AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ZIM vs IND: ਫੇਲ ਹੋਣ ਦੇ ਡਰ ਨੂੰ ਛੱਡੋ ਸ਼੍ਰੇਅਸ ਅਈਅਰ ਦਾ ਸੰਦੇਸ਼ ਸਾਫ਼, ਜ਼ਿੰਬਾਬਵੇ ਖਿਲਾਫ ਖੁੱਲ੍ਹ ਕੇ ਖੇਡੋ

India vs Zimbabwe T20 1st Match Today: ਜ਼ਿੰਬਾਬਵੇ ਖ਼ਿਲਾਫ਼ ਟੀ20 ਸੀਰੀਜ਼ ਤੋਂ ਪਹਿਲਾਂ ਟੀਮ ਇੰਡੀਆ ਦੇ ਕਪਤਾਨ ਸ਼੍ਰੇਅਸ ਅਈਅਰ ਨੇ ਆਪਣੀ ਟੀਮ ਨੂੰ ਖੁੱਲ੍ਹ ਕੇ ਖੇਡਣ ਦਾ ਲਾਇਸੈਂਸ ਦਿੱਤਾ ਹੈ। ਉਨ੍ਹਾਂ ਖਿਡਾਰੀਆਂ ਨੂੰ ਬਿਨਾਂ ਕਿਸੇ ਦਬਾਅ ਦੇ ਖੇਡਣ ਅਤੇ ਅਸਫਲ ਹੋਣ ਦੇ ਡਰ ਨੂੰ ਮਨ ਵਿੱਚੋਂ ਕੱਢ ਦੇਣ ਦਾ ਸੰਦੇਸ਼ ਦਿੱਤਾ ਹੈ।

ZIM vs IND: ਫੇਲ ਹੋਣ ਦੇ ਡਰ ਨੂੰ ਛੱਡੋ ਸ਼੍ਰੇਅਸ ਅਈਅਰ ਦਾ ਸੰਦੇਸ਼ ਸਾਫ਼, ਜ਼ਿੰਬਾਬਵੇ ਖਿਲਾਫ ਖੁੱਲ੍ਹ ਕੇ ਖੇਡੋ
ਅਈਅਰ ਦਾ ਮੰਤਰ- ਡਰ ਛੱਡੋ, ਖੁੱਲ੍ਹ ਕੇ ਖੇਡੋ
tv9-punjabi
| Published: 23 Jul 2026 10:20 AM IST
Share

Zimbabwe vs India, 1st T20I: ਭਾਰਤ ਅਤੇ ਜ਼ਿੰਬਾਬਵੇ ਵਿਚਾਲੇ T20 ਸੀਰੀਜ਼ ਦਾ ਪਹਿਲਾ ਮੈਚ ਹਰਾਰੇ ਵਿੱਚ ਸ਼ੁਰੂ ਹੋਣ ਜਾ ਰਿਹਾ ਹੈ। ਨਵੇਂ ਕਪਤਾਨ ਸ਼੍ਰੇਅਸ ਅਈਅਰ ਦੀ ਕਪਤਾਨੀ ਹੇਠ ਪਹਿਲਾਂ ਆਇਰਲੈਂਡ ਅਤੇ ਫਿਰ ਇੰਗਲੈਂਡ ਵਿੱਚ ਖੇਡੀ ਗਈ T20 ਸੀਰੀਜ਼ ਵਿੱਚ ਟੀਮ ਇੰਡੀਆ ਦੇ ਖਰਾਬ ਪ੍ਰਦਰਸ਼ਨ ਤੋਂ ਬਾਅਦ ਜ਼ਿੰਬਾਬਵੇ ਖਿਲਾਫ ਇਹ ਸੀਰੀਜ਼ ਹੋਰ ਵੀ ਮਹੱਤਵਪੂਰਨ ਹੋ ਗਈ ਹੈ। ਸ਼੍ਰੇਅਸ ਅਈਅਰ ਨਹੀਂ ਚਾਹੁੰਦੇ ਕਿ ਇੱਥੇ ਵੀ ਟੀਮ ਨੂੰ ਕਿਸੇ ਮੁਸ਼ਕਲ ਦਾ ਸਾਹਮਣਾ ਕਰਨਾ ਪਵੇ। ਇਸ ਲਈ ਸੀਰੀਜ਼ ਦੇ ਪਹਿਲੇ T20 ਮੁਕਾਬਲੇ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਖਿਡਾਰੀਆਂ ਨੂੰ ਮਨ ਵਿੱਚ ਵੱਸੇ ਡਰ ਨੂੰ ਬਾਹਰ ਕੱਢਣ ਦਾ ਸੰਦੇਸ਼ ਦਿੱਤਾ ਹੈ। ਉਨ੍ਹਾਂ ਨੇ ਖਿਡਾਰੀਆਂ ਨੂੰ ਜ਼ਿੰਬਾਬਵੇ ਖਿਲਾਫ ਫੇਲ ਹੋਣ ਦੇ ਡਰ ਨੂੰ ਛੱਡ ਕੇ ਬੇਝਿਜਕ ਅਤੇ ਖੁੱਲ੍ਹ ਕੇ ਖੇਡਣ ਦੀ ਆਜ਼ਾਦੀ ਦਿੱਤੀ ਹੈ।

