈਚਾਂ ਦੀਆਂ ਟਿਕਟਾਂ ਵੀ ਉਪਲਬਧ ਹਨ।
ਰੋਹਿਤ ਹੱਥ ਇੰਡੀਆ ਦੀ ਕਮਾਨ
11 ਜਨਵਰੀ ਨੂੰ ਹੋਣ ਵਾਲੇ ਮੈਚ ਲਈ ਭਾਰਤੀ ਟੀਮ ਦਾ ਐਲਾਨ ਹੋ ਚੁੱਕਾ ਹੈ। ਇਸ ਮੈਚ ਵਿੱਚ ਟੀਮ ਇੰਡੀਆ ਦੀ ਕਪਤਾਨੀ ਰੋਹਿਤ ਸ਼ਰਮਾ ਕਰਨਗੇ। ਵਿਰਾਟ ਕੋਹਲੀ ਅਤੇ ਸ਼ੁਭਮਨ ਗਿੱਲ ਦੀ ਟੀਮ ਵਿੱਚ ਵਾਪਸੀ ਹੋਈ ਹੈ। ਗਿੱਲ ਘਰੇਲੂ ਮੈਦਾਨ ‘ਤੇ ਕ੍ਰਿਕਟ ਪ੍ਰਸ਼ੰਸਕਾਂ ਦੇ ਸਾਹਮਣੇ ਹੋਣਗੇ। ਦਰਅਸਲ ਸ਼ੁਭਮਨ ਗਿੱਲ ਮੋਹਾਲੀ ਦਾ ਰਹਿਣ ਵਾਲਾ ਹੈ। ਜਿਸ ਕਾਰਨ ਸਭ ਦੀਆਂ ਨਜ਼ਰਾਂ ਸ਼ੁਭਮਨ ਗਿੱਲ ‘ਤੇ ਹੋਣਗੀਆਂ। ਇਸ ਟੀਮ ‘ਚ ਯਸ਼ਸਵੀ ਜੈਸਵਾਲ, ਤਿਲਕ ਵਰਮਾ, ਰਿੰਕੂ ਸਿੰਘ, ਜਤਿੰਦਰ ਸ਼ਰਮਾ, ਸੰਜੂ ਸੈਮਸਨ, ਸ਼ਿਵਮ ਦੂਬੇ ਵਰਗੇ ਕਈ ਨਵੇਂ ਚਿਹਰੇ ਨਜ਼ਰ ਆਉਣਗੇ।
ਜ਼ਦਰਾਨ ਦੇ ਹੱਥ ਟੀਮ ਅਫ਼ਗਾਨ
ਅਫਗਾਨਿਸਤਾਨ ਟੀਮ ਦੀ ਕਪਤਾਨੀ ਇਬਰਾਹਿਮ ਜ਼ਦਰਾਨ ਕਰ ਰਹੇ ਹਨ ਉਨ੍ਹਾਂ ਦੀ ਅਗਵਾਈ ਹੇਠ ਆਫਗਾਨਿਸਤਾਨ ਦੀ ਟੀਮ ਭਾਰਤ ਨਾਲ ਟੀ 20 ਮੁਕਾਬਲਾ ਖੇਡੇਗੀ । ਕਪਤਾਨ ਤੋਂ ਇਲਾਵਾ ਵਿਕਟਕੀਪਰ ਰਹਿਮਾਨਉੱਲ੍ਹਾ ਗੁਰਬਾਜ਼, ਇਕਰਾਮ ਅਲੀਖਿਲ, ਹਜ਼ਰਤੁੱਲਾ ਜ਼ਜ਼ਈ, ਰਹਿਮਤ ਸ਼ਾਹ, ਨਜੀਬੁੱਲਾ ਜ਼ਦਰਾਨ, ਮੁਹੰਮਦ ਨਬੀ, ਕਰੀਮ ਜਨਤ, ਨਵੀਨ ਉਲ ਹੱਕ, ਨੂਰ ਅਹਿਮਦ, ਮੁਜ਼ੀਮ ਉਰ ਰਹਿਮਾਨ, ਮੁਹੰਮਦ ਸਲੀਮ ਅਤੇ ਹੋਰ ਖਿਡਾਰੀ ਸ਼ਾਮਿਲ ਹਨ।