ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Cricket News: ਪਹਿਲਾਂ ਟੀਮ ਤੋਂ ਬਾਹਰ, ਹੁਣ ਕੇਐੱਲ ਰਾਹੁਲ ਲਈ ਇੰਨੀ ਵੱਡੀ ‘ਕੁਰਬਾਨੀ’ ਦੇਵੇਗੀ ਟੀਮ ਇੰਡੀਆ?

Sunil Gawaskar ਨੇ ਆਈਸੀਸੀ ਵਿਸ਼ਵ ਟੈਸਟ ਦੇ ਫਾਈਨਲ ਵਿੱਚ ਕੇਐਲ ਰਾਹੁਲ ਨੂੰ ਖੇਡਣ ਦੀ ਵਕਾਲਤ ਕੀਤੀ ਹੈ ਪਰ ਉਨ੍ਹਾਂ ਨੇ ਆਪਣੀ ਭੂਮਿਕਾ ਵਿੱਚ ਬਦਲਾਅ ਦੀ ਗੱਲ ਵੀ ਕਹੀ ਹੈ।

Cricket News: ਪਹਿਲਾਂ ਟੀਮ ਤੋਂ ਬਾਹਰ, ਹੁਣ ਕੇਐੱਲ ਰਾਹੁਲ ਲਈ ਇੰਨੀ ਵੱਡੀ 'ਕੁਰਬਾਨੀ' ਦੇਵੇਗੀ ਟੀਮ ਇੰਡੀਆ?
Cricket News: ਪਹਿਲਾਂ ਟੀਮ ਤੋਂ ਬਾਹਰ, ਹੁਣ ਕੇਐੱਲ ਰਾਹੁਲ ਲਈ ਇੰਨੀ ਵੱਡੀ ‘ਕੁਰਬਾਨੀ’ ਦੇਵੇਗੀ ਟੀਮ ਇੰਡੀਆ?
Follow Us
kusum-chopra
| Published: 14 Mar 2023 19:30 PM IST
ਨਵੀਂ ਦਿੱਲੀ: ਭਾਰਤੀ ਕ੍ਰਿਕਟ ਟੀਮ ਨੇ ਆਈਸੀਸੀ ਵਿਸ਼ਵ ਟੈਸਟ ਚੈਂਪੀਅਨਸ਼ਿਪ (ICC World Test Championship) ਦੇ ਫਾਈਨਲ ਵਿੱਚ ਥਾਂ ਬਣਾ ਲਈ ਹੈ। ਇਸ ਖ਼ਿਤਾਬੀ ਮੁਕਾਬਲੇ ਵਿੱਚ ਭਾਰਤ ਦਾ ਸਾਹਮਣਾ ਓਵਲ ਵਿੱਚ ਆਸਟ੍ਰੇਲੀਆ ਨਾਲ ਹੋਵੇਗਾ। ਇਹ ਲਗਾਤਾਰ ਦੂਜੀ ਵਾਰ ਹੈ ਜਦੋਂ ਟੀਮ ਇੰਡੀਆ (Team India) ਨੇ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਵਿੱਚ ਥਾਂ ਬਣਾਈ ਹੈ।ਪਿਛਲੀ ਵਾਰ ਉਸ ਨੂੰ ਨਿਊਜ਼ੀਲੈਂਡ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਪਰ ਇਸ ਵਾਰ ਟੀਮ ਇੰਡੀਆ ਕੋਈ ਕਸਰ ਨਹੀਂ ਛੱਡਣਾ ਚਾਹੇਗੀ। ਹਾਲਾਂਕਿ ਉਸ ਦੇ ਸਾਹਮਣੇ ਚੋਣ ਨੂੰ ਲੈ ਕੇ ਦੁਚਿੱਤੀ ਬਣੀ ਹੋਈ ਹੈ। ਕੇਐੱਲ ਰਾਹੁਲ ਖ਼ਰਾਬ ਫਾਰਮ ਨਾਲ ਜੂਝ ਰਹੇ ਹਨ ਅਤੇ ਇਸੇ ਕਾਰਨ ਉਹ ਆਸਟਰੇਲੀਆ ਖ਼ਿਲਾਫ਼ ਹਾਲੀਆ ਲੜੀ ਦੇ ਆਖਰੀ ਦੋ ਮੈਚਾਂ ਵਿੱਚ ਨਹੀਂ ਖੇਡੇ। ਟੀਮ ਇੰਡੀਆ ਦੇ ਸਾਬਕਾ ਕਪਤਾਨ ਸੁਨੀਲ ਗਾਵਸਕਰ ਹਾਲਾਂਕਿ ਚਾਹੁੰਦੇ ਹਨ ਕਿ ਰਾਹੁਲ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਖੇਡਣ। ਗਾਵਸਕਰ ਨੇ ਰਾਹੁਲ ਨੂੰ ਫਾਈਨਲ ਵਿੱਚ ਖੇਡਣ ਦੀ ਵਕਾਲਤ ਕੀਤੀ ਹੈ ਪਰ ਉਨ੍ਹਾਂ ਨੇ ਉਨ੍ਹਾਂ ਦੀ ਭੂਮਿਕਾ ਬਦਲਣ ਦੀ ਗੱਲ ਵੀ ਕੀਤੀ ਹੈ। ਭਾਰਤੀ ਟੈਸਟ ਟੀਮ ਦਾ ਅਹਿਮ ਹਿੱਸਾ ਰਿਸ਼ਭ ਪੰਤ ਫਿਲਹਾਲ ਜ਼ਖਮੀ ਹੈ। ਉਹ 30 ਦਸੰਬਰ ਨੂੰ ਕਾਰ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਇਸੇ ਕਾਰਨ ਪੰਤ ਲੰਬੇ ਸਮੇਂ ਤੋਂ ਬਾਹਰ ਹਨ। ਉਨ੍ਹਾਂ ਦੀ ਜਗ੍ਹਾ ਕੇਐੱਸ ਭਰਤ ਨੂੰ ਟੀਮ ‘ਚ ਮੌਕਾ ਮਿਲਿਆ ਪਰ ਉਹ ਬੱਲੇਬਾਜ਼ ਦੇ ਤੌਰ ‘ਤੇ ਪ੍ਰਭਾਵਿਤ ਨਹੀਂ ਕਰ ਸਕੇ।

