Asia Cup 2023: ਵਿਰਾਟ ਕੋਹਲੀ ਦੀ ਪਾਕਿਸਤਾਨੀ ਗੇਂਦਬਾਜਾਂ ਨਾਲ ਮੁਲਾਕਾਤ ਦੀ ਵੀਡੀਓ ਆਈ ਸਾਹਮਣੇ, ਜਿਸਨੇ ਫੈਂਸ ਦਾ ਦਿਲ ਜਿੱਤਿਆ

Updated On: 

01 Sep 2023 22:38 PM

India vs Pakistan Asia Cup: ਕੈਂਡੀ 'ਚ ਵੱਡੇ ਮੈਚ ਤੋਂ ਇਕ ਦਿਨ ਪਹਿਲਾਂ ਸ਼ੁੱਕਰਵਾਰ ਦੀ ਸ਼ਾਮ ਨੂੰ ਪੱਲੇਕੇਲੇ ਦੇ ਮੈਦਾਨ 'ਤੇ ਭਾਰਤ ਅਤੇ ਪਾਕਿਸਤਾਨ ਦੇ ਖਿਡਾਰੀਆਂ ਨੇ ਇੱਕੋ ਸਮੇਂ ਅਭਿਆਸ ਕੀਤਾ ਅਤੇ ਇਸ ਦੌਰਾਨ ਕੋਹਲੀ ਦੀ ਪਾਕਿਸਤਾਨੀ ਗੇਂਦਬਾਜ਼ਾਂ ਨਾਲ ਮੁਲਾਕਾਤ ਦੀਆਂ ਵੀਡੀਓਜ਼ ਸਾਹਮਣੇ ਆਈਆਂ, ਜਿਸ ਨੇ ਲੋਕਾਂ ਦਾ ਦਿਲ ਜਿੱਤ ਲਿਆ। ਅਭਿਆਸ ਦੇਰ ਤੱਕ ਚੱਲਿਆ। ਪਰ ਹਲਕੀ ਬਾਰਿਸ਼ ਕਾਰਨ ਅਭਿਆਸ ਸੈਸ਼ਨ ਅੱਧ ਵਿਚਾਲੇ ਹੀ ਰੋਕਣਾ ਪਿਆ।

Asia Cup 2023: ਵਿਰਾਟ ਕੋਹਲੀ ਦੀ ਪਾਕਿਸਤਾਨੀ ਗੇਂਦਬਾਜਾਂ ਨਾਲ ਮੁਲਾਕਾਤ ਦੀ ਵੀਡੀਓ ਆਈ ਸਾਹਮਣੇ, ਜਿਸਨੇ ਫੈਂਸ ਦਾ ਦਿਲ ਜਿੱਤਿਆ
Follow Us On

India vs Pakistan Asia Cup: 14 ਅਕਤੂਬਰ ਨੂੰ ਅਹਿਮਦਾਬਾਦ (Ahmedabad) ‘ਚ ਹੋਣ ਵਾਲੇ ਕ੍ਰਿਕਟ ਪ੍ਰਸ਼ੰਸਕਾਂ ਦੇ ਇਕੱਠ ਦਾ ਟ੍ਰੇਲਰ 2 ਸਤੰਬਰ ਸ਼ਨੀਵਾਰ ਨੂੰ ਸ਼੍ਰੀਲੰਕਾ ਦੇ ਕੈਂਡੀ ‘ਚ ਦਿਖਾਇਆ ਜਾ ਰਿਹਾ ਹੈ ਕਿਉਂਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਮੈਚ ਹੋਣ ਵਾਲਾ ਹੈ। ਵਿਸ਼ਵ ਕੱਪ ਤੋਂ ਪਹਿਲਾਂ ਏਸ਼ੀਆ ਕੱਪ ‘ਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ ਅਤੇ ਇਸ ਲਈ ਮਾਹੌਲ ਪੂਰੀ ਤਰ੍ਹਾਂ ਤਿਆਰ ਹੋ ਗਿਆ ਹੈ।

