Harmanpreet Kaur: ਹਰਮਨਪ੍ਰੀਤ ਕੌਰ ਨੂੰ ਭਾਰੀ ਪਿਆ ਸਟੰਪ ‘ਤੇ ਬੱਲਾ ਮਾਰਨਾ, ਆਈਸੀਸੀ ਨੇ ਕੀਤਾ ਸਸਪੈਂਡ
ਬੰਗਲਾਦੇਸ਼ ਦੌਰੇ 'ਤੇ ਸੀ ਜਿੱਥੇ ਆਖਰੀ ਅਤੇ ਤੀਜੇ ਵਨਡੇ 'ਚ ਹਰਮਨਪ੍ਰੀਤ ਨੇ ਅੰਪਾਇਰ ਦੇ ਫੈਸਲੇ 'ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਸਟੰਪ 'ਤੇ ਬੱਲਾ ਮਾਰ ਦਿੱਤਾ ਸੀ।
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ (Harmanpreet Kaur) ਨੂੰ ਆਈਸੀਸੀ ਨੇ ਅਗਲੇ ਦੋ ਅੰਤਰਰਾਸ਼ਟਰੀ ਮੈਚਾਂ ਲਈ ਸਸਪੈਂਡ ਕਰ ਦਿੱਤਾ ਹੈ। ਆਈਸੀਸੀ (ICC) ਨੇ ਮੰਗਲਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਭਾਰਤੀ ਮਹਿਲਾ ਟੀਮ ਹਾਲ ਹੀ ‘ਚ ਬੰਗਲਾਦੇਸ਼ ਦੇ ਦੌਰੇ ‘ਤੇ ਸੀ, ਜਿੱਥੇ ਆਖਰੀ ਅਤੇ ਤੀਜੇ ਵਨਡੇ ‘ਚ ਹਰਮਨਪ੍ਰੀਤ ਨੇ ਅੰਪਾਇਰ ਦੇ ਫੈਸਲੇ ‘ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਸਟੰਪ ‘ਤੇ ਬੱਲਾ ਮਾਰ ਦਿੱਤਾ ਸੀ। ਇਸ ਤੋਂ ਬਾਅਦ ਟਰਾਫੀ ਦੇ ਨਾਲ ਫੋਟੋ ਖਿਚਵਾਉਂਦੇ ਹੋਏ ਉਨ੍ਹਾਂ ਨੇ ਤਾਅਨਾ ਮਾਰਦੇ ਹੋਏ ਕਿਹਾ ਕਿ ਅੰਪਾਇਰਾਂ ਨੂੰ ਵੀ ਬੁਲਾ ਲਵੋ। ਆਈਸੀਸੀ ਨੇ ਕਿਹਾ ਹੈ ਕਿ ਹਰਮਨਪ੍ਰੀਤ ਨੇ ਨਿਯਮਾਂ ਦੀ ਉਲੰਘਣਾ ਕੀਤੀ ਹੈ।
ਆਈਸੀਸੀ ਨੇ ਆਪਣੇ ਬਿਆਨ ‘ਚ ਕਿਹਾ ਹੈ ਕਿ ਹਰਮਨਪ੍ਰੀਤ ‘ਤੇ ਲੈਵਲ-2 ਨਿਯਮ ਦੀ ਉਲੰਘਣਾ ਕਰਨ ‘ਤੇ 50 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਇਸ ਤੋਂ ਇਲਾਵਾ ਉਸ ਦੇ ਤਿੰਨ ਡੀਮੈਰਿਟ ਪੁਆਇੰਟ ਵੀ ਆਏ ਹਨ। ਹਰਮਨਪ੍ਰੀਤ ਨੂੰ ਆਈਸੀਸੀ ਕੋਡ ਆਫ ਕੰਡਕਟ ਦੀ ਧਾਰਾ 2.8 ਦਾ ਦੋਸ਼ੀ ਪਾਇਆ ਗਿਆ ਹੈ, ਜਿਸ ਵਿੱਚ ਅੰਪਾਇਰ ਦੇ ਫੈਸਲੇ ਨਾਲ ਅਸਹਿਮਤੀ ਦਿਖਾਉਣਾ ਸ਼ਾਮਲ ਹੈ।
