World Cup 2023: ਕੋਹਲੀ ਨੇ ਵਨਡੇ ‘ਚ ਜੜਿਆ 50ਵਾਂ ਸੈਂਕੜਾ, ਤੇਂਦੁਲਕਰ ਤੋਂ ਨਿਕਲੇ ਅੱਗੇ, ਨਿਊਜ਼ੀਲੈਂਡ ਨੂੰ 398 ਦੌੜਾਂ ਦਾ ਟੀਚਾ

tv9-punjabi
Updated On: 

15 Nov 2023 18:00 PM

ICC World Cup 2023: ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਨੇ ਵਨਡੇ ਫਾਰਮੈਟ 'ਚ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ 49 ਸੈਂਕੜਿਆਂ ਦਾ ਰਿਕਾਰਡ ਤੋੜ ਦਿੱਤਾ ਹੈ। ਕੋਹਲੀ ਨਿਊਜ਼ੀਲੈਂਡ ਖਿਲਾਫ ਸੈਂਕੜਾ ਲਗਾ ਕੇ ਸਚਿਨ ਤੋਂ ਵੀ ਅੱਗੇ ਨਿਕਲ ਗਏ ਹਨ। ਇਹ ਉਨ੍ਹਾਂ ਦੇ ਕਰੀਅਰ ਦਾ 50ਵਾਂ ਸੈਂਕੜਾ ਹੈ। ਇਸ ਵਿਸ਼ਵ ਕੱਪ ਵਿੱਚ ਕੋਹਲੀ ਦਾ ਇਹ ਤੀਜਾ ਸੈਂਕੜਾ ਹੈ।

World Cup 2023: ਕੋਹਲੀ ਨੇ ਵਨਡੇ ਚ ਜੜਿਆ 50ਵਾਂ ਸੈਂਕੜਾ, ਤੇਂਦੁਲਕਰ ਤੋਂ ਨਿਕਲੇ ਅੱਗੇ, ਨਿਊਜ਼ੀਲੈਂਡ ਨੂੰ 398 ਦੌੜਾਂ ਦਾ ਟੀਚਾ

Photo: tv9hindi.com

Follow Us On
ਮੁੰਬਈ ਚ ਖੇਡੇ ਜਾ ਰਹੇ ਆਈਸੀਸੀ ਵਰਲਡ ਕੱਪ 2023 ਦੇ ਸੈਮੀਫਾਈਨਲ ਵਿੱਚ ਟੀਮ ਇੰਡੀਆ ਨੇ ਨਿਊਜ਼ਲੈਂਡ ਨੂੰ 398 ਦੌੜਾਂ ਦਾ ਟੀਚਾ ਦਿੱਤਾ ਹੈ। ਟੀਮ ਇੰਡੀਆ ਨੇ ਆਪਣੀ ਪਾਰੀ ਦੌਰਾਨ ਨਿਊਜ਼ੀਲੈਂਡ ਦੇ ਬੱਲੇਬਾਜ਼ਾਂ ਨੂੰ ਰੱਜ ਕੇ ਧੋਇਆ। ਪਹਿਲਾਂ ਵਿਰਾਟ ਕੋਹਲੀ ਨੇ ਇਸ ਵਰਲਡ ਕੱਪ ਵਿੱਚ ਆਪਣਾ ਤੀਜਾ ਸੈਂਕੜਾ ਪੂਰਾ ਕੀਤਾ ਤੇ ਫੇਰ ਸ਼੍ਰੇਅਸ ਅਇਅਰ ਨੇ ਵੀ ਤੇਜ਼ ਸੈਂਚੁਰੀ ਬਣਾਈ। ਅਈਅਰ ਨੇ 48ਵੇਂ ਓਵਰ ਦੀ ਦੂਜੀ ਗੇਂਦ ‘ਤੇ ਇਕ ਦੌੜ ਲੈ ਕੇ ਆਪਣਾ ਸੈਂਕੜਾ ਪੂਰਾ ਕੀਤਾ। ਇਸ ਵਿਸ਼ਵ ਕੱਪ ਵਿੱਚ ਇਹ ਉਨ੍ਹਾਂ ਦਾ ਦੂਜਾ ਸੈਂਕੜਾ ਹੈ।

ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ (Virat Kohli) ਨੇ ਵਿਸ਼ਵ ਕੱਪ-2023 ਦੇ ਸੈਮੀਫਾਈਨਲ ‘ਚ ਇਤਿਹਾਸ ਰਚ ਦਿੱਤਾ ਹੈ। ਕੋਹਲੀ ਨੇ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਨਿਊਜ਼ੀਲੈਂਡ ਖਿਲਾਫ ਮੈਚ ‘ਚ ਆਪਣੇ ਵਨਡੇ ਕਰੀਅਰ ਦਾ 50ਵਾਂ ਸੈਂਕੜਾ ਲਗਾਇਆ। ਉਨ੍ਹਾਂ ਨੇ 113 ਗੇਂਦਾਂ ਵਿੱਚ 117 ਦੌੜਾਂ ਦੀ ਪਾਰੀ ਖੇਡੀ। ਟੀਮ ਇੰਡੀਆ ਦੇ ਇਸ ਦਮਦਾਰ ਬੱਲੇਬਾਜ਼ ਨੇ ਸਚਿਨ ਤੇਂਦੁਲਕਰ ਦਾ 49 ਸੈਂਕੜਿਆਂ ਦਾ ਰਿਕਾਰਡ ਵੀ ਤੋੜ ਦਿੱਤਾ ਹੈ। ਇਸ ਵਿਸ਼ਵ ਕੱਪ ਵਿੱਚ ਵਿਰਾਟ ਦਾ ਇਹ ਤੀਜਾ ਸੈਂਕੜਾ ਹੈ। ਉਹ ਕਿਸੇ ਇੱਕ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ ਹਨ। ਸਚਿਨ ਤੇਂਦੁਲਕਰ ਨੇ 2003 ਵਿਸ਼ਵ ਕੱਪ ਵਿੱਚ 673 ਦੌੜਾਂ ਬਣਾਈਆਂ ਸਨ। ਕੋਹਲੀ ਨੇ ਇਹ ਅੰਕੜਾ ਪਾਰ ਕਰ ਲਿਆ ਹੈ।

ਕੋਹਲੀ ਨੇ 50 ਸੈਂਕੜੇ ਪੂਰੇ ਕਰਨ ਲਈ 279 ਪਾਰੀਆਂ ਖੇਡੀਆਂ। ਉਨ੍ਹਾਂ ਦੇ ਨਾਂ 71 ਅਰਧ ਸੈਂਕੜੇ ਵੀ ਹਨ। ਕੋਹਲੀ ਨੇ 291 ਵਨਡੇ ਮੈਚ ਖੇਡੇ ਹਨ, ਜਿਸ ‘ਚ ਉਨ੍ਹਾਂ ਨੇ 13800 ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਉਨ੍ਹਾਂ ਦੀ ਔਸਤ 59 ਦੇ ਕਰੀਬ ਰਹੀ ਹੈ। ਕੋਹਲੀ ਨੇ ਇਸ ਵਿਸ਼ਵ ਕੱਪ ‘ਚ ਦੱਖਣੀ ਅਫਰੀਕਾ ਖਿਲਾਫ ਮੈਚ ‘ਚ ਆਪਣਾ 49ਵਾਂ ਸੈਂਕੜਾ ਲਗਾਇਆ ਸੀ। ਇਸ ਸੈਂਕੜੇ ਦੇ ਨਾਲ ਉਨ੍ਹਾਂ ਨੇ ਤੇਂਦੁਲਕਰ ਦੇ ਸਭ ਤੋਂ ਵੱਧ ਸੈਂਕੜਿਆਂ ਦੇ ਰਿਕਾਰਡ ਦੀ ਬਰਾਬਰੀ ਕਰ ਲਈ। ਕੋਹਲੀ ਨੇ ਵਿਸ਼ਵ ਕੱਪ-2023 ਵਿੱਚ ਬੰਗਲਾਦੇਸ਼ ਖ਼ਿਲਾਫ਼ ਮੈਚ ਵਿੱਚ ਆਪਣਾ ਪਹਿਲਾ ਸੈਂਕੜਾ ਲਗਾਇਆ ਸੀ।

ਕੋਹਲੀ ਨੇ ਇਸ ਪਾਰੀ ‘ਚ ਕਈ ਰਿਕਾਰਡ ਬਣਾਏ। ਉਹ ਅੰਤਰਰਾਸ਼ਟਰੀ ਕ੍ਰਿਕਟ ਦੇ ਇਤਿਹਾਸ ਵਿੱਚ ਸਭ ਤੋਂ ਵੱਧ 50 ਤੋਂ ਵੱਧ ਸਕੋਰ ਬਣਾਉਣ ਵਾਲੇ ਬੱਲੇਬਾਜ਼ਾਂ ਵਿੱਚੋਂ ਇੱਕ ਬਣ ਗਏ ਹਨ। ਸਚਿਨ ਦੇ ਨਾਂ ‘ਤੇ 264 50 ਪਲੱਸ ਸਕੋਰ ਹਨ। ਇਸ ਦੇ ਨਾਲ ਹੀ ਕੋਹਲੀ ਨੇ 217 ਪਲੱਸ ਦਾ ਸਕੋਰ ਬਣਾਇਆ ਹੈ। ਕੋਹਲੀ ਨੇ ਆਪਣੀ ਪਾਰੀ ‘ਚ 9 ਚੌਕੇ ਅਤੇ 2 ਛੱਕੇ ਲਗਾਏ। ਉਨ੍ਹਾਂ ਦਾ ਸਟ੍ਰਾਈਕ ਰੇਟ 104 ਦੇ ਕਰੀਬ ਸੀ।