ਹੁਣ ਨਿਊ ਚੰਡੀਗੜ੍ਹ ‘ਚ ਖੇਡੇ ਜਾਣਗੇ ਇੰਟਰਨੈਸ਼ਨਲ ਮੈਚ, PCA ਦਾ ਨਵਾਂ ਸਟੇਡਿਅਮ ਹੋ ਗਿਆ ਹੈ ਤਿਆਰ
ਨਿਊ ਚੰਡੀਗੜ੍ਹ ਵਿੱਚ ਸਟੇਡਿਅਮ ਬਣ ਕੇ ਪੂਰੀ ਤਰ੍ਹਾ ਤਿਆਰ ਹੋ ਚੁੱਕਿਆ ਹੈ ਅਤੇ ਇਹ ਸਟੇਡਿਅਮ ਹੁਣ ਅੰਤਰਰਾਸ਼ਟਰੀ ਮੈਚਾਂ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਅਧਿਕਾਰੀ ਦਿਲਸ਼ਏਰ ਖੰਨਾ ਦਾ ਕਹਿਣਾ ਹੈ ਕਿ ਬੀਸੀਸੀਆਈ ਅਧਿਕਾਰੀ ਜਲਦ ਹੀ ਇਸ ਸਟੇਡਿਅਮ ਦਾ ਸਰਵੇਖਣ ਕਰਨਗੇ ਅਤੇ ਬੀਸੀਸੀਆਈ ਦੀ ਮਨਜ਼ੂਰੀ ਮਿਲਦੇ ਹੀ ਇੱਥੇ ਇੰਟਰਨੈਸ਼ਨਲ ਮੈਚ ਖੇਡੇ ਜਾਣਗੇ।

11 ਜਨਵਰੀ ਨੂੰ ਮੋਹਾਲੀ ਸਟੇਡਿਅਮ ‘ਚ ਭਾਰਤ ਅਤੇ ਅਫਗਾਨੀਸਟਾਨ ਵਿਚਾਲੇ ਟੀ20 ਮੁਕਾਬਲਾ ਹੋਵੇਗਾ ਅਤੇ ਇਹ ਮੈਚ ਮੋਹਾਲੀ ਦੇ ਆਈਐਸ ਬਿੰਦਰਾ ਕ੍ਰਿਕੇਟ ਸਟੇਡਿਅਮ ਦਾ ਆਖਿਰੀ ਇੰਟਰਨੈਸ਼ਨਲ ਮੈਚ ਹੋ ਸਕਦਾ ਹੈ ਕਿਉਂਕਿ ਹੁਣ ਨਿਊ ਚੰਡੀਗੜ੍ਹ ‘ਚ ਪੰਜਾਬ ਕ੍ਰਿਕਟ ਐਸੋਸੀਏਸ਼ਨ (ਪੀਸੀਏ) ਦਾ ਨਵਾਂ ਸਟੇਡਿਅਮ ਬਣ ਕੇ ਤਿਆਰ ਹੋ ਚੁੱਕਿਆ ਹੈ। ਹੁਣ ਜਲਦ ਹੀ ਇਸ ਸਟੇਡਿਅਮ ‘ਚ ਇੰਟਰਨੈਸ਼ਨਲ ਮੈਚ ਖੇਡੇ ਜਾਣਗੇ।
ਨਿਊ ਚੰਡੀਗੜ੍ਹ ਵਿੱਚ ਸਟੇਡਿਅਮ ਬਣ ਕੇ ਪੂਰੀ ਤਰ੍ਹਾ ਤਿਆਰ ਹੈ ਅਤੇ ਇਹ ਸਟੇਡਿਅਮ ਹੁਣ ਅੰਤਰਰਾਸ਼ਟਰੀ ਮੈਚਾਂ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਅਧਿਕਾਰੀ ਦਿਲਸ਼ੇਰ ਖੰਨਾ ਦਾ ਕਹਿਣਾ ਹੈ ਕਿ ਬੀਸੀਸੀਆਈ ਅਧਿਕਾਰੀ ਜਲਦ ਹੀ ਇਸ ਸਟੇਡਿਅਮ ਦਾ ਸਰਵੇਖਣ ਕਰਨਗੇ ਅਤੇ ਬੀਸੀਸੀਆਈ ਦੀ ਮਨਜ਼ੂਰੀ ਮਿਲਦੇ ਹੀ ਇੱਥੇ ਇੰਟਰਨੈਸ਼ਨਲ ਮੈਚ ਖੇਡੇ ਜਾਣਗੇ।
