ਪੰਜਾਬਚੋਣਾਂ 2024ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

IPL 2023 ‘ਚ ਖੇਡਣ ਵਾਲੇ 3 ਖਿਡਾਰੀਆਂ ਨੂੰ ‘ਕਾਨੂੰਨ’ ਤੋੜਨ ‘ਤੇ ਮਿਲੀ ਸਜ਼ਾ, ਮੈਚ ਖੇਡਣ ਤੋਂ ਬਾਅਦ ਆਇਆ ਵੱਡਾ ਅਪਡੇਟ

Code of Conduct Breach, IPL 2023: ਦੋ ਟੀਮਾਂ ਯਾਨੀ ਮੁੰਬਈ ਇੰਡੀਅਨਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਦੇ ਤਿੰਨ ਖਿਡਾਰੀਆਂ ਨੂੰ ਕ੍ਰਿਕਟ ਦੇ ਨਿਯਮਾਂ ਦੀ ਉਲੰਘਣਾ ਕਰਨ ਲਈ ਸਜ਼ਾ ਦਿੱਤੀ ਗਈ ਹੈ।

IPL 2023 ‘ਚ ਖੇਡਣ ਵਾਲੇ 3 ਖਿਡਾਰੀਆਂ ਨੂੰ ‘ਕਾਨੂੰਨ’ ਤੋੜਨ ‘ਤੇ ਮਿਲੀ ਸਜ਼ਾ, ਮੈਚ ਖੇਡਣ ਤੋਂ ਬਾਅਦ ਆਇਆ ਵੱਡਾ ਅਪਡੇਟ
IPL 2023 ‘ਚ ਖੇਡਣ ਵਾਲੇ 3 ਖਿਡਾਰੀਆਂ ਨੂੰ ‘ਕਾਨੂੰਨ’ ਤੋੜਨ ‘ਤੇ ਮਿਲੀ ਸਜ਼ਾ, ਮੈਚ ਖੇਡਣ ਤੋਂ ਬਾਅਦ ਵੀ ਆਇਆ ਵੱਡਾ ਅਪਡੇਟ।
Follow Us
tv9-punjabi
| Updated On: 17 Apr 2023 12:00 PM

ਨਵੀਂ ਦਿੱਲੀ: IPL 2023 ਦੇ 22ਵੇਂ ਮੈਚ ‘ਚ ਜੋ ਕੁੱਝ ਹੋਇਆ, ਉਸ ਨੂੰ ਦੇਖਣ ਤੋਂ ਬਾਅਦ ਪਤਾ ਲੱਗਾ ਕਿ ਇਹ ਤਾਂ ਹੋਣਾ ਹੀ ਸੀ। ਕੋਈ ਖਿਡਾਰੀ ਕਾਨੂੰਨ ਤੋੜ ਕੇ ਬਿਨਾਂ ਸਜ਼ਾ ਦੇ ਕਿਵੇਂ ਰਹਿ ਸਕਦਾ ਹੈ? ਅਤੇ, ਇਹੀ ਗੱਲ ਇੱਥੇ ਵੀ ਦੇਖੀ ਗਈ। ਸਭ ਤੋਂ ਪਹਿਲਾਂ ਦੱਸ ਦੇਈਏ ਕਿ ਇੱਥੇ ਅਸੀਂ ਗੱਲ ਕਰ ਰਹੇ ਹਾਂ ਕ੍ਰਿਕਟ ਦੇ ਕਾਨੂੰਨ ਅਤੇ ਇਸ ਦੇ ਟੁੱਟਣ ਦੀ। ਦੋ ਟੀਮਾਂ ਯਾਨੀ ਮੁੰਬਈ ਇੰਡੀਅਨਜ਼ ਅਤੇ (Mumbai Indians) ਕੋਲਕਾਤਾ ਨਾਈਟ ਰਾਈਡਰਜ਼ ਦੇ ਤਿੰਨ ਖਿਡਾਰੀਆਂ ਨੂੰ ਕ੍ਰਿਕਟ ਦੇ ਨਿਯਮਾਂ ਦੀ ਉਲੰਘਣਾ ਕਰਨ ਲਈ ਸਜ਼ਾ ਦਿੱਤੀ ਗਈ ਹੈ।

