AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਸ਼੍ਰੇਅਸ ਅਈਅਰ ਨੂੰ ਬਣਾਇਆ ਗਿਆ T20I ਕਪਤਾਨ, ਵੈਭਵ ਸੂਰਿਆਵੰਸ਼ੀ ਦਾ ਨਾਂ ਵੀ ਟੀਮ ‘ਚ ਸ਼ਾਮਲ

ਸ਼ਨੀਵਾਰ, 6 ਜੂਨ ਨੂੰ ਬੀਸੀਸੀਆਈ ਹੈੱਡਕੁਆਰਟਰ ਵਿਖੇ ਚੋਣ ਕਮੇਟੀ ਦੀ ਮੀਟਿੰਗ ਤੋਂ ਬਾਅਦ, ਬੋਰਡ ਸਕੱਤਰ ਦੇਵਜੀਤ ਸੈਕੀਆ ਨੇ ਅਈਅਰ ਦੀ ਕਪਤਾਨ ਬਣਾਉਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਸੂਰਿਆਕੁਮਾਰ ਯਾਦਵ ਦੇ ਟੀ-20 ਕਪਤਾਨ ਵਜੋਂ ਸਫਲ ਕਾਰਜਕਾਲ ਦਾ ਅੰਤ ਵੀ ਹੋ ਗਿਆ ਹੈ, ਜਿਸ ਦੌਰਾਨ ਟੀਮ ਇੰਡੀਆ ਨੇ ਹਾਲ ਹੀ 'ਚ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਹੁਣ 2028 ਵਿਸ਼ਵ ਕੱਪ ਤੇ ਓਲੰਪਿਕ ਗੇਮਸ 'ਤੇ ਨਜ਼ਰ ਰੱਖ ਕੇ ਇੱਕ ਨਵਾਂ ਯੁੱਗ ਸ਼ੁਰੂ ਹੋ ਗਿਆ ਹੈ।

ਸ਼੍ਰੇਅਸ ਅਈਅਰ ਨੂੰ ਬਣਾਇਆ ਗਿਆ T20I ਕਪਤਾਨ, ਵੈਭਵ ਸੂਰਿਆਵੰਸ਼ੀ ਦਾ ਨਾਂ ਵੀ ਟੀਮ 'ਚ ਸ਼ਾਮਲ
ਸ਼੍ਰੇਅਸ ਅਈਅਰ ਨੂੰ ਬਣਾਇਆ ਗਿਆ T20I ਕਪਤਾਨ, ਸੂਰਿਆਵੰਸ਼ੀ ਦਾ ਨਾਂ ਵੀ ਸ਼ਾਮਲ
tv9-punjabi
| Updated On: 06 Jun 2026 15:36 PM IST
Share

ਭਾਰਤੀ ਕ੍ਰਿਕਟ ਟੀਮ ਨੂੰ ਟੀ20 ਫਾਰਮੈਟ ਲਈ ਇੱਕ ਨਵਾਂ ਕਪਤਾਨ ਮਿਲ ਗਿਆ ਹੈ। ਕਈ ਦਿਨਾਂ ਦੀਆਂ ਅਟਕਲਾਂ ਤੇ ਰਿਪੋਰਟਾਂ ਤੋਂ ਬਾਅਦ ਅੰਤ ‘ਚ ਫੈਸਲੇ ਦੀ ਪੁਸ਼ਟੀ ਕਰ ਦਿੱਤੀ ਹੈ। ਸ਼੍ਰੇਅਸ ਅਈਅਰ ਨੂੰ ਭਾਰਤੀ ਟੀ20 ਟੀਮ ਦਾ ਨਵਾਂ ਕਪਤਾਨ ਐਲਾਨਿਆ ਗਿਆ ਹੈ, ਜਦੋਂ ਕਿ ਤਿਲਕ ਵਰਮਾ ਨੂੰ ਉਪ-ਕਪਤਾਨ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਇਲਾਵਾ, 15 ਸਾਲਾ ਸੁਪਰਸਟਾਰ ਵੈਭਵ ਸੂਰਿਆਵੰਸ਼ੀ ਨੂੰ ਟੀਮ ਇੰਡੀਆ ‘ਚ ਪਹਿਲੀ ਵਾਰ ਮੌਕਾ ਮਿਲ ਗਿਆ ਹੈ, ਜੋ ਕਿ ਭਾਰਤੀ ਟੀਮ ਲਈ ਚੁਣੇ ਜਾਣ ਵਾਲੇ ਹੁਣ ਤੱਕ ਦੇ ਸਭ ਤੋਂ ਘੱਟ ਉਮਰ ਦੇ ਕ੍ਰਿਕਟਰ ਬਣ ਗਏ ਹਨ। ਆਇਰਲੈਂਡ ਤੇ ਇੰਗਲੈਂਡ ਦੇ ਦੌਰਿਆਂ ਤੋਂ ਇਲਾਵਾ, ਬੀਸੀਸੀਆਈ ਨੇ ਏਸ਼ੀਅਨ ਗੇਮਸ ਤੇ ਇੰਡੀਆ-ਏ ਟੀਮ ਦੇ ਅਣਅਧਿਕਾਰਤ ਟੈਸਟ ਟੂਰ ਲਈ ਵੀ ਟੀਮਾਂ ਦਾ ਐਲਾਨ ਕੀਤਾ।

