ਲੀਡਜ਼ ਟੈਸਟ ਹਾਰਿਆ ਭਾਰਤ, ਇੰਗਲੈਂਡ ਨੇ 371 ਦੌੜਾਂ ਦਾ ਟੀਚਾ ਹਾਸਲ ਕਰ ਰਚਿਆ ਇਤਿਹਾਸ
Eng vs Ind Test Result: ਇੰਗਲੈਂਡ ਨੇ ਲੀਡਜ਼ ਦੀ ਧਰਤੀ 'ਤੇ ਕਮਾਲ ਕੀਤਾ ਹੈ। ਬੇਨ ਸਟੋਕਸ ਦੀ ਟੀਮ ਨੇ 371 ਦੌੜਾਂ ਦੇ ਵੱਡੇ ਟੀਚੇ ਨੂੰ ਪ੍ਰਾਪਤ ਕਰਕੇ ਇਸ ਮੈਦਾਨ 'ਤੇ ਆਪਣੀ ਸਭ ਤੋਂ ਵੱਡੀ ਜਿੱਤ ਦਰਜ ਕੀਤੀ ਹੈ। ਦੂਜੇ ਪਾਸੇ, ਟੀਮ ਇੰਡੀਆ ਪਹਿਲੀ ਪਾਰੀ ਵਿੱਚ ਪੰਜ ਸੈਂਕੜੇ ਲਗਾਉਣ ਅਤੇ ਲੀਡ ਲੈਣ ਦੇ ਬਾਵਜੂਦ ਮੈਚ ਹਾਰ ਗਈ।

ਇੰਗਲੈਂਡ ਖਿਲਾਫ ਪਹਿਲੇ ਟੈਸਟ ਮੈਚ ਵਿੱਚ ਟੀਮ ਇੰਡੀਆ ਨੂੰ ਅਜਿਹੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ ਜਿਸ ਬਾਰੇ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇਗਾ। ਟੀਮ ਇੰਡੀਆ ਨੇ ਪਹਿਲੀ ਪਾਰੀ ਵਿੱਚ 471 ਦੌੜਾਂ ਬਣਾਈਆਂ, ਦੂਜੀ ਪਾਰੀ ਵਿੱਚ 364 ਦੌੜਾਂ ਬਣਾਈਆਂ, ਇੰਗਲੈਂਡ ਨੂੰ 371 ਦੌੜਾਂ ਦਾ ਵੱਡਾ ਟੀਚਾ ਦਿੱਤਾ, ਪਰ ਇਸ ਦੇ ਬਾਵਜੂਦ ਸ਼ੁਭਮਨ ਗਿੱਲ ਦੀ ਟੀਮ ਮੈਚ ਹਾਰ ਗਈ। ਦੂਜੇ ਪਾਸੇ, ਇੰਗਲੈਂਡ ਨੇ ਲੀਡਜ਼ ਟੈਸਟ ਵਿੱਚ ਇਤਿਹਾਸ ਰਚ ਦਿੱਤਾ। ਇਹ ਲੀਡਜ਼ ਵਿਖੇ ਦੌੜਾਂ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੀ ਸਭ ਤੋਂ ਵੱਡੀ ਜਿੱਤ ਹੈ। ਇੰਗਲੈਂਡ ਪੰਜ ਵਿਕਟਾਂ ਨਾਲ ਜਿੱਤ ਗਿਆ।
ਇੰਗਲੈਂਡ ਦੀ ਜਿੱਤ ਦੇ ਹੀਰੋ ਬੇਨ ਡਕੇਟ ਰਹੇ, ਜਿਨ੍ਹਾਂ ਨੇ ਪਹਿਲੀ ਪਾਰੀ ਵਿੱਚ 62 ਦੌੜਾਂ ਤੇ ਦੂਜੀ ਪਾਰੀ ਵਿੱਚ 137 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਭਾਰਤ ਨੇ ਇਸ ਮੈਚ ਵਿੱਚ ਪੰਜ ਸੈਂਕੜੇ ਲਗਾਏ ਪਰ ਇਸ ਦੇ ਬਾਵਜੂਦ ਉਹ ਮੈਚ ਹਾਰ ਗਿਆ।
ਲੀਡਜ਼ ਟੈਸਟ ਕਿਵੇਂ ਹਾਰ ਗਏ?