ਤਿੰਨ ਖਿਡਾਰੀਆਂ ਨੂੰ ਸਜ਼ਾ ਸੁਣਾਈ

ਜਿਨ੍ਹਾਂ ਤਿੰਨ ਖਿਡਾਰੀਆਂ ਨੂੰ ਸਜ਼ਾ ਸੁਣਾਈ ਗਈ ਹੈ, ਉਨ੍ਹਾਂ ਵਿੱਚ ਇਸ ਮੈਚ ਵਿੱਚ ਮੁੰਬਈ ਇੰਡੀਅਨਜ਼ ਦੇ ਕਪਤਾਨ ਸੂਰਿਆਕੁਮਾਰ ਯਾਦਵ, (Suryakumar Yadav) ਕੇਕੇਆਰ ਦੇ ਕਪਤਾਨ ਨਿਤੀਸ਼ ਰਾਣਾ ਅਤੇ ਮੁੰਬਈ ਇੰਡੀਅਨਜ਼ ਦੇ ਗੇਂਦਬਾਜ਼ ਰਿਤਿਕ ਸ਼ੋਕੀਨ ਸ਼ਾਮਲ ਹਨ। ਹਰ ਖਿਡਾਰੀ ਨੂੰ ਵੱਖ-ਵੱਖ ਸਜ਼ਾ ਮਿਲੀ ਹੈ ਅਤੇ ਇਹ ਸਜ਼ਾ ਮੈਚ ਰੈਫਰੀ ਦੇ ਸਾਹਮਣੇ ਆਪਣੀ ਗਲਤੀ ਮੰਨਣ ਤੋਂ ਬਾਅਦ ਦਿੱਤੀ ਗਈ ਹੈ।

ਸੂਰਿਆਕੁਮਾਰ ਯਾਦਵ ‘ਤੇ ਲਗਾਇਆ ਭਾਰੀ ਜ਼ੁਰਮਾਨਾ

ਹੁਣ ਬੱਸ ਇੱਕ-ਇੱਕ ਕਰਕੇ ਇਹਨਾਂ ਤਿੰਨਾਂ ਦੀ ਗਲਤੀ ਅਤੇ ਸਜ਼ਾ ਬਾਰੇ ਜਾਣੋ। ਸਭ ਤੋਂ ਪਹਿਲਾਂ ਮੈਚ ਵਿੱਚ ਮੁੰਬਈ ਇੰਡੀਅਨਜ਼ ਦੇ ਕਪਤਾਨ ਰਹੇ ਸੂਰਿਆਕੁਮਾਰ ਯਾਦਵ ਨੂੰ ਸਲੋ ਓਵਰ ਰੇਟ ਦਾ ਦੋਸ਼ੀ ਪਾਇਆ ਗਿਆ ਹੈ। ਅਤੇ ਇਸ ਦੇ ਬਦਲੇ ਉਸ ‘ਤੇ 12 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਸੂਰਿਆਕੁਮਾਰ ਯਾਦ IPL 2023 ਵਿੱਚ ਚੌਥੇ ਕਪਤਾਨ ਹਨ ਜਿਨ੍ਹਾਂ ਨੂੰ ਹੌਲੀ ਓਵਰ ਰੇਟ ਕਾਰਨ 12 ਲੱਖ ਦਾ ਨੁਕਸਾਨ ਹੋਇਆ ਹੈ। ਉਸ ਤੋਂ ਪਹਿਲਾਂ ਫਾਫ ਡੂ ਪਲੇਸਿਸ, ਸੰਜੂ ਸੈਮਸਨ ਅਤੇ ਹਾਰਦਿਕ ਪੰਡਯਾ (Hardik Pandya) ‘ਤੇ ਵੀ ਜੁਰਮਾਨਾ ਲੱਗ ਚੁੱਕਾ ਹੈ।