ਸ਼੍ਰੇਅਸ ਕਪਤਾਨ, ਆਇਰਲੈਂਡ ਤੇ ਇੰਗਲੈਂਡ ਲਈ ਇੱਕ ਹੀ ਟੀਮ

ਸ਼ਨੀਵਾਰ, 6 ਜੂਨ ਨੂੰ ਬੀਸੀਸੀਆਈ ਹੈੱਡਕੁਆਰਟਰ ਵਿਖੇ ਚੋਣ ਕਮੇਟੀ ਦੀ ਮੀਟਿੰਗ ਤੋਂ ਬਾਅਦ, ਬੋਰਡ ਸਕੱਤਰ ਦੇਵਜੀਤ ਸੈਕੀਆ ਨੇ ਅਈਅਰ ਨੂੰ ਕਪਤਾਨ ਬਣਾਉਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਸੂਰਿਆਕੁਮਾਰ ਯਾਦਵ ਦੇ ਟੀ-20 ਕਪਤਾਨ ਵਜੋਂ ਸਫਲ ਕਾਰਜਕਾਲ ਦਾ ਅੰਤ ਵੀ ਹੋ ਗਿਆ ਹੈ, ਜਿਸ ਦੌਰਾਨ ਟੀਮ ਇੰਡੀਆ ਨੇ ਹਾਲ ਹੀ ‘ਚ ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਸੀ। ਹੁਣ 2028 ਵਿਸ਼ਵ ਕੱਪ ਤੇ ਓਲੰਪਿਕ ਗੇਮਸ ‘ਤੇ ਨਜ਼ਰ ਰੱਖ ਕੇ ਇੱਕ ਨਵਾਂ ਯੁੱਗ ਸ਼ੁਰੂ ਹੋ ਗਿਆ ਹੈ।

ਟੀਮ ਇੰਡੀਆ ਜੂਨ ਦੇ ਅਖੀਰ ‘ਚ ਆਇਰਲੈਂਡ ਦਾ ਦੌਰਾ ਕਰਨ ਵਾਲੀ ਹੈ, ਜਿਸ ਤੋਂ ਬਾਅਦ ਇੰਗਲੈਂਡ ਦਾ ਦੌਰਾ ਹੋਵੇਗਾ। ਭਾਰਤ ਆਇਰਲੈਂਡ ‘ਚ 2 ਤੇ ਇੰਗਲੈਂਡ ‘ਚ 5 ਟੀ-20 ਮੈਚ ਖੇਡਣ ਵਾਲਾ ਹੈ। ਦੋਵੇਂ ਟੂਰ ਲਈ ਇੱਕ 16 ਖਿਡਾਰੀਆਂ ਦੀ ਟੀਮ ਚੁਣੀ ਗਈ ਹੈ। ਟੀਮ ‘ਚ ਸਭ ਤੋਂ ਚਰਚਿਤ ਨਾਮ ਵੈਭਵ ਸੂਰਿਆਵੰਸ਼ੀ ਦਾ ਹੈ, ਜੋ ਟੀਮ ਇੰਡੀਆ ਲਈ ਚੁਣੇ ਗਏ ਹਨ, ਜੋ ਕਿ ਹੁਣ ਤੱਕ ਦੇ ਸਭ ਤੋਂ ਘੱਟ ਉਮਰ ਦੇ ਖਿਡਾਰੀ ਬਣ ਗਏ ਹਨ। ਇਸ ਤੋਂ ਇਲਾਵਾ, ਤੇਜ਼ ਗੇਂਦਬਾਜ਼ ਪ੍ਰਿੰਸ ਯਾਦਵ ਨੂੰ ਸ਼ਾਮਲ ਕੀਤਾ ਗਿਆ ਹੈ। ਇਹ ਦੌਰਾ 27 ਜੂਨ ਤੋਂ ਸ਼ੁਰੂ ਹੋਵੇਗਾ, ਜਦੋਂ ਕਿ ਇੰਗਲੈਂਡ ਨਾਲ ਸੀਰੀਜ਼ 1 ਜੁਲਾਈ ਤੋਂ ਸ਼ੁਰੂ ਹੁੰਦੀ ਹੈ।

