ਸੂਰਿਆ ਦੀ ਕਪਤਾਨੀ ‘ਚ ਕਿਹੜੇ ਖਿਡਾਰੀਆਂ ਦੀ ਖੁੱਲ੍ਹੇਗੀ ਕਿਸਮਤ? ਪਹਿਲੇ ਟੀ-20 ‘ਚ ਅਜਿਹੀ ਹੋ ਸਕਦੀ ਹੈ ਭਾਰਤ ਦੀ ਪਲੇਇੰਗ 11
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 4 ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ 8 ਨਵੰਬਰ ਨੂੰ ਡਰਬਨ ਦੇ ਕਿੰਗਸਮੀਡ ਕ੍ਰਿਕਟ ਸਟੇਡੀਅਮ 'ਚ ਖੇਡਿਆ ਜਾਵੇਗਾ। ਇਸ ਮੈਚ 'ਚ ਟੀਮ ਇੰਡੀਆ ਲਈ ਕਿਸੇ ਖਿਡਾਰੀ ਨੂੰ ਡੈਬਿਊ ਕਰਨ ਦਾ ਮੌਕਾ ਮਿਲ ਸਕਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸੀਰੀਜ਼ 'ਚ ਭਾਰਤੀ ਟੀਮ ਦੀ ਕਮਾਨ ਸੂਰਿਆਕੁਮਾਰ ਯਾਦਵ ਦੇ ਹੱਥਾਂ 'ਚ ਹੈ।
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ 4 ਮੈਚਾਂ ਦੀ ਟੀ-20 ਸੀਰੀਜ਼ 8 ਨਵੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਇਸ ਸੀਰੀਜ਼ ਦਾ ਪਹਿਲਾ ਮੈਚ ਡਰਬਨ ਦੇ ਕਿੰਗਸਮੀਡ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ। ਸੂਰਿਆਕੁਮਾਰ ਯਾਦਵ ਦੀ ਕਪਤਾਨੀ ‘ਚ ਇਸ ਸੀਰੀਜ਼ ‘ਚ ਕਈ ਨੌਜਵਾਨ ਖਿਡਾਰੀ ਖੇਡਦੇ ਨਜ਼ਰ ਆਉਣਗੇ। ਪਿਛਲੇ ਸਾਲ ਵੀ ਟੀਮ ਇੰਡੀਆ ਨੇ ਸੂਰਿਆ ਦੀ ਕਪਤਾਨੀ ‘ਚ ਦੱਖਣੀ ਅਫਰੀਕਾ ਦੌਰੇ ‘ਤੇ 3 ਮੈਚਾਂ ਦੀ ਟੀ-20 ਸੀਰੀਜ਼ ਖੇਡੀ ਸੀ। ਉਦੋਂ ਦੋਵਾਂ ਟੀਮਾਂ ਨੇ 1-1 ਮੈਚ ਖੇਡਿਆ ਸੀ ਅਤੇ ਇਕ ਮੈਚ ਮੀਂਹ ਕਾਰਨ ਧੋਤਾ ਗਿਆ ਸੀ। ਅਜਿਹੇ ‘ਚ ਇਸ ਵਾਰ ਭਾਰਤੀ ਟੀਮ ਦੀ ਨਜ਼ਰ ਦੱਖਣੀ ਅਫਰੀਕਾ ‘ਚ ਘਰੇਲੂ ਮੈਦਾਨ ‘ਤੇ ਟੀ-20 ਸੀਰੀਜ਼ ਜਿੱਤਣ ‘ਤੇ ਹੋਵੇਗੀ। ਜਿਸ ਦੇ ਲਈ ਸੂਰਿਆ ਦਮਦਾਰ ਪਲੇਇੰਗ 11 ਦੇ ਨਾਲ ਮੈਦਾਨ ‘ਚ ਉਤਰਨਾ ਚਾਹੁਣਗੇ।
ਪਹਿਲੇ ਟੀ-20 ‘ਚ ਕਿਵੇਂ ਰਹੇਗੀ ਭਾਰਤ ਦੀ ਪਲੇਇੰਗ 11?