ਲੀਡਜ਼ ਟੈਸਟ ਵਿੱਚ ਭਾਰਤ ਨੇ ਇੰਗਲੈਂਡ ਨੂੰ 371 ਦੌੜਾਂ ਦਾ ਵੱਡਾ ਟੀਚਾ ਦਿੱਤਾ ਸੀ। ਖੇਡ ਦੇ ਪੰਜਵੇਂ ਦਿਨ, ਇੰਗਲੈਂਡ ਜਿੱਤ ਤੋਂ 350 ਦੌੜਾਂ ਦੂਰ ਸੀ ਤੇ ਇਸ ਟੀਮ ਦੀ ਜਿੱਤ ਦੀ ਸਕ੍ਰਿਪਟ ਇਸ ਦੇ ਸਲਾਮੀ ਬੱਲੇਬਾਜ਼ਾਂ ਨੇ ਲਿਖੀ ਸੀ। ਓਪਨਿੰਗ ਕਰਨ ਆਏ ਬੇਨ ਡਕੇਟ ਤੇ ਜੈਕ ਕਰੌਲੀ ਨੇ ਪੰਜਾਹ ਤੋਂ ਵੱਧ ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਬੇਨ ਡਕੇਟ ਨੇ ਸੈਂਕੜਾ ਲਗਾਇਆ ਪਰ ਕ੍ਰੌਲੀ ਨੇ 65 ਦੌੜਾਂ ਬਣਾਈਆਂ, ਦੋਵਾਂ ਖਿਡਾਰੀਆਂ ਨੇ 188 ਦੌੜਾਂ ਦੀ ਸਾਂਝੇਦਾਰੀ ਕਰਕੇ ਟੀਮ ਇੰਡੀਆ ਨੂੰ ਦਬਾਅ ਵਿੱਚ ਪਾ ਦਿੱਤਾ। ਕਰੌਲੀ ਦੇ ਆਊਟ ਹੋਣ ਤੋਂ ਬਾਅਦ, ਓਲੀ ਪੋਪ ਤੇ ਹੈਰੀ ਬਰੂਕ ਦੀਆਂ ਵਿਕਟਾਂ ਲਗਾਤਾਰ ਦੋ ਗੇਂਦਾਂ ‘ਤੇ ਡਿੱਗੀਆਂ, ਪਰ ਇਸ ਤੋਂ ਬਾਅਦ ਬੇਨ ਸਟੋਕਸ ਨੇ ਜੋਅ ਰੂਟ ਨਾਲ ਅਰਧ-ਸੈਂਕੜਾ ਸਾਂਝੇਦਾਰੀ ਕੀਤੀ ਤੇ ਟੀਮ ਇੰਡੀਆ ਨੂੰ ਮੈਚ ਤੋਂ ਬਾਹਰ ਕਰ ਦਿੱਤਾ। ਬੇਨ ਡਕੇਟ ਨੇ ਸ਼ਾਨਦਾਰ 149 ਦੌੜਾਂ ਬਣਾਈਆਂ, ਆਪਣੇ ਟੈਸਟ ਕਰੀਅਰ ਦਾ ਛੇਵਾਂ ਸੈਂਕੜਾ ਮਾਰਿਆ। ਉਸ ਤੋਂ ਇਲਾਵਾ ਜੋਅ ਰੂਟ ਨੇ ਅਰਧ-ਸੈਂਕੜਾ ਪਾਰੀ ਖੇਡੀ। ਬੇਨ ਸਟੋਕਸ ਨੇ ਵੀ ਮਹੱਤਵਪੂਰਨ 33 ਦੌੜਾਂ ਬਣਾਈਆਂ।
ਦੂਜੀ ਪਾਰੀ ਵਿੱਚ ਗੇਂਦਬਾਜ਼ੀ ਤੇ ਫੀਲਡਿੰਗ ਅਸਫਲ