Harmanpreet Kaur has been reprimanded for a breach of the ICC Code of Conduct during the third #BANvIND ODI 😯https://t.co/3AYoTq1hV3
— ICC (@ICC) July 25, 2023
ਇਹ ਵੀ ਪੜ੍ਹੋ
ਇਸ ਲਈ ਵੀ ਜੁਰਮਾਨਾ
ਮੈਚ ਤੋਂ ਬਾਅਦ ਜਦੋਂ ਦੋਵੇਂ ਟੀਮਾਂ ਟਰਾਫੀ ਨਾਲ ਫੋਟੋ ਖਿਚਵਾਉਣ ਲਈ ਆਈਆਂ ਤਾਂ ਹਰਮਨਪ੍ਰੀਤ ਨੇ ਤਾਅਨਾ ਮਾਰਦੇ ਹੋਏ ਕਿਹਾ ਕਿ ਅੰਪਾਇਰਾਂ ਨੂੰ ਵੀ ਬੁਲਾ ਲਵੋ। ਇਸ ਕਾਰਨ ਵੀ ਉਨ੍ਹਾਂ ਨੂੰ ਨੁਕਸਾਨ ਝੱਲਣਾ ਪਿਆ ਹੈ। ਇਸ ਦੇ ਲਈ ਹਰਮਨਪ੍ਰੀਤ ‘ਤੇ ਮੈਚ ਫੀਸ ਦਾ 25 ਫੀਸਦੀ ਜੁਰਮਾਨਾ ਲਗਾਇਆ ਗਿਆ ਹੈ। ਇਹ ਜ਼ੁਰਮਾਨਾ ਲੈਵਲ-1 ਦੇ ਆਫੇਂਸ ਕਾਰਨ ਲਗਾਇਆ ਗਿਆ ਹੈ, ਜਿਸ ਵਿਚ ਅੰਤਰਰਾਸ਼ਟਰੀ ਮੈਚ ਵਿਚ ਹੋਈ ਘਟਨਾ ਦੀ ਜਨਤਕ ਤੌਰ ‘ਤੇ ਆਲੋਚਨਾ ਕਰਨਾ ਸ਼ਾਮਲ ਹੈ।
ਹਰਮਨਪ੍ਰੀਤ ਨੇ ਮੰਨੀ ਗਲਤੀ
ਆਈਸੀਸੀ ਦੇ ਬਿਆਨ ਮੁਤਾਬਕ ਹਰਮਨਪ੍ਰੀਤ ਨੇ ਆਪਣੀ ਗਲਤੀ ਮੰਨ ਲਈ ਅਤੇ ਉਨ੍ਹਾਂ ਨੂੰ ਜੋ ਸਜ਼ਾ ਦਿੱਤੀ ਗਈ ਹੈ, ਸ ਨੂੰ ਸਵੀਕਾਰ ਕਰ ਲਿਆ। ਇਸ ਲਈ ਇਸ ਮਾਮਲੇ ਵਿੱਚ ਕਿਸੇ ਸਰਕਾਰੀ ਸੁਣਵਾਈ ਦੀ ਲੋੜ ਨਹੀਂ ਪਈ ਅਤੇ ਉਨ੍ਹਾਂ ਨੂੰ ਤੁਰੰਤ ਪ੍ਰਭਾਵ ਨਾਲ ਸਜ਼ਾ ਲਾਗੂ ਕਰ ਦਿੱਤੀ ਗਈ ।
ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਖੇਡੀ ਗਈ ਤਿੰਨ ਮੈਚਾਂ ਦੀ ਵਨਡੇ ਸੀਰੀਜ਼ 1-1 ਨਾਲ ਬਰਾਬਰ ਰਹੀ। ਬੰਗਲਾਦੇਸ਼ ਨੂੰ ਮਜ਼ਬੂਤ ਟੀਮ ਨਹੀਂ ਮੰਨਿਆ ਜਾਂਦਾ ਹੈ, ਅਜਿਹੇ ‘ਚ ਸੀਰੀਜ਼ ਬਰਾਬਰ ਹੋਣ ਕਾਰਨ ਭਾਰਤੀ ਟੀਮ ਦੀ ਖੇਡ ‘ਤੇ ਸਵਾਲ ਖੜ੍ਹੇ ਹੋ ਗਏ ਹਨ। ਟੀਮ ਇੰਡੀਆ ਨੇ ਇਸ ਸੀਰੀਜ਼ ‘ਚ ਅੰਪਾਇਰਿੰਗ ‘ਤੇ ਸਵਾਲ ਖੜ੍ਹੇ ਕੀਤੇ ਹਨ। ਤੀਜੇ ਮੈਚ ਤੋਂ ਬਾਅਦ ਸਮ੍ਰਿਤੀ ਮੰਧਾਨਾ ਨੇ ਵੀ ਨਿਊਟਰਲ ਅੰਪਾਇਰਿੰਗ ਦੀ ਗੱਲ ਕੀਤੀ ਸੀ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