ਫੇਲ ਹੋਣ ਦਾ ਡਰ ਨਹੀਂ ਸ਼੍ਰੇਅਸ ਅਈਅਰ

T20 ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹਰਾਰੇ ਵਿੱਚ ਕੀਤੀ ਗਈ ਪ੍ਰੈੱਸ ਕਾਨਫਰੰਸ ਦੌਰਾਨ ਸ਼੍ਰੇਅਸ ਅਈਅਰ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਕਿਸੇ ਵੀ ਖਿਡਾਰੀ ਨੂੰ ਫੇਲ ਹੋਣ ਦਾ ਡਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਨਾਕਾਮੀ ਦੇ ਡਰ ਕਾਰਨ ਖਿਡਾਰੀ ਆਪਣੇ ਆਪ ਨੂੰ ਬਚਾਉਣ ਲਈ ਖੇਡਣ ਲੱਗ ਜਾਂਦੇ ਹਨ, ਜੋ ਟੀਮ ਦੇ ਹਿੱਤ ਵਿੱਚ ਨਹੀਂ ਹੈ। ਪਰ ਜੇਕਰ ਫੇਲ ਹੋਣ ਦੇ ਡਰ ਨੂੰ ਮਨ ਵਿੱਚੋਂ ਕੱਢ ਦਿੱਤਾ ਜਾਵੇ ਤਾਂ ਖਿਡਾਰੀ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰ ਸਕਦੇ ਹਨ।

ਲੋਕ ਕੀ ਕਹਿਣਗੇ, ਇਸ ਦੀ ਪਰਵਾਹ ਨਹੀਂ

ਟੀਮ ਇੰਡੀਆ ਦੇ T20 ਕਪਤਾਨ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਡ੍ਰੈਸਿੰਗ ਰੂਮ ਵਿੱਚ ਕੀ ਗੱਲਾਂ ਹੋ ਰਹੀਆਂ ਹਨ, ਲੋਕ ਕੀ ਕਹਿ ਰਹੇ ਹਨ ਜਾਂ ਅੱਗੇ ਕੀ ਕਹਿਣਗੇ। ਉਨ੍ਹਾਂ ਲਈ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਟੀਮ ਇੱਕਜੁੱਟ ਹੋ ਕੇ ਵਧੀਆ ਕ੍ਰਿਕਟ ਖੇਡੇ। ਇਸੇ ਸੋਚ ਦੇ ਨਾਲ ਹੀ ਟੀਮ ਦੇ ਰੂਪ ਵਿੱਚ ਅਸੀਂ ਆਪਣਾ ਸ਼ਾਨਦਾਰ ਪ੍ਰਦਰਸ਼ਨ ਕਰ ਸਕਦੇ ਹਾਂ।

