ਮੋਹਾਲੀ ‘ਚ ਹੋਵੇਗਾ ਭਾਰਤ ਤੇ ਅਫ਼ਗਾਨਿਸਤਾਨ ਦਾ ਮੁਕਾਬਲਾ, ਚੰਡੀਗੜ੍ਹ ਪਹੁੰਚੇ ਅਫਗਾਨੀ ਖਿਡਾਰੀ
ਮੋਹਾਲੀ ਦੇ ਮੈਦਾਨ ਤੇ ਦੋਵੇਂ ਟੀਮਾਂ ਵਿੱਚ ਰੁਮਾਂਚਿਕ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ ਕਿਉਂਕਿ ਵਿਸ਼ਵ ਕੱਪ ਦੇ ਮੁਕਾਬਲੇ ਵਿੱਚ ਅਫ਼ਗਾਨਿਸਤਾਨ ਦੀ ਟੀਮ ਨੇ ਅਸਟ੍ਰੇਲੀਆਈ ਟੀਮ ਨੂੰ ਕਰੜੀ ਟੱਕਰ ਦਿੱਤੀ ਸੀ। ਇਸ ਮੈਚ ਲਈ ਟੀਮ ਇੰਡੀਆ ਦੀ ਕਪਤਾਨੀ ਰੋਹਿਤ ਸ਼ਰਮਾ ਹੋਣਗੇ। ਵਿਰਾਟ ਕੋਹਲੀ ਅਤੇ ਸ਼ੁਭਮਨ ਗਿੱਲ ਦੀ ਟੀਮ ਵਿੱਚ ਵਾਪਸੀ ਹੋਈ ਹੈ। ਗਿੱਲ ਘਰੇਲੂ ਮੈਦਾਨ 'ਤੇ ਕ੍ਰਿਕਟ ਪ੍ਰਸ਼ੰਸਕਾਂ ਦੇ ਸਾਹਮਣੇ ਹੋਣਗੇ। ਦਰਅਸਲ ਸ਼ੁਭਮਨ ਗਿੱਲ ਮੋਹਾਲੀ ਦਾ ਰਹਿਣ ਵਾਲਾ ਹੈ। ਜਿਸ ਕਾਰਨ ਸਭ ਦੀਆਂ ਨਜ਼ਰਾਂ ਸ਼ੁਭਮਨ ਗਿੱਲ 'ਤੇ ਹੋਣਗੀਆਂ।

(Photo Credit source: PTI)
11 ਜਨਵਰੀ ਨੂੰ ਪੰਜਾਬ ਕ੍ਰਿਕੇਟ ਐਸੋਸੀਏਸ਼ਨ ਦੇ ਆਈਐਸ ਬਿੰਦਰਾ ਕ੍ਰਿਕਟ ਸਟੇਡੀਅਮ ਵਿੱਚ ਹੋਣ ਜਾ ਰਹੇ ਟੀ-20 ਮੁਕਾਬਲੇ ਲਈ ਅਫਗਾਨਿਸਤਾਨ ਦੀ ਟੀਮ ਚੰਡੀਗੜ੍ਹ ਪਹੁੰਚ ਗਈ ਹੈ। ਅਫਗਾਨਿਸਤਾਨ ਦੀ ਟੀਮ ਅੱਜ ਪੀਸੀਏ ਸਟੇਡੀਅਮ ਦੇ ਪਿਛਲੇ ਪਾਸੇ ਵਾਲੇ ਖੇਤਰ ਵਿੱਚ ਨੈੱਟ ਵਿੱਚ ਗੇਂਦਬਾਜ਼ੀ ਅਤੇ ਬੱਲੇਬਾਜ਼ੀ ਦਾ ਅਭਿਆਸ ਕਰੇਗੀ। ਅਫਗਾਨਿਸਤਾਨ ਦੀ ਟੀਮ ਚੰਡੀਗੜ੍ਹ ਦੇ ਆਈਟੀ ਪਾਰਕ ਸਥਿਤ ਇੱਕ ਹੋਟਲ ਵਿੱਚ ਠਹਿਰੀ ਹੋਈ ਹੈ। ਭਾਰਤੀ ਟੀਮ 9 ਜਨਵਰੀ ਨੂੰ ਚੰਡੀਗੜ੍ਹ ਆਵੇਗੀ।