ਮੋਹੰਮਦ ਸਿਰਾਜ ਨੂੰ ਬਾਹਰ ਕਰਨ ਵਾਲੇ ਹਨ ਰੋਹਿਤ ਸ਼ਰਮਾ, ਹੁਣ ਖੇਡਣਗੇ ਮੁਹੰਮਦ ਸ਼ਮੀ !
ਮੁਹੰਮਦ ਸਿਰਾਜ ਭਾਰਤੀ ਟੀਮ ਦੇ ਅਹਿਮ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਨੇ ਆਪਣੀ ਗੇਂਦਬਾਜ਼ੀ ਨਾਲ ਕਾਫੀ ਪ੍ਰਭਾਵਿਤ ਕੀਤਾ ਹੈ। ਉਹ ਵਨਡੇ ਰੈਂਕਿੰਗ 'ਚ ਵੀ ਨੰਬਰ-1 ਗੇਂਦਬਾਜ਼ ਰਿਹਾ ਹੈ। ਪਰ ਸਿਰਾਜ ਨੂੰ ਪਾਕਿਸਤਾਨ ਦੇ ਖਿਲਾਫ ਬਾਹਰ ਬੈਠਣਾ ਪੈ ਸਕਦਾ ਹੈ। ਟੀਮ 'ਚ ਉਨ੍ਹਾਂ ਦੀ ਜਗ੍ਹਾ ਮੁਹੰਮਦ ਸ਼ਮੀ ਨੂੰ ਮੌਕਾ ਮਿਲ ਸਕਦਾ ਹੈ।
ਭਾਰਤੀ ਕ੍ਰਿਕਟ ਟੀਮ ਨੇ ਵਿਸ਼ਵ ਕੱਪ ਵਿੱਚ ਆਪਣਾ ਅਗਲਾ ਮੈਚ ਪਾਕਿਸਤਾਨ ਖ਼ਿਲਾਫ਼ ਖੇਡਣਾ ਹੈ। ਇਹ ਮੈਚ ਟੀਮ ਇੰਡੀਆ ਲਈ ਬਹੁਤ ਮਹੱਤਵਪੂਰਨ ਹੈ। ਟੀਮ ਇੰਡੀਆ ਇਹ ਮੈਚ ਕਿਸੇ ਵੀ ਕੀਮਤ ‘ਤੇ ਜਿੱਤਣਾ ਚਾਹੇਗੀ। ਭਾਰਤੀ ਟੀਮ ਪਾਕਿਸਤਾਨ ਅਤੇ ਉਹ ਵੀ ਘਰੇਲੂ ਮੈਦਾਨ ‘ਤੇ ਹਾਰਨਾ ਨਹੀਂ ਚਾਹੇਗੀ। ਹੁਣ ਤੱਕ ਭਾਰਤੀ ਟੀਮ ਵਨਡੇ ਵਿਸ਼ਵ ਕੱਪ ਵਿੱਚ ਪਾਕਿਸਤਾਨ ਤੋਂ ਨਹੀਂ ਹਾਰੀ ਹੈ। ਰੋਹਿਤ ਆਪਣੀ ਕਪਤਾਨੀ ‘ਚ ਵੀ ਇਸ ਰਿਕਾਰਡ ਨੂੰ ਬਰਕਰਾਰ ਰੱਖਣਾ ਚਾਹੁਣਗੇ ਅਤੇ ਇਸ ਮੈਚ ਨੂੰ ਜਿੱਤਣ ਲਈ ਰੋਹਿਤ ਨੂੰ ਪਲੇਇੰਗ-11 ਨੂੰ ਲੈ ਕੇ ਕੁਝ ਸਖਤ ਫੈਸਲੇ ਲੈਣੇ ਪੈਣਗੇ।
ਮੁਹੰਮਦ ਸਿਰਾਜ ਭਾਰਤੀ ਟੀਮ ਦੇ ਅਹਿਮ ਗੇਂਦਬਾਜ਼ ਬਣ ਗਏ ਹਨ। ਉਨ੍ਹਾਂ ਨੇ ਆਪਣੀ ਗੇਂਦਬਾਜ਼ੀ ਨਾਲ ਕਾਫੀ ਪ੍ਰਭਾਵਿਤ ਕੀਤਾ ਹੈ। ਉਹ ਵਨਡੇ ਰੈਂਕਿੰਗ ‘ਚ ਵੀ ਨੰਬਰ-1 ਗੇਂਦਬਾਜ਼ ਰਹੇ ਹਨ। ਪਰ ਸਿਰਾਜ ਨੂੰ ਪਾਕਿਸਤਾਨ ਦੇ ਖਿਲਾਫ ਬਾਹਰ ਬੈਠਣਾ ਪੈ ਸਕਦਾ ਹੈ। ਉਨ੍ਹਾਂ ਦੀ ਜਗ੍ਹਾ ਰੋਹਿਤ ਪਲੇਇੰਗ-11 ‘ਚ ਮੁਹੰਮਦ ਸ਼ਮੀ ਨੂੰ ਮੌਕਾ ਦੇ ਸਕਦਾ ਹੈ। ਇਸ ਦੇ ਪਿੱਛੇ ਕਈ ਕਾਰਨ ਹਨ।


