Cricket: ਹਾਰਦਿਕ ਪਾਂਡਿਆ ਨੂੰ ਬਣਾਓ ਭਾਰਤੀ ਕ੍ਰਿਕੇਟ ਟੀਮ ਦਾ ਕਪਤਾਨ: ਸੁਨੀਲ ਗਵਾਸਕਰ
Sunil Gavaskar: ਸੁਨੀਲ ਗਵਾਸਕਰ ਨੇ ਕਿਹਾ, ਹਾਰਦਿਕ ਪਾਂਡਿਆ ਨੇ ਭਾਰਤੀ ਟੀਮ ਦੇ ਬਤੌਰ ਕੰਮ ਚਲਾਊ ਕਪਤਾਨ ਅਤੇ ਆਈਪੀਐਲ ਫ੍ਰੈਂਚਾਇਜ਼ੀ ਗੁਜਰਾਤ ਟਾਇਟਨਸ ਦੇ ਕਪਤਾਨ ਵਜੋਂ ਬੇਹਦ ਸ਼ਾਨਦਾਰ ਖੇਡ ਦਿਖਾਇਆ ਹੈ।
ਹਾਰਦਿਕ ਪਾਂਡਿਆ ਨੂੰ ਬਣਾਓ ਭਾਰਤੀ ਕ੍ਰਿਕੇਟ ਟੀਮ ਦਾ ਕਪਤਾਨ: ਸੁਨੀਲ ਗਵਾਸਕਰ।
ਮੁੰਬਈ: ਹਾਰਦਿਕ ਪਾਂਡਿਆ ਨੂੰ ਭਾਰਤੀ ਕ੍ਰਿੱਕੇਟ ਟੀਮ (Indian Cricket) ਦੀ ਕਮਾਨ ਸੌਂਪ ਦਿੱਤੇ ਜਾਣ ਦੀ ਜ਼ੋਰਦਾਰ ਸੰਭਾਵਨਾ ਬਣਦੀ ਨਜ਼ਰ ਆ ਰਹੀ ਹੈ, ਕਿਉਂਕਿ ਉਸ ਨੇ ਭਾਰਤੀ ਟੀਮ ਦੇ ਕੰਮ ਚਲਾਊ ਕਪਤਾਨ ਅਤੇ ਆਈਪੀਐਲ ਦੀ ਫ੍ਰੈਂਚਾਇਜ਼ੀ ਗੁਜਰਾਤ ਟਾਇਟਨਸ ਦੇ ਕਪਤਾਨ ਵਜੋਂ ਬੇਹਦ ਸ਼ਾਨਦਾਰ ਖੇਡ ਦਿਖਾਇਆ ਹੈ। ਹੋਰ ਤਾਂ ਹੋਰ, ਭਾਰਤੀ ਟੀਮ ਦੇ ਸਾਬਕਾ ਸਲਾਮੀ ਬੱਲੇਬਾਜ਼ ਸੁਨੀਲ ਗਾਵਸਕਰ (Former opener Sunil Gavaskar) ਵੀ ਹਾਰਦਿਕ ਪਾਂਡਿਆਂ ਨੂੰ ਭਾਰਤੀ ਕ੍ਰਿਕੇਟ ਟੀਮ ਦਾ ਅਗਲਾ ਕਪਤਾਨ ਬਣਾ ਦਿੱਤੇ ਜਾਣ ਦੀ ਜ਼ੋਰਦਾਰ ਹਿਮਾਇਤ ਕਰਦੇ ਨਜ਼ਰ ਆਉਂਦੇ ਹਨ, ਪਰ ਇੱਕ ਸ਼ਰਤ ਨਾਲ।