ਅਈਅਰ ਦੀ ਕਪਤਾਨੀ ਵਿੱਚ 7 T20 ਖੇਡੇ, ਇੱਕ ਵੀ ਨਹੀਂ ਜਿੱਤੇ

ਸ਼੍ਰੇਅਸ ਅਈਅਰ ਦੀ ਕਪਤਾਨੀ ਵਿੱਚ ਭਾਰਤ ਨੇ ਹੁਣ ਤੱਕ 7 T20 ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ ਕਿਸੇ ਵਿੱਚ ਵੀ ਟੀਮ ਨੂੰ ਜਿੱਤ ਨਹੀਂ ਮਿਲੀ। ਟੀਮ ਇੰਡੀਆ ਨੂੰ ਆਇਰਲੈਂਡ ਵਿੱਚ ਖੇਡੀ ਗਈ 2 T20 ਮੈਚਾਂ ਦੀ ਸੀਰੀਜ਼ ਵਿੱਚ ਕਲੀਨ ਸਵੀਪ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਹ ਪਹਿਲੀ ਵਾਰ ਸੀ ਜਦੋਂ ਭਾਰਤ ਨੇ ਆਇਰਲੈਂਡ ਵਿੱਚ ਅਤੇ ਆਇਰਲੈਂਡ ਦੇ ਖਿਲਾਫ ਕੋਈ ਸੀਰੀਜ਼ ਗੁਆਈ ਸੀ। ਇਸੇ ਤਰ੍ਹਾਂ 12 ਸਾਲ ਬਾਅਦ ਪਹਿਲੀ ਵਾਰ ਭਾਰਤ ਨੂੰ ਇੰਗਲੈਂਡ ਦੇ ਖਿਲਾਫ ਵੀ T20 ਸੀਰੀਜ਼ ਵਿੱਚ ਹਾਰ ਮਿਲੀ। ਅਈਅਰ ਦੀ ਕਪਤਾਨੀ ਹੇਠ ਭਾਰਤ ਨੇ ਇੰਗਲੈਂਡ ਦੌਰੇ ‘ਤੇ 5 T20 ਮੈਚਾਂ ਦੀ ਸੀਰੀਜ਼ ਖੇਡੀ, ਜਿਸ ਵਿੱਚ ਟੀਮ ਨੂੰ 0-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੌਰੇ ਦਾ ਇੱਕ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ।

ਜ਼ਿੰਬਾਬਵੇ ਵਿੱਚ ਜਾਰੀ ਰਹੇ ਜਿੱਤ!

ਹਾਲਾਂਕਿ ਹੁਣ ਜ਼ਿੰਬਾਬਵੇ ਵਿੱਚ ਟੀਮ ਦੀ ਤਿਆਰੀ ਜਿੱਤ ਹਾਸਲ ਕਰਨ ਦੀ ਹੈ। ਭਾਰਤ ਨੇ T20 ਸੀਰੀਜ਼ ਲਈ ਜ਼ਿੰਬਾਬਵੇ ਦੇ ਪਿਛਲੇ 4 ਦੌਰੇ ਕੀਤੇ ਹਨ। ਹਰ ਦੌਰੇ ‘ਤੇ ਭਾਰਤ ਨੇ ਜਿੱਤ ਦਰਜ ਕੀਤੀ ਹੈ ਅਤੇ T20 ਸੀਰੀਜ਼ ਆਪਣੇ ਨਾਮ ਕੀਤੀ ਹੈ। ਅਜਿਹੇ ਵਿੱਚ T20 ਸੀਰੀਜ਼ ਲਈ ਜ਼ਿੰਬਾਬਵੇ ਦੇ 5ਵੇਂ ਦੌਰੇ ‘ਤੇ ਵੀ ਟੀਮ ਇੰਡੀਆ ਤੋਂ ਜਿੱਤ ਦੀ ਉਮੀਦ ਕੀਤੀ ਜਾ ਰਹੀ ਹੈ।

