Asian Games 2023: ਭਾਰਤੀ ਹਾਕੀ ਟੀਮ ਨੇ ਜਾਪਾਨ ਨੂੰ ਹਰਾਇਆ, ਸਾਬਕਾ ਕੈਪਟਨ ਮਨਪ੍ਰੀਤ ਸਿੰਘ ਦੇ ਘਰ ਜਸ਼ਨ, ਸੀਐੱਮ ਨੇ ਦਿੱਤੀ ਵਧਾਈ
CM Mann on Hockey Team Victory: ਪੰਜਾਬ ਦੇ 10 ਖਿਡਾਰੀ ਭਾਰਤੀ ਹਾਕੀ ਟੀਮ ਦਾ ਹਿੱਸਾ ਹਨ। ਟੀਮ ਦੀ ਇਹ ਜਿੱਤ ਪੰਜਾਬ ਲਈ ਵੀ ਬਹੁਤ ਮਹੱਤਵ ਰੱਖਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਨੌਜਵਾਨਾਂ ਦੀ ਇਸ ਪ੍ਰਾਪਤੀ ਤੇ ਬੇਹੱਦ ਖੁਸ਼ ਅਤੇ ਉਤਸ਼ਾਹਿਤ ਹਨ। ਮੁੱਖ ਮੰਤਰੀ ਦਾ ਕਹਿਣਾ ਹੈ ਕਿ ਹਾਕੀ ਟੀਮ ਦੀ ਇਸ ਜਿੱਤ ਨੇ ਪੰਜਾਬ ਦੇ ਸਾਰੇ ਲੋਕਾਂ ਦਾ ਮਾਣ ਵਧਾ ਦਿੱਤਾ ਹੈ।
ਸਪੋਰਟ ਨਿਊਜ। ਏਸ਼ਿਆਈ ਖੇਡਾਂ ਵਿੱਚ ਭਾਰਤੀ ਹਾਕੀ ਟੀਮ (Indian Hockey Team) ਨੇ ਜਾਪਾਨ ਨੂੰ 5-1 ਨਾਲ ਹਰਾ ਕੇ ਸੋਨ ਤਗ਼ਮਾ ਜਿੱਤਿਆ ਹੈ ਅਤੇ ਹੁਣ ਓਲੰਪਿਕ ਲਈ ਵੀ ਕੁਆਲੀਫਾਈ ਕਰ ਲਿਆ ਹੈ। ਭਾਰਤ ਦੇ ਹਮਲਾਵਰ ਖਿਡਾਰੀ ਮਨਦੀਪ ਸਿੰਘ ਅਤੇ ਸਾਬਕਾ ਕਪਤਾਨ ਮਨਪ੍ਰੀਤ ਸਿੰਘ ਦੇ ਘਰ ਭਾਰਤ ਦੀ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਹੈ। ਮਨਦੀਪ ਸਿੰਘ ਦੇ ਪਿਤਾ ਅਤੇ ਮਾਤਾ ਨੇ ਕਿਹਾ ਹੈ ਕਿ ਉਹ ਬਹੁਤ ਖੁਸ਼ ਹਨ ਕਿ ਭਾਰਤ ਨੇ ਏਸ਼ੀਆ ਕੱਪ ਜਿੱਤਿਆ ਹੈ ਅਤੇ ਜਾਪਾਨ ਨੂੰ 5-1 ਨਾਲ ਹਰਾਇਆ ਹੈ।ਉਨ੍ਹਾਂ ਨੇ ਕਿਹਾ ਹੈ ਕਿ ਮਨਦੀਪ ਸਿੰਘ ਦਾ ਪ੍ਰਦਰਸ਼ਨ ਪੂਰੇ ਟੂਰਨਾਮੈਂਟ ‘ਚ ਚੰਗਾ ਰਿਹਾ ।
