Rohit Sharma No. 1: ਰੋਹਿਤ ਸ਼ਰਮਾ ਬਣੇ ਨੰਬਰ-1 ਵਨਡੇਅ ਬੱਲੇਬਾਜ, ਸ਼ੁਭਮਨ ਗਿੱਲ ਨੂੰ ਪਛਾੜ ਕੇ ਤੋੜਿਆ ਵਰਲਡ ਰਿਕਾਰਡ
Rohit Sharma Become No. 1 Player in the World : ਭਾਰਤ ਦੇ ਮਹਾਨ ਬੱਲੇਬਾਜ਼ ਰੋਹਿਤ ਸ਼ਰਮਾ ਦੁਨੀਆ ਦੇ ਨੰਬਰ-1 ਵਨਡੇਅ ਬੈਟਸਮੈਨ ਬਣ ਗਏ ਹਨ। ਉਨ੍ਹਾਂ ਨੇ ਸ਼ੁਭਮਨ ਗਿੱਲ ਨੂੰ ਪਛਾੜ ਕੇ ਇਹ ਸਥਾਨ ਹਾਸਲ ਕੀਤਾ ਹੈ। ਦਿਲਚਸਪ ਗੱਲ ਇਹ ਹੈ ਕਿ ਇਹ ਉਨ੍ਹਾਂ ਦੈ ਲੰਬੇ ਕੈਰੀਅਰ ਵਿੱਚ ਪਹਿਲੀ ਵਾਰ ਹੈ ਜਦੋਂ ਰੋਹਿਤ ਨੰਬਰ 1 'ਤੇ ਪਹੁੰਚੇ ਹਨ।
Rohit Sharma ODI Ranking: ਆਸਟ੍ਰੇਲੀਆ ਵਨਡੇਅ ਸੀਰੀਜ ਵਿੱਚ ਕਮਾਲ ਦਾ ਪ੍ਰਦਰਸ਼ਨ ਕਰਨ ਤੋਂ ਬਾਅਦ ਰੋਹਿਤ ਸ਼ਰਮਾ ਨੇ ਆਈਸੀਸੀ ਵਨਡੇਅ ਰੈਕਿੰਗ ਵਿੱਚ ਵੀ ਨੰਬਰ 1 ਦਾ ਸਥਾਨ ਹਾਸਲ ਕੀਤਾ ਹੈ। ਰੋਹਿਤ ਸ਼ਰਮਾ ਨੇ ਵਨਡੇਅ ਕਪਤਾਨ ਸ਼ੁਭਮਨ ਗਿੱਲ ਨੂੰ ਪਛਾੜ ਕੇ ਇਹ ਪ੍ਰਾਪਤੀ ਹਾਸਿਲ ਕੀਤੀ ਹੈ। ਇਸ ਦੇ ਨਾਲ ਹੀ, ਰੋਹਿਤ ਦੁਨੀਆ ਦੇ ਨੰਬਰ 1 ਵਨਡੇਅ ਬੱਲੇਬਾਜ਼ ਬਣਨ ਵਾਲੇ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਬਣ ਗਏ ਹਨ। ਤਾਜ਼ਾ ਵਨਡੇਅ ਰੈਕਿੰਗ ਵਿੱਚ, ਰੋਹਿਤ ਸ਼ਰਮਾ ਸ਼ੁਭਮਨ ਗਿੱਲ ਅਤੇ ਇਬਰਾਹਿਮ ਜ਼ਦਰਾਨ ਨੂੰ ਪਛਾੜਦੇ ਹੋਏ 781 ਰੇਟਿੰਗ ਪੁਆਇੰਟ ਦੇ ਨਾਲ ਸਿਖਰ ‘ਤੇ ਪਹੁੰਚ ਗਏ ਹਨ। ਦੂਜੇ ਪਾਸੇ, ਸ਼ੁਭਮਨ ਗਿੱਲ ਨੰਬਰ 1 ਤੋਂ ਨੰਬਰ 3 ‘ਤੇ ਖਿਸਕ ਗਏ ਹਨ।
ਰੋਹਿਤ ਇਸ ਲਈ ਬਣੇ ਨੰਬਰ 1
ਰੋਹਿਤ ਸ਼ਰਮਾ ਨੇ ਆਸਟ੍ਰੇਲੀਆ ਵਨਡੇ ਸੀਰੀਜ਼ ਵਿੱਚ ਸਾਰੇ ਬੱਲੇਬਾਜ਼ਾਂ ਨੂੰ ਪਛਾੜਦਿਆਂ ਸਭ ਤੋਂ ਵੱਧ ਦੌੜਾਂ ਬਣਾਈਆਂ। ਇਸ ਖਿਡਾਰੀ ਦਾ ਬੱਲਾ ਪਹਿਲੇ ਮੈਚ ਵਿੱਚ ਨਹੀਂ ਚੱਲਿਆ, ਪਰ ਉਨ੍ਹਾਂ ਨੇ ਦੂਜੇ ਵਨਡੇ ਵਿੱਚ ਅਰਧ ਸੈਂਕੜਾ ਲਗਾਇਆ ਅਤੇ ਆਖਰੀ ਮੈਚ ਵਿੱਚ ਸੈਂਕੜਾ ਲਗਾ ਕੇ ਟੀਮ ਨੂੰ ਜਿੱਤ ਵੱਲ ਲੈ ਗਏ। ਰੋਹਿਤ ਸ਼ਰਮਾ ਨੇ ਆਸਟ੍ਰੇਲੀਆ ਵਨਡੇਅ ਸੀਰੀਜ਼ ਵਿੱਚ 101 ਦੀ ਔਸਤ ਨਾਲ 202 ਦੌੜਾਂ ਬਣਾਈਆਂ। ਉਨ੍ਹਾਂ ਦੇ ਪ੍ਰਦਰਸ਼ਨ ਨੇ ਉਨ੍ਹਾਂ ਨੂੰ ਦੁਨੀਆ ਦੀ ਨੰਬਰ 1 ਵਨਡੇਅ ਰੈਂਕਿੰਗ ਵਿੱਚ ਪਹੁੰਚਾ ਦਿੱਤਾ ਹੈ। ਰੋਹਿਤ ਸ਼ਰਮਾ ਆਪਣੇ ਕਰੀਅਰ ਵਿੱਚ ਪਹਿਲੀ ਵਾਰ ਨੰਬਰ 1 ਬਣੇ ਹਨ।
ਰੋਹਿਤ ਸ਼ਰਮਾ ਦਾ ਵਰਲਡ ਰਿਕਾਰਡ
ਰੋਹਿਤ ਨੇ ਦੁਨੀਆ ਦੇ ਨੰਬਰ 1 ਵਨਡੇ ਬੱਲੇਬਾਜ਼ ਬਣਨ ਦੇ ਨਾਲ ਹੀ ਇੱਕ ਵਰਲਡ ਰਿਕਾਰਡ ਵੀ ਬਣਾ ਦਿੱਤਾ ਹੈ। ਉਹ ਨੰਬਰ 1 ਸਥਾਨ ਹਾਸਿਲ ਕਰਨ ਵਾਲੇ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਬਣ ਗਏ ਹਨ। ਰੋਹਿਤ ਨੇ 38 ਸਾਲ ਅਤੇ 182 ਦਿਨਾਂ ਦੀ ਉਮਰ ਵਿੱਚ ਵਨਡੇ ਵਿੱਚ ਨੰਬਰ 1 ਸਥਾਨ ਪ੍ਰਾਪਤ ਕੀਤਾ। ਰੋਹਿਤ ਨੇ 18 ਸਾਲ ਪਹਿਲਾਂ ਆਪਣਾ ਅੰਤਰਰਾਸ਼ਟਰੀ ਡੈਬਿਊ ਕੀਤਾ ਸੀ ਅਤੇ ਹੁਣ ਉਹ ਪਹਿਲੀ ਵਾਰ ਨੰਬਰ 1 ਸਥਾਨ ‘ਤੇ ਪਹੁੰਚ ਗਏ ਹਨ।
ਰੋਹਿਤ ਸ਼ਰਮਾ ਇੱਕ ਰੋਜ਼ਾ ਕ੍ਰਿਕਟ ਵਿੱਚ ਨੰਬਰ 1 ਰੈਂਕਿੰਗ ਹਾਸਿਲ ਕਰਨ ਵਾਲੇ ਸਿਰਫ਼ ਪੰਜਵੇਂ ਭਾਰਤੀ ਬੱਲੇਬਾਜ਼ ਹਨ। ਸਚਿਨ ਤੇਂਦੁਲਕਰ ਇਸ ਸਥਾਨ ਨੂੰ ਹਾਸਿਲ ਕਰਨ ਵਾਲੇ ਪਹਿਲੇ ਖਿਡਾਰੀ ਸਨ, ਇਸ ਤੋਂ ਬਾਅਦ ਧੋਨੀ। ਵਿਰਾਟ ਕੋਹਲੀ ਨੇ ਲੰਬੇ ਸਮੇਂ ਤੱਕ ਇਸ ਸਥਾਨ ‘ਤੇ ਰਾਜ ਕੀਤਾ। ਸ਼ੁਭਮਨ ਗਿੱਲ ਨੇ ਬਹੁਤ ਘੱਟ ਸਮੇਂ ਵਿੱਚ ਇੱਕ ਰੋਜ਼ਾ ਨੰਬਰ 1 ਰੈਂਕਿੰਗ ਹਾਸਿਲ ਕੀਤੀ, ਅਤੇ ਹੁਣ ਰੋਹਿਤ ਸ਼ਰਮਾ ਨੇ ਆਪਣਾ ਹੱਕ ਹਾਸਿਲ ਕਰ ਲਿਆ ਹੈ।
ਰੋਹਿਤ ਸ਼ਰਮਾ ਦਾ ਵਨਡੇਅ ਕਰੀਅਰ
ਰੋਹਿਤ ਸ਼ਰਮਾ ਦਾ ਵਨਡੇਅ ਕਰੀਅਰ ਸ਼ਾਨਦਾਰ ਰਿਹਾ ਹੈ। ਉਨ੍ਹਾਂ ਨੇ ਹੁਣ ਤੱਕ 276 ਇੱਕ ਰੋਜ਼ਾ ਮੈਚਾਂ ਵਿੱਚ 11,370 ਦੌੜਾਂ ਬਣਾਈਆਂ ਹਨ। ਰੋਹਿਤ ਦਾ ਔਸਤ 49.22 ਹੈ ਅਤੇ ਉਨ੍ਹਾਂਨੇ 33 ਸੈਂਕੜੇ ਅਤੇ 59 ਅਰਧ ਸੈਂਕੜੇ ਲਗਾਏ ਹਨ।


