Rohit Sharma Century: 30 ਮਿੰਟ ਪ੍ਰੈਕਟਿਸ ਨਾਲ ਖਤਮ ਹੋਇਆ ਰੋਹਿਤ ਸ਼ਰਮਾ ਦਾ ਬੁਰਾ ਸਮਾਂ, ਹੈਰਾਨ ਕਰਨ ਵਾਲਾ ਖੁਲਾਸਾ

tv9-punjabi
Updated On: 

14 Jul 2023 15:48 PM

India vs West Indies: ਰੋਹਿਤ ਸ਼ਰਮਾ ਨੇ ਵੈਸਟਇੰਡੀਜ਼ ਦੇ ਖਿਲਾਫ ਪਹਿਲੇ ਟੈਸਟ ਵਿੱਚ ਸੈਂਕੜਾ ਜੜਿਆ। ਕਪਤਾਨ ਦੇ ਬੱਲੇ ਚੋਂ ਨਿਕਲੀਆਂ 103 ਦੌੜਾਂ, ਜੈਸਵਾਲ ਨਾਲ 229 ਦੌੜਾਂ ਦੀ ਸਾਂਝੇਦਾਰੀ ਕੀਤੀ।

Rohit Sharma Century: 30 ਮਿੰਟ ਪ੍ਰੈਕਟਿਸ ਨਾਲ ਖਤਮ ਹੋਇਆ ਰੋਹਿਤ ਸ਼ਰਮਾ ਦਾ ਬੁਰਾ ਸਮਾਂ, ਹੈਰਾਨ ਕਰਨ ਵਾਲਾ ਖੁਲਾਸਾ
Follow Us On

ਵੈਸਟਇੰਡੀਜ਼ ਖਿਲਾਫ ਪਹਿਲੇ ਟੈਸਟ ਦੇ ਦੂਜੇ ਦਿਨ ਵੀ ਉਹੀ ਹੋਇਆ, ਜਿਸ ਦੀ ਕਰੋੜਾਂ ਭਾਰਤੀ ਪ੍ਰਸ਼ੰਸਕਾਂ ਨੂੰ ਉਮੀਦ ਸੀ। ਪਹਿਲੇ ਦਿਨ ਦੀ ਖੇਡ ਖਤਮ ਹੋਣ ਤੱਕ ਕਪਤਾਨ ਰੋਹਿਤ ਸ਼ਰਮਾ (Rohit Sharma) ਅਤੇ ਯਸ਼ਸਵੀ ਜੈਸਵਾਲ (Yashasvi Jaiswal) ਨੇ ਅਰਧ-ਸੈਂਕੜੇ ਜੜੇ ਸਨ ਅਤੇ ਦੂਜੇ ਦਿਨ ਉਮੀਦ ਕੀਤੀ ਜਾ ਰਹੀ ਸੀ ਕਿ ਇਹ ਖਿਡਾਰੀ ਆਪਣਾ ਸੈਂਕੜਾ ਲਗਾਉਣਗੇ ਅਤੇ ਦੋਵਾਂ ਨੇ ਅਜਿਹਾ ਕਰਕੇ ਵੀ ਦਿਖਾਇਆ।

ਯਸ਼ਸਵੀ ਜੈਸਵਾਲ ਨੇ ਆਪਣੇ ਡੈਬਿਊ ਟੈਸਟ ‘ਚ ਸ਼ਾਨਦਾਰ ਸੈਂਕੜਾ ਲਗਾਇਆ ਅਤੇ ਉਹ ਖਬਰ ਲਿੱਖੇ ਜਾਣ ਤੱਕ ਆਊਟ ਨਹੀਂ ਹੋਏ ਹਨ, ਜਦਕਿ ਵੱਡੀ ਖਬਰ ਇਹ ਹੈ ਕਿ ਕਪਤਾਨ ਰੋਹਿਤ ਸ਼ਰਮਾ ਨੇ ਵੀ ਖਰਾਬ ਫਾਰਮ ‘ਚੋਂ ਬਾਹਰ ਆ ਕੇ ਆਪਣੀ ਕਾਬਲੀਅਤ ਦਿਖਾਈ ਹੈ। ਰੋਹਿਤ ਸ਼ਰਮਾ ਨੇ ਪਹਿਲੀ ਪਾਰੀ ਵਿੱਚ 103 ਦੌੜਾਂ ਬਣਾਈਆਂ।ਰੋਹਿਤ ਦੇ ਸੈਂਕੜੇ ਦੇ ਪਿੱਛੇ ਦੀ ਕਹਾਣੀ ਬਹੁਤ ਦਿਲਚਸਪ ਹੈ।