ਦਰਸ਼ਕਾਂ ਅਤੇ ਖਿਡਾਰੀਆਂ ਲਈ ਸਹੂਲਤਾਂ
ਨਿਊ ਚੰਡੀਗੜ੍ਹ ਵਿੱਚ ਬਣਾਏ ਗਏ ਸਟੇਡਿਅਮ ‘ਚ ਦਰਸ਼ਕਾਂ ਅਤੇ ਖਿਡਾਰੀਆਂ ਦੀ ਸਹੂਲਤ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ ਹੈ। ਸਟੇਡਿਅਮ ‘ਚ 1600 ਵਾਹਨ ਪਾਰਕਿੰਗ ਦਾ ਪ੍ਰਬੰਧ ਹੈ। ਦਰਸ਼ਕਾਂ ਦੇ ਲਈ 16 ਗੇਟ ਅਤੇ 12 ਲਿਫਟਾਂ ਵੀ ਬਣਾਈਆਂ ਗਈਆਂ ਹਨ। ਇਸ ਦੇ ਨਾਲ ਹੀ ਖਿਡਾਰੀਆ ਦੀ ਸਹੂਲਤ ਲਈ ਇੱਕ ਅਲੱਗ ਰਸਤਾ ਬਣਾਇਆ ਗਿਆ। ਇਸ ਸਭ ਤੋਂ ਅਲਾਵਾ ਸਟੇਡਿਅਮ ਬਾਹਰ ਵੀ ਕਾਫੀ ਜਗ੍ਹਾ ਖਾਲੀ ਪਈ ਹੈ, ਜਿਸ ‘ਚ ਫੂਡ ਸਟਾਲ ਲਗਾਏ ਜਾ ਸਕਦੇ ਹਨ।
ਸਟੇਡਿਅਮ ਅੰਦਰ ਦੋ ਤਰ੍ਹਾਂ ਦੀਆਂ ਪਿੱਚਾਂ
ਨਿਊ ਚੰਡੀਗੜ੍ਹਾ ਦਾ ਕ੍ਰਿਕੇਟ ਸਟੇਡਿਅਣ ਦੇਸ਼ ਦਾ ਇੱਕੋ ਅਜਿਹਾ ਸਟੇਡੀਅਮ ਹੈ, ਜਿਸ ‘ਚ ਦੋ ਅਲੱਗ-ਅਲੱਗ ਤਰ੍ਹਾਂ ਦੀ ਮਿੱਟੀ ਦੀਆਂ ਪਿੱਚਾਂ ਬਣਾਈਆਂ ਗਈਆਂ ਹਨ। ਸਟੇਡੀਅਮ ਵਿੱਚ ਕਾਲੀ ਅਤੇ ਲਾਲ ਰੰਗ ਦੀ ਅਲੱਗ-ਅਲੱਗ ਪਿੱਚ ਹੈ। ਤੁਹਾਨੂੰ ਦੱਸ ਦਈਏ ਕਿ ਕਾਲੀ ਮਿੱਟ ਜਲਦੀ ਟੁੱਟ ਜਾਂਦੀ ਹੈ ਅਤੇ ਇਹ ਸਪਿਨਰਾਂ ਨੂੰ ਮਦਦ ਕਰਦੀ ਹੈ। ਉੱਥੇ ਹੀ ਲਾਲ ਪਿੱਚ ‘ਤੇ ਉਛਾਲ ਅਤੇ ਗਤੀ ਹੁੰਦੀ ਹੈ, ਜੋ ਤੇਜ਼ ਗੇਂਦਬਾਜ਼ਾਂ ਨੂੰ ਮਦਦ ਦਿੰਦੀ ਹੈ।