World Cup Final: ਫੈਨਸ ਨੂੰ ਇਕ ਹੋਰ ਝਟਕਾ, ਭਾਰਤ ਦੀ ਹਾਰ ਦੇ ਨਾਲ ਹੀ ਮੁੱਖ ਕੋਚ ਦ੍ਰਾਵਿੜ ਦਾ ਕਰਾਰ ਵੀ ਖਤਮ

Updated On: 

20 Nov 2023 16:16 PM

India vs Australia Final World Cup 2023: ਆਸਟ੍ਰੇਲੀਆ ਹੱਥੋਂ ਭਾਰਤ ਦੀ ਹਾਰ ਤੋਂ ਬਾਅਦ ਰਾਹੁਲ ਦ੍ਰਾਵਿੜ ਟੀਮ ਦਾ ਸਮਰਥਨ ਕਰਦੇ ਨਜ਼ਰ ਆਏ। ਅਜਿਹੇ 'ਚ ਖਬਰ ਇਹ ਵੀ ਹੈ ਕਿ ਇਸ ਦੇ ਨਾਲ ਹੀ ਭਾਰਤੀ ਟੀਮ ਦੇ ਮੁੱਖ ਕੋਚ ਦਾ ਕਾਰਜਕਾਲ ਵੀ ਖਤਮ ਹੋ ਗਿਆ ਹੈ। ਅਜਿਹੇ 'ਚ ਰਾਹੁਲ ਦ੍ਰਾਵਿੜ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਅਜੇ ਤੱਕ ਆਪਣੇ ਭਵਿੱਖ ਬਾਰੇ ਕੁਝ ਨਹੀਂ ਸੋਚਿਆ ਹੈ। ਇਸ ਤੋਂ ਇਲਾਵਾ ਸਾਬਕਾ ਕ੍ਰਿਕਟਰ ਨੇ ਪ੍ਰੈਸ ਕਾਨਫਰੰਸ ਦੌਰਾਨ ਡਰੈਸਿੰਗ ਰੂਮ ਦੇ ਮਾਹੌਲ ਬਾਰੇ ਵੀ ਗੱਲ ਕੀਤੀ।

World Cup Final: ਫੈਨਸ ਨੂੰ ਇਕ ਹੋਰ ਝਟਕਾ, ਭਾਰਤ ਦੀ ਹਾਰ ਦੇ ਨਾਲ ਹੀ ਮੁੱਖ ਕੋਚ ਦ੍ਰਾਵਿੜ ਦਾ ਕਰਾਰ ਵੀ ਖਤਮ

(Pic Credit: tv9hindi.com)

Follow Us On

World Cup 2023: ਭਾਰਤ ਬਨਾਮ ਆਸਟ੍ਰੇਲੀਆ ਫਾਈਨਲ ਵਿਸ਼ਵ ਕੱਪ 2023: ਭਾਰਤੀ ਕ੍ਰਿਕਟ ਟੀਮ ਦੇ ਮੁੱਖ ਕੋਚ ਰਾਹੁਲ ਦ੍ਰਵਿੜ (Rahul Dravid) ਦਾ ਕਰਾਰਾ ਵੀ ਖਤਮ ਹੋ ਗਿਆ ਹੈ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਜਲਦ ਹੀ ਦ੍ਰਵਿੜ ਨੂੰ ਲੈ ਕੇ ਕੋਈ ਫੈਸਲਾ ਲੈ ਸਕਦਾ ਹੈ। ਟੀਮ ਇੰਡੀਆ ਨੇ ਵਿਸ਼ਵ ਕੱਪ 2023 ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਹਾਲਾਂਕਿ ਫਾਈਨਲ ‘ਚ ਉਸ ਨੂੰ ਆਸਟ੍ਰੇਲੀਆ ਖਿਲਾਫ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਅਹਿਮਦਾਬਾਦ ਵਿੱਚ ਖੇਡੇ ਗਏ ਮੈਚ ਤੋਂ ਬਾਅਦ ਆਸਟਰੇਲੀਆ ਛੇਵੀਂ ਵਾਰ ਚੈਂਪੀਅਨ ਬਣਿਆ। ਭਾਰਤੀ ਟੀਮ ਦੀ ਹਾਰ ਤੋਂ ਬਾਅਦ ਸੋਸ਼ਲ ਮੀਡੀਆ ‘ਤੇ ਕਈ ਲੋਕ ਰਾਹੁਲ ਦ੍ਰਾਵਿੜ ਅਤੇ ਕਪਤਾਨ ਰੋਹਿਤ ਸ਼ਰਮਾ ਦੀ ਆਲੋਚਨਾ ਕਰ ਰਹੇ ਹਨ।