ਨਿਤੀਸ਼ ਰਾਣਾ ਦੀ ਮੈਚ ਫੀਸ ‘ਚ 25 ਫੀਸਦੀ ਦੀ ਕਟੌਤੀ

ਕੇਕੇਆਰ ਦੇ ਕਪਤਾਨ ਨਿਤੀਸ਼ ਰਾਣਾ ਨੂੰ ਮੈਚ ਦੌਰਾਨ ਮੈਦਾਨ ‘ਤੇ ਭੱਦੀ ਭਾਸ਼ਾ ਵਰਤਣ ਦੀ ਸਜ਼ਾ ਮਿਲੀ ਹੈ। ਮੈਚ ਰੈਫਰੀ ਨੇ ਉਸ ਨੂੰ ਆਈਪੀਐਲ ਕੋਡ ਆਫ ਕੰਡਕਟ ਦੀ ਧਾਰਾ 2.21 ਦੇ ਤਹਿਤ ਲੈਵਲ 1 ਦੇ ਅਪਰਾਧ ਲਈ ਦੋਸ਼ੀ ਪਾਇਆ ਹੈ। ਸਜਾ ਵਜੋਂ ਉਸ ਦੀ ਮੈਚ ਫੀਸ ਵਿੱਚ 25 ਫੀਸਦੀ ਦੀ ਕਟੌਤੀ ਕੀਤੀ ਗਈ ਹੈ।

ਰਿਤਿਕ ਨੇ ਵੀ ਕੀਤੀ ਨਿਯਮਾਂ ਦੀ ਉਲੰਘਣਾ

ਨਿਤੀਸ਼ ਰਾਣਾ ਤੋਂ ਇਲਾਵਾ ਮੁੰਬਈ ਇੰਡੀਅਨਜ਼ ਦੇ ਗੇਂਦਬਾਜ਼ ਰਿਤਿਕ ਸ਼ੋਕੀਨ ‘ਤੇ ਵੀ ਨਿਯਮਾਂ ਦੀ ਉਲੰਘਣਾ ਦਾ ਜੁਰਮਾਨਾ ਲਗਾਇਆ ਗਿਆ ਹੈ। ਉਸ ਦੀ ਮੈਚ ਫੀਸ ਵਿੱਚ 10 ਫੀਸਦੀ ਦੀ ਕਟੌਤੀ ਕੀਤੀ ਗਈ ਹੈ। ਉਸ ਨੂੰ ਆਈਪੀਐਲ ਦੇ ਕੋਡ ਆਫ ਕੰਡਕਟ ਦੀ ਧਾਰਾ 2.5 ਦੇ ਤਹਿਤ ਲੈਵਲ 1 ਦਾ ਦੋਸ਼ੀ ਠਹਿਰਾਇਆ ਗਿਆ ਹੈ।

ਨਿਤੀਸ਼ ਅਤੇ ਰਿਤਿਕ ਦੋਵਾਂ ਵਿਚਾਲੇ ਹੋਈ ਸੀ ਬਹਿਸ

ਅਸਲ ‘ਚ ਨਿਤੀਸ਼ ਅਤੇ ਰਿਤਿਕ ਦੋਵਾਂ ਵਿਚਾਲੇ ਮੈਦਾਨ ‘ਤੇ ਕਿਸੇ ਗੱਲ ਨੂੰ ਲੈ ਕੇ ਬਹਿਸ ਹੋਈ, ਜਿਸ ਤੋਂ ਬਾਅਦ ਕਾਫੀ ਹੰਗਾਮਾ ਹੋਇਆ। ਇਹ ਘਟਨਾ ਕੇਕੇਆਰ ਦੀ ਪਾਰੀ ਦੇ 9ਵੇਂ ਓਵਰ ਵਿੱਚ ਵਾਪਰੀ, ਜਦੋਂ ਰਿਤਿਕ ਸ਼ੋਕੀਨ ਨੇ ਨਿਤੀਸ਼ ਰਾਣਾ ਦਾ ਵਿਕਟ ਲਿਆ। ਹਾਲਾਂਕਿ ਚੰਗੀ ਗੱਲ ਇਹ ਹੈ ਕਿ ਇਸ ਘਟਨਾ ਦੇ ਬਾਵਜੂਦ ਇਨ੍ਹਾਂ ਖਿਡਾਰੀਆਂ ‘ਤੇ ਮੈਚ ਖੇਡਣ ‘ਤੇ ਪਾਬੰਦੀ ਨਹੀਂ ਲਗਾਈ ਗਈ ਹੈ। ਉਨ੍ਹਾਂ ਨੂੰ ਸਿਰਫ਼ ਉਨ੍ਹਾਂ ਦੀਆਂ ਗ਼ਲਤੀਆਂ ਲਈ ਜੁਰਮਾਨਾ ਕੀਤਾ ਗਿਆ ਹੈ। ਮਤਲਬ ਇਹ ਤਿੰਨੇ ਅਗਲੇ ਮੈਚ ਵਿੱਚ ਵੀ ਆਪਣੀਆਂ ਟੀਮਾਂ ਲਈ ਉਪਲਬਧ ਹੋਣਗੇ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

