T 20 ਰੈਂਕਿੰਗ ‘ਚ ਨੰਬਰ 1 ਆਲਰਾਉਂਡਰ ਬਣੇ ਪੰਡਿਯਾ, ਤਿਲਕ ਵਰਮਾ ਦੀ ਲੰਬੀ ਛਲਾਂਗ
T20 ranking: ਤਿਲਕ ਵਰਮਾ ਨੇ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ 'ਚ ਲਗਾਤਾਰ ਦੋ ਸੈਂਕੜੇ ਲਗਾਏ ਸਨ, ਜਿਸ ਦਾ ਉਨ੍ਹਾਂ ਨੂੰ ਫਾਇਦਾ ਹੋਇਆ ਹੈ। ਉਹ ਟੀ-20 ਬੱਲੇਬਾਜ਼ਾਂ ਦੀ ਰੈਂਕਿੰਗ 'ਚ ਤੀਜੇ ਸਥਾਨ 'ਤੇ ਪਹੁੰਚ ਗਿਆ ਹੈ। ਉਨ੍ਹਾਂ ਨੇ ਤੀਜੇ ਨੰਬਰ 'ਤੇ ਰਹੇ ਸੂਰਿਆ ਕੁਮਾਰ ਯਾਦਵ ਨੂੰ ਪਿੱਛੇ ਛੱਡ ਦਿੱਤਾ ਹੈ। ਸੂਰਿਆ ਕੁਮਾਰ ਯਾਦਵ ਹੁਣ ਚੌਥੇ ਸਥਾਨ 'ਤੇ ਖਿਸਕ ਗਿਆ ਹੈ।
T20 ranking: ਭਾਰਤੀ ਟੀਮ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਇਕ ਵਾਰ ਫਿਰ ICC ਰੈਂਕਿੰਗ ‘ਚ ਨੰਬਰ-1 ਆਲਰਾਊਂਡਰ ਬਣ ਗਏ ਹਨ। ਉਨ੍ਹਾਂ ਨੇ ਇੰਗਲੈਂਡ ਦੇ ਲਿਆਮ ਲਿਵਿੰਗਸਟਨ ਨੂੰ ਪਿੱਛੇ ਛੱਡ ਕੇ ਸਿਖਰ ‘ਤੇ ਕਬਜ਼ਾ ਕੀਤਾ। ਹਾਰਦਿਕ ਪੰਡਯਾ ਨੇ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ‘ਚ ਬੱਲੇ ਅਤੇ ਗੇਂਦ ਦੋਵਾਂ ਨਾਲ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ।
ਹਾਰਦਿਕ ਪੰਡਯਾ ਤੋਂ ਇਲਾਵਾ ਸੰਜੂ ਸੈਮਸਨ ਅਤੇ ਨੌਜਵਾਨ ਬੱਲੇਬਾਜ਼ ਤਿਲਕ ਵਰਮਾ ਨੇ ਤਾਜ਼ਾ ਆਈਸੀਸੀ ਰੈਂਕਿੰਗ ‘ਚ ਵੱਡਾ ਇਜ਼ਾਫ਼ਾ ਕੀਤਾ ਹੈ। ਤਿਲਕ ਵਰਮਾ ਨੇ ਟਾਪ-5 ਵਿੱਚ ਪ੍ਰਵੇਸ਼ ਕਰ ਲਿਆ ਹੈ। ਉਨ੍ਹਾਂ ਨੇ 69 ਸਥਾਨਾਂ ਦੀ ਛਾਲ ਮਾਰੀ ਹੈ।