ਟੀਮ ਇੰਡੀਆ ਨੇ ਲੀਡਜ਼ ਟੈਸਟ ਵਿੱਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਪਰ ਦੂਜੀ ਪਾਰੀ ਵਿੱਚ ਗੇਂਦਬਾਜ਼ੀ ਅਤੇ ਫੀਲਡਿੰਗ ਬਹੁਤ ਮਾੜੀ ਰਹੀ। ਦੂਜੀ ਪਾਰੀ ਦੀ ਗੱਲ ਕਰੀਏ ਤਾਂ ਬੁਮਰਾਹ ਅਤੇ ਸਿਰਾਜ ਦੋਵਾਂ ਸਟ੍ਰਾਈਕ ਗੇਂਦਬਾਜ਼ਾਂ ਨੂੰ ਇੱਕ ਵੀ ਵਿਕਟ ਨਹੀਂ ਮਿਲੀ। ਸ਼ਾਰਦੁਲ ਠਾਕੁਰ ਅਤੇ ਪ੍ਰਸਿਧ ਕ੍ਰਿਸ਼ਨਾ ਨੇ 2-2 ਵਿਕਟਾਂ ਲਈਆਂ ਪਰ ਉਹ ਕਾਫ਼ੀ ਮਹਿੰਗੇ ਸਾਬਤ ਹੋਏ। ਗੇਂਦਬਾਜ਼ ਕੀ ਕਰ ਸਕਦੇ ਸਨ, ਉਨ੍ਹਾਂ ਨੂੰ ਫੀਲਡਰਾਂ ਤੋਂ ਸਮਰਥਨ ਨਹੀਂ ਮਿਲਿਆ। ਟੀਮ ਇੰਡੀਆ ਨੇ ਇਸ ਮੈਚ ਵਿੱਚ ਕੁੱਲ 6 ਕੈਚ ਛੱਡੇ। ਮੈਚ ਵਿੱਚ ਯਸ਼ਸਵੀ ਜੈਸਵਾਲ ਨੇ ਇਕੱਲੇ ਹੀ ਚਾਰ ਕੈਚ ਛੱਡੇ।
ਭਾਰਤ ਲਈ ਇੱਕ ਵੱਡੀ ਹਾਰ
ਇਹ ਹਾਰ ਟੀਮ ਇੰਡੀਆ ਲਈ ਕਿਸੇ ਝਟਕੇ ਤੋਂ ਘੱਟ ਨਹੀਂ ਹੈ ਅਤੇ ਇਸ ਦਾ ਕਾਰਨ ਇਹ ਰਿਕਾਰਡ ਹਨ।
ਇਹ ਵੀ ਪੜ੍ਹੋ
- ਟੀਮ ਇੰਡੀਆ ਪਹਿਲੀ ਟੀਮ ਹੈ ਜਿਸ ਦੇ ਬੱਲੇਬਾਜ਼ਾਂ ਨੇ ਪੰਜ ਸੈਂਕੜੇ ਲਗਾਏ, ਪਰ ਇਸ ਦੇ ਬਾਵਜੂਦ ਉਹ ਟੈਸਟ ਮੈਚ ਹਾਰ ਗਏ।
- ਟੈਸਟ ਕ੍ਰਿਕਟ ਵਿੱਚ ਟੀਚਿਆਂ ਦਾ ਪਿੱਛਾ ਕਰਦੇ ਹੋਏ ਇੰਗਲੈਂਡ ਦੀਆਂ ਦੋ ਸਭ ਤੋਂ ਵੱਡੀਆਂ ਜਿੱਤਾਂ ਭਾਰਤ ਵਿਰੁੱਧ ਹਨ।
- ਗਿੱਲ ਦਾ ਨਾਮ ਪਿਛਲੇ 25 ਸਾਲਾਂ ਵਿੱਚ ਭਾਰਤੀ ਕਪਤਾਨ ਵਜੋਂ ਆਪਣਾ ਪਹਿਲਾ ਟੈਸਟ ਹਾਰਨ ਵਾਲਿਆਂ ਦੀ ਸੂਚੀ ਵਿੱਚ ਦਰਜ ਹੋ ਗਿਆ ਹੈ। ਇਸ ਵਿੱਚ ਵਿਰਾਟ, ਕੇਐਲ ਰਾਹੁਲ, ਬੁਮਰਾਹ ਵੀ ਸ਼ਾਮਲ ਹਨ।