ਭਰਤ ਨੂੰ ਕਰੋ ਬਾਹਰ

ਸੁਨੀਲ ਗਾਵਸਕਰ ਚਾਹੁੰਦੇ ਹਨ ਕਿ ਟੀਮ ਮੈਨੇਜਮੈਂਟ ਭਰਤ ਨੂੰ ਫਾਈਨਲ ‘ਚ ਨਾ ਖਿਡਾਏ ਅਤੇ ਉਸ ਦੀ ਜਗ੍ਹਾ ਰਾਹੁਲ ਨੂੰ ਖੇਡੇ, ਜੋ ਵਿਕਟਕੀਪਿੰਗ ਵੀ ਕਰ ਸਕਦਾ ਹੈ।ਰਾਹੁਲ ਵਨਡੇ ‘ਚ ਇਹ ਭੂਮਿਕਾ ਨਿਭਾਉਂਦੇ ਰਹੇ ਹਨ। ਉਹ ਇਹ ਕੰਮ ਆਈਪੀਐੱਲ ‘ਚ ਵੀ ਕਰ ਚੁੱਕੇ ਹਨ। ਇਸ ਲਈ ਗਾਵਸਕਰ ਚਾਹੁੰਦੇ ਹਨ ਕਿ ਉਹ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਕੀਪਰ ਦੇ ਤੌਰ ‘ਤੇ ਖੇਡਣ। ਸਪੋਰਟਸ ਟਾਕ ਨਾਲ ਗੱਲਬਾਤ ਕਰਦੇ ਹੋਏ ਗਾਵਸਕਰ ਨੇ ਕਿਹਾ, ”ਤੁਸੀਂ ਕੇਐੱਲ ਰਾਹੁਲ ਨੂੰ ਵਿਕਟਕੀਪਰ ਦੇ ਤੌਰ ‘ਤੇ ਖਿਲਾ ਸਕਦੇ ਹੋ। ਜੇਕਰ ਉਹ ਓਵਲ ‘ਚ ਨੰਬਰ-5 ਜਾਂ 6 ‘ਤੇ ਬੱਲੇਬਾਜ਼ੀ ਕਰਦੇ ਹਨ ਤਾਂ ਸਾਡੀ ਬੱਲੇਬਾਜ਼ੀ ਮਜ਼ਬੂਤ ​​ਹੋਵੇਗੀ। ਪਿਛਲੇ ਸਾਲ ਉਸ ਨੇ ਇੰਗਲੈਂਡ ‘ਚ ਚੰਗੀ ਬੱਲੇਬਾਜ਼ੀ ਕੀਤੀ ਸੀ। ਉਨ੍ਹਾਂ ਨੇ ਲਾਰਡਸ ‘ਚ ਸੈਂਕੜਾ ਲਗਾਇਆ ਸੀ। ਜਦੋਂ ਤੁਸੀਂ ਟੈਸਟ ਚੈਂਪੀਅਨਸ਼ਿਪ ਦਾ ਫਾਈਨਲ ਖੇਡਦੇ ਹੋ, ਤਾਂ ਪਲੇਇੰਗ ਇਲੈਵਨ ਦੀ ਚੋਣ ਕਰਦੇ ਸਮੇਂ ਰਾਹੁਲ ਨੂੰ ਧਿਆਨ ਵਿੱਚ ਰੱਖੋ।

