ਕੋਹਲੀ ਤੇ ਰਾਹੁਲ ਦੇ ਅਰਧ ਸੈਂਕੜੇ , ਆਸਟ੍ਰੇ੍ਲੀਆ ਨੂੰ ਦਿੱਤਾ 241 ਦਾ ਟਾਰਗੇਟ
ਵਿਸ਼ਵ ਕੱਪ ਦੇ ਫਾਈਨਲ ਦੀ ਪਹਿਲੀ ਪਾਰ ਖ਼ਤਮ ਹੋ ਚੁੱਕੀ ਹੈ ਜਿਸ ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆਂ ਨੂੰ 241 ਦੌੜਾ ਦਾ ਟਾਰਗੇਟ ਦਿੱਤਾ ਹੈ। ਪਤਾਨ ਰੋਹਿਤ ਸ਼ਰਮਾ ਟਾਸ ਹਾਰ ਗਏ ਪਰ ਟੀਮ ਇੰਡੀਆ ਪਹਿਲਾਂ ਬੱਲੇਬਾਜ਼ੀ ਕਰਨ ਆਈ, ਜਿਸ ਨਾਲ ਪ੍ਰਸ਼ੰਸਕ ਖੁਸ਼ ਹੋ ਗਏ। ਵਿਰਾਟ ਨੇ ਨਰਿੰਦਰ ਮੋਦੀ ਸਟੇਡੀਅਮ 'ਚ 63 ਗੇਂਦਾਂ 'ਚ 54 ਦੌੜਾਂ ਬਣਾਈਆਂ। ਕੇਐੱਲ ਰਾਹੁਲ ਨੇ 35ਵੇਂ ਓਵਰ ਦੀ 5ਵੀਂ ਗੇਂਦ 'ਤੇ ਇੱਕ ਰਨ ਲਿਆ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ।
ਵਿਸ਼ਵ ਕੱਪ ਦੇ ਫਾਈਨਲ ਦੀ ਪਹਿਲੀ ਪਾਰ ਖ਼ਤਮ ਹੋ ਚੁੱਕੀ ਹੈ ਜਿਸ ਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟ੍ਰੇਲੀਆਂ ਨੂੰ 241 ਦੌੜਾ ਦਾ ਟਾਰਗੇਟ ਦਿੱਤਾ ਹੈ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ‘ਚ ਇਸ ਇਤਿਹਾਸਕ ਫਾਈਨਲ ਦਾ ਹਰ ਕੋਈ ਇੰਤਜ਼ਾਰ ਕਰ ਰਿਹਾ ਸੀ। ਕਪਤਾਨ ਰੋਹਿਤ ਸ਼ਰਮਾ ਟਾਸ ਹਾਰ ਗਏ ਪਰ ਟੀਮ ਇੰਡੀਆ ਪਹਿਲਾਂ ਬੱਲੇਬਾਜ਼ੀ ਕਰਨ ਆਈ, ਜਿਸ ਨਾਲ ਪ੍ਰਸ਼ੰਸਕ ਖੁਸ਼ ਹੋ ਗਏ। ਹਾਲਾਂਕਿ ਇਹ ਖੁਸ਼ੀ ਜ਼ਿਆਦਾ ਦੇਰ ਨਹੀਂ ਟਿਕੀ ਕਿਉਂਕਿ ਸ਼ੁਭਮਨ ਗਿੱਲ ਜਲਦੀ ਹੀ ਆਊਟ ਹੋ ਗਏ ਸਨ। ਉਹ ਸਿਰਫ਼ 4 ਦੌੜਾਂ ਹੀ ਬਣਾ ਸਕਿਆ। ਕਪਤਾਨ ਰੋਹਿਤ ਸ਼ਰਮਾ ਨੇ ਇਸ ਤੋਂ ਪਹਿਲਾਂ ਅਤੇ ਬਾਅਦ ਵਿਚ ਹਮਲਾ ਜਾਰੀ ਰੱਖਿਆ ਅਤੇ ਚੌਕੇ ਲਗਾਉਂਦੇ ਰਹੇ।
ਰੋਹਿਤ, ਗਿੱਲ, ਅਈਅਰ ਵਰਗੇ ਬੱਲੇਬਾਜ਼ ਜਦੋਂ ਪੈਵੇਲੀਅਨ ਪਰਤ ਚੁੱਕੇ ਸਨ ਤਾਂ ਵਿਰਾਟ ਕੋਹਲੀ ਇੱਕ ਵਾਰ ਫਿਰ ਮੁਸ਼ਕਲ ਸਮੇਂ ਚ ਟੀਮ ਦੇ ਕੰਮ ਆਏ। ਵਿਰਾਟ ਕੋਹਲੀ ਨੇ ਅਹਿਮਦਾਬਾਦ ‘ਚ ਆਸਟ੍ਰੇਲੀਆ ਖਿਲਾਫ ਸ਼ਾਨਦਾਰ ਅਰਧ ਸੈਂਕੜਾ ਲਗਾਇਆ। ਵਿਰਾਟ ਨੇ ਨਰਿੰਦਰ ਮੋਦੀ ਸਟੇਡੀਅਮ ‘ਚ 63 ਗੇਂਦਾਂ ‘ਚ 54 ਦੌੜਾਂ ਬਣਾਈਆਂ। ਹਾਲਾਂਕਿ, ਇੱਕ ਲਾਪਰਵਾਹੀ ਨੇ ਉਸਨੂੰ ਪੈਵੇਲੀਅਨ ਪਰਤਣ ਲਈ ਮਜਬੂਰ ਕੀਤਾ। ਵਿਰਾਟ ਕੋਹਲੀ ਦੀ ਵਿਕਟ ਪੈਟ ਕਮਿੰਸ ਨੇ ਲਈ, ਜਿਸ ਦੀ ਆਮ ਗੇਂਦ ‘ਤੇ ਉਸ ਨੇ ਆਪਣਾ ਵਿਕਟ ਗੁਆ ਦਿੱਤਾ।
ਕੇਐੱਲ ਰਾਹੁਲ ਨੇ 35ਵੇਂ ਓਵਰ ਦੀ 5ਵੀਂ ਗੇਂਦ ‘ਤੇ ਇੱਕ ਰਨ ਲਿਆ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਵਿਸ਼ਵ ਕੱਪ ਵਿੱਚ ਇਹ ਉਨ੍ਹਾਂ ਦਾ ਦੂਜਾ ਅਰਧ ਸੈਂਕੜਾ ਸੀ ਅਤੇ ਇਸ ਪਾਰੀ ਚ ਉਨ੍ਹਾਂ ਨੇ 66 ਦੌੜਾਂ ਬਣਾਈਆਂ। ਮਿਸ਼ੇਲ ਸਟਾਰਕ ਨੇ 42ਵੇਂ ਓਵਰ ਦੀ ਤੀਜੀ ਗੇਂਦ ‘ਤੇ ਕੇਐੱਲ ਰਾਹੁਲ ਨੂੰ ਆਊਟ ਕੀਤਾ। ਇਸ ਤੋਂ ਬਾਕੀ ਭਾਰਤੀ ਬੱਲੇਬਾਜ਼ ਜ਼ਿਆਦਾ ਵਧੀਆ ਪ੍ਰਦਰਸ਼ਨ ਨਹੀਂ ਕਰ ਸਕੇ। ਭਾਰਤ ਨੇ 9 ਵਿਕਟਾਂ ਦੇ ਨੁਕਸਾਨ ਤੇ 240 ਦੌੜਾਂ ਬਣਾਈਆਂ ਹਨ।