ਦ੍ਰਾਵਿੜ ਨੇ ਸਾਲ 2021 ‘ਚ ਟੀਮ ਇੰਡੀਆ ਦੇ ਮੁੱਖ ਕੋਚ ਦੀ ਜ਼ਿੰਮੇਵਾਰੀ ਸੰਭਾਲੀ ਸੀ। ਸਾਬਕਾ ਕੋਚ ਰਵੀ ਸ਼ਾਸਤਰੀ ਦਾ ਟੀ-20 ਵਿਸ਼ਵ ਕੱਪ 2021 ਦੇ ਗਰੁੱਪ ਪੜਾਅ ਤੋਂ ਬਾਹਰ ਹੋਣ ਤੋਂ ਬਾਅਦ ਉਨ੍ਹਾਂ ਦਾ ਕਰਾਰ ਖਤਮ ਹੋ ਗਿਆ। ਬੀਸੀਸੀਆਈ ਨੇ ਉਨ੍ਹਾਂ ਦਾ ਕਾਰਜਕਾਲ ਹੋਰ ਨਹੀਂ ਵਧਾਇਆ ਸੀ। ਇਸ ਤੋਂ ਬਾਅਦ ਦ੍ਰਾਵਿੜ ਨੂੰ ਦੋ ਸਾਲ ਲਈ ਜ਼ਿੰਮੇਵਾਰੀ ਦਿੱਤੀ ਗਈ। ਪਰ ਹੁਣ ਵਿਸ਼ਵ ਕੱਪ 2023 ਤੋਂ ਬਾਅਦ ਦ੍ਰਵਿੜ ਦਾ ਕਰਾਰ ਖਤਮ ਹੋ ਗਿਆ ਹੈ। ਜੇਕਰ ਟੀਮ ਇੰਡੀਆ ਚੈਂਪੀਅਨ ਬਣ ਜਾਂਦੀ ਤਾਂ ਦ੍ਰਵਿੜ ਨੂੰ ਦੁਬਾਰਾ ਕੋਚ ਬਣਾਉਣ ਦੀ ਮੰਗ ਹੋ ਸਕਦੀ ਸੀ। ਪਰ ਹੁਣ ਕੀ ਹੋਵੇਗਾ, ਬੀਸੀਸੀਆਈ ਜਲਦੀ ਹੀ ਫੈਸਲਾ ਕਰੇਗਾ।

ਭਾਰਤੀ ਕ੍ਰਿਕਟ ਟੀਮ ਨੂੰ ਆਸਟ੍ਰੇਲੀਆ ਦੇ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ। ਸੀਰੀਜ਼ ਦਾ ਪਹਿਲਾ ਮੈਚ 23 ਨਵੰਬਰ ਨੂੰ ਖੇਡਿਆ ਜਾਵੇਗਾ। ਇਸ ਸੀਰੀਜ਼ ‘ਚ ਟੀਮ ਇੰਡੀਆ ਦਾ ਕੋਚ ਕੌਣ ਹੋਵੇਗਾ, ਇਸ ‘ਤੇ ਜਲਦ ਹੀ ਫੈਸਲਾ ਲਿਆ ਜਾ ਸਕਦਾ ਹੈ। ਬੀਸੀਸੀਆਈ ਨੇ ਸਾਲ 2019 ਵਿੱਚ ਰਵੀ ਸ਼ਾਸਤਰੀ ਦਾ ਕਰਾਰ ਵਧਾ ਦਿੱਤਾ ਸੀ। ਸ਼ਾਸਤਰੀ ਲਗਾਤਾਰ ਦੋ ਵਾਰ ਕੋਚ ਰਹੇ। ਪਰ ਦ੍ਰਵਿੜ ਨਾਲ ਅਜਿਹਾ ਹੋਣ ਦੀ ਸੰਭਾਵਨਾ ਘੱਟ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਵੀਵੀਐਸ ਲਕਸ਼ਮਣ ਨੂੰ ਆਸਟਰੇਲੀਆ ਖ਼ਿਲਾਫ਼ ਲੜੀ ਦੌਰਾਨ ਕੋਚ ਦੀ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਹੈ। ਲਕਸ਼ਮਣ ਇਸ ਸਮੇਂ ਰਾਸ਼ਟਰੀ ਕ੍ਰਿਕਟ ਅਕੈਡਮੀ ਦੇ ਮੁਖੀ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ।

