Kohli Gambhir Fined: ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਨੂੰ ਮਿਲੀ ਲੜਨ ਦੀ ਸਜ਼ਾ, ਹੋਇਆ ਵੱਡਾ ਨੁਕਸਾਨ
Virat Kohli vs Gautam Gambhir, IPL 2023: ਕੋਹਲੀ ਅਤੇ ਗੰਭੀਰ ਨੂੰ ਆਈਪੀਐੱਲ ਕੋਡ ਆਫ ਕੰਡਕਟ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ। ਅਤੇ ਸਜ਼ਾ ਦੇ ਤੌਰ 'ਤੇ ਉਨ੍ਹਾਂ ਦੀ ਮੈਚ ਫੀਸ ਕੱਟ ਦਿੱਤੀ ਗਈ ਹੈ।
IPL 2023: ਵਿਰਾਟ ਕੋਹਲੀ ਅਤੇ ਗੌਤਮ ਗੰਭੀਰ ਨੂੰ ਇੱਕ ਦੂਜੇ ਨਾਲ ਉਲਝਣਾ ਮਹਿੰਗਾ ਸਾਬਤ ਹੋਇਆ ਹੈ। ਉਨ੍ਹਾਂ ਨੂੰ ਇੱਕ ਦੂਜੇ ਨਾਲ ਲੜਨ ਦੀ ਸਜ਼ਾ ਦਿੱਤੀ ਗਈ ਹੈ। ਭਾਵੇਂ ਦੋਵਾਂ ਦੀ ਲੜਾਈ ਹੱਥੋਪਾਈ (Fight) ਦੀ ਹੱਦ ਤੱਕ ਨਹੀਂ ਪਹੁੰਚੀ ਪਰ ਜੋ ਹੋਇਆ, ਉਹ ਭਾਵੇਂ ਕ੍ਰਿਕਟ ਜਾਂ ਕਿਸੇ ਹੋਰ ਖੇਡ ਵਿੱਚ ਕਿੰਨਾ ਵੀ ਵੱਡਾ ਖਿਡਾਰੀ ਕਿਉਂ ਨਾ ਹੋਵੇ, ਚੰਗਾ ਨਹੀਂ ਮੰਨਿਆ ਜਾਂਦਾ।
ਇਹ ਸਿੱਧੇ ਤੌਰ ‘ਤੇ ਕ੍ਰਿਕਟ ਦੇ ਨਿਯਮਾਂ ਦੇ ਖਿਲਾਫ ਹੈ। ਕੋਹਲੀ ਅਤੇ ਗੰਭੀਰ ਨੂੰ ਇਸ ਦੀ ਸਜ਼ਾ ਮਿਲੀ ਹੈ।
ਕੋਹਲੀ ਅਤੇ ਗੰਭੀਰ ਨੂੰ ਆਈਪੀਐੱਲ ਕੋਡ ਆਫ ਕੰਡਕਟ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ ਹੈ। ਅਤੇ, ਇਸ ਦੀ ਸਜ਼ਾ ਵਜੋਂ, ਉਨ੍ਹਾਂ ਦੀ ਮੈਚ ਫੀਸ ਵਿੱਚ ਕਟੌਤੀ (Fined) ਕੀਤੀ ਗਈ ਹੈ। ਦੋਹਾਂ ਨੂੰ ਲਖਨਊ ‘ਚ ਖੇਡੇ ਗਏ ਮੈਚ ਦੀ ਫੀਸ ਨਹੀਂ ਮਿਲੀ। ਸਜ਼ਾ ਦੇ ਤੌਰ ‘ਤੇ ਉਨ੍ਹਾਂ ਦੀ ਮੈਚ ਫੀਸ ‘ਚ 100 ਫੀਸਦੀ ਦੀ ਕਟੌਤੀ ਕੀਤੀ ਗਈ ਹੈ।
ਕੋਹਲੀ-ਗੰਭੀਰ ਨੂੰ ਮਿਲੀ ਸਜ਼ਾ
ਵਿਰਾਟ ਕੋਹਲੀ ਨੂੰ ਇਸ ਸੀਜ਼ਨ ‘ਚ ਮਿਲੀ ਇਹ ਤੀਜੀ ਸਜ਼ਾ ਹੈ, ਜੋ ਉਨ੍ਹਾਂ ਦੀਆਂ ਪਿਛਲੀਆਂ ਦੋ ਗਲਤੀਆਂ ਤੋਂ ਵੱਡੀ ਗਲਤੀ ਲਈ ਮਿਲੀ ਹੈ। ਇਸ ਤੋਂ ਪਹਿਲਾਂ ਆਈਪੀਐਲ 2023 ਵਿੱਚ, ਜਦੋਂ ਉਹ ਫਾਫ ਡੂ ਪਲੇਸਿਸ ਦੀ ਜਗ੍ਹਾ ਆਰਸੀਬੀ ਦੀ ਕਪਤਾਨੀ ਕਰ ਰਹੇ ਸੀ ਤਾਂ ਉਨ੍ਹਾਂ ਨੂੰ ਹੌਲੀ ਓਵਰ ਰੇਟ ਲਈ ਦੋ ਵਾਰ ਜੁਰਮਾਨਾ ਲਗਾਇਆ ਗਿਆ ਸੀ। ਪਰ ਇਸ ਵਾਰ ਝਗੜੇ ਕਾਰਨ ਸਜ਼ਾ ਹੋਰ ਦਿੱਤੀ ਗਈ ਹੈ।
