AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Pinky Balhara ਨੇ 3500 ਸਾਲ ਪੁਰਾਣੀ ਖੇਡ ਵਿੱਚ ਜਿੱਤਿਆ ਮੈਡਲ, Asian Games ਵਿੱਚ ਇਹ ਕਮਾਲ ਕਰਨ ਵਾਲੀ ਬਣੀ ਪਹਿਲੀ ਭਾਰਤੀ

Asian Games 2026: ਏਸ਼ੀਅਨ ਗੇਮਜ਼ ਵਿੱਚ ਭਾਰਤ ਦੀ ਪਿੰਕੀ ਬਲਹਾਰਾ ਨੇ ਜੋ ਕਰ ਦਿਖਾਇਆ ਹੈ, ਉਹ ਕਿਸੇ ਵੀ ਭਾਰਤੀ ਨੇ ਪਹਿਲਾਂ ਨਹੀਂ ਕੀਤਾ। ਜਿਸ ਖੇਡ ਦਾ ਇਤਿਹਾਸ 3500 ਸਾਲ ਪੁਰਾਣਾ ਹੈ, ਉਸ ਵਿੱਚ ਇੱਕ ਤੋਂ ਵੱਧ ਮੈਡਲ ਜਿੱਤਣ ਵਾਲੀ ਉਹ ਪਹਿਲੀ ਭਾਰਤੀ ਬਣ ਗਈ ਹੈ।

Pinky Balhara ਨੇ 3500 ਸਾਲ ਪੁਰਾਣੀ ਖੇਡ ਵਿੱਚ ਜਿੱਤਿਆ ਮੈਡਲ, Asian Games ਵਿੱਚ ਇਹ ਕਮਾਲ ਕਰਨ ਵਾਲੀ ਬਣੀ ਪਹਿਲੀ ਭਾਰਤੀ
Pinky Balhara ਨੇ ਰਚਿਆ ਇਤਿਹਾਸ
tv9-punjabi
| Updated On: 28 Sep 2026 13:03 PM IST
Share

ਭਾਰਤ ਦੀ ਪਿੰਕੀ ਬਲਹਾਰਾ ਨੇ ਏਸ਼ੀਅਨ ਗੇਮਜ਼ 2026 ਵਿੱਚ ਉਸ ਖੇਡ ਵਿੱਚ ਮੈਡਲ ਜਿੱਤਿਆ ਹੈ, ਜਿਸ ਦਾ ਇਤਿਹਾਸ 3500 ਸਾਲ ਪੁਰਾਣਾ ਹੈ। ਹਾਲਾਂਕਿ, ਇਹ ਪਹਿਲੀ ਵਾਰ ਨਹੀਂ ਹੈ ਜਦੋਂ ਉਨ੍ਹਾਂ ਨੇ ਇਸ ਖੇਡ ਵਿੱਚ ਮੈਡਲ ਜਿੱਤਿਆ ਹੈ ਅਤੇ ਇਹੀ ਵਜ੍ਹਾ ਹੈ ਕਿ ਉਨ੍ਹਾਂ ਨੇ ਇਤਿਹਾਸ ਰਚ ਦਿੱਤਾ ਹੈ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਉਹ 3500 ਸਾਲ ਪੁਰਾਣੀ ਖੇਡ ਕਿਹੜੀ ਹੈ, ਜਿਸ ਵਿੱਚ ਪਿੰਕੀ ਬਲਹਾਰਾ ਨੂੰ ਮੈਡਲ ਮਿਲਿਆ ਹੈ। ਅਸੀਂ ਗੱਲ ਕਰ ਰਹੇ ਹਾਂ ਕੁਰਾਸ਼ ਦੀ, ਜਿਸ ਦੇ ਮਹਿਲਾਵਾਂ ਦੇ 78 ਕਿਲੋਗ੍ਰਾਮ ਭਾਰ ਵਰਗ ਵਿੱਚ ਪਿੰਕੀ ਬਲਹਾਰਾ ਨੇ ਬ੍ਰਾਂਜ਼ ਮੈਡਲ ਜਿੱਤਿਆ ਹੈ।

ਪਿੰਕੀ ਬਲਹਾਰਾ ਅਜਿਹਾ ਕਰਨ ਵਾਲੀ ਪਹਿਲੀ ਭਾਰਤੀ

ਏਸ਼ੀਅਨ ਗੇਮਜ਼ ਦੇ ਇਤਿਹਾਸ ਵਿੱਚ ਕੁਰਾਸ਼ ਵਿੱਚ ਇੱਕ ਤੋਂ ਵੱਧ ਮੈਡਲ ਜਿੱਤਣ ਵਾਲੀ ਪਿੰਕੀ ਬਲਹਾਰਾ ਪਹਿਲੀ ਭਾਰਤੀ ਹੈ। ਏਸ਼ੀਅਨ ਗੇਮਜ਼ ਵਿੱਚ ਪਿੰਕੀ ਬਲਹਾਰਾ ਨੇ ਕੁਰਾਸ਼ ਵਿੱਚ ਆਪਣਾ ਪਹਿਲਾ ਮੈਡਲ 2018 ਵਿੱਚ ਸਿਲਵਰ ਦੇ ਰੂਪ ਵਿੱਚ ਜਿੱਤਿਆ ਸੀ। ਇਸ ਵਾਰ ਉਨ੍ਹਾਂ ਨੇ ਬ੍ਰਾਂਜ਼ ਮੈਡਲ ਜਿੱਤਿਆ ਹੈ। ਇਹ ਏਸ਼ੀਅਨ ਗੇਮਜ਼ ਵਿੱਚ ਕੁਰਾਸ਼ ਵਿੱਚ ਪਿੰਕੀ ਬਲਹਾਰਾ ਦਾ ਦੂਜਾ ਮੈਡਲ ਹੈ, ਜਦਕਿ ਭਾਰਤ ਦਾ ਇਸ ਖੇਡ ਵਿੱਚ ਇਹ ਕੁੱਲ ਤੀਜਾ ਮੈਡਲ ਹੈ। ਭਾਰਤ ਲਈ ਕੁਰਾਸ਼ ਵਿੱਚ ਇੱਕ ਹੋਰ ਮੈਡਲ ਬ੍ਰਾਂਜ਼ ਦੇ ਰੂਪ ਵਿੱਚ ਆਇਆ ਸੀ। ਇਹ ਮੈਡਲ ਏਸ਼ੀਅਨ ਗੇਮਜ਼ 2018 ਵਿੱਚ ਮਾਲਾਪ੍ਰਭਾ ਜਾਧਵ ਨੇ ਮਹਿਲਾਵਾਂ ਦੇ 52 ਕਿਲੋਗ੍ਰਾਮ ਇਵੈਂਟ ਵਿੱਚ ਜਿੱਤਿਆ ਸੀ।

ਕੁਰਾਸ਼ ਵਿੱਚ ਬ੍ਰਾਂਜ਼ ਮੈਡਲ ਕਿਵੇਂ ਹੋਇਆ ਪੱਕਾ?

2018 ਏਸ਼ੀਅਨ ਗੇਮਜ਼ ਦੀ ਸਿਲਵਰ ਮੈਡਲਿਸਟ ਰਹੀ ਪਿੰਕੀ ਬਲਹਾਰਾ ਨੇ ਕੁਆਰਟਰ ਫਾਈਨਲ ਵਿੱਚ ਦੱਖਣੀ ਕੋਰੀਆ ਦੀ ਲਿਮ ਗਰਮ ਨੂੰ 3-0 ਨਾਲ ਹਰਾਇਆ, ਜੋ ਏਸ਼ੀਅਨ ਚੈਂਪੀਅਨਸ਼ਿਪ ਦੀ ਸਿਲਵਰ ਮੈਡਲਿਸਟ ਰਹੀ ਹੈ। ਦੱਖਣੀ ਕੋਰੀਆਈ ਰੈਸਲਰ ‘ਤੇ ਜਿੱਤ ਦੇ ਨਾਲ ਭਾਰਤ ਦੀ ਪਿੰਕੀ ਨੇ ਮਹਿਲਾਵਾਂ ਦੇ 78 ਕਿਲੋਗ੍ਰਾਮ ਇਵੈਂਟ ਦੇ ਸੈਮੀਫਾਈਨਲ ਵਿੱਚ ਜਗ੍ਹਾ ਪੱਕੀ ਕਰ ਲਈ ਅਤੇ ਇਸ ਦੇ ਨਾਲ ਹੀ ਉਨ੍ਹਾਂ ਦਾ ਮੈਡਲ ਵੀ ਪੱਕਾ ਹੋ ਗਿਆ। ਹਾਲਾਂਕਿ, ਸੈਮੀਫਾਈਨਲ ਵਿੱਚ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਹ ਆਪਣੇ ਮੈਡਲ ਦਾ ਰੰਗ ਨਹੀਂ ਬਦਲ ਸਕੀ।

3500 ਸਾਲ ਪੁਰਾਣੀ ਖੇਡ ਕੁਰਾਸ਼

ਕੁਰਾਸ਼, ਰੈਸਲਿੰਗ ਦਾ ਹੀ ਇੱਕ ਪ੍ਰਾਚੀਨ ਰੂਪ ਹੈ, ਜਿਸ ਦਾ ਇਤਿਹਾਸ 3500 ਸਾਲ ਪੁਰਾਣਾ ਹੈ। ਇਸ ਖੇਡ ਦੀ ਸ਼ੁਰੂਆਤ ਉਜ਼ਬੇਕਿਸਤਾਨ ਤੋਂ ਹੋਈ ਸੀ। ਇਸ ਵਿੱਚ ਰੈਸਲਰ ਜੈਕਟ ਪਾ ਕੇ ਅਤੇ ਉਸ ‘ਤੇ ਉਸੇ ਰੰਗ ਦੀ ਬੈਲਟ ਲਗਾ ਕੇ ਮੁਕਾਬਲੇ ਵਿੱਚ ਉਤਰਦੇ ਹਨ। ਕੁਰਾਸ਼ ਨੇ ਜਕਾਰਤਾ ਵਿੱਚ ਹੋਈਆਂ ਏਸ਼ੀਅਨ ਗੇਮਜ਼ 2018 ਵਿੱਚ ਡੈਬਿਊ ਕੀਤਾ ਸੀ।

Source:TV9Hindi.com

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...