Odisha Train Accident: ਹਾਦਸੇ ਨੂੰ ਦੇਖ ਕੇ ਕੰਬ ਗਏ ਵਿਰਾਟ ਕੋਹਲੀ, ਦਰਦ ‘ਚ ਕੀਤਾ ਇਮੋਸ਼ਨਲ ਪੋਸਟ

Updated On: 

03 Jun 2023 12:22 PM

ਵਿਰਾਟ ਕੋਹਲੀ ਇਸ ਸਮੇਂ ਇੰਗਲੈਂਡ 'ਚ ਹਨ। ਉਨ੍ਹਾਂ ਦਾ ਪੂਰਾ ਧਿਆਨ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ 'ਤੇ ਸੀ ਪਰ ਓਡੀਸ਼ਾ 'ਚ ਹੋਏ ਰੇਲ ਹਾਦਸੇ ਬਾਰੇ ਸੁਣ ਕੇ ਉਹ ਬੇਚੈਨ ਹੋ ਗਏ। ਉਹ ਅੰਦਰ ਤੱਕ ਕੰਬ ਗਏ ਹਨ।

Odisha Train Accident: ਹਾਦਸੇ ਨੂੰ ਦੇਖ ਕੇ ਕੰਬ ਗਏ ਵਿਰਾਟ ਕੋਹਲੀ, ਦਰਦ ਚ ਕੀਤਾ ਇਮੋਸ਼ਨਲ ਪੋਸਟ

Image Credit Source: PTI

Follow Us On

Balasore Train Accident: ਓਡੀਸ਼ਾ ‘ਚ ਬੀਤੀ ਸ਼ਾਮ ਕਰੀਬ 7 ਵਜੇ ਵਾਪਰੇ ਰੇਲ ਹਾਦਸੇ ਨੇ ਪੂਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਹਾਦਸੇ ਨੇ ਸੈਂਕੜੇ ਪਰਿਵਾਰਾਂ ਨੂੰ ਇੱਕ ਝਟਕੇ ਵਿੱਚ ਜੀਵਨ ਭਰ ਦਾ ਦਰਦ ਦੇ ਦਿੱਤਾ। ਹਾਦਸੇ ਦੀਆਂ ਜੋ ਵੀਡੀਓ ਸੋਸ਼ਲ ਮੀਡੀਆ (Social Media) ‘ਤੇ ਵਾਇਰਲ ਹੋ ਰਹੀਆਂ ਹਨ, ਉਹ ਦਿਲ ਦਹਿਲਾ ਦੇਣ ਵਾਲੀਆਂ ਹਨ।

ਇਸ ਹਾਦਸੇ ਵਿੱਚ ਹੁਣ ਤੱਕ 200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਜਦਕਿ 900 ਤੋਂ ਵੱਧ ਬੁਰੀ ਤਰ੍ਹਾਂ ਜ਼ਖਮੀ ਹਨ। ਇਸ ਘਟਨਾ ਬਾਰੇ ਸੁਣ ਕੇ ਵਿਰਾਟ ਕੋਹਲੀ ਵੀ ਅੰਦਰੋਂ ਕੰਬ ਗਏ।

ਕੋਹਲੀ ਇਸ ਸਮੇਂ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ਲਈ ਇੰਗਲੈਂਡ ‘ਚ ਹਨ। ਆਈਪੀਐਲ ਵਿੱਚ ਰਾਇਲ ਚੈਲੰਜਰਜ਼ ਬੈਂਗਲੁਰੂ ਦਾ ਸਫ਼ਰ ਲੀਗ ਪੜਾਅ ਵਿੱਚ ਖ਼ਤਮ ਹੋਣ ਤੋਂ ਬਾਅਦ ਉਹ ਇੰਗਲੈਂਡ ਲਈ ਰਵਾਨਾ ਹੋ ਗਿਆ, ਜਿੱਥੇ ਵਿਰਾਟ ਕੋਹਲੀ (Virat Kohli) ਫਾਈਨਲ ਦੀ ਤਿਆਰੀ ਵਿੱਚ ਰੁੱਝੇ ਹੋਏ ਹਨ। ਫਾਈਨਲ 7 ਤੋਂ 11 ਜੂਨ ਤੱਕ ਓਵਲ ‘ਚ ਖੇਡਿਆ ਜਾਵੇਗਾ।