ਦੋਵਾਂ ਪਾਸਿਆਂ ਦੇ ਪ੍ਰਸ਼ੰਸਕ ਅਤੇ ਮਾਹਿਰ ਆਪਣੇ-ਆਪਣੇ ਤਰੀਕੇ ਨਾਲ ਜੋਸ਼ ਨੂੰ ਵਧਾਉਣ ਅਤੇ ਦਾਅਵੇ ਕਰਨ ਵਿੱਚ ਰੁੱਝੇ ਹੋਏ ਹਨ ਪਰ ਮੈਚ ਤੋਂ ਪਹਿਲਾਂ ਹੀ ਖਿਡਾਰੀ ਪੂਰੀ ਤਰ੍ਹਾਂ ਨਾਲ ਢਿੱਲੇ ਨਜ਼ਰ ਆ ਰਹੇ ਹਨ। ਖਾਸ ਤੌਰ ‘ਤੇ ਟੀਮ ਇੰਡੀਆ ਦੇ ਸਟਾਰ ਬੱਲੇਬਾਜ਼ ਵਿਰਾਟ ਕੋਹਲੀ, ਜਿਨ੍ਹਾਂ ਨੇ ਪਾਕਿਸਤਾਨੀ ਗੇਂਦਬਾਜ਼ਾਂ ਨਾਲ ਕਾਫੀ ਦੇਰ ਤੱਕ ਗੱਲਬਾਤ ਕੀਤੀ ਅਤੇ ਇਸ ਦੌਰਾਨ ਹੱਸਦੇ-ਮਜ਼ਾਕ ਕਰਦੇ ਵੀ ਨਜ਼ਰ ਆਏ।

ਦੋਹਾਂ ਟੀਮਾਂ ਨੇ ਇੱਕ ਸਮੇਂ ਅਭਿਆਸ ਕੀਤਾ

ਮੈਚ ਤੋਂ ਇੱਕ ਦਿਨ ਪਹਿਲਾਂ, ਸ਼ੁੱਕਰਵਾਰ 1 ਸਤੰਬਰ ਨੂੰ, ਭਾਰਤ ਅਤੇ ਪਾਕਿਸਤਾਨ (Pakistan) ਦੀਆਂ ਟੀਮਾਂ ਨੇ ਕੈਂਡੀ ਦੇ ਪੱਲੇਕੇਲੇ ਸਟੇਡੀਅਮ ਵਿੱਚ ਇੱਕੋ ਸਮੇਂ ਅਭਿਆਸ ਕੀਤਾ। ਇਸ ਅਭਿਆਸ ਦੌਰਾਨ ਦੋਵਾਂ ਪਾਸਿਆਂ ਦੇ ਖਿਡਾਰੀਆਂ ਨੇ ਮੈਚ ਦੀਆਂ ਤਿਆਰੀਆਂ ਦੀ ਜਾਂਚ ਕੀਤੀ ਅਤੇ ਆਪਣੀਆਂ ਕਮੀਆਂ ਨੂੰ ਸੁਧਾਰਿਆ। ਇਹ ਅਭਿਆਸ ਕਾਫੀ ਦੇਰ ਤੱਕ ਚੱਲਿਆ ਅਤੇ ਦੋਵਾਂ ਪਾਸਿਆਂ ਦੇ ਖਿਡਾਰੀਆਂ ਦਾ ਪੂਰਾ ਧਿਆਨ ਸੀ ਪਰ ਹਲਕੀ ਬਾਰਿਸ਼ ਕਾਰਨ ਅਭਿਆਸ ਸੈਸ਼ਨ ਅੱਧ ਵਿਚਾਲੇ ਹੀ ਰੋਕਣਾ ਪਿਆ।

ਕੋਹਲੀ ਨੇ ਰਉਫ ਨੂੰ ਗਲੇ ਲਗਾਇਆ

ਟੀਮ ਇੰਡੀਆ ਦੇ ਸਟਾਰ ਅਤੇ ਸਾਬਕਾ ਕਪਤਾਨ ਵਿਰਾਟ ਕੋਹਲੀ (Virat Kohli) ਨੇ ਵੀ ਲੰਬੇ ਸਮੇਂ ਤੱਕ ਨੈੱਟ ‘ਤੇ ਬੱਲੇਬਾਜ਼ੀ ਕੀਤੀ ਪਰ ਇਸ ਤੋਂ ਪਹਿਲਾਂ ਉਨ੍ਹਾਂ ਦੀ ਮੁਲਾਕਾਤ ਪਾਕਿਸਤਾਨ ਦੇ ਤੂਫਾਨੀ ਤੇਜ਼ ਗੇਂਦਬਾਜ਼ ਹੈਰਿਸ ਰਾਊਫ ਨਾਲ ਹੋਈ। ਕੋਹਲੀ ਨੇ ਪਹਿਲਾਂ ਰਊਫ ਨਾਲ ਹੱਥ ਮਿਲਾਇਆ ਅਤੇ ਫਿਰ ਦੋਵੇਂ ਖਿਡਾਰੀਆਂ ਨੇ ਤੁਰੰਤ ਗਲੇ ਲਗਾ ਲਏ। ਦੋਵਾਂ ਨੇ ਕੁਝ ਸਮਾਂ ਗੱਲਬਾਤ ਵੀ ਕੀਤੀ। ਪਿਛਲੇ ਸਾਲ ਟੀ-20 ਵਿਸ਼ਵ ਕੱਪ ਤੋਂ ਬਾਅਦ ਕੋਹਲੀ ਅਤੇ ਰਊਫ ਦੀ ਇਹ ਪਹਿਲੀ ਮੁਲਾਕਾਤ ਸੀ। 23 ਅਕਤੂਬਰ ਨੂੰ ਮੈਲਬੌਰਨ ‘ਚ ਹੋਏ ਉਸ ਮੈਚ ‘ਚ ਕੋਹਲੀ ਨੇ 19ਵੇਂ ਓਵਰ ‘ਚ ਰਾਊਫ ‘ਤੇ ਲਗਾਤਾਰ ਦੋ ਛੱਕੇ ਲਗਾ ਕੇ ਟੀਮ ਇੰਡੀਆ ਨੂੰ ਜਿੱਤ ਦਿਵਾਈ ਸੀ।

ਵਿਰਾਟ ਨੇ ਖਿਡਾਰੀਆਂ ਨਾਲ ਗੱਲਬਾਤ ਕੀਤੀ

ਰਾਊਫ ਨਾਲ ਮੁਲਾਕਾਤ ਤੋਂ ਬਾਅਦ ਕੋਹਲੀ ਨੇ ਪਾਕਿਸਤਾਨ ਦੇ ਹੋਰ ਖਿਡਾਰੀਆਂ ਨਾਲ ਵੀ ਗੱਲਬਾਤ ਕੀਤੀ। ਮੀਂਹ ਕਾਰਨ ਅਭਿਆਸ ਰੁਕਣ ਤੋਂ ਬਾਅਦ ਕੋਹਲੀ ਪਾਕਿਸਤਾਨ ਦੇ ਸਪਿਨ ਆਲਰਾਊਂਡਰ ਸ਼ਾਦਾਬ ਖਾਨ ਨਾਲ ਕਾਫੀ ਦੇਰ ਤੱਕ ਚਰਚਾ ‘ਚ ਰੁੱਝੇ ਨਜ਼ਰ ਆਏ। ਦੋਵੇਂ ਹੱਸ ਰਹੇ ਸਨ ਅਤੇ ਬਹੁਤ ਮਜ਼ਾਕ ਕਰ ਰਹੇ ਸਨ ਅਤੇ ਹਲਕੇ ਮੂਡ ਵਿੱਚ ਨਜ਼ਰ ਆ ਰਹੇ ਸਨ। ਉੱਥੇ ਰਊਫ ਵੀ ਮੌਜੂਦ ਸਨ, ਕੁਝ ਦੇਰ ‘ਚ ਹੀ ਸ਼ਾਹੀਨ ਸ਼ਾਹ ਅਫਰੀਦੀ ਵੀ ਪਹੁੰਚ ਗਏ ਅਤੇ ਕੋਹਲੀ ਨੇ ਤਿੰਨਾਂ ਨਾਲ ਗੱਲ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਕੋਹਲੀ ਨੇ ਸ਼ਾਦਾਬ ਦਾ ਬੱਲਾ ਵੀ ਲਿਆ ਅਤੇ ਉਸ ਨਾਲ ਸ਼ੈਡੋ ਬੱਲੇਬਾਜ਼ੀ ਕੀਤੀ।

ਇੱਕ ਦੂੁਜੇ ਦਾ ਸਤਿਕਾਰ ਕੀਤਾ

ਪ੍ਰਸ਼ੰਸਕਾਂ ਅਤੇ ਮਾਹਿਰਾਂ ਦੀ ਗੱਲ ਤੋਂ ਇਲਾਵਾ ਦੋਵਾਂ ਟੀਮਾਂ ਦੇ ਖਿਡਾਰੀਆਂ ‘ਚ ਇਕ-ਦੂਜੇ ਪ੍ਰਤੀ ਕਾਫੀ ਸਤਿਕਾਰ ਵੀ ਰਿਹਾ ਹੈ, ਜੋ ਵੱਖ-ਵੱਖ ਇੰਟਰਵਿਊਆਂ ‘ਚ ਵੀ ਸਾਹਮਣੇ ਆਇਆ ਹੈ। ਮੈਚ ਤੋਂ ਪਹਿਲਾਂ ਦਾ ਇਹ ਦ੍ਰਿਸ਼ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲਾ ਸੀ। ਹਾਲਾਂਕਿ ਮੈਚ ਦੌਰਾਨ ਅਜਿਹਾ ਕੁਝ ਹੋਣ ਦੀ ਉਮੀਦ ਨਹੀਂ ਹੈ ਅਤੇ ਮੁਕਾਬਲਾ ਸਖਤ ਰਹੇਗਾ, ਜਿਸ ਦਾ ਸਾਰਿਆਂ ਨੂੰ ਇੰਤਜ਼ਾਰ ਹੈ।