ਵਿਰਾਟ ਕੋਹਲੀ ਦੇ ਲਈ ਵੱਡੀ ਮਜ਼ਬੂਰੀ ਬਣ ਸਕਦੀ ਹੈ ਇਹ ਕਮਜੋਰੀ,ਨਹੀਂ ਖੇਡ ਪਾਉਣਗੇ ਫਿਰ T20 ਵਰਲਡ ਕੱਪ!

Published: 

10 Jan 2024 18:24 PM

ਹਰ ਕਿਸੇ ਦੀ ਕੋਈ ਨਾ ਕੋਈ ਕਮਜ਼ੋਰੀ ਹੁੰਦੀ ਹੀ ਹੈ। ਹੁਣ ਵਿਰਾਟ ਕੋਹਲੀ ਨੂੰ ਹੀ ਦੇਖ ਲਓ। T20 ਇੰਟਰਨੈਸ਼ਨਲ ਵਿੱਚ ਉਨ੍ਹਾਂ ਦੀ ਇਸ ਕਮਜ਼ੋਰੀ ਅਜਿਹੀ ਹੈ ਜੋ ਹੁਣ ਵੱਡੀ ਮਜ਼ਬੂਰੀ ਬਣ ਸਕਦੀ ਹੈ। ਮਜ਼ਬੂਰੀ ਇਸ ਲਈ ਹੈ ਕਿਉਂਕਿ ਉਹ ਉਨ੍ਹਾਂ ਦੇ T20 ਵਰਲਡ ਕੱਪ 2024 ਵਿੱਚ ਖੇਡਣ ਨੂੰ ਲੈ ਕੇ ਰੁਕਾਵਟ ਪੈਦਾ ਕਰ ਸਕਦਾ ਹੈ। ਵਿਰਾਟ ਫਿਲਹਾਲ ਅਫਗਾਨਿਸਤਾਨ ਦੇ ਖਿਲਾਫ਼ T20 ਸੀਰੀਜ਼ ਦੇ ਲਈ ਚੁਣੀ ਹੋਈ ਟੀਮ ਇੰਡੀਆ ਦਾ ਹਿੱਸਾ ਹੈ।

ਵਿਰਾਟ ਕੋਹਲੀ ਦੇ ਲਈ ਵੱਡੀ ਮਜ਼ਬੂਰੀ ਬਣ ਸਕਦੀ ਹੈ ਇਹ ਕਮਜੋਰੀ,ਨਹੀਂ ਖੇਡ ਪਾਉਣਗੇ ਫਿਰ T20 ਵਰਲਡ ਕੱਪ!

(Photo: PTI)

Follow Us On

ਕਈ ਤਰ੍ਹਾਂ ਦੀਆਂ ਕਿਆਸਅਰਾਈਆਂ ਵਿਚਾਲੇ ਅਫਗਾਨਿਸਤਾਨ ਦੇ ਖਿਲਾਫ T20 ਸੀਰੀਜ਼ ਦੇ ਲਈ ਵਿਰਾਟ ਕੋਹਲੀ ਦੀ ਚੋਣ ਹੋ ਗਈ ਹੈ। ਪਰ ਜੇਕਰ ਇਸ ਸੀਰੀਜ਼ ਵਿੱਚ ਵੀ ਉਹ ਆਪਣੀ ਕਮਜ਼ੋਰੀ ‘ਤੇ ਕੰਮ ਨਹੀਂ ਕਰ ਪਾਏ ਤਾਂ ਫੇਰ ਉਹ ਖੇਡਣਾ ਭੁੱਲ ਹੀ ਜਾਣ। ਦੱਸ ਦਈਏ ਕਿ ਇਸ ਸਾਲ T20 ਵਰਲਡ ਕੱਪ ਵੇਸਟਇੰਡੀਜ਼ ਅਤੇ ਅਮਰੀਕਾ ਦੀ ਜ਼ਮੀਨ ‘ਤੇ ਖੇਡਿਆ ਜਾਣਾ ਹੈ। ਜਿਸ ਵਿੱਚ ਵਿਰਾਟ ਦਾ ਖੇਡਣਾ ਨਾ ਖੇਡਣਾ ਤੈਅ ਨਹੀਂ ਹੈ। ਮੰਨਿਆ ਜਾ ਰਿਹਾ ਹੈ ਕਿ ਅਫਗਾਨਿਸਤਾਨ ਦੇ ਖ਼ਿਲਾਫ਼ ਉਨ੍ਹਾਂ ਨੂੰ ਚੁਣਨ ਦਾ ਮਤਲਬ ਹੈ ਕਿ ਉਹ T20 ਵਰਲਡ ਕੱਪ ਵਿੱਚ ਵੀ ਖੇਡਦੇ ਨਜ਼ਰ ਆ ਸਕਦੇ ਹਨ।