ਰਾਹੁਲ ਤੋਂ ਖੋਹ ਲਈ ਗਈ ਸੀ ਉਪ ਕਪਤਾਨੀ

ਰਾਹੁਲ ਲੰਬੇ ਸਮੇਂ ਤੋਂ ਖਰਾਬ ਫਾਰਮ ਨਾਲ ਜੂਝ ਰਹੇ ਹਨ। ਉਹ ਟੈਸਟ ਟੀਮ ਦਾ ਉਪ ਕਪਤਾਨ ਸੀ। ਉਨ੍ਹਾ ਨੇ ਰੋਹਿਤ ਸ਼ਰਮਾ ਦੀ ਗੈਰ-ਮੌਜੂਦਗੀ ਵਿੱਚ ਬੰਗਲਾਦੇਸ਼ ਵਿੱਚ ਟੈਸਟ ਲੜੀ ਦੀ ਕਪਤਾਨੀ ਵੀ ਕੀਤੀ ਸੀ। ਪਰ ਉਨ੍ਹਾਂ ਦਾ ਬੱਲਾ ਸ਼ਾਂਤ ਰਿਹਾ। ਆਸਟ੍ਰੇਲੀਆ ਖਿਲਾਫ ਪਹਿਲੇ ਅਤੇ ਦੂਜੇ ਟੈਸਟ ਮੈਚ ‘ਚ ਰਾਹੁਲ ਦਾ ਬੱਲਾ ਕੰਮ ਨਹੀਂ ਕਰ ਸਕਿਆ। ਇਸ ਤੋਂ ਬਾਅਦ ਜਦੋਂ ਅਗਲੇ ਦੋ ਟੈਸਟ ਮੈਚਾਂ ਲਈ ਟੀਮ ਦਾ ਐਲਾਨ ਕੀਤਾ ਗਿਆ ਤਾਂ ਰਾਹੁਲ ਤੋਂ ਉਪ ਕਪਤਾਨੀ ਖੋਹ ਲਈ ਗਈ ਅਤੇ ਉਨ੍ਹਾਂ ਨੂੰ ਪਲੇਇੰਗ-11 ਤੋਂ ਵੀ ਬਾਹਰ ਕਰ ਦਿੱਤਾ ਗਿਆ ਸੀ।

ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਠੰਢ ਦਾ ਕਹਿਰ, ਜਾਣੋ ਕਿੱਥੇ ਜਾਰੀ ਹੋਇਆ ਅਲਰਟ
ਪੰਜਾਬ, ਹਰਿਆਣਾ ਅਤੇ ਦਿੱਲੀ ਸਮੇਤ ਪੂਰੇ ਉੱਤਰ ਭਾਰਤ ਵਿੱਚ ਠੰਢ ਦਾ ਕਹਿਰ, ਜਾਣੋ ਕਿੱਥੇ ਜਾਰੀ ਹੋਇਆ ਅਲਰਟ...
Putin India Visit: ਪੁਤਿਨ ਦੇ ਨਾਲ ਆ ਰਹੀ ਅੱਧੀ ਕੈਬਨਿਟ ... ਪਾਕਿਸਤਾਨ ਤੋਂ ਲੈ ਕੇ ਅਮਰੀਕਾ ਤੱਕ ਦੀ ਵਧੀ ਟੈਨਸ਼ਨ!
Putin India Visit: ਪੁਤਿਨ ਦੇ ਨਾਲ ਆ ਰਹੀ ਅੱਧੀ ਕੈਬਨਿਟ ... ਪਾਕਿਸਤਾਨ ਤੋਂ ਲੈ ਕੇ ਅਮਰੀਕਾ ਤੱਕ ਦੀ ਵਧੀ ਟੈਨਸ਼ਨ!...
ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ
ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ...
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ......
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ...
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ...
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ...
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼...