India Vs Pakistan Hockey: ਭਾਰਤ-ਪਾਕਿਸਤਾਨ ਮੈਚ ਦੇ ਮੈਚ ਚ ਗਰਮਾ ਗਰਮੀ, ਖਿਡਾਰੀ ਆਪਸ ‘ਚ ਭਿੜੇ, ਅੰਪਾਇਰਾਂ ਨੇ ਦਿੱਤਾ ਦਖਲ
India Vs Pakistan Hockey: ਏਸ਼ੀਅਨ ਹਾਕੀ ਚੈਂਪੀਅਨਸ ਟਰਾਫੀ 2024 ਵਿੱਚ ਭਾਰਤੀ ਟੀਮ ਨੇ ਪਾਕਿਸਤਾਨ ਨੂੰ 2-1 ਨਾਲ ਹਰਾਇਆ। ਇਸ ਮੈਚ ਦੌਰਾਨ ਦੋਵਾਂ ਟੀਮਾਂ ਦੇ ਖਿਡਾਰੀਆਂ ਵਿਚਾਲੇ ਝੜਪ ਵੀ ਹੋਈ। ਜਿਸ ਤੋਂ ਬਾਅਦ ਅੰਪਾਇਰਾਂ ਨੂੰ ਦਖਲ ਦੇਣਾ ਪਿਆ।
India Vs Pakistan Hockey: ਏਸ਼ੀਆਈ ਹਾਕੀ ਚੈਂਪੀਅਨਜ਼ ਟਰਾਫੀ 2024 ਵਿੱਚ ਮੌਜੂਦਾ ਚੈਂਪੀਅਨ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਵਿਚਾਲੇ ਸ਼ਾਨਦਾਰ ਮੈਚ ਦੇਖਣ ਨੂੰ ਮਿਲਿਆ। ਇਸ ਮੈਚ ‘ਚ ਦੋਵਾਂ ਟੀਮਾਂ ਵਿਚਾਲੇ ਸਖਤ ਮੁਕਾਬਲਾ ਦੇਖਣ ਨੂੰ ਮਿਲਿਆ। ਪਰ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਭਾਰਤੀ ਹਾਕੀ ਟੀਮ ਪਾਕਿਸਤਾਨ ਨੂੰ ਹਰਾਉਣ ਵਿੱਚ ਸਫਲ ਰਹੀ।
ਹਾਲਾਂਕਿ ਇਸ ਮੈਚ ‘ਚ ਵੀ ਗਰਮਾ-ਗਰਮ ਮਾਹੌਲ ਦੇਖਣ ਨੂੰ ਮਿਲਿਆ। ਖੇਡ ਦੇ ਆਖਰੀ ਕੁਆਰਟਰ ‘ਚ ਦੋਵੇਂ ਟੀਮਾਂ ਦੇ ਖਿਡਾਰੀ ਆਪਸ ‘ਚ ਭਿੜ ਗਏ, ਜਿਸ ਤੋਂ ਬਾਅਦ ਅੰਪਾਇਰਾਂ ਨੂੰ ਦਖਲ ਦੇਣਾ ਪਿਆ।
ਇੱਕ ਦੂਜੇ ਨਾਲ ਭਿੜ ਗਏ ਭਾਰਤ-ਪਾਕਿਸਤਾਨ ਦੇ ਖਿਡਾਰੀ
ਦੋਵਾਂ ਟੀਮਾਂ ਵਿਚਾਲੇ ਮੈਚ ਦੇ ਆਖਰੀ ਕੁਆਰਟਰ ‘ਚ ਗਰਮਾ-ਗਰਮੀ ਵਾਲਾ ਮਾਹੌਲ ਦੇਖਣ ਨੂੰ ਮਿਲਿਆ। ਦਰਅਸਲ ਮੈਚ ‘ਚ ਪਛੜਨ ਤੋਂ ਬਾਅਦ ਪਾਕਿਸਤਾਨ ਨੇ ਜਵਾਬੀ ਹਮਲਾ ਕੀਤਾ ਸੀ। ਪਰ ਫਿਰ ਭਾਰਤੀ ਡੀ ‘ਚ ਪਾਕਿਸਤਾਨ ਦੇ ਖਿਡਾਰੀ ਅਸ਼ਰਫ ਰਾਣਾ ਨੇ ਜਾਣਬੁੱਝ ਕੇ ਜੁਗਰਾਜ ਨੂੰ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਤੋਂ ਬਾਅਦ ਜੁਗਰਾਜ ਭੜਕ ਗਿਆ ਅਤੇ ਡਿੱਗ ਪਿਆ। ਇਸ ਤੋਂ ਬਾਅਦ ਦੋਵਾਂ ਟੀਮਾਂ ਵਿਚਾਲੇ ਮਾਮੂਲੀ ਝੜਪ ਦੇਖਣ ਨੂੰ ਮਿਲੀ। ਗਰਮੀ ਨੂੰ ਦੇਖਦੇ ਹੋਏ ਅੰਪਾਇਰਾਂ ਨੇ ਵੀ ਦਖਲ ਦਿੱਤਾ।
ਇਸ ਘਟਨਾ ਤੋਂ ਬਾਅਦ ਵੀਡੀਓ ਰੈਫਰੀ ਨੇ ਪਾਕਿਸਤਾਨੀ ਖਿਡਾਰੀ ਅਸ਼ਰਫ ਰਾਣਾ ਨੂੰ ਭਾਰਤੀ ਸਰਕਲ ਦੇ ਅੰਦਰ ਜੁਗਰਾਜ ਦੇ ਖਿਲਾਫ ਸਖਤ ਵਿਵਹਾਰ ਲਈ ਪੀਲਾ ਕਾਰਡ ਦੇਣ ਦਾ ਫੈਸਲਾ ਕੀਤਾ। ਜਿਸ ਕਾਰਨ ਪਾਕਿਸਤਾਨ ਨੂੰ ਸਿਰਫ਼ 10 ਖਿਡਾਰੀਆਂ ਨਾਲ ਪੰਜ ਮਿੰਟ ਤੱਕ ਖੇਡਣਾ ਪਿਆ। ਭਾਰਤੀ ਖਿਡਾਰੀ ਮਨਪ੍ਰੀਤ ਸਿੰਘ ਨੂੰ ਵੀ ਖੇਡ ਦੇ ਆਖਰੀ ਮਿੰਟਾਂ ਵਿੱਚ ਪੀਲਾ ਕਾਰਡ ਦਿੱਤਾ ਗਿਆ। ਜਿਸ ਕਾਰਨ ਭਾਰਤੀ ਟੀਮ ਨੂੰ ਵੀ ਸਿਰਫ 10 ਖਿਡਾਰੀਆਂ ਨਾਲ ਪੰਜ ਮਿੰਟ ਤੱਕ ਖੇਡਣਾ ਪਿਆ।
ਭਾਰਤੀ ਟੀਮ 2-1 ਨਾਲ ਜੇਤੂ ਰਹੀ
ਭਾਰਤੀ ਹਾਕੀ ਟੀਮ ਨੇ ਇਸ ਮੈਚ ਵਿੱਚ ਵੀ ਪਾਕਿਸਤਾਨ ਉੱਤੇ ਆਪਣਾ ਦਬਦਬਾ ਕਾਇਮ ਰੱਖਿਆ ਅਤੇ 2-1 ਨਾਲ ਜਿੱਤ ਦਰਜ ਕੀਤੀ। ਇਸ ਮੈਚ ਵਿੱਚ ਪਾਕਿਸਤਾਨ ਨੇ 7ਵੇਂ ਮਿੰਟ ਵਿੱਚ ਹੀ ਗੋਲ ਕਰ ਦਿੱਤਾ ਸੀ। ਪਰ ਇਸ ਤੋਂ ਬਾਅਦ ਭਾਰਤੀ ਕਪਤਾਨ ਹਰਮਨਪ੍ਰੀਤ ਸਿੰਘ ਨੇ ਟੀਮ ਲਈ ਜ਼ਬਰਦਸਤ ਵਾਪਸੀ ਕੀਤੀ। ਉਹਨਾਂ ਨੇ ਕੁੱਲ 2 ਗੋਲ ਕੀਤੇ ਜੋ ਟੀਮ ਦੀ ਜਿੱਤ ਲਈ ਕਾਫੀ ਸਾਬਤ ਹੋਏ। ਖੇਡ ਦੇ 13ਵੇਂ ਮਿੰਟ ਵਿੱਚ ਭਾਰਤ ਨੇ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਬਰਾਬਰੀ ਕਰ ਲਈ। ਇਸ ਤੋਂ ਬਾਅਦ ਦੂਜੇ ਕੁਆਰਟਰ ਦੀ ਸ਼ੁਰੂਆਤ ‘ਚ ਹਰਮਨਪ੍ਰੀਤ ਨੇ ਇਕ ਹੋਰ ਗੋਲ ਕੀਤਾ। ਇਸ ਤੋਂ ਬਾਅਦ ਆਖਰੀ ਦੋ ਕੁਆਰਟਰਾਂ ‘ਚ ਕੋਈ ਗੋਲ ਦੇਖਣ ਨੂੰ ਨਹੀਂ ਮਿਲਿਆ, ਜਿਸ ਕਾਰਨ ਟੀਮ ਇੰਡੀਆ ਇਹ ਮੈਚ 2-1 ਨਾਲ ਜਿੱਤ ਕੇ ਅੰਕ ਸੂਚੀ ‘ਚ ਚੋਟੀ ‘ਤੇ ਰਹੀ।