GT vs KKR: ਮੀਂਹ ਨੇ ਤੋੜੀਆਂ ਸ਼ੁਭਮਨ ਗਿੱਲ ਦੀਆਂ ਉਮੀਦਾਂ, ਘਰ ‘ਚ ਹੀ ਹਾਰੀ ਗੁਜਰਾਤ ਟਾਈਟਨਸ
Gujarat Titans vs Kolkata Knight Riders: ਗੁਜਰਾਤ ਟਾਈਟਨਜ਼ ਦਾ ਸਫ਼ਰ ਉਨ੍ਹਾਂ ਦੇ ਘਰ ਹੀ ਖ਼ਤਮ ਹੋ ਗਿਆ ਪਰ ਕੋਲਕਾਤਾ ਨਾਈਟ ਰਾਈਡਰਜ਼ ਨੂੰ ਇਸ ਮੀਂਹ ਦਾ ਜ਼ਰੂਰ ਫ਼ਾਇਦਾ ਹੋਇਆ ਕਿਉਂਕਿ 1 ਅੰਕ ਮਿਲਣ ਨਾਲ ਉਨ੍ਹਾਂ ਦਾ ਟਾਪ-2 'ਚ ਰਹਿਣਾ ਪੱਕਾ ਹੋ ਗਿਆ ਅਤੇ ਟੀਮ ਨੂੰ ਇਸ ਦਾ ਫ਼ਾਇਦਾ ਮਿਲੇਗਾ ਪਲੇਆਫ ਵਿੱਚ।
![GT vs KKR: ਮੀਂਹ ਨੇ ਤੋੜੀਆਂ ਸ਼ੁਭਮਨ ਗਿੱਲ ਦੀਆਂ ਉਮੀਦਾਂ, ਘਰ ‘ਚ ਹੀ ਹਾਰੀ ਗੁਜਰਾਤ ਟਾਈਟਨਸ GT vs KKR: ਮੀਂਹ ਨੇ ਤੋੜੀਆਂ ਸ਼ੁਭਮਨ ਗਿੱਲ ਦੀਆਂ ਉਮੀਦਾਂ, ਘਰ ‘ਚ ਹੀ ਹਾਰੀ ਗੁਜਰਾਤ ਟਾਈਟਨਸ](https://images.tv9punjabi.com/wp-content/uploads/2024/05/Gujarat-Titans-were-defeated-by-Kolkata-Knight-Riders.jpg?w=1280)
ਪਿਛਲੇ ਸੀਜ਼ਨ ਦੀ ਉਪ ਜੇਤੂ ਗੁਜਰਾਤ ਟਾਈਟਨਸ ਦਾ ਸਫ਼ਰ IPL 2024 ਵਿੱਚ ਸਮਾਪਤ ਹੋ ਗਿਆ ਹੈ। ਅਹਿਮਦਾਬਾਦ ਵਿੱਚ ਕੋਲਕਾਤਾ ਨਾਈਟ ਰਾਈਡਰਜ਼ ਖ਼ਿਲਾਫ਼ ਉਨ੍ਹਾਂ ਦਾ ਕਰੋ ਜਾਂ ਮਰੋ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ। ਇਸ ਨਾਲ ਗੁਜਰਾਤ ਟਾਈਟਨਜ਼ ਦੀਆਂ ਪਲੇਆਫ ‘ਚ ਪਹੁੰਚਣ ਦੀਆਂ ਉਮੀਦਾਂ ਪੂਰੀ ਤਰ੍ਹਾਂ ਤਬਾਹ ਹੋ ਗਈਆਂ। ਗੁਜਰਾਤ ਦੇ ਆਖ਼ਰੀ 4 ਵਿੱਚ ਪਹੁੰਚਣ ਦੀਆਂ ਸੰਭਾਵਨਾਵਾਂ ਪਹਿਲਾਂ ਹੀ ਬਹੁਤ ਪਤਲੀਆਂ ਸਨ ਪਰ ਪਿਛਲੇ 2 ਮੈਚਾਂ ਵਿੱਚ ਵੱਡੀਆਂ ਜਿੱਤਾਂ ਨਾਲ ਉਹ ਅਜਿਹਾ ਕਰਨ ਦੀ ਉਮੀਦ ਕਰ ਸਕਦਾ ਸੀ ਪਰ ਘਰ ਵਿੱਚ ਹੀ ਮੀਂਹ ਨੇ ਉਸ ਦੀਆਂ ਉਮੀਦਾਂ ‘ਤੇ ਪਾਣੀ ਫੇਰ ਦਿੱਤਾ।
ਅਹਿਮਦਾਬਾਦ ਵਿੱਚ ਹੋਣ ਵਾਲਾ ਇਹ ਮੈਚ ਵੱਖ-ਵੱਖ ਕਾਰਨਾਂ ਕਰਕੇ ਦੋਵਾਂ ਟੀਮਾਂ ਲਈ ਅਹਿਮ ਸੀ। ਗੁਜਰਾਤ ਲਈ ਇਹ ਬਚਾਅ ਦਾ ਸਵਾਲ ਸੀ, ਜਦਕਿ ਕੋਲਕਾਤਾ ਲਈ ਅੰਕ ਸੂਚੀ ਵਿਚ ਪਹਿਲਾ ਜਾਂ ਦੂਜਾ ਸਥਾਨ ਹਾਸਲ ਕਰਨ ਲਈ ਜਿੱਤ ਜ਼ਰੂਰੀ ਸੀ। ਗੁਜਰਾਤ ਦੀਆਂ ਉਮੀਦਾਂ ‘ਤੇ ਪਾਣੀ ਫਿਰ ਗਿਆ ਪਰ ਕੋਲਕਾਤਾ ਨੇ ਯਕੀਨੀ ਤੌਰ ‘ਤੇ ਆਪਣਾ ਉਦੇਸ਼ ਪੂਰਾ ਕਰ ਲਿਆ।
ਸ਼ੁਭਮਨ ਗਿੱਲ ਦੀਆਂ ਉਮੀਦਾਂ ‘ਤੇ ਫਿਰਿਆ ਪਾਣੀ
ਇਸ ਮੈਚ ਤੋਂ ਪਹਿਲਾਂ ਗੁਜਰਾਤ ਦੇ 12 ਮੈਚਾਂ ਵਿੱਚ 10 ਅੰਕ ਸਨ ਪਰ ਉਸ ਦੀ ਨੈੱਟ ਰਨ ਰੇਟ ਬਹੁਤ ਖ਼ਰਾਬ ਸੀ। ਅਜਿਹੇ ‘ਚ ਉਸ ਨੂੰ ਬਾਕੀ ਦੋ ਮੈਚਾਂ ‘ਚ ਵੱਡੀ ਜਿੱਤ ਦੀ ਲੋੜ ਸੀ। ਉਹ ਆਪਣੇ ਘਰੇਲੂ ਮੈਦਾਨ ਤੋਂ ਸ਼ੁਰੂਆਤ ਕਰ ਸਕਦੀ ਸੀ ਪਰ ਸ਼ਾਮ ਨੂੰ ਅਚਾਨਕ ਸ਼ੁਰੂ ਹੋਈ ਬਾਰਿਸ਼ ਨੇ ਮਜ਼ਾ ਹੀ ਖਰਾਬ ਕਰ ਦਿੱਤਾ। ਮੀਂਹ ਸ਼ੁਰੂ ਹੋਣ ਤੋਂ ਬਾਅਦ ਵੀ ਇਹ ਨਹੀਂ ਰੁਕਿਆ ਅਤੇ ਆਖਰਕਾਰ ਰਾਤ 10.35 ਵਜੇ ਦੋਵਾਂ ਕਪਤਾਨਾਂ ਸਮੇਤ ਅੰਪਾਇਰਾਂ ਨੇ ਮੈਚ ਰੱਦ ਕਰਨ ਦਾ ਫੈਸਲਾ ਕੀਤਾ।
