ਚੰਡੀਗੜ੍ਹ ‘ਚ ਬਣੇਗਾ ਦੂਜਾ ਐਸਟ੍ਰੋਟਰਫ ਹਾਕੀ ਸਟੇਡੀਅਮ: 8 ਕਰੋੜ ਦਾ ਆਵੇਗਾ ਖਰਚ, ਤਿਆਰੀਆਂ ਪੂਰੀਆਂ
Chandigarh Astroturf Hockey Stadium: ਖੇਡ ਵਿਭਾਗ ਵੱਲੋਂ ਸ਼ਹਿਰ ਵਿੱਚ ਗਰਲਜ਼ ਹਾਕੀ ਅਕੈਡਮੀ ਚਲਾਈ ਜਾਂਦੀ ਹੈ, ਜਿਸ ਵਿੱਚ ਲੜਕੀਆਂ ਸੈਕਟਰ-18 ਦੇ ਘਾਹ ਵਾਲੇ ਮੈਦਾਨ ਵਿੱਚ ਪ੍ਰੈਕਟਿਸ ਕਰਦੀਆਂ ਹਨ। ਸਾਰੇ ਨੈਸ਼ਨਲ, ਸਕੂਲ ਨੈਸ਼ਨਲ ਅਤੇ ਨਾਰਥ ਜ਼ੋਨ ਦੇ ਮੈਚ ਹੁਣ ਐਸਟ੍ਰੋਟਰਫ 'ਤੇ ਖੇਡੇ ਜਾ ਰਹੇ ਹਨ। ਅਜਿਹੇ 'ਚ ਲੜਕੀਆਂ ਦੀ ਤਿਆਰੀ ਪ੍ਰਭਾਵਿਤ ਹੋ ਰਹੀ ਸੀ। ਐਸਟ੍ਰੋਟਰਫ ਬਣਾਉਣ ਨਾਲ ਉਨ੍ਹਾਂ ਦੀ ਪ੍ਰੈਕਟਿਸ ਬਿਹਤਰ ਹੋਵੇਗਾ।
ਖੇਡ ਵਿਭਾਗ ਨੇ ਚੰਡੀਗੜ੍ਹ ਦੇ ਸੈਕਟਰ-18 ਦੇ ਹਾਕੀ ਸਟੇਡੀਅਮ ਨੂੰ ਐਸਟ੍ਰੋਟਰਫ ਵਿੱਚ ਬਦਲਣ ਦੀ ਯੋਜਨਾ ਬਣਾਈ ਹੈ। ਇਸ ਪ੍ਰਾਜੈਕਟ ‘ਤੇ ਕਰੀਬ 8 ਕਰੋੜ ਰੁਪਏ ਖਰਚ ਕੀਤੇ ਜਾਣਗੇ। ਸਟੇਡੀਅਮ ਦੇ ਆਧੁਨਿਕੀਕਰਨ ਦੇ ਨਾਲ-ਨਾਲ ਖਿਡਾਰੀਆਂ ਨੂੰ ਫਲੱਡ ਲਾਈਟਾਂ ਅਤੇ ਹੋਰ ਸਾਰੀਆਂ ਲੋੜੀਂਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ।
ਅਧਿਕਾਰੀਆਂ ਨੇ ਦੱਸਿਆ ਕਿ ਪ੍ਰਾਜੈਕਟ ਦੀ ਡਰਾਇੰਗ ਅਤੇ ਨਕਸ਼ਾ ਤਿਆਰ ਕਰ ਲਿਆ ਗਿਆ ਹੈ। ਹੁਣ ਉੱਚ ਅਧਿਕਾਰੀਆਂ ਤੋਂ ਮਨਜ਼ੂਰੀ ਲੈ ਕੇ ਉਸਾਰੀ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ।
ਖਿਡਾਰੀਆਂ ਨੂੰ ਬਿਹਤਰ ਪ੍ਰੈਕਟਿਸ ਕਰਨ ਦਾ ਮਿਲੇਗਾ ਮੌਕਾ