ਵੀਵੀਐਸ ਲਕਸ਼ਮਣ ਨੂੰ ਮਿਲ ਸਕਦਾ ਹੈ ਮੁੱਖ ਕੋਚ ਦਾ ਅਹੁਦਾ

ਬੀਸੀਸੀਆਈ ਦੇ ਗੁਪਤ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਵੀਵੀਐਸ ਲਕਸ਼ਮਣ (VVS Laxman) ਨੂੰ 23 ਨਵੰਬਰ ਤੋਂ ਸ਼ੁਰੂ ਹੋਣ ਵਾਲੀ ਆਸਟਰੇਲੀਆ ਟੀ-20 ਸੀਰੀਜ਼ ਲਈ ਟੀਮ ਇੰਡੀਆ ਦੇ ਮੁੱਖ ਕੋਚ ਦਾ ਅਹੁਦਾ ਮਿਲ ਸਕਦਾ ਹੈ। ਰਾਹੁਲ ਦ੍ਰਵਿੜ ਦੇ ਕੋਚਿੰਗ ਕਾਰਜਕਾਲ ਦੌਰਾਨ ਵੀ ਜਦੋਂ ਵੀ ਰਾਹੁਲ ਦ੍ਰਵਿੜ ਨੇ ਆਰਾਮ ਕੀਤਾ ਤਾਂ ਵੀਵੀਐਸ ਲਕਸ਼ਮਣ ਨੂੰ ਉਨ੍ਹਾਂ ਦੀ ਗੈਰਹਾਜ਼ਰੀ ਵਿੱਚ ਟੀਮ ਇੰਡੀਆ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ।

ਵੀਵੀਐਸ ਲਕਸ਼ਮਣ ਨੂੰ 2023 ਵਿੱਚ ਵਿਸ਼ਵ ਕੱਪ ਸ਼ੁਰੂ ਹੋਣ ਤੋਂ ਪਹਿਲਾਂ ਚੀਨ ਵਿੱਚ 19ਵੀਆਂ ਏਸ਼ਿਆਈ ਖੇਡਾਂ ਲਈ ਜਾਣ ਵਾਲੀ ਟੀਮ ਇੰਡੀਆ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ। ਵੀਵੀਐਸ ਲਕਸ਼ਮਣ ਨੇ ਆਪਣੀ ਕੋਚਿੰਗ ਅਤੇ ਰਿਤੂਰਾਜ ਗਾਇਕਵਾੜ ਦੀ ਕਪਤਾਨੀ ਵਿੱਚ ਇਸ ਟੂਰਨਾਮੈਂਟ ਵਿੱਚ ਟੀਮ ਇੰਡੀਆ ਲਈ ਸੋਨ ਤਗਮਾ ਜਿੱਤਿਆ ਸੀ। ਜਿਸ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਰਾਹੁਲ ਦ੍ਰਵਿੜ ਦਾ ਕੋਚਿੰਗ ਕਾਰਜਕਾਲ ਖਤਮ ਹੁੰਦੇ ਹੀ ਵੀਵੀਐਸ ਲਕਸ਼ਮਣ ਨੂੰ ਟੀਮ ਇੰਡੀਆ ਦਾ ਨਵਾਂ ਮੁੱਖ ਕੋਚ ਨਿਯੁਕਤ ਕੀਤਾ ਜਾ ਸਕਦਾ ਹੈ।

Exit mobile version