ਪਰ ਸਿਰਫ਼ ਟੀਮ ਵਿੱਚ ਚੁਣੇ ਜਾਣਾ ਸਭ ਕੁਝ ਨਹੀਂ ਹੁੰਦਾ। ਇੱਕ ਖਿਡਾਰੀ ਦੇ ਲਈ ਟੀਮ ਦੀਆਂ ਉਮੀਦਾਂ ‘ਤੇ ਖਰ੍ਹੇ ਉੱਤਰਣਾ ਉਨ੍ਹਾਂ ਹੀ ਅਹਿਮ ਹੁੰਦਾ ਹੈ। ਅਜਿਹੀ ਵਿੱਚ ਸਵਾਲ ਇਹ ਹੈ ਕਿ ਕੀ ਆਪਣੀ ਉਸ ਕਮਜ਼ੋਰੀ ਤੋਂ ਉੱਭਰ ਕੇ ਵਿਰਾਟ ਕੋਹਲੀ ਅਜਿਹਾ ਕਰ ਪਾਉਣਗੇ। ਕੀ ਉਹ ਆਪਣੀ ਟੀਮ ਦੀਆਂ ਉਮੀਦਾਂ ਨੂੰ ਪੂਰਾ ਕਰਨ ਵਾਲਾ ਖਿਡਾਰੀ ਬਣਨਗੇ? ਜਾਂ ਉਹਨਾਂ ਦੀ ਇਹ ਕਮਜ਼ੋਰੀ ਉਹਨਾਂ ਲਈ ਮਜਬੂਰੀ ਬਣ ਕੇ ਸਾਹਮਣੇ ਆਵੇਗੀ ਜਿਵੇਂ ਕਿ ਅਸੀਂ ਪਿਛਲੇ 3 ਸਾਲਾਂ ਵਿੱਚ ਦੇਖਣ ਦੇ ਆਦੀ ਹੋ ਗਏ ਹਾਂ।

ਸਟ੍ਰਾਈਕ ਰੇਟ ਨਾਲ ਜੁੜੀ ਵਿਰਾਟ ਦੀ ਸਮੱਸਿਆ

ਜੇਕਰ ਅਫਗਾਨਿਸਤਾਨ ਖਿਲਾਫ ਟੀ-20 ਸੀਰੀਜ਼ ‘ਚ ਵਿਰਾਟ ਦੀ ਇਹ ਕਮਜ਼ੋਰੀ ਦੂਰ ਨਹੀਂ ਹੋਈ ਤਾਂ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਹੈ, ਟੀ-20 ਵਿਸ਼ਵ ਕੱਪ ‘ਚ ਟੀਮ ਇੰਡੀਆ ਤੋਂ ਉਨ੍ਹਾਂ ਦਾ ਸਫਾਇਆ ਹੋ ਸਕਦਾ ਹੈ। ਹੁਣ ਵਿਰਾਟ ਕੋਹਲੀ ਦੀ ਇਹ ਕਮਜ਼ੋਰੀ ਕੀ ਹੈ, ਇਹ ਜਾਣਨ ਲਈ ਤੁਸੀਂ ਬੇਤਾਬ ਹੋਵੋਗੇ। ਇਸ ਲਈ ਜਿਵੇਂ ਕਿ ਅਸੀਂ ਅਤੇ ਤੁਸੀਂ ਸਾਰੇ ਜਾਣਦੇ ਹਾਂ ਕਿ ਟੀ-20 ਕ੍ਰਿਕਟ ਵਿੱਚ, ਇੱਕ ਬੱਲੇਬਾਜ਼ ਲਈ ਸਭ ਤੋਂ ਮਹੱਤਵਪੂਰਨ ਚੀਜ਼ ਉਸਦੀ ਸਟ੍ਰਾਈਕ ਰੇਟ ਹੁੰਦੀ ਹੈ। ਵਿਰਾਟ ਕੋਹਲੀ ਦੀ ਸਮੱਸਿਆ ਦੀ ਜੜ੍ਹ ਵੀ ਇਹੀ ਹੈ।

ਬਤੌਰ ਓਪਨਰ ਅਤੇ ਓਵਰਆਲ ਇੱਕ ਬੱਲਬਾਜ਼ ਦੇ ਤੌਰ ‘ਤੇ T20 ਇੰਟਰਨੈਸ਼ਨਲ ਵਿੱਚ ਵਿਰਾਟ ਕੋਹਲੀ ਦਾ ਸਟ੍ਰਾਈਕ ਰੇਟ ਸ਼ਾਨਦਾਰ ਰਿਹਾ ਹੈ। ਅਸੀਂ ਇੱਥੇ ਉਸ ਸਟ੍ਰਾਈਕ ਰੇਟ ਦੀ ਗੱਲ ਨਹੀਂ ਕਰ ਰਹੇ ਸਗੋਂ ਅਸੀਂ ਤਾਂ ਤੁਹਾਡਾ ਧਿਆਨ ਵਿਰਾਟ ਦੀ ਉਸ ਕਮਜ਼ੋਰੀ ਵੱਲ ਲੈ ਕੇ ਜਾਣਾ ਚਾਹੁੰਦੇ ਹਾਂ ਜੋ ਸਾਲ 2021 ਤੋਂ ਹੁਣ ਵਿਚਾਲੇ ਦੇ ਓਵਰਾਂ ਵਿੱਚ ਬੱਲੇਬਾਜ਼ੀ ਦੇ ਦੌਰਾਨ ਖੂਬ ਦਿਖੀ ਹੈ।