ਪਰ ਭਾਰਤ ਨੇ ਮੈਚ ਜਿੱਤ ਲਿਆ। ਉਨ੍ਹਾਂ ਕਿਹਾ ਕਿ ਭਾਰਤ ਦੀ ਜਿੱਤ ‘ਤੇ ਉਹ ਪੂਰੇ ਦੇਸ਼ ਵਾਸੀਆਂ ਅਤੇ ਭਾਰਤੀ ਟੀਮ ਨੂੰ ਵਧੀਆ ਪ੍ਰਦਰਸ਼ਨ ਕਰਨ ਅਤੇ ਏਸ਼ੀਆਈ ਖੇਡਾਂ ‘ਚ ਭਾਰਤ ਨੂੰ ਸੋਨ ਤਮਗਾ (Gold medal) ਜਿੱਤਣ ‘ਚ ਮਦਦ ਕਰਨ ਲਈ ਵਧਾਈ ਦਿੰਦੇ ਹਨ। ਮਨਦੀਪ ਦੇ ਪਿਤਾ ਨੇ ਦੱਸਿਆ ਕਿ ਮਨਪ੍ਰੀਤ ਨੇ ਸ਼ੁਰੂਆਤ ‘ਚ ਹੀ ਪਹਿਲਾ ਗੋਲ ਕਰਕੇ ਭਾਰਤ ਨੂੰ ਜਿੱਤ ਵੱਲ ਲਿਜਾਣਾ ਸ਼ੁਰੂ ਕੀਤਾ ਸੀ, ਜਿਸ ਤੋਂ ਬਾਅਦ ਪੂਰੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ, ਜਿਸ ਕਾਰਨ ਜਾਪਾਨ ਟੀਮ ਨੂੰ ਹਰਾ ਦਿੱਤਾ।
ਉੱਧਰ ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤੀ ਹਾਕੀ ਟੀਮ ਦੀ ਇਸ ਪ੍ਰਾਪਤੀ ਤੇ ਵਧਾਈ ਦਿੱਤੀ ਹੈ। ਮੁੱਖ ਮੰਤਰੀ ਨੇ ਟਵੀਟ ਕਰ ਲਿਖਿਆ, ਭਾਰਤ ਨੇ ਏਸ਼ੀਅਨ ਗੇਮਜ਼ ਵਿੱਚ ਪੁਰਸ਼ ਹਾਕੀ ਨੇ ਜਪਾਨ ਨੂੰ ਫ਼ਾਈਨਲ ਵਿੱਚ 5-1 ਨਾਲ ਹਰਾ ਕੇ ਗੋਲਡ ਮੈਡਲ ਜਿੱਤਿਆ। ਸੀਐੱਮ ਮਾਨ ਨੇ ਅੱਗੇ ਕਿਹਾ, ਕਪਤਾਨ ਹਰਮਨਪ੍ਰੀਤ ਸਿੰਘ ਨੇ ਦੋ ਅਤੇ ਮਨਪ੍ਰੀਤ ਸਿੰਘ, ਅਮਿਤ ਰੋਹੀਦਾਸ ਤੇ ਅਭਿਸ਼ੇਕ ਨੇ ਇੱਕ-ਇੱਕ ਗੋਲ ਕੀਤਾ।ਸਾਰਿਆਂ ਨੂੰ ਉਨ੍ਹਾਂ ਵੱਲੋਂ ਬਹੁਤ ਬਹੁਤ ਵਧਾਈਆਂ।
ਭਾਰਤ ਨੇ ਏਸ਼ੀਅਨ ਗੇਮਜ਼ ਵਿੱਚ ਪੁਰਸ਼ ਹਾਕੀ ਵਿੱਚ ਜਪਾਨ ਨੂੰ ਫ਼ਾਈਨਲ ਵਿੱਚ 5-1 ਨਾਲ ਹਰਾ ਕੇ ਸੋਨ ਤਮਗ਼ਾ ਜਿੱਤਿਆ….ਕਪਤਾਨ ਹਰਮਨਪ੍ਰੀਤ ਸਿੰਘ ਨੇ ਦੋ ਅਤੇ ਮਨਪ੍ਰੀਤ ਸਿੰਘ, ਅਮਿਤ ਰੋਹੀਦਾਸ ਤੇ ਅਭਿਸ਼ੇਕ ਨੇ ਇੱਕ-ਇੱਕ ਗੋਲ ਕੀਤਾ….ਸਾਰਿਆਂ ਨੂੰ ਮੇਰੇ ਵਲੋਂ ਬਹੁਤ ਬਹੁਤ ਵਧਾਈਆਂ….