ਸੰਜੂ ਸੈਮਸਨ ਨੂੰ ਦੱਖਣੀ ਅਫਰੀਕਾ ਖਿਲਾਫ ਪਹਿਲੇ ਟੀ-20 ‘ਚ ਅਭਿਸ਼ੇਕ ਸ਼ਰਮਾ ਦੇ ਨਾਲ ਓਪਨਿੰਗ ਦੀ ਜ਼ਿੰਮੇਵਾਰੀ ਨਿਭਾਉਂਦੇ ਹੋਏ ਦੇਖਿਆ ਜਾ ਸਕਦਾ ਹੈ। ਅਭਿਸ਼ੇਕ ਸ਼ਰਮਾ ਟੀ-20 ਵਿਸ਼ਵ ਕੱਪ 2024 ਤੋਂ ਇਹ ਜ਼ਿੰਮੇਵਾਰੀ ਸੰਭਾਲ ਰਹੇ ਹਨ। ਉੱਧਰ, ਸੰਜੂ ਸੈਮਸਨ ਨੂੰ ਬੰਗਲਾਦੇਸ਼ ਦੇ ਖਿਲਾਫ ਟੀ-20 ਸੀਰੀਜ਼ ‘ਚ ਓਪਨਿੰਗ ਕਰਨ ਦਾ ਮੌਕਾ ਮਿਲਿਆ ਸੀ। ਉਦੋਂ ਉਨ੍ਹਾਂ ਨੇ ਸ਼ਾਨਦਾਰ ਸੈਂਕੜਾ ਵੀ ਲਗਾਇਆ ਸੀ। ਜਦਕਿ ਤੀਜੇ ਨੰਬਰ ‘ਤੇ ਸੂਰਿਆਕੁਮਾਰ ਯਾਦਵ ਨੂੰ ਦੇਖਿਆ ਜਾ ਸਕਦਾ ਹੈ। ਉਨ੍ਹਾਂ ਤੋਂ ਇਲਾਵਾ ਤਿਲਕ ਵਰਮਾ ਨੂੰ ਵੀ ਮੱਧਕ੍ਰਮ ‘ਚ ਜਗ੍ਹਾ ਮਿਲ ਸਕਦੀ ਹੈ। ਦੱਸ ਦੇਈਏ ਕਿ ਤਿਲਕ ਵਰਮਾ ਲੰਬੇ ਸਮੇਂ ਬਾਅਦ ਸੱਟ ਤੋਂ ਉਭਰਨ ਤੋਂ ਬਾਅਦ ਟੀ-20 ਟੀਮ ਨਾਲ ਜੁੜੇ ਹਨ।
ਹਾਰਦਿਕ ਪੰਡਯਾ ਵੀ ਇਸ ਸੀਰੀਜ਼ ਦਾ ਹਿੱਸਾ ਹਨ। ਉਨ੍ਹਾਂ ਨੂੰ 5ਵੇਂ ਨੰਬਰ ‘ਤੇ ਖੇਡਦੇ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਰਿੰਕੂ ਸਿੰਘ ਅਤੇ ਅਕਸ਼ਰ ਪਟੇਲ ਨੂੰ ਫਿਨਿਸ਼ਿੰਗ ਦੀ ਜ਼ਿੰਮੇਵਾਰੀ ਮਿਲ ਸਕਦੀ ਹੈ। ਇਹ ਤਿੰਨੋਂ ਖਿਡਾਰੀ ਆਖਰੀ ਓਵਰਾਂ ‘ਚ ਧਮਾਕੇਦਾਰ ਬੱਲੇਬਾਜ਼ੀ ਲਈ ਜਾਣੇ ਜਾਂਦੇ ਹਨ। ਇਸ ਤੋਂ ਇਲਾਵਾ ਭਾਰਤੀ ਟੀਮ ਪਲੇਇੰਗ 11 ‘ਚ 1 ਸਪਿਨਰ ਅਤੇ 3 ਤੇਜ਼ ਗੇਂਦਬਾਜ਼ਾਂ ਨੂੰ ਵੀ ਸ਼ਾਮਲ ਕਰ ਸਕਦੀ ਹੈ।
ਇਨ੍ਹਾਂ ਗੇਂਦਬਾਜ਼ਾਂ ਨੂੰ ਮਿਲ ਸਕਦਾ ਹੈ ਮੌਕਾ
ਵਰੁਣ ਚੱਕਰਵਰਤੀ ਦੂਜੇ ਸਪਿਨਰ ਵਜੋਂ ਪਲੇਇੰਗ 11 ਦਾ ਹਿੱਸਾ ਬਣ ਸਕਦੇ ਹਨ। ਅਰਸ਼ਦੀਪ ਸਿੰਘ, ਯਸ਼ ਦਿਆਲ ਅਤੇ ਅਵੇਸ਼ ਖਾਨ ਨੂੰ ਤੇਜ਼ ਗੇਂਦਬਾਜ਼ਾਂ ਵਜੋਂ ਖੇਡਦੇ ਦੇਖਿਆ ਜਾ ਸਕਦਾ ਹੈ। ਜੇਕਰ ਯਸ਼ ਦਿਆਲ ਨੂੰ ਮੌਕਾ ਮਿਲਦਾ ਹੈ ਤਾਂ ਇਹ ਉਨ੍ਹਾਂ ਦਾ ਡੈਬਿਊ ਮੈਚ ਹੋਵੇਗਾ। ਇਸ ਤੋਂ ਪਹਿਲਾਂ ਵੀ ਉਹ ਟੀਮ ਇੰਡੀਆ ‘ਚ ਚੁਣੇ ਜਾ ਚੁੱਕੇ ਹਨ। ਪਰ ਪਲੇਇੰਗ 11 ਵਿੱਚ ਕਦੇ ਵੀ ਸ਼ਾਮਿਲ ਨਹੀਂ ਕੀਤੇ ਗਏ ਹਨ। ਇਸ ਤੋਂ ਇਲਾਵਾ ਟੀਮ ਇੰਡੀਆ ਦੀ ਟੀਮ ‘ਚ ਜਿਤੇਸ਼ ਸ਼ਰਮਾ, ਰਮਨਦੀਪ ਸਿੰਘ, ਰਵੀ ਬਿਸ਼ਨੋਈ ਅਤੇ ਵਿਜੇ ਕੁਮਾਰ ਵਿਸ਼ਾਕ ਵਰਗੇ ਖਿਡਾਰੀ ਵੀ ਸ਼ਾਮਲ ਹਨ।
ਪਹਿਲੇ ਟੀ-20 ਮੈਚ ਲਈ ਟੀਮ ਇੰਡੀਆ ਦੇ ਸੰਭਾਵਿਤ ਪਲੇਇੰਗ 11
ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ (ਵਿਕਟਕੀਪਰ), ਸੂਰਿਆਕੁਮਾਰ ਯਾਦਵ, ਤਿਲਕ ਵਰਮਾ, ਹਾਰਦਿਕ ਪੰਡਯਾ, ਰਿੰਕੂ ਸਿੰਘ, ਅਕਸ਼ਰ ਪਟੇਲ, ਵਰੁਣ ਚੱਕਰਵਰਤੀ, ਯਸ਼ ਦਿਆਲ, ਅਰਸ਼ਦੀਪ ਸਿੰਘ ਅਤੇ ਅਵੇਸ਼ ਖਾਨ।
ਇਹ ਵੀ ਪੜ੍ਹੋ
ਦੱਖਣੀ ਅਫ਼ਰੀਕਾ ਦੀ ਸੰਭਾਵੀ ਪਲੇਇੰਗ 11
ਰਿਆਨ ਰਿਕੇਲਟਨ, ਰੀਜ਼ਾ ਹੈਂਡਰਿਕਸ, ਏਡਨ ਮਾਰਕਰਮ (ਕਪਤਾਨ), ਹੇਨਰਿਕ ਕਲਾਸਨ, ਟ੍ਰਿਸਟਨ ਸਟੱਬਸ, ਡੇਵਿਡ ਮਿਲਰ, ਕੇਸ਼ਵ ਮਹਾਰਾਜ, ਮਾਰਕੋ ਜੈਨਸਨ, ਗੇਰਾਲਡ ਕੋਏਟਜ਼ੀ, ਓਟਨਿਲ ਬਾਰਟਮੈਨ, ਪੈਟ੍ਰਿਕ ਕਰੂਗਰ।