ਉਸ ਦਾ ਪੂਰਾ ਧਿਆਨ ਇਸ ਫਾਈਨਲ ‘ਤੇ ਹੀ ਸੀ ਪਰ ਇਸ ਦੌਰਾਨ ਭਾਰਤ ‘ਚ ਹੋਏ ਇਸ ਵੱਡੇ ਰੇਲ ਹਾਦਸੇ ਦੀ ਖਬਰ ਸੁਣ ਕੇ ਉਹ ਵੀ ਦੁਖੀ ਹੈ।

ਦਰਦ ‘ਚ ਕੋਹਲੀ

ਕੋਹਲੀ ਨੇ ਸ਼ਨੀਵਾਰ ਨੂੰ ਟਵੀਟ ਕੀਤਾ ਕਿ ਓਡੀਸ਼ਾ ਵਿੱਚ ਦਰਦਨਾਕ ਰੇਲ ਹਾਦਸੇ ਬਾਰੇ ਸੁਣ ਕੇ ਦੁੱਖ ਹੋਇਆ। ਕੋਹਲੀ ਨੇ ਕਿਹਾ ਕਿ ਇਸ ਹਾਦਸੇ ‘ਚ ਜਿਨ੍ਹਾਂ ਨੇ ਆਪਣੇ ਪਿਆਰਿਆਂ ਨੂੰ ਗਵਾਇਆ ਹੈ, ਮੇਰੀਆਂ ਦੁਆਵਾਂ ਉਨ੍ਹਾਂ ਪਰਿਵਾਰਾਂ ਨਾਲ ਹਨ। ਕੋਹਲੀ ਨੇ ਅੱਗੇ ਕਿਹਾ ਕਿ ਉਹ ਹਾਦਸੇ ਵਿੱਚ ਜ਼ਖਮੀ ਹੋਏ ਲੋਕਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹਨ।

ਨਾਲ ਖੜ੍ਹਾ ਹੈ ਪੂਰਾ ਦੇਸ਼

ਸਾਬਕਾ ਭਾਰਤੀ ਕ੍ਰਿਕਟਰ ਗੌਤਮ ਗੰਭੀਰ (Gautam Gambhir) ਨੇ ਟਵੀਟ ਕੀਤਾ ਕਿ ਪ੍ਰਮਾਤਮਾ ਇਸ ਹਾਦਸੇ ਦੇ ਪੀੜਤ ਪਰਿਵਾਰਾਂ ਨੂੰ ਤਾਕਤ ਦੇਵੇ। ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਉਨ੍ਹਾਂ ਦੇ ਨਾਲ ਖੜ੍ਹਾ ਹੈ।

ਹਰਭਜਨ ਸਿੰਘ ਨੇ ਟਵੀਟ ਕੀਤਾ ਕਿ ਓਡੀਸ਼ਾ ਰੇਲ ਹਾਦਸੇ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ। ਉਨ੍ਹਾਂ ਨੇ ਰੇਲਵੇ ਮੰਤਰਾਲੇ ਨੂੰ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਯਾਤਰੀਆਂ ਨੂੰ ਬਚਾਇਆ ਜਾਵੇ।

ਪੰਜਾਬ ਦੀਆਂਤਾਜ਼ਾ ਪੰਜਾਬੀ ਖਬਰਾਂਪੜਣ ਲਈ ਤੁਸੀਂTV9 ਪੰਜਾਬੀਦੀ ਵੈਵਸਾਈਟ ਤੇ ਜਾਓ ਅਤੇਲੁਧਿਆਣਾਅਤੇਚੰਡੀਗੜ੍ਹ ਦੀਆਂ ਖਬਰਾਂ,ਲੇਟੇਸਟ ਵੇੱਬ ਸਟੋਰੀ,NRI ਨਿਊਜ਼,ਮਨੋਰੰਜਨ ਦੀ ਖਬਰ,ਵਿਦੇਸ਼ ਦੀ ਬ੍ਰੇਕਿੰਗ ਨਿਊਜ਼,ਪਾਕਿਸਤਾਨ ਦਾ ਹਰ ਅਪਡੇਟ,ਧਰਮ ਅਤੇ ਗੁਰਬਾਣੀ ਦੀਆਂ ਖਬਰਾਂਜਾਣੋ