ਇਸ ਵੇਲੇ ਚੰਡੀਗੜ੍ਹ ਦੇ ਸੈਕਟਰ-42 ਵਿੱਚ ਇੱਕ ਹੀ ਐਸਟਰੋਟਰਫ਼ ਹਾਕੀ ਸਟੇਡੀਅਮ ਹੈ। ਇਸ ਕਾਰਨ ਖਿਡਾਰੀਆਂ ਨੂੰ ਪ੍ਰੈਕਟਿਸ ਲਈ ਘਾਹ ਦੇ ਮੈਦਾਨਾਂ ‘ਤੇ ਨਿਰਭਰ ਰਹਿਣਾ ਪੈਂਦਾ ਹੈ। ਸੈਕਟਰ-18 ਦੇ ਸਟੇਡੀਅਮ ਵਿੱਚ ਰੋਜ਼ਾਨਾ 60-70 ਖਿਡਾਰੀ ਪ੍ਰੈਕਟਿਸ ਕਰਦੇ ਹਨ। ਨਵੀਂ ਐਸਟ੍ਰੋਟਰਫ ਦੇ ਨਿਰਮਾਣ ਨਾਲ ਗਰਲਜ਼ ਹਾਕੀ ਅਕੈਡਮੀ ਸਮੇਤ ਸਾਰੀਆਂ ਖਿਡਾਰਨਾਂ ਨੂੰ ਬਿਹਤਰ ਪ੍ਰੈਕਟਿਸ ਕਰਨ ਦਾ ਮੌਕਾ ਮਿਲੇਗਾ।
ਸਟੇਡੀਅਮ ਵਿੱਚ ਮਿਲਣਗੀਆਂ ਆਧੁਨਿਕ ਸਹੂਲਤਾਂ
ਨਵੇਂ ਐਸਟ੍ਰੋਟਰਫ ਸਟੇਡੀਅਮ ਦੇ ਨਾਲ ਖਿਡਾਰੀਆਂ ਲਈ ਹੇਠ ਲਿਖੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ
- ਦੋ ਚੇਂਜਿੰਗ ਰੂਮ
ਮੈਨੇਜਰ ਰੂਮ
ਕੋਚ ਰੂਮ
ਜਿਮ
ਦੋ ਵਾਸ਼ਰੂਮ
ਫਲੱਡ ਲਾਈਟ
ਪਹਿਲਾਂ ਸਕੂਲਾਂ ਵਿੱਚ ਬਣਾਉਣ ਦੀ ਸੀ ਯੋਜਨਾ
ਪਹਿਲਾਂ ਖੇਡ ਤੇ ਸਿੱਖਿਆ ਵਿਭਾਗ ਨੇ ਸੈਕਟਰ-28 ਅਤੇ ਸੈਕਟਰ-23 ਦੇ ਦੋ ਸਕੂਲਾਂ ਵਿੱਚ ਐਸਟਰੋਟਰਫ ਸਟੇਡੀਅਮ ਬਣਾਉਣ ਦੀ ਤਜਵੀਜ਼ ਰੱਖੀ ਸੀ। ਇਸ ਲਈ ਜਗ੍ਹਾ ਦੀ ਨਿਸ਼ਾਨਦੇਹੀ ਵੀ ਕੀਤੀ ਗਈ ਸੀ ਪਰ ਬਾਅਦ ਵਿੱਚ ਇਸ ਨੂੰ ਸੈਕਟਰ-18 ਦੇ ਹਾਕੀ ਸਟੇਡੀਅਮ ਵਿੱਚ ਬਣਾਉਣ ਦਾ ਫੈਸਲਾ ਕੀਤਾ ਗਿਆ। ਇਸ ਫੈਸਲੇ ਨਾਲ ਨਾ ਸਿਰਫ ਗਰਲਜ਼ ਹਾਕੀ ਅਕੈਡਮੀ ਨੂੰ ਫਾਇਦਾ ਹੋਵੇਗਾ, ਸਗੋਂ ਈਸਟ ਡਿਵੀਜ਼ਨ ਦੇ ਬੱਚਿਆਂ ਨੂੰ ਉੱਚ ਪੱਧਰੀ ਸਿਖਲਾਈ ਦੇ ਮੌਕੇ ਵੀ ਮਿਲਣਗੇ।