ਸਾਡੇ ਲਈ ਮਾਣ ਵਾਲੀ ਗੱਲ ਹੈ ਕਿ ਪੰਜਾਬ ਦੇ 10 ਖਿਡਾਰੀ pic.twitter.com/tBPI8OmEeA
ਇਹ ਵੀ ਪੜ੍ਹੋ
— Bhagwant Mann (@BhagwantMann) October 6, 2023
ਖੇਡ ਮੰਤਰੀ ਮੀਤ ਹੇਅਰ ਨੇ ਵੀ ਦਿੱਤੀ ਵਧਾਈ
ਉੱਧਰ, ਸੂਬੇ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਵੀ ਭਾਰਤ ਹਾਕੀ ਟੀਮ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਟਵੀਟ ਕਰੇ ਪੂਰੀ ਟੀਮ ਨੂੰ ਅਗਲੇ ਮੁਕਾਬਲਿਆਂ ਲਈ ਵੀ ਸ਼ੁਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਨੇ ਲਿੱਖਿਆ, ਏਸ਼ੀਅਨ ਗੇਮਜ਼ ਵਿੱਚ ਇਤਿਹਾਸ ਸਿਰਜਦਿਆਂ ਜਪਾਨ ਨੂੰ ਫ਼ਾਈਨਲ ਵਿੱਚ 5-1 ਨਾਲ ਹਰਾ ਕੇ ਭਾਰਤੀ ਟੀਮ ਨੇ ਗੋਲਡ ਤੇ ਕਬਜ਼ਾ ਕਰਦਿਆਂ ਪੈਰਿਸ ਓਲੰਪਿਕਸ ਲਈ ਵੀ ਕੁਆਲੀਫਾਈ ਕਰ ਲਿਆ। ਟੀਮ ਲਈ ਇੱਕੋਂ ਸਮੇਂ ਵਿੱਚ ਦੋ ਵੱਡੀਆਂ ਪ੍ਰਾਪਤੀਆਂ ਹਨ।
ਭਾਰਤ ਹਾਕੀ ਟੀਮ ਨੇ ਏਸ਼ੀਅਨ ਗੇਮਜ਼ ਵਿੱਚ ਇਤਿਹਾਸ ਸਿਰਜਦਿਆਂ ਜਪਾਨ ਨੂੰ ਫ਼ਾਈਨਲ ਵਿੱਚ 5-1 ਨਾਲ ਹਰਾ ਕੇ ਸੋਨੇ ਦਾ ਤਮਗ਼ਾ ਜਿੱਤਿਆ ਅਤੇ ਪੈਰਿਸ ਓਲੰਪਿਕਸ ਲਈ ਵੀ ਕੁਆਲੀਫਾਈ ਕਰ ਲਿਆ। ਸਮੁੱਚੀ ਟੀਮ ਨੂੰ ਮੁਬਾਰਕਾਂ। ਸਾਡੇ ਲਈ ਹੋਰ ਵੀ ਮਾਣ ਵਾਲੀ ਗੱਲ ਹੈ ਕਿ ਕਪਤਾਨ ਹਰਮਨਪ੍ਰੀਤ ਸਿੰਘ ਸਣੇ 10 ਖਿਡਾਰੀ ਪੰਜਾਬ ਦੇ ਹਨ। pic.twitter.com/fvyyVLDKaL
— Gurmeet Singh Meet Hayer (@meet_hayer) October 6, 2023
ਜਿਕਰਯੋਗ ਹੈ ਕਿ ਭਾਰਤੀ ਹਾਕੀ ਟੀਮ ਨੇ ਮੈਚ 5-1 ਨਾਲ ਜਿੱਤਿਆ ਜਰੂਰ ਪਰ ਉਸ ਨੂੰ ਆਪਣਾ ਖਾਤਾ ਖੋਲ੍ਹਣ ਲਈ ਕਰੜੀ ਮਸ਼ੱਕਤ ਕਰਨੀ ਪਈ। ਪਹਿਲੇ ਕੁਆਰਟਰ ‘ਚ ਕੋਈ ਗੋਲ ਨਹੀਂ ਹੋ ਸਕਿਆ, ਜਦਕਿ ਦੂਜਾ ਕੁਆਰਟਰ ਵੀ ਇਸੇ ਤਰ੍ਹਾਂ ਹੱਥੋਂ ਜਾਉਂਦਾ ਨਜ਼ਰ ਆਇਆ। ਦੂਜੇ ਕੁਆਰਟਰ ਦੇ ਅੰਤ ਵਿੱਚ ਸਾਬਕਾ ਭਾਰਤੀ ਕਪਤਾਨ ਮਨਪ੍ਰੀਤ ਸਿੰਘ ਨੇ ਗੋਲ ਕਰਕੇ ਖਾਤਾ ਖੋਲ੍ਹਿਆ। ਫਿਰ ਭਾਰਤ ਲਈ ਗੋਲ ਦੀ ਬਹਾਰ ਆ ਗਈ।