ਭਾਰਤੀ ਫੁੱਟਬਾਲ ਨੂੰ ਮਿਲੇਗੀ ਸੰਜੀਵਨੀ? ਗਲੋਬਲ ਸਮਿਟ ਵਿੱਚ ਤਿਆਰ ਹੋਇਆ ਰੋਡ ਮੈਪ
ਭਾਰਤੀ ਫੁੱਟਬਾਲ ਨੂੰ ਮਿਲੇਗੀ ਸੰਜੀਵਨੀ? ਗਲੋਬਲ ਸਮਿਟ ਵਿੱਚ ਤਿਆਰ ਹੋਇਆ ਰੋਡ ਮੈਪ...
News9 Global Summit: ਭਾਰਤ ਦੇ ਲੋਕਾਂ ਦੀ ਜ਼ਿੰਦਗੀ ਕਿਵੇਂ ਬਦਲੇਗੀ? ਜੋਤੀਰਾਦਿੱਤਿਆ ਸਿੰਧੀਆ ਨੇ ਦੱਸਿਆ ਪਲਾਨ
News9 Global Summit: ਭਾਰਤ ਦੇ ਲੋਕਾਂ ਦੀ ਜ਼ਿੰਦਗੀ ਕਿਵੇਂ ਬਦਲੇਗੀ? ਜੋਤੀਰਾਦਿੱਤਿਆ ਸਿੰਧੀਆ ਨੇ ਦੱਸਿਆ ਪਲਾਨ...
ਭਾਰਤੀ ਦਾ ਇੱਕ ਮੀਡੀਆ ਸਮੂਹ ਜਰਮਨੀ ਅਤੇ ਜਰਮਨ ਦੇ ਲੋਕਾਂ ਨੂੰ ਜੋੜਨ ਲਈ ਕੰਮ ਕਰ ਰਿਹਾ ਹੈ, News9 Global Summit ਵਿੱਚ ਬੋਲੇ ਪੀਐਮ ਮੋਦੀ
ਭਾਰਤੀ ਦਾ ਇੱਕ ਮੀਡੀਆ ਸਮੂਹ ਜਰਮਨੀ ਅਤੇ ਜਰਮਨ ਦੇ ਲੋਕਾਂ ਨੂੰ ਜੋੜਨ ਲਈ ਕੰਮ ਕਰ ਰਿਹਾ ਹੈ, News9 Global Summit ਵਿੱਚ ਬੋਲੇ ਪੀਐਮ ਮੋਦੀ...
ਭਾਰਤ-ਜਰਮਨ ਭਾਈਵਾਲੀ ਵਿੱਚ ਜੁੜ ਰਿਹਾ ਇੱਕ ਨਵਾਂ ਅਧਿਆਏ... News9 Global Summit ਵਿੱਚ ਬੋਲੇ ਪ੍ਰਧਾਨ ਮੰਤਰੀ ਮੋਦੀ
ਭਾਰਤ-ਜਰਮਨ ਭਾਈਵਾਲੀ ਵਿੱਚ ਜੁੜ ਰਿਹਾ ਇੱਕ ਨਵਾਂ ਅਧਿਆਏ... News9 Global Summit ਵਿੱਚ ਬੋਲੇ ਪ੍ਰਧਾਨ ਮੰਤਰੀ ਮੋਦੀ...
ਚੀਨ ਨੂੰ ਪਿੱਛੇ ਛੱਡ ਭਾਰਤ ਬਣ ਸਕਦਾ ਹੈ ਦੁਨੀਆ ਦੀ ਨਵੀਂ ਫੈਕਟਰੀ... News9 ਗਲੋਬਲ ਸਮਿਟ 'ਚ ਬੋਲੇ ਦੁਨੀਆਂ ਦੇ 5 ਦਿੱਗਜ਼
