ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025
Punjab Flood: ਹੜ੍ਹ ਪੀੜਤਾਂ ਦੀ ਮਦਦ ਲਈ ਰਾਘਵ ਚੱਢਾ ਨੇ 3.25 ਕਰੋੜ ਤਾਂ ਸੀਚੇਵਾਲ ਨੇ ਦਿੱਤੀ 50 ਲੱਖ ਦੀ ਦਿੱਤੀ ਗ੍ਰਾਂਟ

Punjab Flood: ਹੜ੍ਹ ਪੀੜਤਾਂ ਦੀ ਮਦਦ ਲਈ ਰਾਘਵ ਚੱਢਾ ਨੇ 3.25 ਕਰੋੜ ਤਾਂ ਸੀਚੇਵਾਲ ਨੇ ਦਿੱਤੀ 50 ਲੱਖ ਦੀ ਦਿੱਤੀ ਗ੍ਰਾਂਟ

tv9-punjabi
TV9 Punjabi | Updated On: 04 Sep 2025 17:28 PM IST

ਰਾਘਵ ਚੱਢਾ ਨੇ ਕਿਹਾ ਕਿ ਇਹ ਪੈਸਾ ਪੰਜਾਬ ਦਾ ਹੈ ਤੇ ਇਸ ਦਾ ਇਸਤੇਮਾਲ ਪੰਜਾਬ ਦੇ ਲੋਕਾਂ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਭਰੋਸਾ ਦਿੱਤਾ ਕਿ ਇਸ ਮੁੱਦੇ ਨੂੰ ਸੰਸਦ ਚ ਮਜ਼ਬੂਤੀ ਨਾਲ ਚੁੱਕਿਆ ਜਾਵੇਗਾ ਤੇ ਕੇਂਦਰ ਸਰਕਾਰ ਨੂੰ ਵੱਧ ਤੋਂ ਵੱਧ ਸਹਿਯੋਗ ਦੀ ਅਪੀਲ ਕੀਤੀ ਜਾਵੇਗੀ

ਪੰਜਾਬ ਇਸ ਸਮੇਂ ਖਤਰਨਾਕ ਹੜ੍ਹ ਦੇ ਹਾਲਾਤਾਂ ਚੋਂ ਲੰਘ ਰਿਹਾ ਹੈ। ਹੁਣ ਤੱਕ 37 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕਈ ਘਰ ਢਹਿ-ਢੇਰੀ ਹੋ ਗਏ ਹਨ, ਹਜ਼ਾਰਾਂ ਏਕੜ ਫਸਲ ਤਬਾਹ ਹੋ ਗਈ ਹੈ ਤੇ ਲਖਾਂ ਦੀ ਤਾਦਾਦ ਵਿੱਚ ਪਸ਼ੂਆਂ ਦੀ ਵੀ ਜਾਨ ਚਲੀ ਗਈ ਹੈ। ਹਾਲਾਤ ਗੰਭੀਰ ਬਣੇ ਹੋਏ ਹਨ ਤੇ ਲੋਕਾਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੁਸੀਬਤ ਦੀ ਘੜੀ ਵਿਚਕਾਰ ਰਾਜਸਭਾ ਸਾਂਸਦ ਰਾਘਵ ਚੱਢਾ ਤੇ ਸੰਤ ਬਲਬੀਰ ਸਿੰਘ ਸੀਚੇਵਾਲ ਫੰਡ ਤੋਂ ਰਕਮ ਜਾਰੀ ਕੀਤੀ ਹੈ। ਰਾਜ ਸਭਾ ਸਾਂਸਦ ਰਾਘਵ ਚੱਢਾ ਨੇ ਮਦਦ ਦਾ ਐਲਾਨ ਕਰਦੇ ਹੋਏ, ਸਾਂਸਦ ਫੰਡ ਚੋਂ 3.25 ਕਰੋੜ ਰੁਪਏ ਦੀ ਰਕਮ ਜਾਰੀ ਕੀਤੀ ਹੈ। ਉਥੇ ਹੀ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਹੜ੍ਹ ਪੀੜਤਾਂ ਦੀ ਮਦਦ ਵਾਸਤੇ 50 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ।

Published on: Sep 04, 2025 04:48 PM