Source:TV9Hindi.com

Follow Us
Onion Price Hike: ਪੰਜਾਬ-ਚੰਡੀਗੜ੍ਹ 'ਚ ਪਿਆਜ ਨੇ ਕੱਢੇ ਹੰਝੂ, ਕੀ ਹੈ ਵਜ੍ਹਾ, ਵੇਖੋ TV9ਪੰਜਾਬੀ ਦੀ ਇਹ ਖਾਸ ਰਿਪੋਰਟ
Onion Price Hike: ਪੰਜਾਬ-ਚੰਡੀਗੜ੍ਹ 'ਚ ਪਿਆਜ ਨੇ ਕੱਢੇ ਹੰਝੂ, ਕੀ ਹੈ ਵਜ੍ਹਾ, ਵੇਖੋ TV9ਪੰਜਾਬੀ ਦੀ ਇਹ ਖਾਸ ਰਿਪੋਰਟ...
Onion Price Hike: ਆ ਰਹੀ 'ਕਾਂਦਾ ਐਕਸਪ੍ਰੈਸ', ਹੁਣ ਸਸਤਾ ਹੋਵੇਗਾ ਪਿਆਜ਼
Onion Price Hike: ਆ ਰਹੀ 'ਕਾਂਦਾ ਐਕਸਪ੍ਰੈਸ', ਹੁਣ ਸਸਤਾ ਹੋਵੇਗਾ ਪਿਆਜ਼...
Ram Rahim: 21 ਦਿਨਾਂ ਦੀ ਫਰਲੋ 'ਤੇ 17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ
Ram Rahim: 21 ਦਿਨਾਂ ਦੀ ਫਰਲੋ 'ਤੇ 17ਵੀਂ ਵਾਰ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ...
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ
Chandigarh IED Recovered: ਨਿਸ਼ਾਨੇ 'ਤੇ ਸੀ ਸੈਕਟਰ-43 ਦਾ ਬੱਸ ਅੱਡਾ ਜਾਂ ਕੋਰਟ? ਹੋਇਆ ਵੱਡਾ ਖੁਲਾਸਾ...
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ
Lawrence Bishnoi ਦਾ ਸਭ ਤੋਂ ਵੱਡਾ ਦੁਸ਼ਮਣ ਕੌਣ? Digital Don Shahzad Bhatti ਦੀ ਪੂਰੀ ਕਹਾਣੀ...
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ
ਗਰਲਫਰੈਂਡ ਦੀ Kiss ਨਾਲ ਸੱਜੀ ਕਾਰ, ਵਾਇਰਲ ਹੋਈਆਂ ਤਸਵੀਰਾਂ ਤਾਂ ਪੁਲਿਸ ਨੇ ਕੱਟਿਆ ਚਾਲਾਨ...
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ
2027 ਤੋਂ ਪਹਿਲਾਂ ਕਾਂਗਰਸ 'ਚ ਸਿਆਸੀ ਘਮਸਾਣ... ਪਰ MP ਅਮਰ ਸਿੰਘ ਕਰ ਰਹੇ ਕੁਝ ਹੋਰ ਹੀ ਦਾਅਵੇ...
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ
ਦਿੱਲੀ-NCR ਵਿੱਚ ਸਵਾਈਨ ਫਲੂ ਦੀ ਦਸਤਕ, ਜਾਣੋ ਬਚਣ ਦੇ ਸੌਖੇ ਤਰੀਕੇ...
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ
ਚੰਡੀਗੜ੍ਹ ਨੂੰ ਦਹਿਲਾਉਣ ਦੀ ਸਾਜਿਸ਼ ਨਾਕਾਮ, ਬੱਸ ਸਟੈਂਡ 'ਤੇ ਮਿਲਿਆ IED, 3 ਕਾਬੂ...