7-15 ਓਵਰ ਦੇ ਵਿਚਾਲੇ 2012 ਤੋਂ ਸਟ੍ਰਾਈਕ ਰੇਟ ਖ਼ਰਾਬ

ਸਾਲ 2021 ਤੋਂ ਹੁਣ ਤੱਕ T20 ਇੰਟਰਨੈਸ਼ਨਲ ਵਿੱਚ ਵਿਰਾਟ ਕੋਹਲੀ ਦਾ ਨਾਮ ਮਿਡਿਲ ਓਵਰਸ ਵਿੱਚ ਸਭ ਤੋਂ ਘੱਟ ਸਟ੍ਰਾਈਕ ਰੇਟ ਰੱਖਣ ਵਾਲੇ ਬੱਲੇਬਾਜਾਂ ਵਿੱਚ ਸ਼ਾਮਲ ਰਿਹਾ ਹੈ। ਮਿਡਿਲ ਓਵਰ ਤੋਂ ਮਤਲਬ 7 ਤੋਂ 15 ਓਵਰਾਂ ਦੇ ਵਿਚਾਲੇ ਦੀ ਖੇਡ ਹੈ। ਜਿੱਥੇ ਵਿਰਾਟ ਨੇ 109.7 ਦੀ ਸਟ੍ਰਾਈਕ ਰੇਟ ਤੋਂ 20 ਪਾਰੀਆਂ ਵਿੱਚ 249 ਦੌੜਾਂ ਹੀ ਬਣਾਈ ਹੈ ਅਤੇ 6 ਵਾਰ ਆਊਟ ਹੋ ਚੁੱਕੇ ਹਨ। ਇਸ ਫੇਜ ਵਿੱਚ ਸਭ ਤੋਂ ਘੱਟ ਸਟ੍ਰਾਈਕ ਰੇਟ ਰੱਖਣ ਵਾਲੇ ਵਿਰਾਟ ਦੁਨੀਆ ਦੇ 5ਵੇਂ ਬੱਲੇਬਾਜ਼ ਹਨ। ਮਹਿਮੂਦੁੱਲਾ, ਨਿਕੋਲਸ ਪੂਰਨ, ਡੈਰਿਲ ਮਿਸ਼ੇਲ ਅਤੇ ਨਜੀਬੁੱਲਾ ਜ਼ਦਰਾਨ ਦੀ ਸਭ ਤੋਂ ਘੱਟ ਸਟ੍ਰਾਈਕ ਰੇਟ ਹੈ।

ਕਮਜ਼ੋਰੀ ਦੂਰ ਨਹੀਂ ਹੋਈ ਤਾਂ T20 ਵਰਲਡ ਕੱਪ ਖੇਡਣਾ ਹੋਵੇਗਾ ਮੁਸ਼ਕਲ

ਸਾਫ ਹੈ ਕਿ ਵਿਰਾਟ ਕੋਹਲੀ ਨੂੰ ਆਪਣੀ ਬੱਲੇਬਾਜ਼ੀ ਨੂੰ ਹੋਰ ਮਜ਼ਬੂਤ ਕਰਨ ਦੀ ਜ਼ਰੂਰਤ ਹੈ। ਮਿਡਿਲ ਦੇ ਓਵਰਾਂ ਵਿੱਚ ਧਮਾਕੇਦਾਰ ਦੌੜਾਂ ਬਟੌਰਦੇ ਹੋਏ ਟੀਮ ਦਾ ਭਲਾ ਕਰਨਾ ਹੈ ਤਾਂ ਸਟ੍ਰਾਈਕ ਰੇਟ ਨੂੰ ਵਧਾਉਣਾ ਹੋਵੇਗਾ। ਨਾਲ ਹੀ ਆਪਣਾ ਵਿਕੇਟ ਨਾ ਗਵਾਉਣ ਦਾ ਵੀ ਖਿਆਲ ਰੱਖਣਾ ਹੋਵੇਗਾ। ਅਫਗਾਨਿਸਤਾਨ ਦੇ ਖਿਲਾਫ T20 ਸੀਰੀਜ਼ ਵਿੱਚ ਹੀ ਉਨ੍ਹਾਂ ਨੂੰ ਇਸਦੀ ਤਿਆਰੀ ਸ਼ੁਰੂ ਕਰਨੀ ਹੋਵੇਗੀ। ਜੇਕਰ ਉਹ ਆਪਣੀ ਇਸ ਕਮਜ਼ੋਰੀ ‘ਤੇ ਕਾਬੂ ਪਾ ਲੈਂਦੇ ਹਨ ਤਾਂ ਉਨ੍ਹਾਂ ਦੇ T20 ਵਰਲਡ ਕੱਪ 2024 ਵਿੱਚ ਖੇਡਣ ‘ਤੇ ਫਿਰ ਤੋਂ ਭੰਬਲ-ਭੂਸੇ ਵਾਲੀ ਗੱਲ ਫਿਰ ਹੋ ਸਕਦੀ ਹੈ।