ਖੇਲੋ ਇੰਡੀਆ ਯੂਥ ਗੇਮਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਰੌਸ਼ਨ ਕੀਤਾ ਸੂਬੇ ਦਾ ਨਾਂ
ਖੇਲੋ ਇੰਡੀਆ ਯੂਥ ਗੇਮਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ 11 ਸੋਨੇ ਦੇ ਤਗਮੇ 7 ਚਾਂਦੀ ਦੇ ਤਗ਼ਮੇ ਤੇ 15 ਕਾਂਸੀ ਦੇ ਤਗਮੇ ਜਿੱਤੇ ਹਨ । ਖੇਲੋ ਇੰਡੀਆ ਯੂਥ ਗੇਮਾਂ 8 ਤਰੀਕ ਤੋਂ ਲੈ ਕੇ 12 ਤਰੀਕ ਫਰਵਰੀ ਤੱਕ ਚਲੀਆਂ ਸੀ ।
ਜਲੰਧਰ। 8 ਫਰਵਰੀ ਤੋਂ12 ਤਰੀਕ ਫਰਵਰੀ ਤੱਕ ਮੱਧ ਪ੍ਰਦੇਸ਼ ਵਿਚ ਪ੍ਰਬੰਧਿਤ ਕੀਤੀਆਂ ਗਈਆਂ ਖੇਲੋ ਇੰਡੀਆ ਯੂਥ ਗੇਮਾਂ ਵਿੱਚ ਪੰਜਾਬ ਦੇ ਖਿਡਾਰੀਆਂ ਨੇ ਵਧੀਆ ਪ੍ਰਦਰਸ਼ਨ ਕਰਦੇ ਹੋਏ 35 ਮੈਡਲ ਜਿੱਤੇ ਹਨ। ਵੱਖ-ਵੱਖ ਮੁਕਾਬਲਿਆਂ ਵਿਚ ਪੰਜਾਬ ਦੇ ਖਿਡਾਰੀਆਂ ਨੇ 11 ਸੋਨੇ ਦੇ ਤਗਮੇ 7 ਚਾਂਦੀ ਦੇ ਤਗ਼ਮੇ ਤੇ 15 ਕਾਂਸੀ ਦੇ ਤਗਮੇ ਜਿੱਤੇ ਹਨ ।
ਰੰਗ ਲਿਆਈ ਤਰੁਣ ਦੀ ਮਿਹਨਤ
ਖੇਲੋ ਇੰਡੀਆ ਯੂਥ ਗੇਮਾਂ ਵਿਚ ਜਲੰਧਰ ਦੇ ਤਰੁਣ ਸ਼ਰਮਾ ਨੇ ਮੱਧ ਪ੍ਰਦੇਸ਼ ਦੇ ਖਿਡਾਰੀ ਨੂੰ ਹਰਾ ਕੇ ਕਾਂਸੀ ਦਾ ਤਗਮਾ ਜਿੱਤਿਆ ਹੈ । ਤਰੁਣ ਸ਼ਰਮਾ ਨੇ ਟੀਵੀ9 ਨਾਲ ਖਾਸ ਗੱਲਬਾਤ ਵਿੱਚ ਦੱਸਿਆ ਕਿ ਪਿਛਲੇ 4 ਤੋਂ 5 ਸਾਲਾਂ ਤੋਂ ਉਹ ਬੋਧੀ ਧਰਮਾਂ ਮਰਸ਼ੀਆਲ ਆਰਟਸ ਅਕੈਡਮੀ ਵਿੱਚ ਮਾਰਸ਼ਲ ਆਰਟ ਦੀ ਪ੍ਰੈਕਟਿਸ ਕਰ ਰਹੇ ਹਨ । ਖੇਲੋ ਇੰਡੀਆ ਯੂਥ ਗੇਮਾਂ ਵਿੱਚ ਜਾਣ ਤੋਂ 3 ਮਹੀਨੇ ਪਹਿਲਾਂ ਉਨ੍ਹਾਂ ਨੇ ਨੈਸ਼ਨਲ ਚੈਂਪੀਅਨਸ਼ਿਪ ਖੇਡੀ ਸੀ। ਉਸ ਵਿੱਚ ਉਨ੍ਹਾਂ ਦੇ ਵਧੀਆ ਪ੍ਰਦਰਸ਼ਨ ਦੇ ਚਲਦੇ ਹੀ ਉਨ੍ਹਾਂ ਨੂੰ ਖ਼ੇਲੋ ਇੰਡੀਆ ਯੂਥ ਗੇਮਾਂ ਲਈ ਸਲੈਕਟ ਕੀਤਾ ਗਿਆ ਸੀ । ਤਰੁਣ ਸ਼ਰਮਾ ਨੇ ਦੱਸਿਆ ਮੱਧ ਪ੍ਰਦੇਸ਼ ਦੇ ਖਿਡਾਰੀ ਨੂੰ ਮਾਰਸ਼ਲ ਆਰਟ ਵਿਚ ਹਰਾ ਕੇ ਉਨ੍ਹਾਂ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ । ਉਨ੍ਹਾਂ ਕਿਹਾ ਕਿ ਉਹ ਅੱਗੇ ਵੀ ਇਸੇ ਤਰਾ ਪ੍ਰੈਕਟਿਸ ਜਾਰੀ ਰੱਖਣਗੇ ਅਤੇ ਅਗਲੇ ਮੁਕਾਬਲਿਆਂ ਚ ਚੰਗਾ ਪ੍ਰਦਰਸ਼ਨ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ ।
10ਵੇਂ ਸਥਾਨ ‘ਤੇ ਰਿਹਾ ਪੰਜਾਬ
ਗੱਲ ਕਰੀਏ ਤਾਂ ਪੰਜਾਬ ਦੇ ਪ੍ਰਦਰਸ਼ਨ ਦੀ ਤਾਂ ਇਹ ਇਸ ਸਾਲ ਵੀ ਪਿਛਲੇ ਵਾਰ ਵਾਂਗ ਰਿਹਾ ਤੇ ਪਿਛਲੇ ਸਾਲ ਪੰਚਕੂਲਾ 2022 ਤੇ 9ਵੇਂ ਸਥਾਨ ਤੇ ਸੀ ਤੇ ਇਸ ਵਾਰ ਪੰਜਾਬ 10ਵੇਂ ਸਥਾਨ ਤੇ ਆਇਆ ਹੈ । ਪਿਛਲੀ ਵਾਰ ਪੰਜਾਬ ਦੀ ਟੀਮ ਨੇ 11 ਸੋਨੇ ਦੇ ਤਗਮੇ 15 ਚਾਂਦੀ ਦੇ ਤਗ਼ਮੇ ਤੇ 16 ਕਾਂਸੀ ਦੇ ਤਗਮੇ ਜਿੱਤੇ ਸਨ । ਪਰ ਇਸ ਬਾਰ ਪੰਜਾਬ ਦੇ ਖਿਡਾਰੀਆਂ ਨੇ 11 ਸੋਨੇ ਦੇ ਤਗਮੇ ਤੇ 7 ਚਾਂਦੀ ਦੇ ਤਗ਼ਮੇ ਅਤੇ 15 ਕਾਂਸੀ ਤਗਮੇ ਜੀਤੇ ਹਨ । ਪਿਛਲੀ ਵਾਰ ਨਾਲੋਂ ਇਸ ਬਾਰਚਾਂਦੀ ਦੇ 7 ਤਗਮੇ ਹੀ ਜਿੱਤ ਪਾਏ ਹਨ । ਪੰਜਾਬ ਨੇ ਗੱਤਕੈ ਵਿੱਚ ਸਭਤੋਂ ਵੱਧ 3 ਸੋਨੇ ਦੇ ਤਗਮੇ ਅਤੇ 2 ਕਾਂਸੀ ਜਿੱਤੇ ਹਨ । ਬਾਸਕਟਬਾਲ, ਬਾਕਸਿੰਗ ,ਜੂਡੋ ਫੰਸਿੰਗ ਰੋਇੰਗ, ਸਵੀਮਿੰਗ, ਵੇਟਲਿਫਟਿੰਗ ਅਤੇ ਰੈਸਲਿੰਗ ਮੁਕਾਬਲਿਆਂ ਚ ਵੀ ਸੋਨੇ ਦਾ ਤਗਮਾ ਹਾਸਿਲ ਹੋਇਆ ਹੈ । ਐਥਲੀਟ ਵਿੱਚ ਇੱਕ ਚਾਂਦੀ ਦਾ ਤੇ 2 ਕਾਂਸੀ ਦੇ ਤਗ਼ਮੇ ਮਿਲੇ ਜਦੋਂਕਿ ਹਾਕੀ ਵਿਚ ਇਕ ਕਾਂਸੀ ਦਾ ਤਗਮਾ ਮਿਲਿਆ ਹੈ। ਜਦਕਿ ਜੂਡੋ ਵਿੱਚ ਪੰਜਾਬ ਦੇ ਹੱਥ ਨਿਰਾਸ਼ਾ ਹੀ ਲੱਗੀ ਹੈ