AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਬਜ਼ਰੰਗ ਪੁਨੀਆ ਤੇ ਲੱਗਿਆ 4 ਸਾਲ ਦਾ ਬੈਨ, NADA ਨੇ ਕਿਉਂ ਕੀਤੀ ਕਾਰਵਾਈ? ਜਾਣੋ ਵਜ੍ਹਾ

ਪੂਨੀਆ ਦੇ ਖਿਲਾਫ਼ ਇਹ ਕਾਰਵਾਈ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਕੀਤੀ ਗਈ ਹੈ। ਕਿਸਾਨ ਆਗੂ ਡੱਲੇਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਉਹ ਕਿਸਾਨ ਅੰਦੋਲਨ ਵਿੱਚ ਪਹੁੰਚੇ ਸਨ। ਜਿਸ ਦੀਆਂ ਤਸਵੀਰਾਂ ਵੀ ਉਹਨਾਂ ਨੇ ਆਪਣੇ ਸ਼ੋਸਲ ਮੀਡੀਆ ਅਕਾਉਂਟ ਤੇ ਸਾਂਝੀਆਂ ਕੀਤੀਆਂ ਸਨ।

ਬਜ਼ਰੰਗ ਪੁਨੀਆ ਤੇ ਲੱਗਿਆ 4 ਸਾਲ ਦਾ ਬੈਨ, NADA ਨੇ ਕਿਉਂ ਕੀਤੀ ਕਾਰਵਾਈ? ਜਾਣੋ ਵਜ੍ਹਾ
Photo: tv9hindi.com
Follow Us
tv9-punjabi
| Updated On: 27 Nov 2024 10:52 AM IST
ਨੈਸ਼ਨਲ ਐਂਟੀ ਡੋਪਿੰਗ ਏਜੰਸੀ (NADA) ਨੇ ਪਹਿਲਵਾਨ ਬਜਰੰਗ ਪੂਨੀਆ ਨੂੰ ਚਾਰ ਸਾਲ ਲਈ ਮੁਅੱਤਲ ਕਰ ਦਿੱਤਾ ਹੈ। ਪੂਨੀਆ ਨੇ 10 ਮਾਰਚ ਨੂੰ ਰਾਸ਼ਟਰੀ ਟੀਮ ਦੇ ਚੋਣ ਟਰਾਇਲ ਦੌਰਾਨ ਡੋਪ ਟੈਸਟ ਲਈ ਆਪਣਾ ਸੈਂਪਲ ਦੇਣ ਤੋਂ ਇਨਕਾਰ ਕਰ ਦਿੱਤਾ ਸੀ, ਜਿਸ ਕਾਰਨ ਉਸ ਵਿਰੁੱਧ ਕਾਰਵਾਈ ਕੀਤੀ ਗਈ ਸੀ। ਟੋਕੀਓ ਓਲੰਪਿਕ ‘ਚ ਚਾਂਦੀ ਦਾ ਤਗਮਾ ਜਿੱਤਣ ਵਾਲੇ ਪੂਨੀਆ ਨੂੰ ਇਸ ਤੋਂ ਪਹਿਲਾਂ 23 ਅਪ੍ਰੈਲ ਨੂੰ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਵਿਸ਼ਵ ਕੁਸ਼ਤੀ ਸੰਗਠਨ (UWW) ਨੇ ਵੀ ਪੁਨੀਆ ਦੇ ਖਿਲਾਫ ਕਾਰਵਾਈ ਕੀਤੀ। ਪੂਨੀਆ ਨੇ ਇਸ ਮੁਅੱਤਲੀ ਵਿਰੁੱਧ ਅਪੀਲ ਕੀਤੀ ਸੀ, ਜਿਸ ਤੋਂ ਬਾਅਦ ਇਸ ਨੂੰ 31 ਮਈ ਤੱਕ ਰੱਦ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਨਾਡਾ ਨੇ ਪੂਨੀਆ ਨੂੰ 23 ਜੂਨ ਨੂੰ ਨੋਟਿਸ ਜਾਰੀ ਕੀਤਾ ਸੀ। ਪੂਨੀਆ ਨੇ ਇਸ ਫੈਸਲੇ ਨੂੰ 11 ਜੁਲਾਈ ਨੂੰ ਚੁਣੌਤੀ ਦਿੱਤੀ ਸੀ, ਜਿਸ ਤੋਂ ਬਾਅਦ 20 ਸਤੰਬਰ ਅਤੇ 4 ਅਕਤੂਬਰ ਨੂੰ ਸੁਣਵਾਈ ਹੋਈ। ਹੁਣ ਆਪਣੇ ਹੁਕਮ ਵਿੱਚ NADA ਡੋਪਿੰਗ ਪੈਨਲ (ADDP) ਨੇ ਉਸਦੀ ਚਾਰ ਸਾਲ ਦੀ ਮੁਅੱਤਲੀ ਜਾਰੀ ਰੱਖੀ ਹੈ।

ਕੱਲ੍ਹ ਕਿਸਾਨ ਅੰਦੋਲਨ ਚ ਹੋਏ ਸਨ ਸ਼ਾਮਿਲ

ਇਹ ਕਾਰਵਾਈ ਪੂਨੀਆ ਦੇ ਕਿਸਾਨ ਅੰਦੋਲਨ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਕੀਤੀ ਗਈ ਹੈ। ਕਿਸਾਨ ਆਗੂ ਡੱਲੇਵਾਲ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਉਹ ਕਿਸਾਨ ਅੰਦੋਲਨ ਵਿੱਚ ਪਹੁੰਚੇ ਸਨ। ਜਿਸ ਦੀਆਂ ਤਸਵੀਰਾਂ ਵੀ ਉਹਨਾਂ ਨੇ ਆਪਣੇ ਸ਼ੋਸਲ ਮੀਡੀਆ ਅਕਾਉਂਟ ਤੇ ਸਾਂਝੀਆਂ ਕੀਤੀਆਂ ਸਨ।

ਬ੍ਰਿਜ ਭੂਸ਼ਣ ‘ਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ

ਪਹਿਲਵਾਨਾਂ ਨੇ ਭਾਰਤੀ ਕੁਸ਼ਤੀ ਮਹਾਸੰਘ (WFI) ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ ਸੀ। ਇਸ ਸਬੰਧੀ 18 ਜਨਵਰੀ 2023 ਤੋਂ ਬਜਰੰਗ, ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਦੀ ਅਗਵਾਈ ਹੇਠ ਅੰਦੋਲਨ ਚੱਲ ਰਿਹਾ ਸੀ। ਪਹਿਲਵਾਨਾਂ ਨੇ ਪਹਿਲਾਂ ਜੰਤਰ-ਮੰਤਰ ਵਿਖੇ ਧਰਨਾ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਦੀ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ 23 ਅਪ੍ਰੈਲ 2023 ਨੂੰ ਆਦੇਸ਼ ਦਿੱਤਾ ਅਤੇ ਦਿੱਲੀ ਪੁਲਿਸ ਨੇ ਬ੍ਰਿਜ ਭੂਸ਼ਣ ਖਿਲਾਫ ਮਾਮਲਾ ਦਰਜ ਕਰ ਲਿਆ। ਇਸ ਮਾਮਲੇ ਦੀ ਸੁਣਵਾਈ ਅਦਾਲਤ ਵਿੱਚ ਚੱਲ ਰਹੀ ਹੈ।

WFI ਚੋਣਾਂ ਕਾਰਨ ਵਾਪਸ ਕੀਤਾ ਸੀ ਪਦਮਸ਼੍ਰੀ ਪੁਰਸਕਾਰ

ਬਜਰੰਗ ਪੂਨੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਪਦਮਸ਼੍ਰੀ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਸੀ। ਇਸ ਚਿੱਠੀ ‘ਚ ਪੂਨੀਆ ਨੇ ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਦੇ ਅਹੁਦੇ ‘ਤੇ ਬ੍ਰਿਜ ਭੂਸ਼ਣ ਦੇ ਕਰੀਬੀ ਸੰਜੇ ਸਿੰਘ ਦੀ ਜਿੱਤ ‘ਤੇ ਆਪਣਾ ਵਿਰੋਧ ਪ੍ਰਗਟਾਇਆ ਸੀ। ਜਦੋਂ ਡਬਲਯੂਐਫਆਈ ਦੀਆਂ ਚੋਣਾਂ ਹੋਈਆਂ, ਤਾਂ ਬ੍ਰਿਜਭੂਸ਼ਣ ਦੇ ਨਜ਼ਦੀਕੀ ਸੰਜੇ ਸਿੰਘ ਨੇ ਚੋਣਾਂ ਜਿੱਤੀਆਂ। ਇਸ ਤੋਂ ਬਾਅਦ ਪੂਨੀਆ ਤੋਂ ਇਲਾਵਾ ਵਿਨੇਸ਼ ਨੇ ਵੀ 23 ਦਸੰਬਰ ਨੂੰ ਆਪਣੇ ਐਵਾਰਡ ਵਾਪਸ ਕਰ ਦਿੱਤੇ।