ਚੀਨ ਨੂੰ ਪਿੱਛੇ ਛੱਡ ਭਾਰਤ ਬਣ ਸਕਦਾ ਹੈ ਦੁਨੀਆ ਦੀ ਨਵੀਂ ਫੈਕਟਰੀ... News9 ਗਲੋਬਲ ਸਮਿਟ 'ਚ ਬੋਲੇ ਦੁਨੀਆਂ ਦੇ 5 ਦਿੱਗਜ਼...
Developed vs Developing: ਦਿ ਗ੍ਰੀਨ ਡਾਈਲੇਮਾ 'ਤੇ ਨਿਊਜ਼9 ਗਲੋਬਲ ਸਮਿਟ 'ਤੇ ਵੈਟਰਨਜ਼ ਨੇ ਆਪਣੇ ਵਿਚਾਰ ਪ੍ਰਗਟ ਕੀਤੇ
Developed vs Developing: ਦਿ ਗ੍ਰੀਨ ਡਾਈਲੇਮਾ 'ਤੇ ਨਿਊਜ਼9 ਗਲੋਬਲ ਸਮਿਟ 'ਤੇ ਵੈਟਰਨਜ਼ ਨੇ ਆਪਣੇ ਵਿਚਾਰ ਪ੍ਰਗਟ ਕੀਤੇ...
ਦੁਨੀਆ ਨੂੰ ਜੋੜਨ ਦਾ ਕੰਮ ਕਰਦੀਆਂ ਹਨ ਖੇਡਾਂ... ਨਿਊਜ਼9 ਗਲੋਬਲ ਸਮਿਟ 'ਚ ਬੋਲੇ ਸਟੀਫਨ ਹਿਲਡੇਬ੍ਰਾਂਟ
ਦੁਨੀਆ ਨੂੰ ਜੋੜਨ ਦਾ ਕੰਮ ਕਰਦੀਆਂ ਹਨ ਖੇਡਾਂ... ਨਿਊਜ਼9 ਗਲੋਬਲ ਸਮਿਟ 'ਚ ਬੋਲੇ ਸਟੀਫਨ ਹਿਲਡੇਬ੍ਰਾਂਟ...
ਭਾਰਤੀ ਨੌਜਵਾਨਾਂ ਦਾ Consumer Behaviour ਜਰਮਨੀ ਨਾਲੋਂ ਕਿੰਨਾ ਵੱਖਰਾ ਹੈ? Ulrich Heppe ਨੇ ਦਿੱਤਾ ਜਵਾਬ
ਭਾਰਤੀ ਨੌਜਵਾਨਾਂ ਦਾ Consumer Behaviour ਜਰਮਨੀ ਨਾਲੋਂ ਕਿੰਨਾ ਵੱਖਰਾ ਹੈ? Ulrich Heppe ਨੇ ਦਿੱਤਾ ਜਵਾਬ...
ਬੀਜੇਪੀ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਈ, ਅਸ਼ਵਨੀ ਵੈਸ਼ਨਵ ਨੇ ਜਰਮਨੀ ਵਿੱਚ ਪੀਐਮ ਮੋਦੀ ਦੀਆਂ ਉਪਲਬਧੀਆਂ ਗਿਣਾਈਆਂ
ਬੀਜੇਪੀ ਲਗਾਤਾਰ ਤੀਜੀ ਵਾਰ ਸੱਤਾ ਵਿੱਚ ਆਈ, ਅਸ਼ਵਨੀ ਵੈਸ਼ਨਵ ਨੇ ਜਰਮਨੀ ਵਿੱਚ ਪੀਐਮ ਮੋਦੀ ਦੀਆਂ ਉਪਲਬਧੀਆਂ ਗਿਣਾਈਆਂ...