ਤਿਲਕ ਵਰਮਾ ਨੇ ਸੂਰਿਆ ਨੂੰ ਪਿੱਛੇ ਛੱਡ ਦਿੱਤਾ
ਤਿਲਕ ਵਰਮਾ ਨੇ ਦੱਖਣੀ ਅਫਰੀਕਾ ਖਿਲਾਫ ਟੀ-20 ਸੀਰੀਜ਼ ‘ਚ ਲਗਾਤਾਰ ਦੋ ਸੈਂਕੜੇ ਲਗਾਏ ਸਨ, ਜਿਸ ਦਾ ਉਨ੍ਹਾਂ ਨੂੰ ਫਾਇਦਾ ਹੋਇਆ ਹੈ। ਉਹ ਟੀ-20 ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਤੀਜੇ ਸਥਾਨ ‘ਤੇ ਪਹੁੰਚ ਗਏ ਹਨ। ਉਨ੍ਹਾਂ ਨੇ ਤੀਜੇ ਨੰਬਰ ‘ਤੇ ਰਹੇ ਸੂਰਿਆ ਕੁਮਾਰ ਯਾਦਵ ਨੂੰ ਪਿੱਛੇ ਛੱਡ ਦਿੱਤਾ ਹੈ। ਸੂਰਿਆ ਕੁਮਾਰ ਯਾਦਵ ਹੁਣ ਚੌਥੇ ਸਥਾਨ ‘ਤੇ ਖਿਸਕ ਗਏ ਹਨ। ਤਿਲਕ ਵਰਮਾ ਨੇ ਦੱਖਣੀ ਅਫਰੀਕਾ ਖਿਲਾਫ ਚਾਰ ਮੈਚਾਂ ਦੀਆਂ ਚਾਰ ਪਾਰੀਆਂ ਵਿੱਚ 280 ਦੌੜਾਂ ਬਣਾਈਆਂ ਸਨ।
ਸੰਜੂ ਸੈਮਸਨ ਨੇ 17 ਸਥਾਨਾਂ ਦੀ ਛਾਲ ਮਾਰੀ
ਸੰਜੂ ਸੈਮਸਨ ਨੇ ਵੀ ਦੱਖਣੀ ਅਫਰੀਕਾ ਖਿਲਾਫ ਚਾਰ ਮੈਚਾਂ ਦੀ ਟੀ-20 ਸੀਰੀਜ਼ ‘ਚ ਬੱਲੇ ਨਾਲ ਦੋ ਸੈਂਕੜੇ ਲਗਾਏ। ਸੰਜੂ ਸੈਮਸਨ 17 ਸਥਾਨਾਂ ਦੀ ਛਾਲ ਮਾਰ ਕੇ 22ਵੇਂ ਸਥਾਨ ‘ਤੇ ਪਹੁੰਚ ਗਏ ਹਨ। ਸੰਜੂ ਸੈਮਸਨ ਨੇ ਚਾਰ ਮੈਚਾਂ ਦੀਆਂ ਚਾਰ ਪਾਰੀਆਂ ਵਿੱਚ 216 ਦੌੜਾਂ ਬਣਾਈਆਂ ਸਨ।
ਟੀ-20 ਬੱਲੇਬਾਜ਼ਾਂ ਦੀ ਰੈਂਕਿੰਗ ‘ਚ ਆਸਟ੍ਰੇਲੀਆ ਦੇ ਟ੍ਰੈਵਿਸ ਹੈਡ ਚੋਟੀ ‘ਤੇ ਬਰਕਰਾਰ ਹਨ, ਜਦਕਿ ਇੰਗਲੈਂਡ ਦੇ ਫਿਲ ਸਾਲਟ ਦੂਜੇ ਸਥਾਨ ‘ਤੇ ਹਨ। ਤਿਲਕ ਵਰਮਾ ਅਤੇ ਸੂਰਿਆ ਕੁਮਾਰ ਯਾਦਵ ਤੋਂ ਇਲਾਵਾ ਯਸ਼ਸਵੀ ਜੈਸਵਾਲ ਵੀ ਟਾਪ-10 ਵਿੱਚ ਸ਼ਾਮਲ ਹਨ। ਜੈਸਵਾਲ ਅੱਠਵੇਂ ਨੰਬਰ ‘ਤੇ ਹਨ।