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਰੋਹਿਤ ਸ਼ਰਮਾ ਨੇ ਵੈਸਟਇੰਡੀਜ਼ ਖਿਲਾਫ ਨਾ ਦੇ ਬਰਾਬਰ ਪ੍ਰੈਕਟਿਸ ਕੀਤੀ ਸੀ ਅਤੇ ਫਿਰ ਵੀ ਉਨ੍ਹਾਂ ਨੇ ਸੈਂਕੜਾ ਲਗਾਇਆ ਸੀ। ਸੀਨੀਅਰ ਖੇਡ ਪੱਤਰਕਾਰ ਵਿਮਲ ਕੁਮਾਰ ਦੇ ਯੂਟਿਊਬ ਵੀਡੀਓ ਮੁਤਾਬਕ ਰੋਹਿਤ ਨੇ ਮੈਚ ਤੋਂ ਪਹਿਲਾਂ ਸਿਰਫ਼ 30 ਮਿੰਟ ਹੀ ਪ੍ਰੈਕਟਿਸ ਕੀਤੀ ਸੀ। ਰੋਹਿਤ ਨੇ ਵਿਕਲਪਿਕ ਅਭਿਆਸ ਵਿੱਚ ਵੀ ਹਿੱਸਾ ਨਹੀਂ ਲਿਆ ਸੀ ਅਤੇ ਜਦੋਂ ਉਹ ਪ੍ਰੈਕਟਿਸ ਲਈ ਆਏ ਤਾਂ ਉਨ੍ਹਾਂ ਨੇ ਅੱਧੇ ਘੰਟੇ ਤੱਕ ਹੀ ਬੱਲੇਬਾਜ਼ੀ ਕੀਤੀ। ਆਮ ਤੌਰ ‘ਤੇ ਕਿਹਾ ਜਾਂਦਾ ਹੈ ਕਿ ਚੰਗੀ ਪਾਰੀ ਖੇਡਣ ਲਈ ਤੁਹਾਨੂੰ ਨੈੱਟ ‘ਤੇ ਜ਼ਿਆਦਾ ਸਮਾਂ ਬਿਤਾਉਣਾ ਪੈਂਦਾ ਹੈ ਪਰ ਰੋਹਿਤ ਨੇ ਇਸ ਦੇ ਉਲਟ ਕੀਤਾ।