Follow Us
Thandai Recipe: ਹੋਲੀ ਲਈ ਘਰ ਵਿੱਚ ਬਣਾਓ ਠੰਡਾਈ, ਇਹ ਰਹੀ ਸਭ ਤੋਂ ਸੌਖੀ ਰੈਸਿਪੀ
Thandai Recipe: ਹੋਲੀ ਲਈ ਘਰ ਵਿੱਚ ਬਣਾਓ ਠੰਡਾਈ, ਇਹ ਰਹੀ ਸਭ ਤੋਂ ਸੌਖੀ ਰੈਸਿਪੀ...
ਬਠਿੰਡਾ ਦੀ ਪ੍ਰਿੰਸੀਪਲ ਦੁਬਈ 'ਚ ਫਸੀ, VIDEO ਜਾਰੀ ਕਰ ਭਾਰਤ ਸਰਕਾਰ ਤੋਂ ਮੰਗੀ ਮਦਦ
ਬਠਿੰਡਾ ਦੀ ਪ੍ਰਿੰਸੀਪਲ ਦੁਬਈ 'ਚ ਫਸੀ, VIDEO ਜਾਰੀ ਕਰ ਭਾਰਤ ਸਰਕਾਰ ਤੋਂ ਮੰਗੀ ਮਦਦ...
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ
ਈਰਾਨ 'ਤੇ ਵਿਨਾਸ਼ਕਾਰੀ ਹਮਲੇ, ਅਮਰੀਕਾ ਨੇ ਜਾਰੀ ਕੀਤਾ ਨਵਾਂ ਵੀਡੀਓ...
ਮੱਧ ਪੂਰਬ 'ਚ ਤਣਾਅ: ਇਰਾਕ 'ਚ ਅਮਰੀਕੀ ਬੇਸ 'ਤੇ ਹਮਲਾ, ਦੁਬਈ ਤੇ ਦੋਹਾ ਵਿੱਚ ਧਮਾਕੇ
ਮੱਧ ਪੂਰਬ 'ਚ ਤਣਾਅ: ਇਰਾਕ 'ਚ ਅਮਰੀਕੀ ਬੇਸ 'ਤੇ ਹਮਲਾ, ਦੁਬਈ ਤੇ ਦੋਹਾ ਵਿੱਚ ਧਮਾਕੇ...
ਵਾਰਾਣਸੀ ਦੀ ਅਨੋਖੀ ਮਸਾਨ ਹੋਲੀ: ਮੁਰਦੇ ਦੀ ਰਾਖ ਨਾਲ ਮੌਤ ਦਾ ਜਸ਼ਨ ਮਨਾਉਂਦੇ ਹਨ ਸ਼ਿਵ ਭਗਤ
ਵਾਰਾਣਸੀ ਦੀ ਅਨੋਖੀ ਮਸਾਨ ਹੋਲੀ: ਮੁਰਦੇ ਦੀ ਰਾਖ ਨਾਲ ਮੌਤ ਦਾ ਜਸ਼ਨ ਮਨਾਉਂਦੇ ਹਨ ਸ਼ਿਵ ਭਗਤ...
ਬਦਾਮ ਖਾਣ ਦੇ ਫਾਇਦੇ: ਭਿੱਜੇ ਬਦਾਮ ਸੁੱਕੇ ਬਦਾਮ ਨਾਲੋਂ ਕਿਉਂ ਵਧੀਆ?
ਬਦਾਮ ਖਾਣ ਦੇ ਫਾਇਦੇ: ਭਿੱਜੇ ਬਦਾਮ ਸੁੱਕੇ ਬਦਾਮ ਨਾਲੋਂ ਕਿਉਂ ਵਧੀਆ?...
ਦਿੱਲੀ ਸ਼ਰਾਬ ਘੁਟਾਲੇ ਵਿੱਚ ਕੇਜਰੀਵਾਲ ਅਤੇ ਸਿਸੋਦੀਆ ਬਰੀ, ਪਤਨੀ ਸੁਨੀਤਾ ਨੇ ਕੀ ਕਿਹਾ?
ਦਿੱਲੀ ਸ਼ਰਾਬ ਘੁਟਾਲੇ ਵਿੱਚ ਕੇਜਰੀਵਾਲ ਅਤੇ ਸਿਸੋਦੀਆ ਬਰੀ, ਪਤਨੀ ਸੁਨੀਤਾ ਨੇ ਕੀ ਕਿਹਾ?...
ਕੋਰਟ ਤੋਂ ਬਰੀ ਹੁੰਦਿਆਂ ਹੀ ਫੁੱਟ-ਫੁੱਟ ਕੇ ਰੋਏ ਅਰਵਿੰਦ ਕੇਜਰੀਵਾਲ, ਫਿਰ ਬੋਲੇ, "ਸੀਟਿੰਗ CM ਨੂੰ ਘੜੀਸ ਕੇ..."
ਕੋਰਟ ਤੋਂ ਬਰੀ ਹੁੰਦਿਆਂ ਹੀ ਫੁੱਟ-ਫੁੱਟ ਕੇ ਰੋਏ ਅਰਵਿੰਦ ਕੇਜਰੀਵਾਲ, ਫਿਰ ਬੋਲੇ,
NCERT Bans Judiciary Chapter: NCERT ਨੇ ਨਿਆਂਪਾਲਿਕਾ ਅਧਿਆਇ ਦੀ ਵਿਕਰੀ 'ਤੇ ਲਗਾਈ ਰੋਕ, ਮੰਗੀ ਮੁਆਫ਼ੀ; CJI ਨੇ ਲਿਆ ਨੋਟਿਸ
NCERT Bans Judiciary Chapter: NCERT ਨੇ ਨਿਆਂਪਾਲਿਕਾ ਅਧਿਆਇ ਦੀ ਵਿਕਰੀ 'ਤੇ ਲਗਾਈ ਰੋਕ, ਮੰਗੀ ਮੁਆਫ਼ੀ; CJI ਨੇ ਲਿਆ ਨੋਟਿਸ...