ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਏਸ਼ੀਆ ਕੱਪ ‘ਚ ਹੱਥ ਨਾ ਮਿਲਾਉਣ ‘ਤੇ ਭੜਕਿਆ ਪਾਕਿਸਤਾਨ, ਟੀਮ ਇੰਡੀਆ ਵਿਰੁੱਧ ਚੁੱਕਿਆ ਇਹ ਕਦਮ

Asia Cup, India vs Pakistan: ਏਸ਼ੀਆ ਕੱਪ ਭਾਰਤ ਬਨਾਮ ਪਾਕਿਸਤਾਨ ਮੈਚ ਦੌਰਾਨ ਭਾਰਤੀ ਖਿਡਾਰੀਆਂ ਨੇ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਹੀਂ ਮਿਲਾਇਆ। ਨਾ ਤਾਂ ਟਾਸ ਤੋਂ ਬਾਅਦ ਤੇ ਨਾ ਹੀ ਮੈਚ ਖਤਮ ਹੋਣ ਤੋਂ ਬਾਅਦ। ਹੁਣ ਪਾਕਿਸਤਾਨ ਨੇ ਇਸ ਬਾਰੇ ਭਾਰਤੀ ਟੀਮ ਦੀ ਸ਼ਿਕਾਇਤ ਕੀਤੀ ਹੈ।

ਏਸ਼ੀਆ ਕੱਪ 'ਚ ਹੱਥ ਨਾ ਮਿਲਾਉਣ 'ਤੇ ਭੜਕਿਆ ਪਾਕਿਸਤਾਨ, ਟੀਮ ਇੰਡੀਆ ਵਿਰੁੱਧ ਚੁੱਕਿਆ ਇਹ ਕਦਮ
Follow Us
tv9-punjabi
| Published: 15 Sep 2025 09:31 AM IST

ਏਸ਼ੀਆ ਕੱਪ 2025 ਚ, ਟੀਮ ਇੰਡੀਆ ਨੇ ਨਾ ਸਿਰਫ਼ ਪਾਕਿਸਤਾਨ ਨੂੰ ਹਰਾਇਆ ਹੈ, ਸਗੋਂ ਉਸ ਨੂੰ ਸ਼ਰੇਆਮ ਜ਼ਲੀਲ ਵੀ ਕੀਤਾ ਹੈ। ਟੀਮ ਇੰਡੀਆ ਨੇ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਮਿਲਾਉਣ ਤੋਂ ਇਨਕਾਰ ਕਰਕੇ ਅਜਿਹਾ ਕੀਤਾ ਗਿਆ ਹੈ। ਟਾਸ ਦੌਰਾਨ, ਭਾਰਤ ਦੇ ਕਪਤਾਨ ਸੂਰਿਆਕੁਮਾਰ ਯਾਦਵ ਨੇ ਜੋ ਕੀਤਾ, ਉਹ ਤਾਂ ਕੀਤਾ ਹੀ। ਪਰ, ਇਸ ਤੋਂ ਬਾਅਦ, ਜਦੋਂ ਉਹ ਮੈਚ ਜਿੱਤ ਗਏ ਤਾਂ ਵੀ ਭਾਰਤੀ ਖਿਡਾਰੀਆਂ ਨੇ ਵੀ ਪਾਕਿਸਤਾਨੀ ਟੀਮ ਵੱਲ ਕੋਈ ਧਿਆਨ ਨਹੀਂ ਦਿੱਤਾ। ਭਾਰਤੀ ਟੀਮ ਦੇ ਕਿਸੇ ਵੀ ਮੈਂਬਰ ਨੇ ਉਨ੍ਹਾਂ ਨਾਲ ਹੱਥ ਨਹੀਂ ਮਿਲਾਇਆ। ਇਹ ਉਦੋਂ ਹੋਇਆ ਜਦੋਂ ਪਾਕਿਸਤਾਨੀ ਖਿਡਾਰੀ ਖੁਦ ਉਨ੍ਹਾਂ ਨਾਲ ਹੱਥ ਮਿਲਾਉਣ ਲਈ ਬੇਤਾਬ ਸਨ। ਹੁਣ ਭਾਰਤੀ ਖਿਡਾਰੀਆਂ ਦੇ ਹੱਥ ਨਾ ਮਿਲਾਉਣ ਦੀ ਘਟਨਾ ‘ਤੇ ਹੰਗਾਮਾ ਹੋ ਰਿਹਾ ਹੈ। ਇਹ ਵੀ ਖ਼ਬਰ ਹੈ ਕਿ ਪਾਕਿਸਤਾਨ ਕ੍ਰਿਕਟ ਟੀਮ ਨੇ ਵੀ ਇਸ ਸਬੰਧੀ ਟੀਮ ਇੰਡੀਆ ਵਿਰੁੱਧ ਕਦਮ ਚੁੱਕਿਆ ਹੈ।

ਪਾਕਿਸਤਾਨੀ ਟੀਮ ਮੈਨੇਜਰ ਨੇ ਪੀਸੀਬੀ ਦੇ ਕਹਿਣ ‘ਤੇ ਸ਼ਿਕਾਇਤ ਕੀਤੀ

ਹੱਥ ਨਾ ਮਿਲਾਉਣ ਤੋਂ ਨਿਰਾਸ਼ ਹੋ ਕੇ, ਪਾਕਿਸਤਾਨ ਕ੍ਰਿਕਟ ਟੀਮ ਮੈਨੇਜਰ ਨੇ ਪੀਸੀਬੀ ਦੇ ਕਹਿਣ ‘ਤੇ ਭਾਰਤੀ ਟੀਮ ਵਿਰੁੱਧ ਸ਼ਿਕਾਇਤ ਕੀਤੀ ਹੈ। ਰਿਪੋਰਟਾਂ ਅਨੁਸਾਰ, ਪਾਕਿਸਤਾਨ ਟੀਮ ਮੈਨੇਜਰ ਨਵੀਦ ਅਖਤਰ ਚੀਮਾ ਨੇ ਟੀਮ ਇੰਡੀਆ ਦੇ ਅਣਉਚਿਤ ਵਿਵਹਾਰ ਬਾਰੇ ਮੈਚ ਰੈਫਰੀ ਨੂੰ ਸ਼ਿਕਾਇਤ ਕੀਤੀ ਹੈ।

ਇਸ ਤੋਂ ਪਹਿਲਾਂ, ਸੂਰਿਆਕੁਮਾਰ ਯਾਦਵ ਨੇ ਪਹਿਲਗਾਮ ਅੱਤਵਾਦੀ ਹਮਲੇ ਚ ਮਾਰੇ ਗਏ ਮਾਸੂਮ ਲੋਕਾਂ ਨੂੰ ਪਾਕਿਸਤਾਨ ਤੇ ਆਪਣੀ ਜਿੱਤ ਸਮਰਪਿਤ ਕੀਤੀ ਹੈ। ਖ਼ਬਰ ਹੈ ਕਿ ਭਾਰਤੀ ਟੀਮ ਨੂੰ ਪਾਕਿਸਤਾਨ ਦੇ ਟਾਪ ਆਫੀਸ਼ਿਅਲਸ ਤੇ ਪਾਕਿਸਤਾਨੀ ਖਿਡਾਰੀਆਂ ਨਾਲ ਹੱਥ ਨਾ ਮਿਲਾਉਣ ਦੀ ਸਖ਼ਤ ਹਦਾਇਤ ਦਿੱਤੀ ਸੀ। ਟੀਮ ਦੇ ਸਾਰੇ ਖਿਡਾਰੀਆਂ ਨੇ ਵੀ ਇਸ ਦੀ ਪਾਲਣਾ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਭਾਰਤ-ਪਾਕਿਸਤਾਨ ਮੈਚ ਤੋਂ ਪਹਿਲਾਂ ਇਸ ਸਬੰਧੀ ਅੱਧੇ ਘੰਟੇ ਦੀ ਮੀਟਿੰਗ ਵੀ ਹੋਈ ਸੀ।

ਪਾਕਿਸਤਾਨ ਚ ਹੱਥ ਨਾ ਮਿਲਾਉਣ ਨੂੰ ਲੈ ਕੇ ਹੰਗਾਮਾ

ਪਾਕਿਸਤਾਨ ਦੇ ਦਿੱਗਜ ਕ੍ਰਿਕਟਰ ਵੀ ਭਾਰਤੀ ਖਿਡਾਰੀਆਂ ਨਾਲ ਹੱਥ ਨਾ ਮਿਲਾਉਣ ਨੂੰ ਲੈ ਕੇ ਬਹੁਤ ਨਾਰਾਜ਼ ਹਨ। ਉਹ ਭਾਰਤ ਦੇ ਰਵੱਈਏ ਤੋਂ ਖੁਸ਼ ਨਹੀਂ ਹਨ। ਬਾਸਿਤ ਅਲੀ ਨੇ ਕਿਹਾ ਹੈ ਕਿ ਇਹ ਸਿਰਫ਼ ਏਸ਼ੀਆ ਕੱਪ ਹੈ, ਆਈਸੀਸੀ ਟੂਰਨਾਮੈਂਟਾਂ ਚ ਵੀ ਅਜਿਹਾ ਹੀ ਦੇਖਿਆ ਜਾ ਸਕਦਾ ਹੈ। ਕਾਮਰਾਨ ਅਕਮਲ ਨੇ ਵੀ ਇੱਕ ਪਾਕਿਸਤਾਨੀ ਟੀਵੀ ਸ਼ੋਅ ਚ ਬਾਸਿਤ ਅਲੀ ਨਾਲ ਬੈਠੇ ਹੋਏ ਭਾਰਤ ਦੇ ਰਵੱਈਏ ‘ਤੇ ਆਪਣੀ ਨਾਰਾਜ਼ਗੀ ਪ੍ਰਗਟ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਕ੍ਰਿਕਟ ਦੀ ਬਿਹਤਰੀ ਲਈ ਚੰਗਾ ਨਹੀਂ ਹੈ।

ਰਾਸ਼ਿਦ ਲਤੀਫ ਨੇ ਪੁੱਛਿਆ – ਆਈਸੀਸੀ ਕਿੱਥੇ ਹੈ?

ਪਾਕਿਸਤਾਨ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਨੇ ਭਾਰਤੀ ਟੀਮ ਦੀ ਕਾਰਵਾਈ ‘ਤੇ ਕਿਹਾ ਕਿ ਅਜਿਹਾ ਕਰਕੇ ਉਨ੍ਹਾਂ ਨੇ ਆਪਣਾ ਅਸਲੀ ਰੰਗ ਦਿਖਾਇਆ ਹੈ। ਰਾਸ਼ਿਦ ਲਤੀਫ ਨੇ ਵੀ ਇਸ ਪੂਰੇ ਮੁੱਦੇ ‘ਤੇ ਆਈਸੀਸੀ ਨੂੰ ਘੇਰਿਆ ਹੈ ਅਤੇ ਪੁੱਛਿਆ ਹੈ ਕਿ ਇਹ ਕਿੱਥੇ ਹੈ?

ਹੱਥ ਨਾ ਮਿਲਾਉਣ ਦੀ ਘਟਨਾ ‘ਤੇ ਪਾਕਿਸਤਾਨ ਦੀ ਨਿਰਾਸ਼ਾ ਤੋਂ ਇਹ ਸਪੱਸ਼ਟ ਹੈ ਕਿ ਉਸ ਨੂੰ ਢੁਕਵਾਂ ਜਵਾਬ ਮਿਲਿਆ ਹੈ। ਭਾਵੇਂ ਪਾਕਿਸਤਾਨ ਦੇ ਕਪਤਾਨ ਸਲਮਾਨ ਆਗਾ ਨਿਰਾਸ਼ਾ ਕਾਰਨ ਮੈਚ ਤੋਂ ਬਾਅਦ ਪੋਸਟ ਮੈਚ ਪ੍ਰਜੈਨਟੇਸ਼ਨ ਚ ਸ਼ਾਮਲ ਨਹੀਂ ਹੋਏ। ਭਾਵੇਂ ਪਾਕਿਸਤਾਨ ਟੀਮ ਦੇ ਕੋਚ ਨੂੰ ਵੀ ਇਸ ਬਾਰੇ ਬੁਰਾ ਲੱਗਿਆ। ਪਰ, ਟੀਮ ਇੰਡੀਆ ਨੇ ਜੋ ਕੀਤਾ ਉਸ ਤੋਂ ਪਤਾ ਚੱਲਿਆ ਕਿ ਪਹਿਲਗਾਮ ਚ ਜੋ ਹੋਇਆ ਉਸ ਨੂੰ ਅਸੀਂ ਭੁੱਲੇ ਨਹੀਂ ਹਾਂ।

ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ
ਚਾਰ ਜਿੰਦਗੀਆਂ ਚੜ੍ਹ ਗਈਆਂ ਇੱਕ ਔਰਤ ਦੀ ਸਨਕ ਦੀ ਭੇਟ, ਬੇਟੇ ਸਮੇਤ 4 ਬੱਚਿਆਂ ਦੀ ਕਾਤਲ ਮਾਂ...
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ
IndiGo Flights Cancelled: ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਰੱਦ, ਸਰਕਾਰ ਨੇ ਮੰਗਿਆ ਜਵਾਬ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ...
BJP-SAD Alliance: ਅਕਾਲੀ ਦਲ ਨਾਲ ਗਠਜੋੜ 'ਤੇ ਕਿਉਂ ਜੋਰ ਦੇ ਰਹੇ ਕਾਂਗਰਸ ਤੋਂ ਬੀਜੇਪੀ 'ਚ ਆਏ ਆਗੂ? ਜਾਣੋ......
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ
Supreme Court on Muslim Women: ਤਲਾਕ ਦਿੱਤਾ ਤਾਂ ਵਾਪਸ ਕਰਨਾ ਹੋਵੇਗਾ ਸਾਰਾ ਦਾਜ : ਸੁਪਰੀਮ ਕੋਰਟ...
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ
Su-57 Deal: ਭਾਰਤ-ਰੂਸ ਵਿਚਾਲੇ Su-57 ਲੜਾਕੂ ਜੈੱਟ ਦੇ ਸਹਿ-ਉਤਪਾਦਨ 'ਤੇ ਚਰਚਾ...
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ
ਅਕਾਲੀ ਦਲ ਨਾਲ ਗਠਜੋੜ ਨਹੀਂ ਕਰੇਗੀ ਬੀਜੇਪੀ, ਕੈਪਟਨ ਦੇ ਬਿਆਨ ਨਾਲ ਅਸ਼ਵਨੀ ਸ਼ਰਮਾ ਨੇ ਜਤਾਈ ਅਸਹਿਮਤੀ...
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼
Supreme Court On Digital Arrest : ਡਿਜੀਟਲ ਅਰੈਸਟ 'ਤੇ ਸੁਪਰੀਮ ਕੋਰਟ ਦਾ ਵੱਡਾ ਆਦੇਸ਼...
ਸੰਸਦ ਵਿੱਚ ਭਾਵੁਕ ਪਲ: ਬਾਲੀਵੁੱਡ ਆਈਕਨ ਅਤੇ ਸਾਬਕਾ ਸੰਸਦ ਮੈਂਬਰ ਧਰਮਿੰਦਰ ਨੂੰ ਭੇਟ ਕੀਤੀ ਗਈ ਸ਼ਰਧਾਂਜਲੀ
ਸੰਸਦ ਵਿੱਚ ਭਾਵੁਕ ਪਲ: ਬਾਲੀਵੁੱਡ ਆਈਕਨ ਅਤੇ ਸਾਬਕਾ ਸੰਸਦ ਮੈਂਬਰ ਧਰਮਿੰਦਰ ਨੂੰ ਭੇਟ ਕੀਤੀ ਗਈ ਸ਼ਰਧਾਂਜਲੀ...
ਗੋਲਗੱਪੇ ਖਾਣੇ ਪਏ ਮਹਿੰਗੇ, ਹਿੱਲ ਗਿਆ ਔਰਤ ਦਾ ਜਬਾੜਾ, ਸਭ ਹੋ ਗਏ ਹੈਰਾਨ
ਗੋਲਗੱਪੇ ਖਾਣੇ ਪਏ ਮਹਿੰਗੇ, ਹਿੱਲ ਗਿਆ ਔਰਤ ਦਾ ਜਬਾੜਾ, ਸਭ ਹੋ ਗਏ ਹੈਰਾਨ...