ਰੋਹਿਤ ਸ਼ਰਮਾ ਨੇ ਇਕ ਵੱਖਰੇ ਤਰੀਕੇ ਨਾਲ ਲਗਾਇਆ ਸੈਂਕੜਾ

ਆਮ ਤੌਰ ‘ਤੇ ਰੋਹਿਤ ਸ਼ਰਮਾ ਹਮਲਾਵਰ ਤਰੀਕੇ ਨਾਲ ਬੱਲੇਬਾਜ਼ੀ ਕਰਨਾ ਪਸੰਦ ਕਰਦੇ ਹਨ। ਉਹ ਟੈਸਟ ਕ੍ਰਿਕਟ ‘ਚ ਵੀ ਛੱਕਿਆਂ ਅਤੇ ਚੌਕਿਆਂ ਦੀ ਬਾਰਿਸ਼ ਕਰਨ ‘ਚ ਅਸਫਲ ਨਹੀਂ ਹੁੰਦੇ ਪਰ ਡੋਮਿਨਿਕਾ ‘ਚ ਰੋਹਿਤ ਨੇ ਕੁਝ ਵੱਖਰੇ ਤਰੀਕੇ ਨਾਲ ਬੱਲੇਬਾਜ਼ੀ ਕੀਤੀ। ਰੋਹਿਤ ਸ਼ਰਮਾ ਨੇ 221 ਗੇਂਦਾਂ ‘ਚ 103 ਦੌੜਾਂ ਬਣਾਈਆਂ, ਮਤਲਬ ਉਨ੍ਹਾਂ ਦਾ ਸਟ੍ਰਾਈਕ ਰੇਟ ਸਿਰਫ 46 ਹੀ ਰਿਹਾ। ਵੈਸੇ ਤਾਂ ਟੈਸਟ ‘ਚ ਇਸੇ ਸਟਾਈਲ ‘ਚ ਬੱਲੇਬਾਜ਼ੀ ਕੀਤੀ ਜਾਂਦੀ ਹੈ ਪਰ ਰੋਹਿਤ ਇਸ ਤੋਂ ਵੱਖਰਾ ਬੱਲੇਬਾਜ਼ੀ ਕਰਦੇ ਹਨ। ਰੋਹਿਤ ਸ਼ਰਮਾ ਨੇ ਪਿੱਚ ‘ਤੇ ਪੂਰਾ ਸਮਾਂ ਬਿਤਾਇਆ ਅਤੇ ਚੰਗੀਆਂ ਗੇਂਦਾਂ ਦਾ ਸਨਮਾਨ ਵੀ ਕੀਤਾ। ਪਰ ਜਿਵੇਂ ਹੀ ਉਨ੍ਹਾਂ ਨੂੰ ਮੌਕਾ ਮਿਲਿਆ, ਉਹ ਦੌੜਾਂ ਬਣਾਉਣ ਤੋਂ ਨਹੀਂ ਝਿਜਕੇ। ਕੁੱਲ ਮਿਲਾ ਕੇ, ਰੋਹਿਤ ਸ਼ਰਮਾ ਨੇ ਸਿਰਫ਼ ਬੁਨਿਆਦੀ ਗੱਲਾਂ ‘ਤੇ ਧਿਆਨ ਦਿੱਤਾ, ਜਿਸਦੀ ਫਾਰਮ ਤੋਂ ਬਾਹਰ ਬੱਲੇਬਾਜ਼ ਨੂੰ ਸਭ ਤੋਂ ਵੱਧ ਲੋੜ ਹੁੰਦੀ ਹੈ।

ਰੋਹਿਤ ਸ਼ਰਮਾ ਲਈ ਕਿਉਂ ਖਾਸ ਹੈ ਇਹ ਸੈਂਕੜਾ?

ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਰੋਹਿਤ ਸ਼ਰਮਾ ਲਈ ਇਹ ਸੈਂਕੜਾ ਖਾਸ ਕਿਉਂ ਹੈ? ਰੋਹਿਤ ਸ਼ਰਮਾ ਕਾਫੀ ਖਰਾਬ ਫਾਰਮ ‘ਚ ਸਨ। ਆਈਪੀਐਲ ਵਿੱਚ ਉਨ੍ਹਾਂ ਦਾ ਬੱਲਾ ਲਗਭਗ ਨਾਂਹ ਦੇ ਬਰਾਬਰ ਸੀ। ਉਨ੍ਹਾਂ ਦੀ ਔਸਤ 20 ਤੋਂ ਘੱਟ ਸੀ। ਇਸ ਦੇ ਨਾਲ ਹੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਫਾਈਨਲ ਦੀਆਂ ਦੋਵੇਂ ਪਾਰੀਆਂ ‘ਚ ਰੋਹਿਤ ਦਾ ਬੱਲਾ ਖਾਮੋਸ਼ ਰਿਹਾ, ਜਿਸ ਕਾਰਨ ਉਨ੍ਹਾਂ ਦੇ ਆਲੋਚਕਾਂ ਨੇ ਉਨ੍ਹਾਂ ‘ਤੇ ਹਮਲੇ ਸ਼ੁਰੂ ਕਰ ਦਿੱਤੇ। ਪਰ ਵੈਸਟਇੰਡੀਜ਼ ਪਹੁੰਚਦੇ ਹੀ ਰੋਹਿਤ ਨੇ ਆਪਣੀ ਲੈਅ ਹਾਸਲ ਕਰ ਲਈ ਹੈ ਅਤੇ ਸੰਭਵ ਹੈ ਕਿ ਡੋਮਿਨਿਕਾ ਵਰਗਾ ਸੈਂਕੜਾ ਅੱਗੇ ਵੀ ਦੇਖਣ ਨੂੰ ਮਿਲੇ।

ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