India vs Westindies Test Match: ਯਸ਼ਸਵੀ ਜੈਸਵਾਲ ਨਾਲ ਇਸ਼ਾਨ ਕਿਸ਼ਨ ਦਾ ਵੀ ਡੈਬਿਊ, ਇਹ ਹੈ ਭਾਰਤ ਦੀ ਪਲੇਇੰਗ 11
India vs West Indies Toss Update: ਭਾਰਤੀ ਟੀਮ ਇਸ ਮੈਦਾਨ ਵਿੱਚ 12 ਸਾਲ ਬਾਅਦ ਟੈਸਟ ਮੈਚ ਖੇਡ ਰਹੀ ਹੈ। 2011 ਵਿੱਚ ਇਸ ਮੈਦਾਨ ਵਿੱਚ ਖੇਡਿਆ ਗਿਆ ਪਹਿਲਾ ਟੈਸਟ ਮੈਚ ਵੀ ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਹੋਇਆ ਸੀ।

ਪੂਰੇ ਇੱਕ ਮਹੀਨੇ ਦੇ ਇੰਤਜ਼ਾਰ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਨੇ ਇੱਕ ਵਾਰ ਫਿਰ ਤੋਂ ਅੰਤਰਰਾਸ਼ਟਰੀ ਕ੍ਰਿਕਟ (International Cricket) ਵਿੱਚ ਵਾਪਸੀ ਕੀਤੀ ਹੈ। ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਫਾਈਨਲ ‘ਚ ਹਾਰ ਤੋਂ ਬਾਅਦ ਭਾਰਤੀ ਟੀਮ ਇਕ ਵਾਰ ਫਿਰ ਮੈਦਾਨ ‘ਚ ਉਤਰੀ ਹੈ ਅਤੇ ਵਾਪਸੀ ਵੀ ਵਿਸ਼ਵ ਟੈਸਟ ਚੈਂਪੀਅਨਸ਼ਿਪ ਦੇ ਤੀਜੇ ਸੈਸ਼ਨ ਨਾਲ ਹੋ ਰਹੀ ਹੈ। ਭਾਰਤ ਅਤੇ ਵੈਸਟਇੰਡੀਜ਼ ਵਿਚਾਲੇ ਡੋਮਿਨਿਕਾ ‘ਚ ਪਹਿਲਾ ਟੈਸਟ ਮੈਚ ਸ਼ੁਰੂ ਹੋ ਰਿਹਾ ਹੈ। ਵੈਸਟਇੰਡੀਜ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਯਸ਼ਸਵੀ ਜੈਸਵਾਲ (Yashvi Jaiswal) ਦੇ ਨਾਲ ਈਸ਼ਾਨ ਕਿਸ਼ਨ (Ishan Kishan) ਵੀ ਟੀਮ ਇੰਡੀਆ ਲਈ ਆਪਣਾ ਡੈਬਿਊ ਕਰ ਰਹੇ ਹਨ।
ਟੀਮ ਇੰਡੀਆ ਨੇ ਇਸ ਮੈਚ ‘ਚ ਤਿੰਨ ਤੇਜ਼ ਗੇਂਦਬਾਜ਼ਾਂ ਅਤੇ ਦੋ ਸਪਿਨਰਾਂ ਨਾਲ ਐਂਟਰੀ ਕੀਤੀ ਹੈ। ਮੁਹੰਮਦ ਸ਼ਮੀ ਅਤੇ ਉਮੇਸ਼ ਯਾਦਵ ਦੀ ਗੈਰ-ਮੌਜੂਦਗੀ ‘ਚ ਜੈਦੇਵ ਉਨਾਦਕਟ ਅਤੇ ਸ਼ਾਰਦੁਲ ਠਾਕੁਰ ਤੇਜ਼ ਗੇਂਦਬਾਜ਼ ਦਾ ਜਿੰਮਾ ਸਾਂਭਣਗੇ, ਜਿਸ ਦੀ ਅਗਵਾਈ ਮੁਹੰਮਦ ਸਿਰਾਜ ਕਰ ਰਹੇ ਹਨ। ਇਸ ਦੇ ਨਾਲ ਹੀ ਰਵੀਚੰਦਰਨ ਅਸ਼ਵਿਨ ਦੀ ਵਾਪਸੀ ਹੋਈ ਹੈ, ਜਦਕਿ ਦੂਜੇ ਸਪਿਨਰ ਰਵਿੰਦਰ ਜਡੇਜਾ ਵੀ ਹਨ।
ਇਸ ਸੀਰੀਜ਼ ‘ਚ ਸਭ ਦੀਆਂ ਨਜ਼ਰਾਂ ਇਸ ਗੱਲ ‘ਤੇ ਟਿਕੀਆਂ ਹੋਈਆਂ ਹਨ ਕਿ ਕਿਸ ਨੌਜਵਾਨ ਖਿਡਾਰੀਆਂ ਨੂੰ ਡੈਬਿਊ ਕਰਨ ਦਾ ਮੌਕਾ ਮਿਲੇਗਾ। ਕਪਤਾਨ ਰੋਹਿਤ ਸ਼ਰਮਾ ਨੇ ਇਕ ਦਿਨ ਪਹਿਲਾਂ ਐਲਾਨ ਕੀਤਾ ਸੀ ਕਿ ਯਸ਼ਸਵੀ ਜੈਸਵਾਲ ਆਪਣਾ ਡੈਬਿਊ ਕਰਨਗੇ ਅਤੇ ਓਪਨ ਕਰਨਗੇ। ਕੈਪਟਨ ਨੇ ਜੋ ਨਹੀਂ ਦੱਸਿਆ ਸੀ, ਉਸ ਦਾ ਵੀ ਹੁਣ ਖੁਲਾਸਾ ਹੋਇਆ ਹੈ।
ਯਸ਼ਸਵੀ ਤੋਂ ਇਲਾਵਾ ਨੌਜਵਾਨ ਖੱਬੇ ਹੱਥ ਦੇ ਵਿਕਟਕੀਪਰ ਬੱਲੇਬਾਜ਼ ਈਸ਼ਾਨ ਕਿਸ਼ਨ ਵੀ ਆਪਣਾ ਟੈਸਟ ਡੈਬਿਊ ਕਰ ਰਹੇ ਹਨ। ਜੈਸਵਾਲ ਨੂੰ ਕੇਐਸ ਭਰਤ ਦੀ ਥਾਂ ‘ਤੇ ਸ਼ਾਮਲ ਕੀਤਾ ਗਿਆ ਹੈ ਜੋ 5 ਟੈਸਟ ਮੈਚਾਂ ‘ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੇ। ਅਜਿਹੇ ‘ਚ ਇਸ਼ਾਨ ਨੂੰ ਮੌਕਾ ਮਿਲਿਆ ਹੈ, ਜੋ ਰਿਸ਼ਭ ਪੰਤ ਦੇ ਸਟਾਈਲ ‘ਚ ਬੱਲੇ ਨਾਲ ਆਪਣਾ ਪ੍ਰਭਾਵ ਬਣਾ ਸਕਦਾ ਹੈ। ਇਸ ਮੈਚ ‘ਚ ਟੀਮ ਇੰਡੀਆ ਹੀ ਨਹੀਂ, ਵੈਸਟਇੰਡੀਜ਼ ਦੀ ਟੀਮ ਵੱਲੋਂ ਵੀ ਡੈਬਿਊ ਹੋ ਰਿਹਾ ਹੈ। ਡੋਮਿਨਿਕਾ ਦਾ ਆਪਣਾ ਹਰਫਨਮੌਲਾ ਐਲਿਕ ਅਥਾਨੇਜ਼ ਆਪਣਾ ਟੈਸਟ ਡੈਬਿਊ ਕਰ ਰਹੇ ਹਨ। ਉਨ੍ਹਾਂ ਨੇ ਪਿਛਲੇ ਮਹੀਨੇ ਵਨਡੇ ਵਿੱਚ ਵੀ ਡੈਬਿਊ ਕੀਤਾ ਸੀ। ਐਥਨੇਜ਼ ਨੇ 30 ਪਹਿਲੀ ਸ਼੍ਰੇਣੀ ਮੈਚਾਂ ਵਿੱਚ 1825 ਦੌੜਾਂ ਬਣਾਈਆਂ ਹਨ ਅਤੇ 7 ਵਿਕਟਾਂ ਲਈਆਂ ਹਨ। ਵੈਸਟਇੰਡੀਜ਼ ਨੇ ਹਾਲਾਂਕਿ ਹਰਫਨਮੌਲਾ ਕਾਇਲ ਮੇਅਰਜ਼ ਨੂੰ ਨਹੀਂ ਚੁਣਿਆ ਹੈ।Congratulations to Yashasvi Jaiswal and Ishan Kishan who are all set to make their Test debut for #TeamIndia.
Go well, lads!#WIvIND pic.twitter.com/h2lIvgU6Zp — BCCI (@BCCI) July 12, 2023ਇਹ ਵੀ ਪੜ੍ਹੋ