ਆਇਰਲੈਂਡ ਤੇ ਇੰਗਲੈਂਡ ਲਈ ਟੀ-20 ਟੀਮ

ਸ਼੍ਰੇਅਸ ਅਈਅਰ (ਕਪਤਾਨ), ਅਭਿਸ਼ੇਕ ਸ਼ਰਮਾ, ਸੰਜੂ ਸੈਮਸਨ, ਈਸ਼ਾਨ ਕਿਸ਼ਨ, ਸ਼ਿਵਮ ਦੂਬੇ, ਤਿਲਕ ਵਰਮਾ (ਉਪ-ਕਪਤਾਨ), ਨਿਤੀਸ਼ ਰੈੱਡੀ, ਅਕਸ਼ਰ ਪਟੇਲ, ਵਾਸ਼ਿੰਗਟਨ ਸੁੰਦਰ, ਵਰੁਣ ਚੱਕਰਵਰਤੀ, ਮੁਹੰਮਦ ਸਿਰਾਜ, ਅਰਸ਼ਦੀਪ ਸਿੰਘ, ਪ੍ਰਿੰਸ ਯਾਦਵ, ਹਰਸ਼ਿਤ ਰਾਣਾ, ਰਵੀ ਬਿਸ਼ਨੋਈ ਤੇ ਵੈਭਵ ਸੂਰਿਆਵੰਸ਼ੀ।

Follow Us
NEET ਪੇਪਰ ਲੀਕ ਬਿੱਲ 'ਤੇ ਕੀ ਬੋਲੇ ਕਿਰੇਨ ਰਿਜਿਜੂ?
NEET ਪੇਪਰ ਲੀਕ ਬਿੱਲ 'ਤੇ ਕੀ ਬੋਲੇ ਕਿਰੇਨ ਰਿਜਿਜੂ?...
ਅਸਤੀਫ਼ੇ ਤੋਂ ਬਾਅਦ ਪਹਿਲੀ ਵਾਰ ਸੰਸਦ ਪਹੁੰਚੇ ਧਰਮੇਂਦਰ ਪ੍ਰਧਾਨ, ਲੱਗੇ 'ਜ਼ਿੰਦਾਬਾਦ' ਦੇ ਨਾਅਰੇ
ਅਸਤੀਫ਼ੇ ਤੋਂ ਬਾਅਦ ਪਹਿਲੀ ਵਾਰ ਸੰਸਦ ਪਹੁੰਚੇ ਧਰਮੇਂਦਰ ਪ੍ਰਧਾਨ, ਲੱਗੇ 'ਜ਼ਿੰਦਾਬਾਦ' ਦੇ ਨਾਅਰੇ...
Exclusive Interview: ਜੰਗ ਤੇ ਬਹਾਦਰੀ ਦੀ ਅਣਕਹੀ ਦਾਸਤਾਂ! ਕਾਰਗਿਲ ਵਿਜੇ ਦਿਵਸ 'ਤੇ 'ਆਪ੍ਰੇਸ਼ਨ ਸਫੇਦ ਸਾਗਰ' ਦੀ ਟੀਮ ਨਾਲ ਗੱਲਬਾਤ
Exclusive Interview: ਜੰਗ ਤੇ ਬਹਾਦਰੀ ਦੀ ਅਣਕਹੀ ਦਾਸਤਾਂ! ਕਾਰਗਿਲ ਵਿਜੇ ਦਿਵਸ 'ਤੇ 'ਆਪ੍ਰੇਸ਼ਨ ਸਫੇਦ ਸਾਗਰ' ਦੀ ਟੀਮ ਨਾਲ ਗੱਲਬਾਤ...
Kargil Vijay Diwas: 27 ਸਾਲ ਬਾਅਦ ਵੀ ਜ਼ਿੰਦਾ ਹੈ ਸ਼ਹੀਦ ਉਦੈ ਮਾਨ ਸਿੰਘ ਦੀਆਂ ਯਾਦਾਂ
Kargil Vijay Diwas: 27 ਸਾਲ ਬਾਅਦ ਵੀ ਜ਼ਿੰਦਾ ਹੈ ਸ਼ਹੀਦ ਉਦੈ ਮਾਨ ਸਿੰਘ ਦੀਆਂ ਯਾਦਾਂ...
ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ CJP ਦਾ ਪਹਿਲਾ ਬਿਆਨ, ਬੋਲੇ- ਲੋਕਤੰਤਰ ਦੀ ਜਿੱਤ, ਅਸੀਂ ਕਰ ਦਿਖਾਇਆ
ਧਰਮਿੰਦਰ ਪ੍ਰਧਾਨ ਦੇ ਅਸਤੀਫ਼ੇ 'ਤੇ CJP ਦਾ ਪਹਿਲਾ ਬਿਆਨ, ਬੋਲੇ- ਲੋਕਤੰਤਰ ਦੀ ਜਿੱਤ, ਅਸੀਂ ਕਰ ਦਿਖਾਇਆ...
ਲਾਪਤਾ ਹੋਈਆਂ 10 ਕੁੜੀਆਂ, 8 ਵਾਪਸ ਪਰਤੀਆਂ, ਕਿਸੇ ਨੇ ਫਸਾਇਆ ਜਾਂ ਹੋਈ ਕਿਡਨੈਪਿੰਗ? ਜਾਣੋ...
ਲਾਪਤਾ ਹੋਈਆਂ 10 ਕੁੜੀਆਂ, 8 ਵਾਪਸ ਪਰਤੀਆਂ, ਕਿਸੇ ਨੇ ਫਸਾਇਆ ਜਾਂ ਹੋਈ ਕਿਡਨੈਪਿੰਗ? ਜਾਣੋ......
ਦਿੱਲੀ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਸੁਰੱਖਿਆ ਅਲਰਟ ਜਾਰੀ
ਦਿੱਲੀ ਵਿੱਚ ਪੁਲਿਸ ਮੁਲਾਜ਼ਮਾਂ ਦੀਆਂ ਛੁੱਟੀਆਂ ਰੱਦ, ਸੁਰੱਖਿਆ ਅਲਰਟ ਜਾਰੀ...
NEET ਵਿਵਾਦ ਵਿਚਾਲੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਫੇਰਬਦਲ, ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਤਬਾਦਲਾ
NEET ਵਿਵਾਦ ਵਿਚਾਲੇ ਸਿੱਖਿਆ ਮੰਤਰਾਲੇ ਵਿੱਚ ਵੱਡਾ ਫੇਰਬਦਲ, ਉੱਚ ਸਿੱਖਿਆ ਸਕੱਤਰ ਵਿਨੀਤ ਜੋਸ਼ੀ ਦਾ ਤਬਾਦਲਾ...
ਅਜਨਾਲਾ ਵਿੱਚ ਹੜ੍ਹ ਦਾ ਖ਼ਤਰਾ, ਜਾਇਜ਼ਾ ਲੈਣ ਪਹੁੰਚੇ ਕੁਲਦੀਪ ਧਾਲੀਵਾਲ
ਅਜਨਾਲਾ ਵਿੱਚ ਹੜ੍ਹ ਦਾ ਖ਼ਤਰਾ, ਜਾਇਜ਼ਾ ਲੈਣ ਪਹੁੰਚੇ ਕੁਲਦੀਪ ਧਾਲੀਵਾਲ...