ਵਿਸ਼ਵ ਕੱਪ ਦੇ ਪਹਿਲੇ 8 ਮੈਚਾਂ 'ਚ ਟੁੱਟੇ 5 ਰਿਕਾਰਡ
11 OCT 2023
TV9 Punjabi
ਵਿਸ਼ਵ ਕੱਪ 2023 ਹੁਣੇ ਸ਼ੁਰੂ ਹੋਇਆ ਹੈ। ਇਸ ਦੇ 10 ਮੈਚ ਵੀ ਅਜੇ ਤੱਕ ਨਹੀਂ ਖੇਡੇ ਗਏ ਹਨ। ਪਰ ਦੇਖੋ ਸ਼ੁਰੂਆਤ ਕਿੰਨੀ ਵਿਸਫੋਟਕ ਹੋਈ।
WC ਦੀ ਧਮਾਕੇਦਾਰ ਸ਼ੁਰੂਆਤ
Credits: AFP/PTI
ਇਸ ਵਿਸ਼ਵ ਕੱਪ 'ਚ ਪਹਿਲੇ 8 ਮੈਚਾਂ 'ਚ ਹੀ 5 ਰਿਕਾਰਡ ਟੁੱਟ ਚੁੱਕੇ ਹਨ। ਇਨ੍ਹਾਂ 'ਚੋਂ ਜ਼ਿਆਦਾਤਰ ਬੱਲੇਬਾਜ਼ੀ ਨਾਲ ਜੁੜੇ ਅੰਕੜੇ ਸਨ।
8 ਮੈਚਾਂ 'ਚ ਟੁੱਟੇ 5 ਰਿਕਾਰਡ
ਦੱਖਣੀ ਅਫਰੀਕਾ ਨੇ ਸ਼੍ਰੀਲੰਕਾ ਖਿਲਾਫ ਆਪਣੇ ਪਹਿਲੇ ਮੈਚ 'ਚ 428 ਦੌੜਾਂ ਬਣਾਈਆਂ, ਜੋ ਵਿਸ਼ਵ ਕੱਪ ਦੇ ਇਤਿਹਾਸ 'ਚ ਕਿਸੇ ਵੀ ਟੀਮ ਦਾ ਸਭ ਤੋਂ ਵੱਡਾ ਸਕੋਰ ਹੈ।
ਸਭ ਤੋਂ ਵੱਡੇ ਸਕੋਰ ਦਾ ਰਿਕਾਰਡ
ਇਸੇ ਮੈਚ ਵਿੱਚ ਦੱਖਣੀ ਅਫ਼ਰੀਕਾ ਦੇ ਬੱਲੇਬਾਜ਼ ਏਡਨ ਮਾਰਕਰਮ ਨੇ 49 ਗੇਂਦਾਂ ਵਿੱਚ ਸੈਂਕੜਾ ਜੜਿਆ, ਜੋ ਵਿਸ਼ਵ ਕੱਪ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ ਸੈਂਕੜਾ ਸੀ।
ਸਭ ਤੋਂ ਤੇਜ਼ ਸੈਂਕੜੇ ਦਾ ਰਿਕਾਰਡ
ਪਾਕਿਸਤਾਨ ਅਤੇ ਸ਼੍ਰੀਲੰਕਾ ਵਿਚਾਲੇ ਹੈਦਰਾਬਾਦ 'ਚ ਖੇਡੇ ਗਏ ਮੈਚ 'ਚ ਦੋਵਾਂ ਟੀਮਾਂ ਨੇ ਮਿਲ ਕੇ 754 ਦੌੜਾਂ ਬਣਾਈਆਂ, ਜੋ ਵਿਸ਼ਵ ਕੱਪ 'ਚ ਇਕ ਨਵਾਂ ਰਿਕਾਰਡ ਹੈ।
754 ਦੌੜਾਂ, ਨਵਾਂ ਰਿਕਾਰਡ
ਇਸੇ ਮੈਚ ਵਿੱਚ ਸ੍ਰੀਲੰਕਾ ਨੇ ਪਾਕਿਸਤਾਨ ਨੂੰ 345 ਦੌੜਾਂ ਦਾ ਟੀਚਾ ਦਿੱਤਾ ਜਿਸ ਦਾ ਪਿੱਛਾ ਬਾਬਰ ਦੀ ਟੀਮ ਨੇ ਕੀਤਾ। ਇਹ ਵਿਸ਼ਵ ਕੱਪ 'ਚ ਸਭ ਤੋਂ ਵੱਡਾ ਪਿੱਛਾ ਕਰਨ ਦਾ ਨਵਾਂ ਰਿਕਾਰਡ ਹੈ।
ਸਭ ਤੋਂ ਵੱਡੇ ਟੀਚੇ ਦਾ ਪਿੱਛਾ
ਵਿਸ਼ਵ ਕੱਪ ਦੇ ਇਤਿਹਾਸ 'ਚ ਪਹਿਲੀ ਵਾਰ ਇਕ ਦਿਨ 'ਚ 5 ਸੈਂਕੜੇ ਦੇਖਣ ਨੂੰ ਮਿਲੇ ਹਨ। ਅਜਿਹਾ 10 ਅਕਤੂਬਰ ਨੂੰ ਖੇਡੇ ਗਏ ਦੋ ਮੈਚਾਂ ਵਿੱਚ ਹੋਇਆ। ਇੰਗਲੈਂਡ-ਬੰਗਲਾਦੇਸ਼ ਮੈਚ 'ਚ ਇਕ ਸੈਂਕੜਾ ਲੱਗਾ ਸੀ, ਜਦਕਿ ਪਾਕਿਸਤਾਨ-ਸ਼੍ਰੀਲੰਕਾ ਮੈਚ 'ਚ 4 ਸੈਂਕੜੇ ਲੱਗੇ ਸਨ।
ਇੱਕ ਦਿਨ ਵਿੱਚ 5 ਸੈਂਕੜੇ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਇਸ ਪਿੰਡ ਵਿੱਚ ਹੁੰਦੀ ਹੈ ਸੱਪਾਂ ਦੀ ਖੇਤੀ
https://tv9punjabi.com/web-stories