Yashasvi Jaiswal Record: 189 ਦੌੜਾਂ ਬਣਾ ਕੇ ਜੈਸਵਾਲ ਬਣੇ ਨੰਬਰ-1, ਤੋੜਿਆ 45 ਸਾਲ ਪੁਰਾਣਾ ਰਿਕਾਰਡ
ਟੀਮ ਇੰਡੀਆ ਨੇ ਬੰਗਲਾਦੇਸ਼ ਖਿਲਾਫ ਟੈਸਟ ਸੀਰੀਜ਼ 'ਚ 2-0 ਨਾਲ ਸ਼ਾਨਦਾਰ ਜਿੱਤ ਦਰਜ ਕੀਤੀ ਹੈ। ਭਾਰਤੀ ਟੀਮ ਦੀ ਇਸ ਜਿੱਤ ਵਿੱਚ ਯਸ਼ਸਵੀ ਜੈਸਵਾਲ ਦਾ ਅਹਿਮ ਯੋਗਦਾਨ ਰਿਹਾ। ਇਸ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਨੇ ਸੀਰੀਜ਼ ਵਿਚ ਸਭ ਤੋਂ ਵੱਧ 189 ਦੌੜਾਂ ਬਣਾਈਆਂ। ਉਨ੍ਹਾਂ ਨੇ ਨੇ ਆਪਣੇ ਬੱਲੇ ਨਾਲ 3 ਅਰਧ ਸੈਂਕੜੇ ਲਗਾਏ ਅਤੇ 45 ਸਾਲ ਪੁਰਾਣਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ।
ਟੀਮ ਇੰਡੀਆ ਨੇ ਕਾਨਪੁਰ ਟੈਸਟ ‘ਚ ਚਮਤਕਾਰੀ ਜਿੱਤ ਦਰਜ ਕੀਤੀ ਹੈ। ਕਾਨਪੁਰ ਵਿੱਚ ਮੀਂਹ ਕਾਰਨ ਸਿਰਫ਼ ਢਾਈ ਦਿਨਾਂ ਦਾ ਹੀ ਖੇਡ ਹੋ ਸਕਿਆ ਪਰ ਇਸ ਦੇ ਬਾਵਜੂਦ ਟੀਮ ਇੰਡੀਆ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ। ਇਸ ਤਰ੍ਹਾਂ ਟੀਮ ਇੰਡੀਆ ਨੇ ਟੈਸਟ ਸੀਰੀਜ਼ ‘ਚ ਬੰਗਲਾਦੇਸ਼ ਨੂੰ 2-0 ਨਾਲ ਕਲੀਨ ਸਵੀਪ ਵੀ ਕਰ ਦਿੱਤਾ। ਟੀਮ ਇੰਡੀਆ ਦੀ ਇਸ ਸ਼ਾਨਦਾਰ ਸੀਰੀਜ਼ ਜਿੱਤ ਵਿੱਚ ਯਸ਼ਸਵੀ ਜੈਸਵਾਲ ਨੰਬਰ 1 ਬੱਲੇਬਾਜ਼ ਸਾਬਤ ਹੋਏ। ਇਸ ਖੱਬੇ ਹੱਥ ਦੇ ਬੱਲੇਬਾਜ਼ ਨੇ ਸੀਰੀਜ਼ ਵਿਚ ਸਭ ਤੋਂ ਵੱਧ 189 ਦੌੜਾਂ ਬਣਾਈਆਂ। ਉਨ੍ਹਾਂ ਨੇ ਚਾਰ ਵਿੱਚੋਂ ਤਿੰਨ ਪਾਰੀਆਂ ਵਿੱਚ ਅਰਧ ਸੈਂਕੜੇ ਲਗਾਏ ਅਤੇ ਉਨ੍ਹਾਂ ਦੀ ਬੱਲੇਬਾਜ਼ੀ ਔਸਤ 47.25 ਰਹੀ। ਜੈਸਵਾਲ ਨੇ ਕਾਨਪੁਰ ਟੈਸਟ ਦੀਆਂ ਦੋਵੇਂ ਪਾਰੀਆਂ ਵਿੱਚ ਅਰਧ ਸੈਂਕੜੇ ਲਗਾਏ ਸਨ। ਹਾਲਾਂਕਿ ਆਪਣੀ ਸ਼ਾਨਦਾਰ ਪਾਰੀ ਦੇ ਵਿਚਕਾਰ ਯਸ਼ਸਵੀ ਜੈਸਵਾਲ ਨੇ ਇੱਕ ਵੱਡਾ ਰਿਕਾਰਡ ਵੀ ਤੋੜ ਦਿੱਤਾ।
ਜੈਸਵਾਲ ਨੇ 45 ਸਾਲ ਪੁਰਾਣਾ ਰਿਕਾਰਡ ਤੋੜ ਦਿੱਤਾ
ਯਸ਼ਸਵੀ ਜੈਸਵਾਲ ਨੇ ਜਿਵੇਂ ਹੀ ਕਾਨਪੁਰ ਟੈਸਟ ਦੀ ਦੂਜੀ ਪਾਰੀ ਵਿੱਚ ਅਰਧ ਸੈਂਕੜੇ ਦੀ ਪਾਰੀ ਖੇਡੀ, ਉਹ ਇੱਕ ਸਾਲ ਵਿੱਚ ਘਰੇਲੂ ਟੈਸਟ ਵਿੱਚ ਸਭ ਤੋਂ ਵੱਧ 50 ਦੌੜਾਂ ਦੀ ਪਾਰੀ ਬਣਾਉਣ ਵਾਲਾ ਖਿਡਾਰੀ ਬਣ ਗਏ। ਜੈਸਵਾਲ ਨੇ ਇਸ ਸਾਲ ਘਰੇਲੂ ਟੈਸਟਾਂ ਵਿੱਚ 50 ਤੋਂ ਵੱਧ ਦੌੜਾਂ ਦੀਆਂ 8 ਪਾਰੀਆਂ ਖੇਡੀਆਂ ਹਨ। ਪਹਿਲੀ ਵਾਰ ਸਾਲ 1979 ਵਿੱਚ ਗੁੰਡੱਪਾ ਵਿਸ਼ਵਨਾਥ ਨੇ ਇੱਕ ਸਾਲ ਵਿੱਚ 7 ਵਾਰ 50 ਤੋਂ ਵੱਧ ਦੌੜਾਂ ਦੀ ਪਾਰੀ ਖੇਡੀ ਸੀ। ਸਹਿਵਾਗ, ਪੁਜਾਰਾ ਅਤੇ ਰਾਹੁਲ ਵੀ 7-7 ਵਾਰ ਇਹ ਉਪਲਬਧੀ ਹਾਸਲ ਕਰਨ ਵਿਚ ਕਾਮਯਾਬ ਰਹੇ, ਪਰ ਵਿਸ਼ਵਨਾਥ ਨੂੰ ਜੈਸਵਾਲ ਨੇ ਪਿੱਛੇ ਛੱਡ ਦਿੱਤਾ।
ਜੈਸਵਾਲ ਪਲੇਅਰ ਆਫ ਦਿ ਮੈਚ ਬਣੇ
ਯਸ਼ਸਵੀ ਜੈਸਵਾਲ ਨੂੰ ਕਾਨਪੁਰ ਟੈਸਟ ‘ਚ ਸ਼ਾਨਦਾਰ ਪਾਰੀ ਲਈ ‘ਪਲੇਅਰ ਆਫ ਦ ਮੈਚ’ ਦਾ ਪੁਰਸਕਾਰ ਮਿਲਿਆ। ਇਸ ਪੁਰਸਕਾਰ ਨੂੰ ਜਿੱਤਣ ਤੋਂ ਬਾਅਦ ਜੈਸਵਾਲ ਨੇ ਕਿਹਾ ਕਿ ਉਹ ਸਿਰਫ ਟੀਮ ਲਈ ਚੰਗਾ ਕਰਨ ਬਾਰੇ ਸੋਚ ਰਹੇ ਸਨ। ਕਾਨਪੁਰ ਦੀ ਸਥਿਤੀ ਚੇਨਈ ਤੋਂ ਵੱਖਰੀ ਸੀ। ਰੋਹਿਤ ਨੇ ਉਨ੍ਹਾਂ ਨੂੰ ਖੁੱਲ੍ਹ ਕੇ ਖੇਡਣ ਲਈ ਕਿਹਾ ਤਾਂ ਉਨ੍ਹਾਂ ਨੇ ਅਜਿਹਾ ਹੀ ਕੀਤਾ। ਜੈਸਵਾਲ ਨੇ ਕਿਹਾ ਕਿ ਉਹ ਹਰ ਮੈਚ ਲਈ ਬਿਹਤਰੀਨ ਤਿਆਰੀ ਕਰਦਾ ਹਨ।
ਜੈਸਵਾਲ ਦਾ ਕਰੀਅਰ
ਸਿਰਫ਼ 11 ਮੈਚਾਂ ਵਿੱਚ ਉਸ ਨੇ 64 ਤੋਂ ਵੱਧ ਦੀ ਔਸਤ ਨਾਲ 1217 ਦੌੜਾਂ ਬਣਾਈਆਂ ਹਨ। ਜੈਸਵਾਲ ਨੇ ਹੁਣ ਤੱਕ 3 ਸੈਂਕੜੇ ਅਤੇ 7 ਅਰਧ ਸੈਂਕੜੇ ਲਗਾਏ ਹਨ। ਸਾਲ 2024 ਦੀ ਗੱਲ ਕਰੀਏ ਤਾਂ ਜੈਸਵਾਲ ਨੇ 66.35 ਦੀ ਔਸਤ ਨਾਲ 929 ਦੌੜਾਂ ਬਣਾਈਆਂ ਹਨ ਅਤੇ ਹੈਰਾਨੀਜਨਕ ਗੱਲ ਇਹ ਹੈ ਕਿ ਉਨ੍ਹਾਂ ਦਾ ਸਟ੍ਰਾਈਕ ਰੇਟ ਵੀ 80 ਤੋਂ ਜ਼ਿਆਦਾ ਹੈ। ਜੈਸਵਾਲ ਨੇ ਹੁਣ ਤੱਕ ਚਾਰ ਟੈਸਟ ਸੀਰੀਜ਼ ਖੇਡੀਆਂ ਹਨ। ਉਨ੍ਹਾਂ ਨੇ ਇੰਗਲੈਂਡ ਖਿਲਾਫ ਘਰੇਲੂ ਸੀਰੀਜ਼ ‘ਚ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ। ਉਨ੍ਹਾਂ ਨੇ ਬੰਗਲਾਦੇਸ਼ ਖਿਲਾਫ ਵੀ ਅਜਿਹਾ ਹੀ ਕੀਤਾ ਸੀ। ਉਨ੍ਹਾਂ ਨੇ ਵੈਸਟਇੰਡੀਜ਼ ਦੌਰੇ ‘ਤੇ 266 ਦੌੜਾਂ ਬਣਾਈਆਂ ਸਨ ਪਰ ਦੱਖਣੀ ਅਫਰੀਕਾ ‘ਚ ਉਹ ਅਸਫਲ ਰਹੇ, ਪਰ ਜਿਸ ਤਰ੍ਹਾਂ ਇਹ ਖਿਡਾਰੀ ਦੌੜਾਂ ਬਣਾ ਰਿਹਾ ਹੈ, ਉਨ੍ਹਾਂ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ ਤੇਜ਼ ਪਿੱਚਾਂ ‘ਤੇ ਵੀ ਜੈਸਵਾਲ ਜਲਦ ਹੀ ਧਮਾਕੇਦਾਰ ਹੋਣਗੇ।