ਵਿਸ਼ਵ ਕੱਪ ਤੋਂ ਪਹਿਲਾਂ ਵਿਰਾਟ ਕੋਹਲੀ ਨੂੰ ਮਿਲੇਗਾ ਹੀਰੇ ਦਾ ਬੱਲਾ, ਕੀਮਤ ਜਾਣ ਕੇ ਰਹਿ ਜਾਓਗੇ ਹੈਰਾਨ
ਵਿਰਾਟ ਕੋਹਲੀ ਦੀ ਫੈਨ ਫਾਲੋਇੰਗ ਪੂਰੇ ਦੇਸ਼ 'ਚ ਹੈ ਅਤੇ ਲੋਕਾਂ 'ਚ ਉਨ੍ਹਾਂ ਦਾ ਕ੍ਰੇਜ਼ ਕਈ ਵਾਰ ਦੇਖਿਆ ਗਿਆ ਹੈ ਪਰ ਇਕ ਫੈਨ ਅਜਿਹਾ ਵੀ ਹੈ ਜੋ ਕੋਹਲੀ ਨੂੰ ਹੀਰੇ ਦਾ ਬੱਲਾ ਤੋਹਫੇ 'ਚ ਦੇਣਾ ਚਾਹੁੰਦਾ ਹੈ, ਉਹ ਵੀ ਵਨਡੇ ਵਰਲਡ ਕੱਪ ਤੋਂ ਪਹਿਲਾਂ। ਇਸ ਵਿਅਕਤੀ ਨੂੰ ਕੋਹਲੀ ਲਈ ਬਣਾਇਆ ਗਿਆ ਖਾਸ ਹੀਰਾ ਜੜ੍ਹਿਆ ਬੱਲਾ ਮਿਲ ਰਿਹਾ ਹੈ

Image Credit source: BCCI
ਵਿਰਾਟ ਕੋਹਲੀ ਮੌਜੂਦਾ ਸਮੇਂ ਦੇ ਸਭ ਤੋਂ ਵਧੀਆ ਬੱਲੇਬਾਜ਼ ਹਨ। ਉਨ੍ਹਾਂ ਦੀ ਫੈਨ ਫਾਲੋਇੰਗ ਵੀ ਕਾਫੀ ਹੈ। ਵਿਰਾਟ ਕੋਹਲੀ ਨੂੰ ਲੈ ਕੇ ਲੋਕਾਂ ਦਾ ਕ੍ਰੇਜ਼ ਬਹੁਤ ਜ਼ਿਆਦਾ ਹੈ ਅਤੇ ਹਾਲ ਹੀ ‘ਚ ਇਕ ਹੋਰ ਉਦਾਹਰਣ ਸਾਹਮਣੇ ਆਈ ਹੈ। ਸੂਰਤ ਦੇ ਇੱਕ ਕਾਰੋਬਾਰੀ ਨੇ ਕੋਹਲੀ ਨੂੰ ਬੱਲਾ ਗਿਫਟ ਕਰਨ ਦਾ ਫੈਸਲਾ ਕੀਤਾ ਹੈ। ਪਰ ਇਹ ਕੋਈ ਆਮ ਬੱਲਾ ਨਹੀਂ ਬਲਕਿ ਲੱਖਾਂ ਰੁਪਏ ਦਾ ਬੱਲਾ ਹੈ। ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਇਹ ਬੱਲਾ ਹੀਰਿਆਂ ਦਾ ਹੈ। ਸੂਰਤ ਦੇ ਕਾਰੋਬਾਰੀ ਨੇ ਕੋਹਲੀ ਨੂੰ ਹੀਰੇ ਦਾ ਬੱਲਾ ਤੋਹਫੇ ‘ਚ ਦੇਣ ਦਾ ਫੈਸਲਾ ਕੀਤਾ ਹੈ।
ਕੋਹਲੀ ਨੂੰ ਮਿਲਣ ਵਾਲਾ ਇਹ ਬੱਲਾ 1.04 ਕੈਰੇਟ ਅਸਲੀ ਹੀਰੇ ਦਾ ਹੋਵੇਗਾ। ਇਹ ਬੱਲਾ 15 ਮੀਟਰ ਲੰਬਾ ਅਤੇ ਪੰਜ ਮੀਟਰ ਚੌੜਾ ਹੋਵੇਗਾ, ਜਿਸ ਦੀ ਕੀਮਤ 10 ਲੱਖ ਰੁਪਏ ਦੱਸੀ ਜਾ ਰਹੀ ਹੈ। ਡਾਇਮੰਡ ਟੈਕਨਾਲੋਜੀ ਮਾਹਿਰ ਅਤੇ ਲੈਕਸਸ ਸਾਫਟਮੈਕ ਕੰਪਨੀ ਦੇ ਡਾਇਰੈਕਟਰ ਉਤਪਲ ਮਿਸਤਰੀ ਇਸ ਬੱਲੇ ਨੂੰ ਬਣਾਉਣ ਦੀ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ।