AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

IND vs PAK Hockey: ਆਖਰੀ ਮਿੰਟ ‘ਚ ਪਾਕਿਸਤਾਨ ਨੂੰ ਹਰਾ ਕੇ ਫਾਈਨਲ ‘ਚ ਭਾਰਤ, Asian Games ਵਿੱਚ 28 ਸਾਲ ਬਾਅਦ ਹੋਇਆ ਅਜਿਹਾ

Asian Games 2026: ਪੁਰਸ਼ ਹਾਕੀ ਦੇ ਪਹਿਲੇ ਸੈਮੀਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ 4-3 ਨਾਲ ਹਰਾਇਆ ਅਤੇ ਇਸ ਦੇ ਨਾਲ ਹੀ Asian Games 2026 ਦੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ।

IND vs PAK Hockey: ਆਖਰੀ ਮਿੰਟ 'ਚ ਪਾਕਿਸਤਾਨ ਨੂੰ ਹਰਾ ਕੇ ਫਾਈਨਲ 'ਚ ਭਾਰਤ, Asian Games ਵਿੱਚ 28 ਸਾਲ ਬਾਅਦ ਹੋਇਆ ਅਜਿਹਾ
ਪਾਕਿਸਤਾਨ ਨੂੰ ਹਰਾ ਕੇ ਫਾਈਨਲ ‘ਚ ਭਾਰਤ
tv9-punjabi
| Updated On: 01 Oct 2026 15:24 PM IST
Share

ਭਾਰਤ ਦੀ ਪੁਰਸ਼ ਹਾਕੀ ਟੀਮ ਨੇ Asian Games 2026 ਦੇ ਫਾਈਨਲ ਦੀ ਟਿਕਟ ਕੱਟ ਲਈ ਹੈ। ਪੁਰਸ਼ ਹਾਕੀ ਦੇ ਪਹਿਲੇ ਸੈਮੀਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਦਿੱਤਾ। ਦੋਵਾਂ ਟੀਮਾਂ ਵਿਚਾਲੇ ਮੁਕਾਬਲਾ ਇੰਨਾ ਰੋਮਾਂਚਕ ਰਿਹਾ ਕਿ ਨਤੀਜੇ ਲਈ ਆਖਰੀ ਮਿੰਟ ਤੱਕ ਇੰਤਜ਼ਾਰ ਕਰਨਾ ਪਿਆ। ਮੈਚ ਦੇ ਆਖਰੀ ਮਿੰਟ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਪੁਰਸ਼ ਹਾਕੀ ਦੇ ਪਹਿਲੇ ਸੈਮੀਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ 4-3 ਨਾਲ ਹਰਾਇਆ।

ਭਾਰਤ ਦੇ ਹਮਲੇ ਤੋਂ ਬਾਅਦ ਪਾਕਿਸਤਾਨ ਦਾ ਜਵਾਬੀ ਵਾਰ

ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਸੈਮੀਫਾਈਨਲ ਮੁਕਾਬਲੇ ਦੀ ਸ਼ੁਰੂਆਤ ਸ਼ਾਨਦਾਰ ਅੰਦਾਜ਼ ਵਿੱਚ ਕੀਤੀ। ਭਾਰਤ ਨੇ ਪਹਿਲੇ ਕੁਆਰਟਰ ਵਿੱਚ ਹੀ ਪਾਕਿਸਤਾਨ ‘ਤੇ 2-0 ਦੀ ਬੜ੍ਹਤ ਬਣਾ ਲਈ। ਮੈਚ ਵਿੱਚ ਭਾਰਤ ਦੀ ਸਥਿਤੀ ਉਸ ਵੇਲੇ ਹੋਰ ਮਜ਼ਬੂਤ ਹੋ ਗਈ ਜਦੋਂ ਉਸ ਨੇ ਦੂਜੇ ਕੁਆਰਟਰ ਵਿੱਚ ਆਪਣੀ ਬੜ੍ਹਤ 2-0 ਤੋਂ ਵਧਾ ਕੇ 3-0 ਕਰ ਲਈ। ਪਰ ਇਸ ਤੋਂ ਬਾਅਦ ਮੁਕਾਬਲੇ ਵਿੱਚ ਭਾਰਤ ਦੇ ਹਮਲਿਆਂ ਨਾਲੋਂ ਪਾਕਿਸਤਾਨ ਦਾ ਜਵਾਬੀ ਵਾਰ ਜ਼ਿਆਦਾ ਦੇਖਣ ਨੂੰ ਮਿਲਿਆ। ਪਾਕਿਸਤਾਨ ਨੇ ਦੇਖਦੇ ਹੀ ਦੇਖਦੇ ਭਾਰਤ ਦੀ 3-0 ਦੀ ਬੜ੍ਹਤ ਨੂੰ 3-3 ਦੀ ਬਰਾਬਰੀ ਵਿੱਚ ਬਦਲ ਦਿੱਤਾ।

ਆਖਰੀ ਮਿੰਟ ਵਿੱਚ ਭਾਰਤ ਨੇ ਕੀਤਾ ਜਿੱਤ ਦਾ ਅਭਿਸ਼ੇਕ

ਪਾਕਿਸਤਾਨ ਦੀ ਵਾਪਸੀ ਤੋਂ ਬਾਅਦ ਮੁਕਾਬਲਾ ਬਰਾਬਰੀ ‘ਤੇ ਆ ਗਿਆ ਅਤੇ ਰੋਮਾਂਚ ਹੋਰ ਵਧ ਗਿਆ। ਭਾਰਤ ਅਤੇ ਪਾਕਿਸਤਾਨ ਦੋਵੇਂ ਟੀਮਾਂ ਇੱਕ-ਦੂਜੇ ‘ਤੇ ਹਾਵੀ ਹੋਣ ਦੀ ਕੋਸ਼ਿਸ਼ ਕਰਨ ਲੱਗੀਆਂ। ਅਜਿਹੇ ਵਿੱਚ ਮੈਚ ਦੇ ਆਖਰੀ ਮਿੰਟ ਵਿੱਚ ਗੋਲ ਦਾਗ ਕੇ ਅਭਿਸ਼ੇਕ ਨੇ ਭਾਰਤ ਦੀ ਜਿੱਤ ਪੱਕੀ ਕਰ ਦਿੱਤੀ। ਜਿੱਤ ਦਾ ਅਭਿਸ਼ੇਕ ਕਰਵਾਉਣ ਵਾਲਾ ਇਹ ਗੋਲ ਪਾਕਿਸਤਾਨ ਦੇ ਗੋਲ ਪੋਸਟ ‘ਤੇ ਭਾਰਤ ਵੱਲੋਂ ਕੀਤਾ ਗਿਆ ਚੌਥਾ ਗੋਲ ਸੀ।

ਅਭਿਸ਼ੇਕ ਵੱਲੋਂ ਵਿਨਿੰਗ ਗੋਲ ਦਾਗਣ ਤੋਂ ਪਹਿਲਾਂ ਭਾਰਤ ਵੱਲੋਂ 3 ਹੋਰ ਗੋਲ ਹਰਮਨਪ੍ਰੀਤ ਸਿੰਘ ਅਤੇ ਸੁਖਜੀਤ ਨੇ ਕੀਤੇ ਸਨ। ਹਰਮਨਪ੍ਰੀਤ ਸਿੰਘ ਨੇ 2 ਗੋਲ ਦਾਗੇ, ਜਦਕਿ ਸੁਖਜੀਤ ਨੇ ਇੱਕ ਗੋਲ ਕੀਤਾ।

28 ਸਾਲ ਬਾਅਦ ਏਸ਼ੀਅਨ ਗੇਮਜ਼ ਵਿੱਚ ਹੋਇਆ ਅਜਿਹਾ

ਭਾਰਤ ਦੀ ਪੁਰਸ਼ ਹਾਕੀ ਟੀਮ ਦੇ ਫਾਈਨਲ ਵਿੱਚ ਪਹੁੰਚਣ ਦੇ ਨਾਲ ਹੀ ਏਸ਼ੀਅਨ ਗੇਮਜ਼ ਵਿੱਚ ਉਹ ਦੇਖਣ ਨੂੰ ਮਿਲਿਆ, ਜੋ ਆਖਰੀ ਵਾਰ 28 ਸਾਲ ਪਹਿਲਾਂ ਹੋਇਆ ਸੀ। 1998 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਦੀ ਪੁਰਸ਼ ਅਤੇ ਮਹਿਲਾ ਦੋਵੇਂ ਹਾਕੀ ਟੀਮਾਂ ਏਸ਼ੀਅਨ ਗੇਮਜ਼ ਦੇ ਫਾਈਨਲ ਵਿੱਚ ਪਹੁੰਚੀਆਂ ਹਨ। ਮਹਿਲਾ ਟੀਮ ਨੇ ਸੈਮੀਫਾਈਨਲ ਵਿੱਚ ਕੋਰੀਆ ਨੂੰ ਹਰਾ ਕੇ ਫਾਈਨਲ ਦੀ ਟਿਕਟ ਕਟਾਈ ਸੀ।

Source:TV9Hindi.com

Follow Us
"ਸਾਬਕਾ ਪ੍ਰਧਾਨ...", ਰਾਜਾ ਵੜਿੰਗ 'ਤੇ ਸੋਸ਼ਲ ਮੀਡੀਆ 'ਤੇ ਦਿੱਤਾ ਅਪਡੇਟ, ਹੁਣ ਕੌਣ...?
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ...
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਚੋਣ ਨੂੰ ਲੈ ਕੇ ਕੀ ਬੋਲੇ ਰਾਜਾ ਵੜਿੰਗ? ਵੇਖੋ......
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਦੀ ਭਾਲ ਤੇਜ਼, ਹਾਈਕਮਾਨ ਛੇਤੀ ਕਰੇਗਾ ਐਲਾਨ!...
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ
ਰਾਜਾ ਵੜਿੰਗ ਦੀ ਥਾਂ ਕੌਣ...? ਪੰਜਾਬ ਕਾਂਗਰਸ 'ਚ ਵੱਡੇ ਫੇਰ ਬਦਲਾਅ ਦੀਆਂ ਅਟਕਲਾਂ...
ਪਾਕਿਸਤਾਨ ਵਿੱਚ ਭਗਤ ਸਿੰਘ ਦੀ ਵਾਪਸੀ? ਸਰਕਾਰ-ARMY ਦੇ ਬਦਲੇ ਸੁਰ, ਕਿਉਂ ਮੱਚਿਆ ਹੰਗਾਮਾ?
ਪਾਕਿਸਤਾਨ ਵਿੱਚ ਭਗਤ ਸਿੰਘ ਦੀ ਵਾਪਸੀ? ਸਰਕਾਰ-ARMY ਦੇ ਬਦਲੇ ਸੁਰ, ਕਿਉਂ ਮੱਚਿਆ ਹੰਗਾਮਾ?...
ਇੰਡੀਆ ਗੱਠਜੋੜ ਦਾ ਵੱਡਾ ਫੈਸਲਾ, 2 ਅਕਤੂਬਰ ਤੋਂ ਦੇਸ਼ ਭਰ ਵਿੱਚ ਹੋਣਗੇ ਪ੍ਰਦਰਸ਼ਨ, 6 ਨੂੰ EC ਦਫ਼ਤਰ ਦਾ ਘਿਰਾਓ
ਇੰਡੀਆ ਗੱਠਜੋੜ ਦਾ ਵੱਡਾ ਫੈਸਲਾ, 2 ਅਕਤੂਬਰ ਤੋਂ ਦੇਸ਼ ਭਰ ਵਿੱਚ ਹੋਣਗੇ ਪ੍ਰਦਰਸ਼ਨ, 6 ਨੂੰ EC ਦਫ਼ਤਰ ਦਾ ਘਿਰਾਓ...
LPU ਹਿੰਸਾ ਮਾਮਲੇ ਦੀ ਹਾਈ ਕੋਰਟ 'ਚ ਸੁਣਵਾਈ, ਕੀ ਬੋਲੇ ਜੱਜ...? ਜਾਣੋ...
LPU ਹਿੰਸਾ ਮਾਮਲੇ ਦੀ ਹਾਈ ਕੋਰਟ 'ਚ ਸੁਣਵਾਈ, ਕੀ ਬੋਲੇ ਜੱਜ...? ਜਾਣੋ......
ਚਿੱਟੇ ਦਾ ਨਾਂ SAD-BJP ਦੀ ਸਰਕਾਰ ਦੌਰਾਨ ਸਾਹਮਣੇ ਆਇਆ....ਅਮਿਤ ਸ਼ਾਹ ਦੇ ਚਿੱਟਾ ਮੁਕਤ ਪੰਜਾਬ 'ਤੇ AAP ਦਾ ਤਿੱਖਾ ਤੰਜ
ਚਿੱਟੇ ਦਾ ਨਾਂ SAD-BJP ਦੀ ਸਰਕਾਰ ਦੌਰਾਨ ਸਾਹਮਣੇ ਆਇਆ....ਅਮਿਤ ਸ਼ਾਹ ਦੇ ਚਿੱਟਾ ਮੁਕਤ ਪੰਜਾਬ 'ਤੇ AAP ਦਾ ਤਿੱਖਾ ਤੰਜ...
ਚਾਵਲਾ ਰੇਪ ਕੇਸ 'ਚ ਰੂਪ ਕੌਰ ਸੰਧੂ ਨੇ ਵੱਡੇ ਖੁਲਾਸਿਆਂ ਦਾ ਕੀਤਾ ਦਾਅਵਾ, ਜਾਣੋ ਹੁਣ ਤੱਕ ਦਾ ਅਪਡੇਟ
ਚਾਵਲਾ ਰੇਪ ਕੇਸ 'ਚ ਰੂਪ ਕੌਰ ਸੰਧੂ ਨੇ ਵੱਡੇ ਖੁਲਾਸਿਆਂ ਦਾ ਕੀਤਾ ਦਾਅਵਾ, ਜਾਣੋ ਹੁਣ ਤੱਕ ਦਾ ਅਪਡੇਟ...