ਇਹ ਵੀ ਪੜ੍ਹੋ- KL ਰਾਹੁਲ ਨੇ LSG ਛੱਡਿਆ? ਸੰਜੀਵ ਗੋਇਨਕਾ ਨਾਲ ਵਿਵਾਦ ਤੋਂ ਬਾਅਦ ਆਈ ਵੱਡੀ ਖਬਰ
ਇਸ ਕਾਰਨ ਦੋਵਾਂ ਟੀਮਾਂ ਨੂੰ 1-1 ਅੰਕ ਮਿਲਿਆ ਪਰ ਇਸ ਕਾਰਨ ਗੁਜਰਾਤ ਲਈ ਪਲੇਆਫ ਦੇ ਦਰਵਾਜ਼ੇ ਪੂਰੀ ਤਰ੍ਹਾਂ ਬੰਦ ਹੋ ਗਏ। ਟੀਮ ਹੁਣ ਸਿਰਫ਼ 13 ਅੰਕਾਂ ਤੱਕ ਹੀ ਪਹੁੰਚ ਸਕੀ, ਜੋ ਪਲੇਆਫ ਵਿੱਚ ਥਾਂ ਬਣਾਉਣ ਲਈ ਕਾਫੀ ਨਹੀਂ ਸੀ। ਇਸ ਤਰ੍ਹਾਂ ਸ਼ੁਭਮਨ ਗਿੱਲ ਦਾ ਬਤੌਰ ਕਪਤਾਨ ਆਈਪੀਐਲ ਕਰੀਅਰ ਨਿਰਾਸ਼ਾ ਨਾਲ ਖਤਮ ਹੋ ਗਿਆ। ਹੁਣ ਉਨ੍ਹਾਂ ਕੋਲ ਆਪਣੇ ਆਖ਼ਰੀ ਮੈਚ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਖ਼ਿਲਾਫ਼ ਜਿੱਤ ਦਰਜ ਕਰਕੇ ਟੂਰਨਾਮੈਂਟ ਨੂੰ ਮਜ਼ਬੂਤੀ ਨਾਲ ਖ਼ਤਮ ਕਰਨ ਦਾ ਮੌਕਾ ਹੋਵੇਗਾ।
ਇਹ ਵੀ ਪੜ੍ਹੋ
ਕੋਲਕਾਤਾ ਨੂੰ ਹੋਇਆ ਵੱਡਾ ਫਾਇਦਾ
ਇਸ ਦੇ ਨਾਲ ਹੀ ਇਸ ਬਾਰਿਸ਼ ਦਾ ਕੋਲਕਾਤਾ ਨੂੰ ਫਾਇਦਾ ਹੋਇਆ ਕਿਉਂਕਿ 1 ਅੰਕ ਹਾਸਲ ਕਰਨ ਦੇ ਨਾਲ ਹੀ ਅੰਕ ਸੂਚੀ ‘ਚ ਪਹਿਲੇ ਜਾਂ ਦੂਜੇ ਸਥਾਨ ‘ਤੇ ਉਸ ਦਾ ਸਥਾਨ ਪੱਕਾ ਹੋ ਗਿਆ ਹੈ। ਕੋਲਕਾਤਾ ਦੇ 13 ਮੈਚਾਂ ‘ਚ 19 ਅੰਕ ਹਨ ਅਤੇ ਹੁਣ ਸਿਰਫ ਰਾਜਸਥਾਨ ਰਾਇਲਸ ਹੀ ਇਸ ਤੋਂ ਅੱਗੇ ਜਾ ਸਕਦੀ ਹੈ, ਜਿਸ ਦੇ 16 ਅੰਕ ਹਨ ਅਤੇ 2 ਮੈਚ ਬਾਕੀ ਹਨ। ਇਸ ਦਾ ਫਾਇਦਾ ਇਹ ਹੋਵੇਗਾ ਕਿ ਜੇਕਰ ਉਹ ਪਹਿਲੇ ਕੁਆਲੀਫਾਇਰ ‘ਚ ਜਿੱਤਦਾ ਹੈ ਤਾਂ ਸਿੱਧੇ ਫਾਈਨਲ ‘ਚ ਜਗ੍ਹਾ ਬਣਾ ਲਵੇਗੀ, ਜਦਕਿ ਹਾਰਨ ਦੀ ਸਥਿਤੀ ‘ਚ ਉਸ ਨੂੰ ਇਕ ਹੋਰ ਮੌਕਾ ਮਿਲੇਗਾ।