ਅਫਗਾਨ ਖਿਡਾਰੀ ਨੂੰ ਮਿਲੀ ਸਜ਼ਾ
ਵਿਰਾਟ ਕੋਹਲੀ (Virat Kohli) ਅਤੇ ਗੌਤਮ ਗੰਭੀਰ ਦੋਵਾਂ ਨੂੰ ਆਈਪੀਐਲ ਕੋਡ ਆਫ ਕੰਡਕਟ ਦੇ ਤਹਿਤ ਲੈਵਲ 2 ਦੇ ਅਪਰਾਧ ਲਈ ਦੋਸ਼ੀ ਪਾਇਆ ਗਿਆ ਸੀ। ਦੋਵਾਂ ਨੇ ਆਪਣੀ ਗਲਤੀ ਮੰਨ ਲਈ, ਜਿਸ ਤੋਂ ਬਾਅਦ ਉਨ੍ਹਾਂ ਦੀ ਪੂਰੀ ਮੈਚ ਫੀਸ ਕੱਟ ਲਈ ਗਈ। ਇਨ੍ਹਾਂ ਦੋਵਾਂ ਤੋਂ ਇਲਾਵਾ ਲਖਨਊ ਸੁਪਰ ਜਾਇੰਟਸ ਦੇ ਗੇਂਦਬਾਜ਼ ਨਵੀਨ-ਉਲ-ਹੱਕ ਵੀ ਸਜ਼ਾ ਦੇ ਪਾਤਰ ਬਣ ਗਏ ਹਨ, ਜਿਨ੍ਹਾਂ ‘ਤੇ ਮੈਚ ਫੀਸ ਦਾ 50 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਨਵੀਨ ਦੀ ਗਲਤੀ ਇਹ ਸੀ ਕਿ ਉਹ ਕੋਹਲੀ ਨਾਲ ਉਲਝ ਗਿਆ।
ਇਹ ਵੀ ਪੜ੍ਹੋ
ਜਾਣੋ ਵਿਰਾਟ ਤੇ ਗੰਭੀਰ ਕਦੋਂ ਉਲਝੇ?
ਦੱਸ ਦੇਈਏ ਕਿ ਲਖਨਊ ਅਤੇ ਬੈਂਗਲੁਰੂ ਵਿਚਾਲੇ ਮੈਚ ਖਤਮ ਹੋਣ ਤੋਂ ਬਾਅਦ ਕੋਹਲੀ ਅਤੇ ਗੰਭੀਰ ਦੀ ਲੜਾਈ ਸ਼ੁਰੂ ਹੋ ਗਈ ਸੀ। ਇਹ ਘਟਨਾ ਉਦੋਂ ਵਾਪਰੀ ਜਦੋਂ ਦੋਵੇਂ ਟੀਮਾਂ ਦੇ ਖਿਡਾਰੀ ਇੱਕ ਦੂਜੇ ਨੂੰ ਮਿਲ ਰਹੇ ਸਨ। ਇਸ ਦੌਰਾਨ ਵਿਰਾਟ ਅਤੇ ਗੰਭੀਰ ਵਿਚਾਲੇ ਬਹਿਸ ਹੋ ਗਈ। ਬਹਿਸ ਨੇ ਤਿੱਖਾ ਰੂਪ ਲੈ ਲਿਆ, ਜਿਸ ਨੂੰ ਦੇਖਦੇ ਹੋਏ ਬਾਕੀ ਖਿਡਾਰੀਆਂ ਨੂੰ ਦਖਲ ਦੇਣਾ ਪਿਆ।
What happened? 😂😂 pic.twitter.com/cmi0dWvsLt
— ✨ (@Kourageous7) May 1, 2023
ਲੜਾਈ ਦੀ ਇਹ ਤਸਵੀਰ ਵੈਸੇ ਵੀ ਨਵੀਂ ਨਹੀਂ ਹੈ। ਵਿਰਾਟ ਅਤੇ ਗੰਭੀਰ ਇਸ ਤੋਂ ਪਹਿਲਾਂ 2013 ਦੇ ਆਈਪੀਐਲ ਵਿੱਚ ਵੀ ਭਿੜ ਚੁੱਕੇ ਹਨ। ਫਰਕ ਸਿਰਫ ਇਹ ਹੈ ਕਿ ਗੰਭੀਰ ਉਦੋਂ KKR ਦੇ ਕਪਤਾਨ ਸਨ ਅਤੇ ਹੁਣ ਮੈਂਟਰ ਹਨ। ਜਦੋਂ ਕਿ ਵਿਰਾਟ ਕੋਹਲੀ ਉਦੋਂ ਵੀ RCB ਨਾਲ ਜੁੜੇ ਹੋਏ ਸਨ ਅਤੇ ਹੁਣ ਵੀ ਹਨ।