ਇਹ ਖਿਡਾਰੀ ਵਿਰਾਟ ਦੇ ਬਰਾਬਰ ਪਹੁੰਚਿਆ
4 Oct 2023
TV9 Punjabi
ਵਿਰਾਟ ਕੋਹਲੀ ਨੂੰ ਮੌਜੂਦਾ ਸਮੇਂ ਦੇ ਸਰਵੋਤਮ ਬੱਲੇਬਾਜ਼ਾਂ 'ਚ ਗਿਣਿਆ ਜਾਂਦਾ ਹੈ। ਉਹ 2011 ਤੋਂ ਟੀਮ ਇੰਡੀਆ ਲਈ ਲਗਾਤਾਰ ਵਿਸ਼ਵ ਕੱਪ ਖੇਡ ਰਹੇ ਹਨ। ਵਿਸ਼ਵ ਕੱਪ-2023 ਉਨ੍ਹਾਂ ਦੇ ਕਰੀਅਰ ਦਾ ਚੌਥਾ ਵਿਸ਼ਵ ਕੱਪ ਹੈ।
ਵਿਸ਼ਵ ਕੱਪ 'ਚ ਵਿਰਾਟ ਕੋਹਲੀ
ਵਿਸ਼ਵ ਕੱਪ 'ਚ ਵਿਰਾਟ ਦੇ ਹੁਣ ਤੱਕ ਤਿੰਨ ਸੈਂਕੜੇ ਹਨ। ਉਨ੍ਹਾਂ ਨੇ ਇਹ 3 ਸੈਂਕੜੇ 24 ਮੈਚਾਂ ਵਿੱਚ ਲਗਾਏ ਹਨ। ਕੋਹਲੀ ਨੇ 2011 'ਚ ਬੰਗਲਾਦੇਸ਼ ਖਿਲਾਫ, 2015 'ਚ ਪਾਕਿਸਤਾਨ ਖਿਲਾਫ ਅਤੇ 2023 'ਚ ਬੰਗਲਾਦੇਸ਼ ਖਿਲਾਫ ਸੈਂਕੜੇ ਲਗਾਏ ਸਨ।
ਕੋਹਲੀ ਦੇ 3 ਸੈਂਕੜੇ
ਕੋਹਲੀ ਨੇ ਹੁਣ ਤੱਕ ਚਾਰ ਵਿਸ਼ਵ ਕੱਪਾਂ ਵਿੱਚ ਜਿੰਨੇ ਸੈਂਕੜੇ ਲਗਾਏ ਹਨ, ਓਨੇ ਹੀ ਇੱਕ ਨਿਊਜ਼ੀਲੈਂਡ ਦੇ ਬੱਲੇਬਾਜ਼ ਨੇ ਵਿਸ਼ਵ ਕੱਪ-2023 ਦੇ ਸਿਰਫ਼ ਅੱਠ ਮੈਚਾਂ ਵਿੱਚ ਬਣਾਏ ਹਨ। ਇਹ ਖਿਡਾਰੀ ਹੈ ਰਚਿਨ ਰਵਿੰਦਰਾ।
ਰਚਿਨ ਪਹੁੰਚੇ ਵਿਰਾਟ ਦੇ ਬਰਾਬਰ
ਰਚਿਨ ਆਪਣਾ ਪਹਿਲਾ ਵਿਸ਼ਵ ਕੱਪ ਖੇਡ ਰਹੇ ਹਨ ਅਤੇ ਉਨ੍ਹਾਂ ਨੇ ਆਪਣੇ ਪਹਿਲੇ ਹੀ ਵਿਸ਼ਵ ਕੱਪ ਵਿੱਚ ਤਿੰਨ ਸੈਂਕੜੇ ਲਗਾਏ। ਉਨ੍ਹਾਂ ਨੇ ਸ਼ਨੀਵਾਰ ਨੂੰ ਪਾਕਿਸਤਾਨ ਖਿਲਾਫ ਵਿਸ਼ਵ ਕੱਪ 'ਚ ਆਪਣਾ ਤੀਜਾ ਸੈਂਕੜਾ ਲਗਾਇਆ।
ਪਹਿਲਾ ਵਿਸ਼ਵ ਕੱਪ
ਇਸ ਦੇ ਨਾਲ ਰਚਿਨ ਨੇ ਇੱਕ ਰਿਕਾਰਡ ਬਣਾਇਆ ਹੈ। ਉਹ ਡੈਬਿਊ ਵਨਡੇ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਬਣ ਗਏ ਹਨ।
ਰਿਕਾਰਡ ਬਣਾਇਆ
ਰਚਿਨ ਨੇ ਇਸ ਵਿਸ਼ਵ ਕੱਪ ਵਿੱਚ 523 ਦੌੜਾਂ ਬਣਾਈਆਂ ਹਨ। ਉਹ 25 ਸਾਲ ਤੋਂ ਘੱਟ ਉਮਰ ਦੇ ਵਿਸ਼ਵ ਕੱਪ ਵਿੱਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ ਵਿੱਚ ਸਚਿਨ ਦੇ ਬਰਾਬਰ ਪਹੁੰਚ ਗਏ ਹਨ। ਸਚਿਨ ਨੇ 1996 ਦੇ ਵਿਸ਼ਵ ਕੱਪ ਵਿੱਚ 25 ਸਾਲ ਤੋਂ ਘੱਟ ਉਮਰ ਵਿੱਚ 523 ਦੌੜਾਂ ਬਣਾਈਆਂ ਸਨ।
ਸਚਿਨ ਦੇ ਬਰਾਬਰ
ਰਚਿਨ ਨੇ ਪਾਕਿਸਤਾਨ ਖ਼ਿਲਾਫ਼ 94 ਗੇਂਦਾਂ ਵਿੱਚ 108 ਦੌੜਾਂ ਦੀ ਪਾਰੀ ਖੇਡੀ ਜਿਸ ਵਿੱਚ 15 ਚੌਕੇ ਅਤੇ ਇੱਕ ਛੱਕਾ ਸ਼ਾਮਲ ਸੀ। ਇਸ ਵਿਸ਼ਵ ਕੱਪ ਵਿੱਚ ਰਚਿਨ ਨੇ ਇੰਗਲੈਂਡ ਖ਼ਿਲਾਫ਼ ਨਾਬਾਦ 123, ਆਸਟ੍ਰੇਲੀਆ ਖ਼ਿਲਾਫ਼ 116 ਅਤੇ ਭਾਰਤ ਖ਼ਿਲਾਫ਼ 75 ਦੌੜਾਂ ਬਣਾਈਆਂ ਹੈ।
ਇਦਾਂ ਦਾ ਰਿਹਾ ਪ੍ਰਦਰਸ਼ਨ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਵੱਧ ਰਹੇ ਪ੍ਰਦੂਸ਼ਣ ਨਾਲ ਅੱਖਾਂ ਨਾ ਹੋ ਜਾਣ ਖਰਾਬ,ਇੰਝ ਰੱਖੋ ਖਿਆਲ
Learn more